ਕੰਨਿਆ ਰਾਸ਼ੀ ਵਾਲਿਆਂ ਦੀ ਵਪਾਰਕ ਅਤੇ ਕੰਮਕਾਜੀ ਦਸ਼ਾ ਚੰਗੀ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
Tuesday, Apr 18, 2023 - 02:08 AM (IST)
ਮੇਖ : ਸਿਤਾਰਾ ਨੁਕਸਾਨ ਪ੍ਰੇਸ਼ਾਨੀ ਦੇਣ ਅਤੇ ਕਿਸੇ ਬਣੇ ਬਣਾਏ ਕੰਮ ਜਾਂ ਪ੍ਰੋਗਰਾਮ ਨੂੰ ਉਲਝਾਉਣ ਵਾਲਾ, ਕਿਸੇ ’ਤੇ ਜ਼ਰੂਰਤ ਤੋਂ ਜ਼ਿਆਦਾ ਭਰੋਸਾ ਵੀ ਮਹਿੰਗਾ ਪੈ ਸਕਦਾ ਹੈ।
ਬ੍ਰਿਖ : ਟੀਚਿੰਗ, ਕੋਚਿੰਗ, ਸਟੇਸ਼ਨਰੀ, ਪ੍ਰਿੰਟਿੰਗ, ਪਬਲੀਕੇਸ਼ਨ, ਮੈਡੀਸਨ, ਟੂਰਿਜ਼ਮ, ਕੰਸਲਟੈਂਸੀ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਮਿਥੁਨ : ਕਿਸੇ ਅਫਸਰ ਦੇ ਸਾਫਟ ਸੁਪੋਰਟਿਵ ਰੁਖ ਕਰਕੇ ਆਪ ਦੀ ਕੋਈ ਸਰਕਾਰੀ ਸਮੱਸਿਆ ਸੁਲਝ ਸਕਦੀ ਹੈ, ਸ਼ਤਰੂ ਵੀ ਆਪ ਦੀ ਪਕੜ ਹੇਠ ਰਹਿਣਗੇ।
ਕਰਕ : ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਨੂੰ ਦੂਜਿਆਂ ’ਤੇ ਹਾਵੀ, ਪ੍ਰਭਾਵੀ, ਵਿਜਈ ਰੱਖੇਗਾ, ਤੇਜ ਪ੍ਰਭਾਵ ਬਣਿਆ ਰਹੇਗਾ, ਸ਼ੁੱਭ ਕੰਮਾਂ ’ਚ ਧਿਆਨ।
ਸਿੰਘ : ਸਿਤਾਰਾ ਸਿਹਤ ਲਈ ਕਮਜ਼ੋਰ, ਖਾਣ-ਪੀਣ ’ਚ ਬਦ-ਪਰਹੇਜ਼ੀ ਤੋਂ ਬਚਣਾ ਚਾਹੀਦਾ ਹੈ, ਸਫਰ ਦੌਰਾਨ ਆਪਣੇ ਸਾਮਾਨ ਦਾ ਧਿਆਨ ਰੱਖਣਾ ਜ਼ਰੂਰੀ ਹੈ।
ਕੰਨਿਆ : ਵਪਾਰਕ ਅਤੇ ਕੰਮਕਾਜੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਹਰ ਮਾਮਲੇ ਦੇ ਪ੍ਰਤੀ ਦੋਵੇਂ ਪਤੀ-ਪਤਨੀ ਦੀ ਇਕੋ ਜਿਹੀ ਸੋਚ ਅਪਰੋਚ ਰਹੇਗੀ।
ਤੁਲਾ : ਕਿਸੇ ਸਟ੍ਰਾਂਗ ਸ਼ਤਰੂ ਨਾਲ ਟਕਰਾਅ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਆਪ ਆਪਣੇ ਆਪ ਨੂੰ ਸ਼ਤਰੂ ਤੋਂ ਸੁਰੱਖਿਅਤ ਨਾ ਰੱਖ ਸਕੋਗੇ।
ਬ੍ਰਿਸ਼ਚਕ : ਜ਼ਰੂਰਤ ਦੇ ਹਰ ਮੌਕੇ ’ਤੇ ਸੰਤਾਨ ਢਾਲ ਬਣ ਕੇ ਆਪ ਦੇ ਨਾਲ ਖੜ੍ਹੀ ਹੋ ਸਕਦੀ ਹੈ, ਸ਼ੁੱਭ ਕੰਮਾਂ ’ਚ ਰੁਚੀ, ਮਾਣ-ਸਨਮਾਨ ਦੀ ਪ੍ਰਾਪਤੀ।
ਧਨ : ਕਿਸੇ ਪੈਂਡਿੰਗ ਪਏ ਪ੍ਰਾਪਰਟੀ ਦੇ ਕੰਮ ਨੂੰ ਹੱਥ ’ਚ ਲੈਣ ’ਤੇ ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਹੋ ਸਕਦੀ ਹੈ, ਮਾਣ-ਯਸ਼ ਦੀ ਪ੍ਰਾਪਤੀ।
