ਅਫਗਾਨਿਸਤਾਨ : ਸ਼ੀਆ ਇਲਾਕੇ ’ਚ ਬੰਦੂਕਧਾਰੀਆਂ ਨੇ ਕੀਤਾ ਹਮਲਾ, 14 ਲੋਕਾਂ ਦੀ ਮੌਤ
Friday, Sep 13, 2024 - 05:34 PM (IST)
ਇਸਲਾਮਾਬਾਦ- ਤਾਲਿਬਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੱਧ ਅਫਗਾਨਿਸਤਾਨ ਦੇ ਇਕ ਸ਼ੀਆ ਬਹੁਲ ਖੇਤਰ 'ਚ ਬੰਦੂਕਧਾਰੀਆਂ ਨੇ 14 ਲੋਕਾਂ ਦੀ ਹੱਤਿਆ ਕਰ ਦਿੱਤੀ। ਇਹ ਇਸ ਸਾਲ ਦੇਸ਼ ਚ ਸਭ ਤੋਂ ਘਾਤਕ ਹਮਲਿਆਂ ’ਚੋਂ ਇਕ ਹੈ। ਤਾਲਿਬਾਨ ਵੱਲੋਂ ਗੋਲੀਬਾਰੀ ਦੀ ਗੱਲ ਪ੍ਰਵਾਨ ਕਰਨ ਤੋਂ ਪਹਿਲਾਂ ਇਸਲਾਮਿਕ ਸਟੇਟ ਸਮੂਹ ਨੇ ਇਸ ਦੀ ਜ਼ਿੰਮੇਵਾਰੀ ਲਈ ਸੀ। ਇਹ ਗੋਲੀਬਾਰੀ ਵੀਰਵਾਰ ਨੂੰ ਹੋਈ ਸੀ ਅਤੇ ਇਸ ’ਚ ਸ਼ੀਆ ਬਹੁਲ ਘੋਰ ਅਤੇ ਦੈਕੁੰਡੀ ਸੂਬਿਆਂ ਯਾਤਰਾ ਕਰ ਰਹੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ। ਆਈ.ਐੱਸ. ਸਮੂਹ ਨੇ ਕਿਹਾ ਕਿ ਹਮਲੇ ’ਚ ਮਸ਼ੀਨ ਗਨ ਦੀ ਵਰਤੋਂ ਕੀਤੀ ਗਈ ਸੀ। ਇਸ ਨੇ ਤਾਲਿਬਾਨ ਨਾਲੋਂ ਜ਼ਿਆਦਾ ਮੌਤਾਂ ਦੀ ਰਿਪੋਰਟ ਦਿੱਤੀ ਹੈ।
ਪੜ੍ਹੋ ਇਹ ਖ਼ਬਰ-ਵਲਾਦੀਮੀਰ ਪੁਤਿਨ ਦੀ ਯੂਕ੍ਰੇਨ ਸੰਘਰਸ਼ ’ਚ ਸ਼ਾਮਲ ਹੋਣ ਵਾਲਿਆਂ ਨੂੰ ਸਿੱਧੀ ਚਿਤਾਵਨੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।