ਐਡਲਟ ਫਿਲਮ ਸਟਾਰ ਐਮਿਲੀ ਵਿਲਿਸ ਦੀ ਹਾਰਟ ਅਟੈਕ ਮਗਰੋਂ ਹਾਲਤ ਗੰਭੀਰ, ਵੈਂਟੀਲੇਟਰ ਸਹਾਰੇ ਚੱਲ ਰਹੇ ਨੇ ਸਾਹ

Tuesday, Mar 12, 2024 - 02:25 PM (IST)

ਐਡਲਟ ਫਿਲਮ ਸਟਾਰ ਐਮਿਲੀ ਵਿਲਿਸ ਦੀ ਹਾਰਟ ਅਟੈਕ ਮਗਰੋਂ ਹਾਲਤ ਗੰਭੀਰ, ਵੈਂਟੀਲੇਟਰ ਸਹਾਰੇ ਚੱਲ ਰਹੇ ਨੇ ਸਾਹ

ਨਿਊਯਾਰਕ (ਰਾਜ ਗੋਗਨਾ)- ਅਜੋਕੇ ਸਮੇਂ ਵਿੱਚ ਐਡਲਟ ਫਿਲਮ ਇੰਡਸਟਰੀ ਵਿੱਚ ਕਈ ਦੁਖ਼ਦਾਈ ਘਟਨਾਵਾਂ ਵਾਪਰ ਰਹੀਆਂ ਹਨ। ਇਸ ਇੰਡਸਟਰੀ ਦੀਆਂ ਹੀਰੋਇਨਾਂ ਇਕ-ਇਕ ਕਰਕੇ ਆਪਣੀਆਂ ਜਾਨਾਂ ਗੁਆ ਰਹੀਆਂ ਹਨ। ਹਾਲ ਹੀ ਵਿੱਚ ਸੋਫੀਆ ਲਿਓਨ (26) ਨਾਮ ਦੀ ਇੱਕ ਐਡਲਟ ਫਿਲਮ ਸਟਾਰ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਸੀ। ਉਸ ਦੀ ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਉਥੇ ਹੀ ਹੁਣ ਇਕ ਹੋਰ 25 ਸਾਲਾ ਅਮਰੀਕਨ ਐਡਲਟ ਸਟਾਰ ਐਮਿਲੀ ਵਿਲਿਸ ਵੈਂਟੀਲੇਟਰ 'ਤੇ ਜ਼ਿੰਦਗੀ ਅਤੇ ਮੌਤ ਵਿਚਾਲੇ ਜੰਗ ਪਿਛਲੇ ਇਕ ਮਹੀਨੇ ਤੋਂ ਲੜ ਰਹੀ ਹੈ। ਐਮਿਲੀ ਨੂੰ ਪਿਛਲੇ ਮਹੀਨੇ ਦਿਲ ਦਾ ਦੌਰਾ ਪੈਣ ਕਾਰਨ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਦੋਂ ਤੋਂ ਉਹ ਕੋਮਾ ਵਿਚ ਹੈ ਅਤੇ ਉਸ ਇਕ ਵੀ ਵਾਰ ਆਪਣੀਆਂ ਅੱਖਾਂ ਨਹੀਂ ਖੋਲ੍ਹੀਆਂ ਹਨ। ਉਸ ਦੀ ਹਾਲਤ ਬੇਹੱਦ ਗੰਭੀਰ ਬਣੀ ਹੋਈ ਹੈ। 

ਇਹ ਵੀ ਪੜ੍ਹੋ: 3 ਮੰਜ਼ਿਲਾ ਇਮਾਰਤ ਡਿੱਗਣ ਕਾਰਨ ਇੱਕੋ ਪਰਿਵਾਰ ਦੇ 7 ਜੀਆਂ ਸਣੇ 9 ਲੋਕਾਂ ਦੀ ਮੌਤ

PunjabKesari

ਦੱਸਿਆ ਜਾ ਰਿਹਾ ਹੈ ਕਿ ਰੀਹੈਬ ਸੈਂਟਰ 'ਚ ਰਹਿੰਦਿਆਂ ਐਮਿਲੀ ਨੂੰ ਦਿਲ ਦਾ ਦੌਰਾ ਪਿਆ ਸੀ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਐਮਿਲੀ ਨੂੰ ਇਹ ਅਟੈਕ ਨਸ਼ੇ ਦੀ ਓਵਰਡੋਜ਼ ਕਾਰਨ ਆਇਆ ਪਰ ਉਸਦੇ ਪਿਤਾ ਨੇ ਕਿਹਾ ਕਿ ਇਹ ਗਲਤ ਹੈ ਅਤੇ ਟੌਕਸੀਕੋਲੋਜੀ ਰਿਪੋਰਟ ਨੈਗੇਟਿਵ ਆਈ ਹੈ। ਐਮਿਲੀ ਦੇ ਪਿਤਾ ਨੇ ਪੁਸ਼ਟੀ ਕੀਤੀ ਹੈ ਕਿ ਉਹ ਕੋਮਾ ਵਿੱਚ ਹੈ। ਜ਼ਿਕਰਯੋਗ ਹੈ ਕਿ ਐਮਿਲੀ ਨੇ ਦੋ ਸਾਲ ਪਹਿਲਾਂ ਐਡਲਟ ਇੰਡਸਟਰੀ ਨੂੰ ਅਲਵਿਦਾ ਕਹਿ ਦਿੱਤਾ ਸੀ ਪਰ ਉਹ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਲਗਾਤਾਰ ਜੁੜੀ ਹੋਈ ਸੀ। ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ। 

ਇਹ ਵੀ ਪੜ੍ਹੋ: ਵੱਡੀ ਖ਼ਬਰ: ਹੁਣ ਪਰਿਵਾਰ ਦੇ ਮੈਂਬਰਾਂ ਨੂੰ ਬ੍ਰਿਟੇਨ ਨਹੀਂ ਲਿਆ ਸਕਣਗੇ ਭਾਰਤੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


author

cherry

Content Editor

Related News