ਸਿੰਘ ਤੇ ਕੁੰਭ ਰਾਸ਼ੀ ਵਾਲਿਆਂ ਦੀ ਵਪਾਰਕ ਦਸ਼ਾ ਚੰਗੀ, ਬਾਕੀ ਵੀ ਦੇਖੋ ਆਪਣੀ ਰਾਸ਼ੀ ਦਾ ਹਾਲ

03/10/2024 3:07:06 AM

ਮੇਖ : ਵ੍ਹੀਕਲਜ਼ ਦੀ ਸੇਲ ਪਰਚੇਜ਼ ਅਤੇ ਉਨ੍ਹਾਂ ਨੂੰ ਡੈਕੋਰੇਟ ਕਰਨ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗੀ, ਛੋਟੀ ਟੂਰਿੰਗ ਵੀ ਲਾਭ ਦੇਵੇਗੀ।

ਬ੍ਰਿਖ : ਸਫਲਤਾ ਸਾਥ ਦੇਵੇਗੀ, ਕਿਸੇ ਅਫਸਰ ਦੇ ਰੁਖ ’ਚ ਲਚਕ ਆਪ ਦੇ ਕਿਸੇ ਕੰਮ ਨੂੰ ਉਸ ਦੇ ਟਾਰਗੈੱਟ ਵੱਲ ਲਿਜਾਣ ’ਚ ਹੈਲਫੁਲ ਹੋਵੇਗੀ।

ਮਿਥੁਨ : ਯਤਨ ਕਰਨ ’ਤੇ ਆਪ ਦੀ ਪਲਾਨਿੰਗ-ਪ੍ਰੋਗਰਾਮਿੰਗ ’ਚੋਂ ਕੋਈ ਰੁਕਾਵਟ ਮੁਸ਼ਕਲ ਹਟੇਗੀ, ਤੇਜ ਪ੍ਰਭਾਵ ਬਣਿਆ ਰਹੇਗਾ ਪਰ ਸਿਹਤ ਦੀ ਸੰਭਾਲ ਰੱਖੋ।

ਕਰਕ : ਸਿਤਾਰਾ ਪੇਟ ਲਈ ਕਮਜ਼ੋਰ, ਸੁਚੇਤ ਰਹਿ ਕੇ ਖਾਣਾ-ਪੀਣਾ ਚਾਹੀਦਾ ਹੈ, ਲਿਖਣ-ਪੜ੍ਹਨ ਦਾ ਕੋਈ ਕੰਮ ਜੇ ਕਰਨਾ ਪਵੇ ਤਾਂ ਅੱਖਾਂ ਖੋਲ੍ਹ ਕੇ ਹੀ ਨਿਪਟਾਓ।

ਸਿੰਘ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਫੈਮਿਲੀ ਫ੍ਰੰਟ ’ਤੇ ਮਿਠਾਸ, ਤਾਲਮੇਲ ਸਦਭਾਅ ਬਣਿਆ ਰਹੇਗਾ, ਇੱਜ਼ਤਮਾਣ ਦੀ ਪ੍ਰਾਪਤੀ।

ਕੰਨਿਆ : ਅਸ਼ਾਂਤ-ਪ੍ਰੇਸ਼ਾਨ, ਡਿਸਟਰਬ ਮਨ ਕਰ ਕੇ ਕਿਸੇ ਵੀ ਕੰਮ ਜਾਂ ਯਤਨ ਨੂੰ ਅੱਗੇ ਵਧਾਉਣ ਲਈ ਆਪ ਨੂੰ ਜ਼ਿਆਦਾ ਜ਼ੋਰ ਲਗਾਉਣਾ ਪਵੇਗਾ।

ਤੁਲਾ : ਜਨਰਲ ਸਿਤਾਰਾ ਸਟ੍ਰਾਂਗ, ਯਤਨ ਕਰਨ ’ਤੇ ਆਪ ਦੀ ਪਲਾਨਿੰਗ ਕੁਝ ਅੱਗੇ ਵਧ ਸਕਦੀ ਹੈ, ਮਾਣ-ਸਨਮਾਨ ਦੀ ਪ੍ਰਾਪਤੀ, ਸ਼ਤਰੂ ਕਮਜ਼ੋਰ ਰਹਿਣਗੇ।

ਬ੍ਰਿਸ਼ਚਕ : ਯਤਨ ਕਰਨ ’ਤੇ ਜ਼ਮੀਨੀ ਕੰਮ ’ਚ ਪੇਸ਼ ਆ ਰਹੀ ਕੋਈ ਉਲਝਣ-ਮੁਸ਼ਕਲ ਹੱਲ ਹੋ ਸਕਦੀ ਹੈ, ਕੰਮਕਾਜੀ ਭੱਜਦੌੜ ਵੀ ਰਹੇਗੀ।

ਧਨ : ਆਪ ਹਿੰਮਤੀ, ਉਤਸ਼ਾਹੀ ਅਤੇ ਕੰਮਕਾਜੀ ਤੌਰ ’ਤੇ ਬਹੁਤ ਐਕਟਿਵ ਰਹੋਗੇ, ਕੰਮਕਾਜੀ ਵਿਅਸਤਤਾ ਅਤੇ ਭੱਜਦੌੜ ਚੰਗਾ ਨਤੀਜਾ ਦੇਵੇਗੀ।

ਮਕਰ : ਸਿਤਾਰਾ ਧਨ ਲਾਭ ਲਈ ਚੰਗਾ, ਕਾਰੋਬਾਰੀ ਟੂਰਿੰਗ-ਪਲਾਨਿੰਗ ਵੀ ਚੰਗਾ ