ਕਰਕ ਰਾਸ਼ੀ ਵਾਲਿਆਂ ਦੀ ਵਪਾਰਕ ਅਤੇ ਕੰਮਕਾਜ ਦਸ਼ਾ ਚੰਗੀ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

Friday, Apr 14, 2023 - 01:06 AM (IST)

ਕਰਕ ਰਾਸ਼ੀ ਵਾਲਿਆਂ ਦੀ ਵਪਾਰਕ ਅਤੇ ਕੰਮਕਾਜ ਦਸ਼ਾ ਚੰਗੀ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

ਮੇਖ : ਰਾਜ ਦਰਬਾਰ ਦੇ ਕੰਮਾਂ ’ਚ ਸਫਲਤਾ ਮਿਲੇਗੀ, ਕਿਸੇ ਅਫਸਰ ਦੇ ਸਾਫਟ ਰੁਖ ਕਰਕੇ ਆਪ ਦੀ ਕੋਈ ਸਮੱਸਿਆ ਵੀ ਸੁਲਝਣ ਦੇ ਨੇੜੇ ਪਹੁੰਚ ਸਕਦੀ ਹੈ।

ਬ੍ਰਿਖ : ਧਾਰਮਿਕ ਕੰਮਾਂ ਨਾਲ ਜੁੜਣ, ਧਾਰਮਿਕ ਲਿਟਰੇਚਰ ਪੜ੍ਹਨ ਅਤੇ ਕਥਾ-ਵਾਰਤਾ-ਭਜਨ ਕੀਰਤਨ ਸੁਣਨ ’ਚ ਜੀਅ ਲੱਗੇਗਾ, ਸ਼ਤਰੂ ਕਮਜ਼ੋਰ ਤੇ ਤੇਜਹੀਣ ਰਹਿਣਗੇ।

ਮਿਥੁਨ : ਸਿਤਾਰਾ ਸਿਹਤ ਲਈ ਕਮਜ਼ੋਰ ਇਸ ਲਈ ਖਾਣ-ਪੀਣ ’ਚ ਅਹਿਤਿਆਤ ਵਰਤਣੀ ਜ਼ਰੂਰੀ ਹੋਵੇਗੀ ਪਰ ਅਰਥ ਦਸ਼ਾ ਠੀਕ-ਠਾਕ ਰਹੇਗੀ, ਸ਼ਤਰੂ ਕਮਜ਼ੋਰ ਰਹਿਣਗੇ।

ਕਰਕ : ਵਪਾਰਕ ਅਤੇ ਕੰਮਕਾਜ ਦਸ਼ਾ ਚੰਗੀ, ਕੋਸ਼ਿਸ਼ਾਂ-ਇਰਾਦਿਆਂ ’ਚ ਸਫਲਤਾ ਮਿਲੇਗੀ ਪਰ ਪਰਿਵਾਰਕ ਸਬੰਧਾਂ ’ਚ ਸਦਭਾਅ ਤਾਲਮੇਲ ਰਹੇਗਾ।

ਸਿੰਘ : ਦੁਸ਼ਮਣਾਂ ਦਾ ਸਿਮਟਣਾ-ਉਭਰਣਾ ਆਪ ਨੂੰ ਪ੍ਰੇਸ਼ਾਨ ਕਰਨ ਅਤੇ ਆਪੋਜ਼ਿਟ ਹਾਲਾਤ ਬਣਾਉਣ ਵਾਲਾ ਹੋਵੇਗਾ ਪਰ ਜਨਰਲ ਹਾਲਾਤ ਅਨੁਕੂਲ ਰਹਿਣਗੇ।

ਕੰਨਿਆ : ਯਤਨ ਕਰਨ ’ਤੇ ਅਪ ਦੀ ਪਲਾਨਿੰਗ -ਪ੍ਰੋਗਰਾਮਿੰਗ ’ਚੋਂ ਕੋਈ ਬਾਧਾ ਮੁਸ਼ਕਿਲ ਹਟੇਗੀ, ਸ਼ਤਰੂ ਵੀ ਆਪ ਅੱਗੇ ਆਪਣੇ ਆਪ ਨੂੰ ਬੇਵੱਸ ਮਹਿਸੂਸ ਕਰਣਗੇ।

ਤੁਲਾ : ਕੋਰਟ ਕਚਹਿਰੀ ਜਾਂ ਕਿਸੇ ਵੱਡੇ ਅਧਿਕਾਰੀ ਅੱਗੇ ਜਾਣ ’ਤੇ ਆਪ ਅਤੇ ਆਪ ਦੇ ਪੱਖ ਦੀ ਬਿਹਤਰ ਸੁਣਵਾਈ ਹੋਵੇਗੀ, ਵਿਰੋਧੀ ਕਮਜ਼ੋਰ ਰਹਿਣਗੇ।

ਬ੍ਰਿਸ਼ਚਕ : ਕਿਸੇ ਉਲਝੇ ਅਟਕੇ ਕੰਮ ਨੂੰ ਸੰਵਾਰਨ ਲਈ ਕਿਸੇ ਵੱਡੇ ਆਦਮੀ ਦੀ ਮਦਦ, ਸਹਿਯੋਗ ਲਿਆ ਜਾ ਸਕਦਾ ਹੈ, ਮਾਣ-ਸਨਮਾਨ ਦੀ ਪ੍ਰਾਪਤੀ।

ਧਨ : ਲੋਹਾ-ਲੋਹਾ ਮਸ਼ੀਨਰੀ, ਹਾਰਡ ਵੇਅਰ ਅਤੇ ਸਟੀਲ ਫਰਨੀਚਰ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮ ਧੰਦੇ ’ਚ ਭਰਪੂਰ ਲਾਭ ਮਿਲੇਗਾ।