ਮਕਰ : ਕੋਈ ਮਿੱਤਰ- ਸੱਜਣ ਸਾਥੀ ਆਪ ਦੇ ਕਿਸੇ ਰੁਕੇ ਉਲਝੇ ਕੰਮ ਨੂੰ ਸੰਵਾਰਨ ਲਈ ਹੈਲਪਫੁਲ ਹੋ ਸਕਦਾ ਹੈ, ਸ਼ਤਰੂ ਕਮਜ਼ਰੋ ਰਹਿਣਗੇ।
ਕੁੰਭ : ਸਿਤਾਰਾ ਆਮਦਨ ਵਾਲਾ, ਅਰਥ ਦਸ਼ਾ ਕੰਫਰਟੇਬਲ ਬਣੇਗੀ, ਯਤਨ ਕਰਨ ’ਤੇ ਕੋਈ ਕਾਰੋਬਾਰੀ ਰੁਕਾਵਟ-ਮੁਸ਼ਕਲ ਵੀ ਰਸਤੇ ’ਚੋਂ ਹਟ ਸਕਦੀ ਹੈ।
ਮੀਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕੋਸ਼ਿਸ਼ਾਂ, ਪ੍ਰੋਗਰਾਮਾਂ, ਉਦੇਸ਼ਾਂ, ਮਨੋਰਥਾਂ ’ਚ ਸਫਲਤਾ ਮਿਲੇਗੀ, ਹਾਈ ਮੋਰੇਲ ਕਰਕੇ ਆਪ ਹਰ ਕੰਮ ਨੂੰ ਹੱਥ ’ਚ ਲੈਣ ਲਈ ਰਾਜ਼ੀ ਰਹੋਗੇ।
18 ਅਪ੍ਰੈਲ 2023, ਮੰਗਲਵਾਰ
ਵਿਸਾਖ ਵਦੀ ਤਿੱਥੀ ਤਰੋਦਸ਼ੀ (ਦੁਪਹਿਰ 1.23 ਤੱਕ) ਅਤੇ ਮਗਰੋਂ ਿਤੱਥੀ ਚੌਥ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮੇਖ ’ਚ
ਚੰਦਰਮਾ ਮੀਨ ’ਚ
ਮੰਗਲ ਮਿਥੁਨ ’ਚ
ਬੁੱਧ ਮੇਖ ’ਚ
ਗੁਰੂ ਮੀਨ ’ਚ
ਸ਼ੁੱਕਰ ਬ੍ਰਿਖ ’ਚ
ਸ਼ਨੀ ਕੁੰਭ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2080, ਵਿਸਾਖ ਪ੍ਰਵਿਸ਼ਟੇ 5, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 28 (ਚੇਤ), ਹਿਜਰੀ ਸਾਲ 1944, ਮਹੀਨਾ : ਰਮਜ਼ਾਨ, ਤਰੀਕ : 26, ਸੂਰਜ ਉਦੇ ਸਵੇਰੇ 6.01 ਵਜੇ, ਸੂਰਜ ਅਸਤ ਸ਼ਾਮ 6.54 ਵਜੇ (ਜਲੰਧਰ ਟਾਈਮ), ਨਕਸ਼ੱਤਰ : ਉਤਰਾ ਭਾਦਰਪਦ (18-19 ਮੱਧ ਰਾਤ 1.01 ਤੱਕ) ਅਤੇ ਮਗਰੋਂ ਨਕਸ਼ੱਤਰ ਰੇਵਤੀ, ਯੋਗ : ਏਂਦਰ (ਸ਼ਾਮ 6.09 ਤੱਕ) ਅਤੇ ਮਗਰੋਂ ਯੋਗ ਵੈਧ੍ਰਿਤੀ, ਚੰਦਰਮਾ : ਮੀਨ ਰਾਸ਼ੀ ’ਤੇ (ਪੂਰਾ ਦਿਨ ਰਾਤ), ਪੰਚਕ ਲੱਗੀ ਰਹੇਗੀ (ਪੂਰਾ ਦਿਨ ਰਾਤ) ਭਦਰਾ ਰਹੇਗੀ (ਦੁਪਹਿਰ 1.28 ਤੋਂ ਲੈ ਕੇ 18-19 ਮੱਧ ਰਾਤ 12.27 ਤੱਕ),18-19ਮੱਧ ਰਾਤ 1.01 ਤੋਂ ਬਾਅਦ ਜੰਮੇ ਬੱਚੇ ਨੂੰ ਰੇਵਤੀ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂ ਕਾਲ : ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਮਾਸਿਕ ਸ਼ਿਵਰਾਤਰੀ ਵਰਤ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)