ਅਫਗਾਨਿਸਤਾਨ ''ਚ ਯਾਰੀਆਂ ਨਾਲ ਭਰੀ ਬੱਸ ''ਚ ਬੰਬ ਧਮਾਕਾ, 11 ਦੀ ਮੌਤ

05/10/2021 11:50:05 PM

ਕਾਬੁਲ - ਅਫਗਾਨਿਸਤਾਨ ਦੇ ਦੱਖਣੀ ਜ਼ਾਬੁਲ ਸੂਬੇ ਦੇ ਰਾਜ ਮਾਰਗ 'ਤੇ ਯਾਤਰੀਆਂ ਨਾਲ ਭਰੀ ਇਕ ਬਸ ਵਿਚ ਬੰਬ ਧਮਾਕਾ ਹੋਣ ਨਾਲ 11 ਨਾਗਰਿਕਾਂ ਦੀ ਮੌਤ ਹੋ ਗਈ ਅਤੇ 25 ਹੋਰ ਜ਼ਖਮੀ ਹੋ ਗਏ। ਸਥਾਨਕ ਸਰਕਾਰ ਨੇ ਸੋਮਵਾਰ ਦੱਸਿਆ ਕਿ ਇਹ ਹਾਦਸਾ ਐਤਵਾਰ ਦੇਰ ਰਾਤ ਵਾਪਰਿਆ।

PunjabKesari

ਸਰਕਾਰ ਵੱਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ ਇਹ ਘਟਨਾ ਸ਼ਹਿਰ-ਏ-ਸ਼ਫਾ ਜ਼ਿਲੇ ਵਿਚ ਕੱਲ ਦੇਰ ਵਾਪਰੀ। ਘਟਨਾ ਤੋਂ ਬਾਅਦ ਸੂਬਾਈ ਪੁਲਸ ਅਤੇ ਬਚਾਅ ਦਲ ਨੇ ਜ਼ਖਮੀਆਂ ਨੂੰ ਕੰਧਾਰ ਦੇ ਸਥਾਨਕ ਹਸਪਤਾਲ ਵਿਚ ਦਾਖਲ ਕਰਾਇਆ। ਜ਼ਖਮੀਆਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਕਈ ਜ਼ਖਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
 


Khushdeep Jassi

Content Editor

Related News