ਨੇਪਾਲ ''ਚ ਕੋਵਿਡ-19 ਦੇ 782 ਨਵੇਂ ਮਾਮਲੇ ਆਏ ਸਾਹਮਣੇ : ਸਿਹਤ ਮੰਤਰਾਲਾ

12/19/2020 1:31:43 AM

ਕਾਠਮੰਡੂ-ਨੇਪਾਲ ਦੇ ਸਿਹਤ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦੇਸ਼ 'ਚ ਕੋਵਿਡ-19 ਦੇ 782 ਨਵੇਂ ਮਾਮਲੇ ਆਉਣ ਨਾਲ ਕੋਰੋਨਾ ਵਾਇਰਸ ਨਾਲ ਹੁਣ ਤੱਕ ਇਨਫੈਕਟਿਡ ਹੋਏ ਲੋਕਾਂ ਦੀ ਗਿਣਤੀ ਵਧ ਕੇ 2,52,474 ਹੋ ਗਈ ਹੈ। ਸਿਹਤ ਅਤੇ ਆਬਾਦੀ ਮੰਤਰਾਲਾ ਨੇ ਦੱਸਿਆ ਕਿ 5,706 ਨਮੂਨਿਆਂ ਦੀ ਜਾਂਚ ਕੀਤੀ ਗਈ ਜਿਨ੍ਹਾਂ 'ਚੋਂ 782 'ਚ ਇਨਫੈਕਸ਼ਨ ਦੀ ਪੁਸ਼ਟੀ ਹੋਈ।

ਇਹ ਵੀ ਪੜ੍ਹੋ -OnePlus ਲੈ ਕੇ ਆ ਰਹੀ ਹੈ ਸਮਾਰਟ ਵਾਚ, ਕੰਪਨੀ ਦੇ CEO ਨੇ ਕੀਤਾ ਕਨਫਰਮ

ਬਿਆਨ ਮੁਤਾਬਕ ਦੇਸ਼ 'ਚ ਅਜੇ ਤੱਕ ਕੁੱਲ 2,52,474 ਲੋਕਾਂ ਦੇ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋਣ ਦੀ ਪੁਸ਼ਟੀ ਹੋਈ ਹੈ। ਸ਼ੁੱਕਰਵਾਰ ਤੱਕ ਪ੍ਰਾਪਤ ਅੰਕੜਿਆਂ ਮੁਤਾਬਕ ਦੇਸ਼ 'ਚ ਫਿਲਹਾਲ 9,317 ਲੋਕਾਂ ਦਾ ਕੋਵਿਡ-19 ਦਾ ਇਲਾਜ ਚੱਲ ਰਿਹਾ ਹੈ। ਦੇਸ਼ 'ਚ ਕੋਵਿਡ-19 ਦੀ ਮੌਜੂਦਾ ਸਥਿਤੀ  ਇਸ ਤਰ੍ਹਾਂ ਹੈ-ਇਨਫੈਕਸ਼ਨ ਦੇ ਨਵੇਂ ਮਾਮਲੇ 782, ਅਜੇ ਤੱਕ ਇਨਫੈਕਟਿਡ ਹੋਏ ਲੋਕਾਂ ਦੀ ਗਿਣਤੀ 2,52,474, ਪਿਛਲੇ 24 ਘੰਟਿਆਂ 'ਚ 16 ਲੋਕਾਂ ਦੀ ਮੌਤ, ਅਜੇ ਤੱਕ ਕੁੱਲ 1,765 ਲੋਕਾਂ ਦੀ ਇਨਫੈਕਸ਼ਨ ਕਾਰਣ ਮੌਤ, ਦੇਸ਼ 'ਚ ਠੀਕ ਹੋਣ ਦੀ ਦਰ 95.6 ਫੀਸਦੀ।

ਇਹ ਵੀ ਪੜ੍ਹੋ -'ਅਗਲੇ ਸਾਲ ਰੂਸੀ ਕੋਰੋਨਾ ਵੈਕਸੀਨ ਸਪੁਤਨਿਕ-ਵੀ ਦੀਆਂ 30 ਕਰੋੜ ਖੁਰਾਕਾਂ ਬਣਾਏਗਾ ਭਾਰਤ'

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 

Karan Kumar

This news is Content Editor Karan Kumar