ਪਾਕਿਸਤਾਨ: ਲੜਕੀ ਨੇ ਜਿਨਾਹ ਦੀ ਮਜ਼ਾਰ ਦੇ ਸਾਹਮਣੇ ਕੀਤਾ ਡਾਂਸ, ਮਚਿਆ ਬਵਾਲ (ਵੀਡੀਓ)

02/24/2020 3:42:08 PM

ਇਸਲਾਮਾਬਾਦ– ਪਾਕਿਸਤਾਨ ’ਚ ਇਕ ਲੜਕੀ ਦੇ ਡਾਂਸ ਦੀ ਵੀਡੀਓ ਵਾਇਰਲ ਹੋਣ ਨਾਲ ਬਵਾਲ ਮਚ ਗਿਆ ਹੈ। ਇਸ ਲੜਕੀ ਨੇ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਦੀ ਕਰਾਚੀ ਸਥਿਤ ਮਜ਼ਾਰ ਦੇ ਸਾਹਮਣੇ ਡਾਂਸ ਕੀਤਾ ਜਿਸ ਦੀ ਵੀਡੀਓ ਵਾਇਰਸ ਹੋ ਗਈ। ਮੀਡੀਆ ਰਿਪੋਰਟ ਮੁਤਾਬਕ, ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਸ ਵੀਡੀਓ ’ਚ ਦੇਖਿਆ ਜਾ ਸਕਦਾ ਹੈ ਇਕ ਲੜਕੀ ਚਿੱਟੇ ਲਿਬਾਸ ’ਚ ਜਿਨਾਹ ਦੀ ਮਜ਼ਾਰ ਦੇ ਸਾਹਮਣੇ ਸੰਗਮਰਮਰ ਦੇ ਫਰਸ਼ ’ਤੇ ਡਾਂਸ ਕਰ ਰਹੀ ਹੈ। 

ਲੜਕੀ ਨੇ ਆਪਣੇ ਚਿਹਰੇ ਨੂੰ ਚਿੱਟੇ ਰੰਗ ਦੇ ਹਿਜ਼ਾਬ ਨਾਲ ਢਕਿਆ ਹੋਇਆ ਹੈ। ਇਹ ਡਾਂਸ ਸੋਸ਼ਲ ਮੀਡੀਆ ’ਤੇ ਪਾਕਿਸਤਾਨੀ ਯੂਜ਼ਰ ਦੇ ਨਿਸ਼ਾਨੇ ’ਤੇ ਆ ਗਿਆ ਹੈ ਅਤੇ ਲੋਕ ਲਗਾਤਾਰ ਇਸ ਦੇ ਵਿਰੋਧ ’ਚ ਟਵੀਟ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਖੁਦ ਸੋਚਣਾ ਚਾਹੀਦਾ ਹੈ ਕਿ ਇਹ ਜਗ੍ਹਾ ਇਸ ਤਰ੍ਹਾਂ ਦੇ ਕੰਮ ਲਈ ਸਹੀ ਹੈ? ਕੁਝ ਲੋਕਾਂ ਦੁਆਰਾ ਮਜ਼ਾਰ ’ਤੇ ਤਾਈਨਾਤ ਸੁਰੱਖਇਆ ਕਰਮਚਾਰੀਆਂ ’ਤੇ ਕੰਮ ’ਚ ਲਾਪਰਵਾਹੀ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। 

 

ਉਨ੍ਹਾਂ ਦਾ ਕਹਿਣਾ ਹੈ ਕਿ ਸੁਰੱਖਿਆ ਕਰਮਚਾਰੀਆਂ ਨੂੰ ਇਹ ਟਿਕਟਾਕ ਵੀਡੀਓ ਬਣਾਉਣ ਤੋਂ ਰੋਕਣਾ ਚਾਹੀਦਾ ਸੀ। 1 ਸਾਲ ਦੇ ਬੱਚੇ ਨੂੰ ਨਾਲ ਲੈ ਕੇ ਡਿਊਟੀ ਕਰ ਰਹੀ ਮਹਿਲਾ ਕਾਂਸਟੇਬਲ ਨੇ ਕਿਹਾ ਕਿ ਮੈਂ ਮਾਂ ਅਤੇ ਡਿਊਟੀ, ਦੋਵਾਂ ਦਾ ਫਰਜ਼ ਨਿਭਾ ਰਹੀ ਹਾਂ। ਇਕ ਮਹਿਲਾ ਯੂਜ਼ਰ ਨੇ ਲਿਖਿਆ, ‘ਸ਼ਾਇਦ ਲੜਕੀ ਦਾ ਮਾਨਸਿਕ ਸੰਤੁਲਣ ਵਿਦੜ ਗਿਆ ਹੈ। ਲੱਗਦਾ ਹੈ, ਮਜ਼ਾਰ ’ਤੇ ਕੁਝ ਖਾਣ ਲਈ ਮੰਗ ਰਹੀ ਹੈ।’


Related News