ਏਅਰ ਕੈਨੇਡਾ ਨੇ ਯਾਤਰੀਆਂ ਨੂੰ ਦਿੱਤਾ ਵੱਡਾ ਝਟਕਾ
Friday, Dec 06, 2024 - 04:46 PM (IST)
ਟੋਰਾਂਟੋ: ਏਅਰ ਕੈਨੇਡਾ ਨੇ ਆਪਣੇ ਯਾਤਰੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਏਅਰ ਕੈਨੇਡਾ ਨੇ ਤਾਜ਼ਾ ਐਲਾਨ ਵਿਚ 3 ਜਨਵਰੀ, 2025 ਤੋਂ ਲੈਪਟਾਪ ਜਾਂ ਹੋਰ ਨਿਜੀ ਵਸਤਾਂ ਵਾਲੇ ਬੈਗ ਲਿਜਾਣ ’ਤੇ ਫੀਸ ਲਾਗੂ ਕਰ ਦਿੱਤੀ ਹੈ। ਪਹਿਲੇ ਬੈਗ ਲਈ 35 ਡਾਲਰ ਅਤੇ ਦੂਜੇ ਬੈਗ ਲਈ 50 ਡਾਲਰ ਫੀਸ ਤੈਅ ਕੀਤੀ ਗਈ ਹੈ ਅਤੇ ਬਗੈਰ ਫ਼ੀਸ ਅਦਾਇਗੀ ਤੋਂ ਜਹਾਜ਼ ਦੇ ਦਰਵਾਜ਼ੇ ਤੱਕ ਪੁੱਜਣ ਵਾਲਿਆਂ ਨੂੰ 35 ਡਾਲਰ ਦੀ ਬਜਾਏ 65 ਡਾਲਰ ਅਦਾ ਕਰਨੇ ਹੋਣਗੇ।
ਨਵੇਂ ਨਿਯਮ ਸਸਤੀਆਂ ਟਿਕਟਾਂ ਵਾਲੇ ਰੂਟਾਂ ’ਤੇ ਲਾਗੂ ਕੀਤੇ ਜਾ ਰਹੇ ਹਨ। ਏਅਰਲਾਈਨ ਵੱਲੋਂ ਜਾਰੀ ਬਿਆਨ ਮੁਤਾਬਕ ਉਤਰੀ ਅਮਰੀਕਾ ਅਤੇ ਯੂਰਪ ਦੇ ਕਈ ਮੁਲਕਾਂ ਵੱਲ ਜਾਣ ਲਈ ਸਸਤੀਆਂ ਟਿਕਟਾਂ ਖਰੀਦਣ ਵਾਲਿਆਂ ਨੂੰ ਸਿਰਫ ਇਕ ਨਿਜੀ ਵਸਤੂ ਲਿਜਾਣ ਦੀ ਇਜਾਜ਼ਤ ਹੋਵੇਗੀ। ਨਿਜੀ ਵਸਤਾਂ ਵਿਚ ਬੀਬੀਆਂ ਦੇ ਪਰਸ, ਛੋਟੇ ਬੈਗ, ਲੈਪਟੌਪ ਬੈਗ ਅਤੇ ਉਹ ਚੀਜ਼ਾਂ ਸ਼ਾਮਲ ਹੋਣਗੀਆਂ ਜੋ ਸਾਹਮਣੇ ਵਾਲੀ ਸੀਟ ਦੇ ਹੇਠਾਂ ਰੱਖੀਆਂ ਜਾ ਸਕਦੀਆਂ ਹਨ। ਸੀਟ ਦੇ ਉਪਰ ਵਾਲੇ ਕੰਪਾਰਟਮੈਂਟ ਵਿਚ ਰੱਖੀਆਂ ਜਾਣ ਵਾਲੀਆਂ ਵਸਤਾਂ ਦੇ ਏਵਜ਼ ਵਿਚ ਫੀਸ ਵਸੂਲ ਕੀਤੀ ਜਾਵੇਗੀ।
ਮੁਫ਼ਤ ਵਿਚ ਸੀਟ ਬਦਲਣ ਦੀ ਰਿਆਇਤ ਖ਼ਤਮ
