1700 ਕਰੋੜ ਦਾ ਮਾਲਕ ਭੁੱਲਿਆ ਬਿਟਕੁਆਇਨ ਦਾ ਪਾਸਵਰਡ, ਡੁੱਬ ਸਕਦੈ ਸਾਰਾ ਪੈਸਾ

01/14/2021 1:41:00 PM

ਨਿਊਯਾਰਕ- ਸੈਨ ਫਰਾਂਸਸਿਕੋ ਦੇ ਪ੍ਰੋਗਰਾਮਰ ਸਟੀਫਨ ਥਾਮਸ ਬਿਟਕੁਆਇਨ ਦਾ ਪਾਸਵਰਡ ਭੁੱਲ ਗਏ ਹਨ ਤੇ ਜੇਕਰ ਉਨ੍ਹਾਂ ਨੂੰ ਪਾਸਵਰਡ ਯਾਦ ਆ ਗਿਆ ਤਾਂ ਉਹ ਅਰਬਪਤੀ ਬਣ ਜਾਣਗੇ ਪਰ ਜੇਕਰ ਯਾਦ ਨਾ ਆਇਆ ਤਾਂ ਸਾਰਾ ਪੈਸਾ ਹੱਥੋਂ ਚਲਾ ਜਾਵੇਗਾ। ਇਸ ਡਿਜੀਟਲ ਵਾਲੇਟ ਨੂੰ ਖੋਲ੍ਹ ਕੇ ਉਹ 1700 ਕਰੋੜ ਰੁਪਏ ਪ੍ਰਾਪਤ ਕਰ ਸਕਦੇ ਹਨ। 

ਅਸਲ ਵਿਚ ਸਟੀਫਨ ਨੇ ਸਾਲਾਂ ਪਹਿਲਾਂ 7,002 ਬਿਟਕੁਆਇਨ ਖਰੀਦੇ ਸਨ। ਇਹ ਉਨ੍ਹਾਂ ਦੇ ਡਿਜੀਟਲ ਵਾਲੇਟ ਵਿਚ ਪਏ ਹਨ। ਹੁਣ ਕੀਮਤ ਵਧੀ ਤਾਂ ਇਨ੍ਹਾਂ ਦਾ ਮੁੱਲ 1700 ਕਰੋੜ ਰੁਪਏ ਹੋ ਗਿਆ। ਇਸ ਪਾਸਵਰਡ ਨਾਲ ਹੀ ਉਹ ਛੋਟੀ ਹਾਰਡਡਰਾਈਵ ਖੋਲ੍ਹ ਸਕਣਗੇ, ਜਿਸ ਨੂੰ 'ਆਇਰਨ ਕੀ' ਕਹਿੰਦੇ ਹਨ। ਇਸ ਵਿਚ ਉਸ ਵਾਲੇਟ ਦੀ ਨਿੱਜੀ ਚਾਬੀ ਹੈ, ਜਿਸ ਵਿਚ ਬਿਟਕੁਆਇਨ ਰੱਖੇ ਹਨ। ਸਟੀਫਨ ਨੇ ਬਿਟਕੁਆਇਨ ਖਰੀਦ ਕੇ 'ਆਇਰਨ ਕੀ' ਦਾ ਪਾਸਵਰਡ ਕਾਗਜ਼ 'ਤੇ ਲਿਖਿਆ ਹੈ ਅਤੇ ਉਹ ਗੁਆਚ ਚੁੱਕਾ ਹੈ। ਉਹ 8 ਵਾਰ ਕੋਸ਼ਿਸ਼ ਕਰ ਚੁੱਕੇ ਹਨ ਪਰ ਪਾਸਵਰਡ ਗ਼ਲਤ ਹੀ ਆ ਰਿਹਾ ਹੈ। ਇਸ ਦੇ ਲਈ ਕੋਈ ਵਿਅਕਤੀ ਸਿਰਫ 10 ਵਾਰ ਹੀ ਕੋਸ਼ਿਸ਼ ਕਰ ਸਕਦਾ ਹੈ। ਇਸ ਮਗਰੋਂ ਵਾਲੇਟ ਬੰਦ ਅਤੇ ਇਨਕ੍ਰਪਟ ਹੋ ਜਾਵੇਗਾ। ਇਸ ਲਈ ਹੁਣ ਉਨ੍ਹਾਂ ਕੋਲ ਕਰੋੜਪਤੀ ਬਣਨ ਦੇ ਸਿਰਫ ਦੋ ਹੀ ਮੌਕੇ ਬਚੇ ਹਨ। 

ਦੱਸ ਦਈਏ ਕਿ ਬਿਟਕੁਆਇਨ ਦੀ ਕੋਈ ਰੈਗੁਲੇਟਰੀ ਸੰਸਥਾ ਨਹੀਂ ਹੈ ਤੇ ਨਾ ਹੀ ਕੰਪਨੀ ਦਾ ਕੰਟਰੋਲ ਹੈ। ਮੁਦਰਾ ਦਾ ਨਿਰਮਾਤਾ ਸਾਤੋਸ਼ੀ ਨਾਕਾਮੋਟੋ ਨਾਂ ਦਾ ਵਿਅਕਤੀ ਹੈ। 

ਇਹ ਵੀ ਪੜ੍ਹੋ- ਕੈਨੇਡਾ 'ਚ ਬਿਨਾਂ ਲਾਇਸੈਂਸ ਤੋਂ ਲੋਕਾਂ ਨੂੰ ਇਮੀਗ੍ਰੇਸ਼ਨ ਸੇਵਾਵਾਂ ਦੇਣ 'ਤੇ ਪੰਜਾਬੀ ਦੋਸ਼ੀ ਕਰਾਰ
ਜ਼ਿਕਰਯੋਗ ਹੈ ਕਿ ਵਾਲੇਟ ਰਿਕਵਰੀ ਸਰਵਿਸ ਚੈਨੈਲਿਸਸ ਦੱਸਦੀ ਹੈ ਕਿ ਦੁਨੀਆ ਵਿਚ 1.85 ਕਰੋੜ ਬਿਟਕੁਆਇਨ ਹਨ। ਇਨ੍ਹਾਂ ਵਿਚ 20 ਫ਼ੀਸਦੀ (10 ਲੱਖ ਕਰੋੜ ਰੁਪਏ) ਨੂੰ ਉਨ੍ਹਾਂ ਦੇ ਮਾਲਕ ਗੁਆ ਚੁੱਕੇ ਹਨ। ਇਹ ਫਰਮ ਗੁੰਮ 'ਡਿਜੀਟਲ ਕੀ' ਪਾਉਣ ਵਿਚ ਮਦਦ ਕਰਦੀ ਹੈ। ਉਨ੍ਹਾਂ ਕੋਲ ਪਾਸਵਰਡ ਰਿਕਵਰੀ ਲਈ ਰੋਜ਼ 70 ਫੋਨ ਆਉਣ ਲੱਗੇ ਹਨ। ਇਹ ਪਿਛਲੇ ਮਹੀਨੇ ਤੋਂ 3 ਗੁਣਾ ਵੱਧ ਹਨ। 

►ਇਸ ਖ਼ਬਰ ਸਬੰਧੀ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ


Lalita Mam

Content Editor

Related News