ਰੂਸੀ ਉਦਯੋਗਿਕ ਪਲਾਂਟ ’ਚ ਅੱਗ ਲੱਗਣ ਨਾਲ 11 ਦੀ ਮੌਤ, 130 ਜ਼ਖਮੀ
Sunday, Aug 17, 2025 - 05:02 PM (IST)

ਮਾਸਕੋ (ਭਾਸ਼ਾ)– ਰੂਸ ਦੇ ਰਿਆਜਾਨ ਖੇਤਰ ’ਚ ਇਕ ਉਦਯੋਗਿਕ ਪਲਾਂਟ ’ਚ ਅੱਗ ਲੱਗਣ ਨਾਲ 11 ਵਿਅਕਤੀਆਂ ਦੀ ਮੌਤ ਹੋ ਗਈ ਅਤੇ 130 ਜ਼ਖਮੀ ਹੋ ਗਏ।
ਮਾਸਕੋ ਤੋਂ ਲੱਗਭਗ 250 ਕਿਲੋਮੀਟਰ ਦੱਖਣ-ਪੂਰਬ ’ਚ ਸ਼ਿਲੋਵਸਕੀ ਜ਼ਿਲੇ ’ਚ ਸਥਿਤ ਇਲਾਸਟਿਕ ਪਲਾਂਟ ਵਿਚ ਸ਼ੁੱਕਰਵਾਰ ਨੂੰ ਅੱਗ ਲੱਗ ਗਈ। ਰੂਸੀ ਐਮਰਜੈਂਸੀ ਮੰਤਰਾਲਾ ਨੇ ਦੱਸਿਆ ਕਿ ਐਮਰਜੈਂਸੀ ਟੀਮਾਂ ਹਫਤੇ ਦੇ ਅਖੀਰ ’ਚ ਵੀ ਮਲਬੇ ਵਿਚ ਭਾਲ ਕਰਨ ’ਚ ਜੁਟੀਆਂ ਰਹੀਆਂ ਅਤੇ ਰਾਤ ਵੇਲੇ 2 ਹੋਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ।
ਇਸ ਕਾਰਖਾਨੇ ਵਿਚ ਬਾਰੂਦ ਬਣਾਉਣ ਵਾਲੀ ਇਕ ਵਰਕਸ਼ਾਪ ’ਚ ਅੱਗ ਲੱਗ ਗਈ, ਜਿਸ ਕਾਰਨ ਧਮਾਕਾ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਦਾਖਲ ਜ਼ਖਮੀਆਂ ਵਿਚੋਂ 29 ਵਿਅਕਤੀ ਸ਼ਨੀਵਾਰ ਨੂੰ ਵੀ ਹਸਪਤਾਲ ’ਚ ਹੀ ਰਹੇ। ਇਨ੍ਹਾਂ ਵਿਚ 13 ਨੂੰ ਰਿਆਜਾਨ ’ਚ ਅਤੇ 16 ਨੂੰ ਮਾਸਕੋ ਦੇ ਇਲਾਜ ਕੇਂਦਰਾਂ ’ਚ ਦਾਖਲ ਕਰਵਾਇਆ ਗਿਆ ਹੈ।