ਹਿਲੇ ਬੈਗ ਲਈ 35 ਡਾਲਰ ਅਤੇ ਦੂਜੇ ਪਾਸੇ 50 ਡਾਲਰ ਫੀਸ ਲੱਗੇਗੀ। ਸਿਰਫ ਐਨਾ ਹੀ ਨਹੀਂ ਏਅਰ ਕੈਨੇਡਾ ਦੇ ਯਾਤਰੀਆਂ ਲਈ ਮੁਫ਼ਤ ਵਿਚ ਸੀਟ ਬਦਲਣ ਦੀ ਰਿਆਇਤ ਵੀ ਖ਼ਤਮ ਕੀਤੀ ਜਾ ਰਹੀ ਹੈ। 21 ਜਨਵਰੀ, 2025 ਤੋਂ ਜਿਹੜੇ ਮੁਸਾਫ਼ਰ ਮੁੱਢਲੇ ਕਿਰਾਏ ’ਤੇ ਸਫ਼ਰ ਕਰ ਰਹੇ ਹੋਣਗੇ, ਉਨ੍ਹਾਂ ਨੂੰ ਸੀਟ ਬਦਲਣ ਦੇ ਏਵਜ਼ ਵਿਚ ਫੀਸ ਅਦਾ ਕਰਨੀ ਹੋਵੇਗੀ। ਫੀਸ ਦੀ ਰਕਮ ਸਬੰਧਤ ਯਾਤਰੀ ਵੱਲੋਂ ਚੁਣੀ ਜਾਣ ਵਾਲੀ ਨਵੀਂ ਸੀਟ ’ਤੇ ਨਿਰਭਰ ਕਰੇਗੀ। ਏਅਰਲਾਈਨ ਵੱਲੋਂ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਯਾਤਰੀਆਂ ਵੱਲੋਂ ਆਪਣੇ ਪੱਧਰ ’ਤੇ ਸੀਟਾਂ ਬਦਲਣ ਦੇ ਏਵਜ਼ ਵਿਚ ਕੋਈ ਫੀਸ ਵਸੂਲੀ ਜਾ ਸਕਦੀ ਹੈ ਜਾਂ ਨਹੀਂ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡੀਅਨ ਨਾਗਰਿਕਾਂ ਨੇ ਭਾਰਤ ਨਾਲ ਸਬੰਧਾਂ 'ਚ ਖਟਾਸ ਲਈ ਟਰੂਡੋ ਨੂੰ ਮੰਨਿਆ ਜ਼ਿੰਮੇਵਾਰ
ਏਅਰ ਕੈਨੇਡਾ ਦੀਆਂ ਤਾਜ਼ਾ ਤਬਦੀਲੀਆਂ ਵੈਸਟਜੈਟ ਦੀ ਵਿਵਾਦਤ ਅਲਟਰਾ ਬੇਸਿਕ ਟਿਕਟ ਤੋਂ ਬਾਅਦ ਆਈਆਂ ਹਨ। ਵੈਸਟਜੈਟ ਦੀ ਇਸ ਸ਼੍ਰੇਣੀ ਵਿਚ ਯਾਤਰੀਆਂ ਨੂੰ ਬਗੈਰ ਫੀਸ ਤੋਂ ਕੋਈ ਕੈਰੀਔਨ ਬੈਗ ਲਿਜਾਣ ਦੀ ਇਜਾਜ਼ਤ ਨਹੀਂ ਹੈ। ਏਅਰ ਕੈਨੇਡਾ ਨੇ ਦਾਅਵਾ ਕੀਤਾ ਹੈ ਕਿ ਲਗੇਜ ਦੇ ਮਾਮਲੇ ਵਿਚ ਲਾਗੂ ਕੀਤੀਆਂ ਜਾ ਰਹੀਆਂ ਤਬਦੀਲੀਆਂ ਹੋਰਨਾਂ ਏਅਰਲਾਈਨਜ਼ ਵੱਲੋਂ ਕੀਤੀ ਜਾ ਰਹੀ ਪੇਸ਼ਕਸ਼ ਦੇ ਬਿਲਕੁਲ ਬਰਾਬਰ ਹਨ। ਉਧਰ ਮੁਸਾਫ਼ਰਾਂ ਵੱਲੋਂ ਏਅਰ ਕੈਨੇਡਾ ਵੱਲੋਂ ਲਾਗੂ ਫੀਸ ਨੂੰ ਗੈਰਵਾਜਬ ਕਰਾਰ ਦਿੱਤਾ ਗਿਆ। ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਫਲੋਰੀਡਾ ਜਾ ਰਹੀ ਐਨੀ ਕਰੇਟਨ ਨੇ ਕਿਹਾ ਕਿ ਜਦੋਂ ਕਿਰਾਇਆ ਹੀ ਅਦਾ ਕਰ ਦਿੱਤਾ ਤਾਂ ਛੋਟੀਆਂ-ਛੋਟੀਆਂ ਚੀਜ਼ਾਂ ਲਈ ਵੱਖਰੀ ਫੀਸ ਕਿਉਂ।
ਯਾਤਰੀਆਂ ਦੀ ਪ੍ਰਤੀਕਿਰਿਆ
ਯਾਤਰੀਆਂ ਦਾ ਕਹਿਣਾ ਸੀ ਕਿ ਬੇਹੱਦ ਘੱਟ ਕਿਰਾਏ ’ਤੇ ਹਵਾਈ ਸਫ਼ਰ ਕਰਵਾਉਣ ਵਾਲੀ ਫਲੇਅਰ ਏਅਰਲਾਈਨਜ਼ ਵੱਲੋਂ ਅਜਿਹਾ ਕੋਈ ਨਿਯਮ ਲਾਗੂ ਕੀਤਾ ਜਾਂਦਾ ਤਾਂ ਸਮਝ ਵੀ ਆਉਂਦਾ ਪਰ ਏਅਰ ਕੈਨੇਡਾ ਤੋਂ ਅਜਿਹੀ ਉਮੀਦ ਨਹੀਂ ਸੀ। ਦੱਸ ਦੇਈਏ ਕਿ ਪੋਰਟਰ, ਫਲੇਅਰ ਅਤੇ ਸਨਵਿੰਗ ਵੱਲੋਂ ਕੈਰੀ ਔਨ ਲਗੇਜ ’ਤੇ ਫੀਸ ਵਸੂਲ ਕੀਤੀ ਜਾਂਦੀ ਹੈ। ਇਸੇ ਦੌਰਾਨ ਯਾਰਕ ਯੂਨੀਵਰਸਿਟੀ ਦੇ ਸ਼ੂਲਿਚ ਸਕੂਲ ਆਫ਼ ਬਿਜ਼ਨਸ ਵਿਚ ਇਕਨੌਮਿਕਸ ਦੇ ਐਸੋਸੀਏਟ ਪ੍ਰੋਫੈਸਰ ਫਰੈਡ ਲਾਜ਼ਾਰ ਦਾ ਕਹਿਣਾ ਸੀ ਕਿ ਅਜਿਹੀ ਫੀਸ ’ਤੇ ਲੰਮੇ ਸਮੇਂ ਤੋਂ ਵਿਚਾਰ ਕੀਤਾ ਜਾ ਰਿਹਾ ਸੀ ਕਿਉਂਕਿ ਵੱਡੀ ਗਿਣਤੀ ਵਿਚ ਫਲਾਈਟਸ ਸਿਰਫ ਇਸ ਕਰ ਕੇ ਲੇਟ ਹੁੰਦੀਆਂ ਹਨ ਕਿਉਂਕਿ ਕਈ ਲੋਕ ਕੈਰੀ ਔਨ ਲਗੇਜ ਦੀ ਸਕ੍ਰੀਨਿੰਗ ਨਹੀਂ ਕਰਵਾਉਂਦੇ ਅਤੇ ਪ੍ਰਕਿਰਿਆ ਨੂੰ ਪੂਰਾ ਕਰਦਿਆਂ ਸਮਾਂ ਲੱਗ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।