ਬ੍ਰਿਟਿਸ਼ ਕੋਲੰਬੀਆ ਦੀਆਂ ਚੋਣਾਂ 'ਚ 37 ਪੰਜਾਬੀਆਂ ਸਮੇਤ 323 ਉਮੀਦਵਾਰ ਅਜ਼ਮਾ ਰਹੇ ਕਿਸਮਤ

Tuesday, Oct 01, 2024 - 10:19 AM (IST)

ਬ੍ਰਿਟਿਸ਼ ਕੋਲੰਬੀਆ ਦੀਆਂ ਚੋਣਾਂ 'ਚ 37 ਪੰਜਾਬੀਆਂ ਸਮੇਤ 323 ਉਮੀਦਵਾਰ ਅਜ਼ਮਾ ਰਹੇ ਕਿਸਮਤ

ਟੋਰਾਂਟੋ- ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਵਿਚ ਚੋਣਾਂ ਹੋਣ ਜਾ ਰਹੀਆਂ ਹਨ। ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ 19 ਅਕਤੂਬਰ ਨੂੰ ਹੋ ਰਹੀਆਂ ਵਿਧਾਨ ਸਭਾ ਚੋਣਾਂ ਲਈ ਇਲੈਕਸ਼ਨ ਬੀ. ਸੀ. ਨੇ  ਉਮੀਦਵਾਰਾਂ ਨੇ ਨਾਵਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। 93 ਮੈਂਬਰੀ ਵਿਧਾਨ ਸਭਾ ਲਈ ਕੁੱਲ 323 ਉਮੀਦਵਾਰ ਚੋਣ ਮੈਦਾਨ ਵਿਚ ਨਿੱਤਰੇ ਹਨ, ਜਿਨ੍ਹਾਂ ਵਿਚ ਨਿਊ ਡੈਮੋਕ੍ਰੇਟਿਕ ਪਾਰਟੀ  (ਐੱਨ.ਡੀ.ਪੀ. ) ਦੇ 93, ਕੰਜ਼ਰਵੇਟਿਵ ਪਾਰਟੀ ਆਫ ਬ੍ਰਿਟਿਸ਼ ਕੋਲੰਬੀਆ ਦੇ 93, ਗ੍ਰੀਨ ਪਾਰਟੀ ਦੇ 69, ਫ੍ਰੀਡਮ ਪਾਰਟੀ ਆਫ ਬੀ.ਸੀ. ਦੇ 3, ਲਿਬਟੇਰੀਅਨ ਦੇ 4 ਅਤੇ ਕਰਿਚੀਅਨ ਪਾਰਟੀ ਆਫ ਬੀ.ਸੀ. ਦੇ 2 ਅਤੇ ਹੋਰ ਕਈ ਆਜ਼ਾਦ ਉਮੀਦਵਾਰ ਵਿਧਾਇਕ ਬਣਨ ਲਈ ਆਪਣੀ ਕਿਸਤਮ ਅਜ਼ਮਾ ਰਹੇ ਹਨ। 

