ਬਰਮਿੰਘਮ ''ਚ ਬੈਂਕੁਏਟ ਹਾਲ ’ਤੇ ਸੁੱਟੇ 5 ਪੈਟਰੋਲ ਬੰਬ, ਵਾਲ-ਵਾਲ ਬਚੇ ਮਹਿਮਾਨ

Friday, Aug 21, 2026 - 08:59 AM (IST)

ਬਰਮਿੰਘਮ ''ਚ ਬੈਂਕੁਏਟ ਹਾਲ ’ਤੇ ਸੁੱਟੇ 5 ਪੈਟਰੋਲ ਬੰਬ, ਵਾਲ-ਵਾਲ ਬਚੇ ਮਹਿਮਾਨ

ਬਰਮਿੰਘਮ (ਵਿਸ਼ੇਸ਼) : ਬਰਮਿੰਘਮ ਦੇ ਸਪਾਰਕਬਰੁਕ ਇਲਾਕੇ ਵਿਚ ਰਾਇਲ ਵੈਡਿੰਗ ਵੈਨਿਊ ਦੇ ਬਾਹਰ ਕਾਲੇ ਕੱਪੜਿਆਂ ਵਿਚ ਆਏ ਤਿੰਨ ਹਮਲਾਵਰਾਂ ਨੇ ਪੰਜ ਪੈਟਰੋਲ ਬੰਬ ਸੁੱਟੇ। ਇਸ ਹਮਲੇ ਵਿਚ ਇੱਕ ਲੈਂਬੋਰਗਿਨੀ ਅਤੇ ਇਕ ਮੈਕਲਾਰੇਨ ਸੁਪਰ ਕਾਰ ਨੂੰ ਅੱਗ ਲੱਗ ਗਈ। ਕਈ ਮਹਿਮਾਨ ਵਾਲ-ਵਾਲ ਬਚੇ।

ਇਹ ਵੀ ਪੜ੍ਹੋ : ਭੂਚਾਲ ਦੇ ਜ਼ਬਰਦਸਤ ਝਟਕਿਆਂ ਨਾਲ ਕੰਬਿਆ ਪੇਰੂ: 6.7 ਰਹੀ ਤੀਬਰਤਾ, ਦਹਿਸ਼ਤ ਮਾਰੇ ਘਰਾਂ 'ਚੋਂ ਬਾਹਰ ਭੱਜੇ ਲੋਕ

ਇਹ ਹਮਲਾ ਸਥਾਨਕ ਸਮੇਂ ਅਨੁਸਾਰ ਰਾਤ ਸਾਢੇ ਅੱਠ ਵਜੇ ਰਾਇਲ ਸ਼ਾਲੀਮਾਰ ਬੈਂਕੁਏਟ ਹਾਲ ਵਿਚ ਹੋਇਆ। ਹਮਲੇ ਤੋਂ ਬਾਅਦ ਤਿੰਨੋਂ ਨਕਾਬਪੋਸ਼ ਹਮਲਾਵਰ ਇਕ ਚਿੱਟੇ ਰੰਗ ਦੀ ਫੋਕਸਵੈਗਨ ਗੋਲਫ ਕਾਰ ਵਿਚ ਫਰਾਰ ਹੋ ਗਏ। ਵੈਸਟ ਮਿਡਲੈਂਡਜ਼ ਪੁਲਸ ਸੀ. ਸੀ. ਟੀ. ਵੀ. ਫੁਟੇਜ ਖੰਗਾਲ ਰਹੀ ਹੈ ਅਤੇ ਹਮਲਾਵਰਾਂ ਦੀ ਭਾਲ ਵਿਚ ਜੁਟੀ ਹੋਈ ਹੈ। ਹਮਲੇ ਵਿਚ ਕਿਸੇ ਦੇ ਗੰਭੀਰ ਰੂਪ ਵਿਚ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News