ਤੁਹਾਡੀ ਯਾਦਦਾਸ਼ਤ ਕਮਜ਼ੋਰ ਕਰ ਰਿਹੈ ਹਵਾ ਪ੍ਰਦੂਸ਼ਣ

Saturday, Oct 19, 2019 - 08:08 PM (IST)

ਤੁਹਾਡੀ ਯਾਦਦਾਸ਼ਤ ਕਮਜ਼ੋਰ ਕਰ ਰਿਹੈ ਹਵਾ ਪ੍ਰਦੂਸ਼ਣ

ਵਾਸ਼ਿੰਗਟਨ— ਵਿਸ਼ਵ ਸਿਹਤ ਸੰਗਠਨ ਵਲੋਂ ਜਾਰੀ ਇਕ ਰਿਪੋਰਟ ਦੇ ਮੁਤਾਬਕ ਦੁਨੀਆ ਦੀ 91 ਫੀਸਦੀ ਆਬਾਦੀ ਉਨ੍ਹਾਂ ਸਥਾਨਾਂ 'ਤੇ ਰਹਿੰਦੀ ਹੈ, ਜਿਥੇ ਹਵਾ ਦੀ ਗੁਣਵੱਤਾ ਮਨੁੱਖੀ ਸਿਹਤ ਲਈ ਹਾਨੀਕਾਰਕ ਹੈ। ਇਸ ਦਾ ਸਿੱਧਾ ਮਤਲਬ ਹੋਇਆ ਕਿ ਅੱਜ ਦੁਨੀਆ ਦੇ ਜ਼ਿਆਦਾਤਰ ਲੋਕ ਹਵਾ ਪ੍ਰਦੂਸ਼ਣ ਦੇ ਅਸਰ ਹੇਠ ਹਨ, ਜਿਸ ਨਾਲ ਉਨ੍ਹਾਂ ਨੂੰ ਰੁਜ਼ਾਨਾ ਕੋਈ ਨਾ ਕੋਈ ਬੀਮਾਰੀ ਘੇਰੇ ਰਹਿੰਦੀ ਹੈ।

ਅੰਕੜਿਆਂ ਦੇ ਮੁਤਾਬਕ ਦੁਨੀਆਭਰ 'ਚ ਹਰ ਸਾਲ ਹਵਾ ਪ੍ਰਦੂਸ਼ਣ 70 ਲੱਖ ਲੋਕਾਂ ਦੀ ਜਾਨ ਲੈਂਦਾ ਹੈ ਜਦਕਿ ਸਟ੍ਰੋਕ ਨਾਲ ਹੋਣ ਵਾਲੀਆਂ 24 ਫੀਸਦੀ ਤੇ ਦਿਲ ਦੀ ਬੀਮਾਰੀ ਨਾਲ ਹੋਣ ਵਾਲੀਆਂ 25 ਫੀਸਦੀ ਮੌਤਾਂ ਦਾ ਕਾਰਨ ਹਵਾ ਪ੍ਰਦੂਸ਼ਣ ਹੀ ਹੈ। ਪਰੰਤੂ ਜੇਕਰ ਗੱਲ ਸਿਹਤ 'ਤੇ ਪੈਣ ਵਾਲੇ ਪ੍ਰਭਾਵਾਂ ਦੀ ਕਰੀਏ ਤਾਂ ਦੁਨੀਆ ਦੀ ਸਿਰਫ 9 ਫੀਸਦੀ ਆਬਾਦੀ ਹੀ ਇਸ ਦੇ ਖਤਰੇ ਤੋਂ ਬਾਹਰ ਹੈ। ਸਟ੍ਰੋਕ, ਦਮਾ, ਦਿਲ ਦੀ ਬੀਮਾਰੀ, ਅੱਖ, ਕੈਂਸਰ ਤੇ ਹੋਰ ਕਈ ਬੀਮਾਰੀਆਂ ਨਾਲ ਗ੍ਰਸਤ ਹਨ, ਪਰ ਹਾਲ ਹੀ 'ਚ ਵਾਰਵਿਕ ਯੂਨੀਵਰਸਿਟੀ ਵਲੋਂ ਕੀਤੇ ਗਏ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਹਵਾ ਪ੍ਰਦੂਸ਼ਣ 'ਚ ਮੌਜੂਦ ਨਾਈਟ੍ਰੋਜਨ ਡਾਈਆਕਸਾਈਡ ਤੇ ਪੀ.ਐੱਮ.10 ਦੀ ਵਧਦਾ ਪੱਧਰ ਸਾਡੀ ਯਾਦਦਾਸ਼ਤ ਨੂੰ ਨੁਕਸਾਨ ਪਹੁੰਚਾਉਂਦਾ ਹੈ।

ਇੰਗਲੈਂਡ ਦੇ ਲੋਕਾਂ 'ਤੇ ਕੀਤੇ ਇਸ ਅਧਿਐਨ 'ਚ ਇਹ ਹੈਰਾਨ ਕਰਨ ਵਾਲਾ ਤੱਥ ਸਾਹਮਣੇ ਆਇਆ ਹੈ। ਜਿਵੇਂ-ਜਿਵੇਂ ਸਾਡੀ ਉਮਰ ਵਧਦੀ ਹੈ, ਸਾਡੀ ਯਾਦਦਾਸ਼ਤ ਕਮਜ਼ੋਰ ਹੁੰਦੀ ਜਾਂਦੀ ਹੈ। ਖੋਜਕਾਰਾਂ ਦਾ ਅਨੁਮਾਨ ਹੈ ਕਿ ਇੰਗਲੈਂਡ ਦੇ ਸਭ ਤੋਂ ਸਾਫ ਤੇ ਸਭ ਤੋਂ ਪ੍ਰਦੂਸ਼ਿਤ ਖੇਤਰਾਂ 'ਚ ਰਹਿਣ ਵਾਲੇ ਲੋਕਾਂ ਦੀ ਯਾਦਦਾਸ਼ਤ ਦਾ ਫਰਕ ਉਮਰ ਦੇ 10 ਸਾਲ ਵਧਣ ਜਿੰਨਾ ਹੈ।


author

Baljit Singh

Content Editor

Related News