ਮਕਰ :ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਯਤਨਾਂ-ਪ੍ਰੋਗਰਾਮਾਂ ਦੇ ਸਿਰੇ ਚੜ੍ਹਨ ਦੀ ਆਸ ਵਧੇਗੀ ਪਰ ਪਾਣੀ ਅਤੇ ਠੰਡੀਆਂ ਵਸਤਾਂ ਦੀ ਵਰਤੋਂ ਪਰਹੇਜ਼ ਨਾਲ ਕਰੋ।

ਕੁੰਭ : ਸਮਾਂ ਉਲਝਣਾਂ - ਝਮੇਲਿਆਂ, ਪੇਚੀਦਗੀਆਂ ਵਾਲਾ, ਇਸ ਲਈ ਜਿਹੜਾ ਵੀ ਯਤਨ ਕਰੋ ਭਰਪੂਰ ਜ਼ੋਰ ਲਗਾ ਕੇ ਕਰੋ ਪਰ ਜਨਰਲ ਹਾਲਾਤ ਅਨੁਕੂਲ ਚਲਣਗੇ।

ਮੀਨ :ਸਿਤਾਰਾ ਧਨ ਲਾਭ ਵਾਲਾ ਅਤੇ ਕਿਸੇ ਕੰਮਕਾਜੀ ਬਾਧਾ ਮੁਸ਼ਕਿਲ ਨੂੰ ਹਟਾਉਣ ਵਾਲਾ, ਮਨ ’ਤੇ ਸਾਤਵਿਕ ਅਤੇ ਪਾਜ਼ੇਟਿਵ ਸੋਚ ਪ੍ਰਭਾਵੀ ਰਹੇਗੀ, ਜਨਰਲ ਤੌਰ ’ਤੇ ਆਪ ਹਾਵੀ-ਪ੍ਰਭਾਵੀ ਰਹੋਗੇ।

14 ਅਪ੍ਰੈਲ 2023, ਸ਼ੁੱਕਰਵਾਰ

ਵਿਸਾਖ ਵਦੀ ਤਿੱਥੀ ਨੌਵੀਂ (ਰਾਤ 11.14 ਤੱਕ) ਅਤੇ ਮਗਰੋਂ ਤਿੱਥੀ ਦਸਮੀ

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਮੀਨ ’ਚ

ਚੰਦਰਮਾ   ਮਕਰ ’ਚ

ਮੰਗਲ ਮਿਥੁਨ ’ਚ

ਬੁੱਧ ਮੇਖ ’ਚ

ਗੁਰੂ ਮੀਨ ’ਚ

ਸ਼ੁੱਕਰ ਬ੍ਰਿਖ ’ਚ

ਸ਼ਨੀ ਕੁੰਭ ’ਚ

ਰਾਹੂ ਮੇਖ ’ਚ                                                 

ਕੇਤੂ ਤੁਲਾ ’ਚ

ਬਿਕ੍ਰਮੀ ਸੰਮਤ : 2080, ਵਿਸਾਖ ਪ੍ਰਵਿਸ਼ਟੇ 1, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 24 (ਚੇਤ), ਹਿਜਰੀ ਸਾਲ 1944, ਮਹੀਨਾ : ਰਮਜ਼ਾਨ, ਤਰੀਕ : 22, ਸੂਰਜ ਉਦੇ ਸਵੇਰੇ 6.05 ਵਜੇ, ਸੂਰਜ ਅਸਤ ਸ਼ਾਮ 6.51 ਵਜੇ (ਜਲੰਧਰ ਟਾਈਮ), ਨਕਸ਼ੱਤਰ : ਉਤਰਾਖਾੜਾ (ਸਵੇਰੇ 9.37 ਤੱਕ) ਅਤੇ ਮਗਰੋਂ ਨਕਸ਼ੱਤਰ ਸ਼੍ਰਵਣ, ਯੋਗ :ਸਿੱਧ (ਸਵੇਰੇ 9.37ਤੱਕ) ਅਤੇ ਮਗਰੋਂ ਯੋਗ ਸਾਧਿਯ ਚੰਦਰਮਾ : ਮਕਰ ਰਾਸ਼ੀ ’ਤੇ ( ਪੂਰਾ ਦਿਨ ਰਾਤ) , ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂਕਾਲ ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ, ਪੂਰਬ, ਦਿਵਸ ਅਤੇ ਤਿਉਹਾਰ: ਬਿਕ੍ਰਮੀ ਵਿਸਾਖ ਸੰਕ੍ਰਾਂਤੀ , ਸੂਰਜ ਬਾਅਦ ਦੁਪਹਿਰ 2.58 (ਜਲੰਧਰ ਟਾਈਮ) ’ਤੇ ਮੇਖ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਵਿਸਾਖੀ, ਮੇਲਾ ਵਿਸਾਖੀ ,ਡਾ. ਬੀ.ਆਪ ਅੰਬੇਡਕਰ ਜਯੰਤੀ, ਮੇਲਾ ਰਾਜਗੜ੍ਹ , ਮੇਲਾ ਬਿਸ਼ੂ (ਸਿਰਮੌਰ, ਹਿਮਾਚਲ) ਸ਼ੁਰੂ, ਮੇਲਾ ਮਹਾਕਾਲੇਸ਼ਵਰ ਮਹਾਦੇਵ (ਦੇਹਰਾ, ਕਾਂਗੜਾ), ਮੇਲਾ ਰਿਵਾਲਸਰ (ਮੰਡੀ)।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Mandeep Singh

Content Editor

Related News