ਮੁੱਖ ਮੁਕਾਬਲਾ ਐੱਨ.ਡੀ.ਪੀ. ਤੇ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰਾਂ ਵਿਚਕਾਰ ਹੋਵੇਗਾ। ਐੱਨ.ਡੀ.ਪੀ. ਦੇ ਡੇਵਿਡ ਕੰਜ਼ਰਵੇਟਿਵ ਦੇ ਜੌਹਨ ਰਸਟਡ ਤੇ ਗ੍ਰੀਨ ਪਾਰਟੀ ਦੀ ਸੋਨੀਆ ਫਰਸਤ ਮੁੱਖ ਮੰਤਰੀ ਉਮੀਦਵਾਰ ਹਨ। ਇਨ੍ਹਾਂ ਆਗੂਆਂ ਦੀ ਬਹਿਸ 8 ਅਕਤੂਬਰ ਨੂੰ ਹੋਵੇਗੀ। ਬ੍ਰਿਟਿਸ਼ ਕੋਲੰਬੀਆ ਦੀਆਂ ਇੰਨ੍ਹਾਂ ਵਿਧਾਨ ਸਭਾ ਚੋਣਾਂ ਵਿਚ 37 ਪੰਜਾਬੀ ਉਮੀਦਵਾਰ ਵੀ ਆਪਣੀ ਕਿਸਮਤ ਅਜ਼ਮਾ ਰਹੇ ਹਨ, ਜਿਨ੍ਹਾਂ ਵਿਚ ਨਿਊ ਡੈਮੇਕ੍ਰੇਟਿਕ ਪਾਰਟੀ ਵੱਲੋਂ ਰਾਜ ਚੌਹਾਨ, ਜਗਰੂਪ ਬਰਾੜ, ਨਿੱਕੀ ਸ਼ਰਮਾ, ਰਵੀ ਕਾਹਲੋਂ,ਰਚਨਾ ਸਿੰਘ, ਹਰਵਿੰਦਰ ਕੌਰ ਸੰਧੂ, ਜਿੰਨੀ ਮਿਸਜ, ਬਲਤੇਜ ਸਿੰਘ ਢਿੱਲੋਂ, ਰਵੀ ਪਰਮਾਰ, ਕਮਲ ਗਰੇਵਾਲ, ਸਾਰਾ ਕੂਨਰ, ਰੀਆ ਅਰੋੜਾ, ਅਮਨਦੀਪ ਸਿੰਘ, ਸੁਨੀਤਾ ਧੀਰ, ਹਰਪ੍ਰੀਤ ਬੰਦਹੋਲ, ਤੇ ਸੈਮ ਅਟਵਾਲ ਚੋਣ ਮੈਦਾਨ ਵਿਚ ਨਿੱਤਰੇ ਹਨ ਜਦਕਿ ਹਰਮਨ ਭੰਗੂ, ਜੋਡੀ ਤੂਰ,ਅਵਤਾਰ ਗਿੱਲ, ਜੈਗ ਸੰਘੇੜਾ, ਤੇਗਜੋਚ ਬੱਲ, ਸਟੀਵ ਕੂਨਰ, ਮਨਦੀਪ ਧਾਲੀਵਾਲ, ਦੀਪਕ ਸੂਰੀ, ਧਰਮਪਾਲ ਕਾਜਾਲਸ ਹੋਨੀਰ  ਰੰਧਾਵਾ, ਰਾਜ ਵੇਯੂਲੀ ਤੇ ਅਰੁਣ ਲੰਗੇਰੀ ਕੰਜ਼ਰਵੇਟਿਵ ਪਾਰਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਉਮੀਦਵਾਰ ਹਨ। 

ਪੜ੍ਹੋ ਇਹ ਅਹਿਮ ਖ਼ਬਰ-ਨਿਊਜ਼ੀਲੈਂਡ ਨੇ Work Visa ਧਾਰਕਾਂ ਲਈ ਕਰ 'ਤਾ ਵੱਡਾ ਐਲਾਨ

ਗ੍ਰੀਨ ਪਾਰੀਟ ਨੇ ਮਨਜੀਤ ਸਹੋਤਾ ਤੇ ਸਿਮ ਸੰਧੂ ਅਤੇ ਫ੍ਰੀਡਮ ਪਾਰੀਟ ਆਫ ਬੀ.ਸੀ. ਨੇ ਅੰਮ੍ਰਿਤ ਬੜਿੰਗ, ਪਰਮਜੀਤ ਰਾਏ ਤੇ ਕਿਰਨ ਹੁੰਦਲ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਅਮਨਦੀਪ ਸਿੰਗ, ਜੋਗਿੰਦਰ ਸਿੰਘ ਰੰਧਾਵਾ, ਜਪਰੀਤ ਲੇਲ ਤੇ ਹੌਬੀ ਨਿੱਝਰ ਆਜ਼ਾਦ ਉਮੀਦਵਾਰ ਹਨ। ਵੋਟਾਂ 19 ਅਕਤੂਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਪੈਣਗੀਆਂ ਤੇਦੇਰ ਰਾਤ ਤੱਕ ਨਤੀਜੇ ਐਲਾਨ ਦਿੱਤੇ ਜਾਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News