ਨਿਊਜ਼ੀਲੈਂਡ ਦੇ ਕਰਮਾਡੇਕ ਟਾਪੂ ਖੇਤਰ ''ਚ ਆਇਆ 5.0 ਤੀਬਰਤਾ ਦਾ ਭੂਚਾਲ

Saturday, Mar 18, 2023 - 11:17 AM (IST)

ਨਿਊਜ਼ੀਲੈਂਡ ਦੇ ਕਰਮਾਡੇਕ ਟਾਪੂ ਖੇਤਰ ''ਚ ਆਇਆ 5.0 ਤੀਬਰਤਾ ਦਾ ਭੂਚਾਲ

ਕੇਰਮਾਡੇਕ ਟਾਪੂ (ਏਜੰਸੀ): ਨਿਊਜ਼ੀਲੈਂਡ ਦੇ ਕੇਰਮਾਡੇਕ ਟਾਪੂ ਖੇਤਰ ਵਿੱਚ ਰਿਕਟਰ ਪੈਮਾਨੇ 'ਤੇ 5.0 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸੰਯੁਕਤ ਰਾਜ ਭੂ-ਵਿਗਿਆਨਕ ਸਰਵੇਖਣ (ਯੂ.ਐੱਸ.ਜੀ.ਐੱਸ.) ਨੇ ਇਹ ਜਾਣਕਾਰੀ ਦਿੱਤੀ। 

ਯੂ.ਐੱਸ.ਜੀ.ਐੱਸ. ਨੇ ਦੱਸਿਆ ਕਿ ਭੂਚਾਲ ਦਾ ਕੇਂਦਰ 10 ਕਿਲੋਮੀਟਰ ਦੀ ਡੂੰਘਾਈ 'ਤੇ ਸੀ ਅਤੇ ਇਹ ਸ਼ਨੀਵਾਰ ਨੂੰ 03:44:10 (UTC+05:30) 'ਤੇ ਨਿਊਜ਼ੀਲੈਂਡ ਦੇ ਕਰਮਾਡੇਕ ਟਾਪੂਆਂ 'ਤੇ ਆਇਆ। ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐੱਨ.ਸੀ.ਐੱਸ.) ਦੇ ਅਨੁਸਾਰ ਵੀਰਵਾਰ ਨੂੰ ਵੀ 6.8 ਤੀਬਰਤਾ ਦਾ ਭੂਚਾਲ ਭਾਰਤੀ ਸਮੇਂ ਅਨੁਸਾਰ 06:25:58 ਵਜੇ ਕੇਰਮਾਡੇਕ ਟਾਪੂ ਖੇਤਰ ਵਿੱਚ ਆਇਆ ਸੀ।


author

cherry

Content Editor

Related News