ਸਿਰਫ 9 ਮਹੀਨੇ ਦੇ ਬੱਚੇ ਦਾ 28 ਕਿਲੋ ਹੈ ਭਾਰ, ਮਾਤਾ-ਪਿਤਾ ਵੀ ਚੁੱਕਣ ਤੋਂ ਨੇ ਕਤਰਾਉਂਦੇ (ਤਸਵੀਰਾਂ)

11/13/2017 1:08:29 PM

ਕਾਲਿਮਾ(ਬਿਊਰੋ)— ਮੈਕਸੀਕੋ ਦਾ ਰਹਿਣ ਵਾਲਾ 9 ਮਹੀਨੇ ਦਾ ਲੁਈਸ ਗੋਂਜਾਲੇਸ ਕੋਈ ਆਮ ਬੱਚਾ ਨਹੀਂ ਹੈ। ਇਸ ਕੋਲ ਦੁਨੀਆ ਦੇ ਸਭ ਤੋਂ ਵਜਨੀ ਬੱਚੇ ਦਾ ਖਿਤਾਬ ਹੈ ਅਤੇ ਇਹ ਖਿਤਾਬ ਪਰਿਵਾਰ ਲਈ ਪਰੇਸ਼ਾਨੀਆ ਖੜ੍ਹੀਆਂ ਕਰ ਰਿਹਾ ਹੈ।
ਭਾਰ ਦੇਖ ਡਾਕਟਰ ਵੀ ਹੈਰਾਨ
ਮੈਕਸੀਕੋ ਦੇ ਕਾਲਿਮਾ ਦੇ ਰਹਿਣ ਵਾਲੀ ਇਸਾਬੇਲ ਅਤੇ ਮਾਰੀਓ (ਬੱਚੇ ਦੇ ਮਾਤਾ-ਪਿਤਾ ਦਾ ਨਾਂ) ਦੇ 2 ਬੇਟੇ ਹਨ। ਉਨ੍ਹਾਂ ਦਾ ਵੱਡਾ ਬੇਟਾ ਤਾਂ ਇਕਦੱਮ ਠੀਕ ਹੈ ਪਰ ਛੋਟੇ ਬੇਟੇ ਦਾ ਭਾਰ ਰੋਜ਼ ਵਧਦਾ ਹੀ ਜਾ ਰਿਹਾ ਹੈ। ਸਿਰਫ 9 ਮਹੀਨੇ ਵਿਚ ਹੀ ਉਨ੍ਹਾਂ ਦੇ ਬੇਟੇ ਦਾ ਭਾਰ 28 ਕਿਲੋ ਪਹੁੰਚ ਗਿਆ ਹੈ, ਜਿਸ ਨੂੰ ਦੇਖ ਕੇ ਡਾਕਟਰ ਵੀ ਹੈਰਾਨ ਹਨ।
ਜਨਮ ਦੇ ਸਮੇਂ ਸਾਧਾਰਨ ਸੀ ਭਾਰ
ਲੁਈਸ ਦੀ ਮਾਂ ਇਸਾਬੇਲ ਮੁਤਾਬਕ ਜਨਮ ਦੇ ਸਮੇਂ ਉਸ ਦਾ ਭਾਰ ਵੀ ਆਮ ਬੱਚਿਆਂ ਦੀ ਤਰ੍ਹਾਂ ਹੀ ਸੀ ਪਰ 2 ਹਫਤਿਆਂ ਤੋਂ ਬਾਅਦ ਹੀ ਲੁਈਸ ਦਾ ਭਾਰ ਵਧਣਾ ਸ਼ੁਰੂ ਹੋ ਗਿਆ। ਪਹਿਲਾਂ ਇਸਾਬੇਲ ਨੂੰ ਲੱਗਾ ਕਿ ਉਨ੍ਹਾਂ ਦਾ ਦੁੱਧ ਕਾਫੀ ਚੰਗਾ ਨਹੀਂ ਹੈ, ਇਸ ਲਈ ਉਸ ਦਾ ਭਾਰ ਵਧ ਰਿਹਾ ਹੈ। ਫਿਰ ਜਦੋਂ ਭਾਰ ਵਧਣਾ ਘੱਟ ਨਹੀਂ ਹੋਇਆ ਤਾਂ ਉਹ ਲੁਈਸ ਨੂੰ ਲੈ ਕੇ ਡਾਕਟਰਾਂ ਕੋਲ ਗਏ।
ਮਾਂ 'ਚ ਸੀ ਪੋਸ਼ਕ ਤੱਤਾਂ ਕਮੀ, ਅਸਰ ਦਿਸਿਆ ਬੱਚੇ 'ਤੇ
9-10 ਮਹੀਨੇ ਦੇ ਬੱਚੇ ਦਾ ਇੰਨਾ ਭਾਰ ਦੇਖ ਦੇ ਡਾਕਟਰ ਵੀ ਹੈਰਾਨ ਹਨ। ਡਾਕਟਰਾਂ ਨੂੰ ਲੱਗਦਾ ਹੈ ਕਿ ਉਹ Prader-Willi Syndrome ਨਾਂ ਦੀ ਬੀਮਾਰੀ ਨਾਲ ਜੂਝ ਰਿਹਾ ਹੈ, ਜਿਸ ਵਿਚ ਬੱਚਿਆਂ ਨੂੰ ਭੁੱਖ ਲੱਗਦੀ ਹੈ ਪਰ ਲੁਈਸ ਦੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਉਸ ਦੀ ਭੁੱਖ ਆਮ ਬੱਚਿਆਂ ਦੀ ਤਰ੍ਹਾਂ ਹੀ ਹੈ। ਇਕ ਪੋਸ਼ਣ ਵਿਗਿਆਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮਾਂ ਦੇ ਅੰਦਰ ਕੁਝ ਨਿਊਟਰੀਸ਼ਨ ਦੀ ਕਮੀ ਹੋਣ ਕਾਰਨ ਅਜਿਹਾ ਹੋਇਆ ਹੈ।
ਚੁੱਕਦੇ-ਚੁੱਕਦੇ ਟੁੱਟ ਜਾਂਦਾ ਹੈ ਦੋਵਾਂ ਦਾ ਲੱਕ
ਲੁਈਸ ਦੇ ਭਾਰ ਕਾਰਨ ਉਸ ਦੇ ਮਾਤਾ-ਪਿਤਾ ਨੂੰ ਕਾਫੀ ਪਰੇਸ਼ਾਨੀਆਂ ਹੋ ਰਹੀਆਂ ਹਨ। ਲੁਈਸ ਨੂੰ ਚੁੱਕਦੇ-ਚੁੱਕਦੇ ਦੋਵਾਂ ਦੇ ਹੱਥ ਦੁਖਣ ਲੱਗਦੇ ਹਨ। ਹਰ ਮਹੀਨੇ ਹਸਪਤਾਲ ਦੇ 4 ਚੱਕਰ ਲਗਾਉਣ ਵਿਚ ਵੀ ਦੋਵਾਂ ਨੂੰ ਆਫਤ ਆ ਜਾਂਦੀ ਹੈ। ਇਸ ਲਈ ਲੁਈਸ ਦੇ ਇਲਾਜ ਲਈ ਦੋਵਾਂ ਨੇ ਕ੍ਰਾਊਨਫਡਿੰਗ ਦਾ ਸਹਾਰਾ ਲਿਆ ਹੈ।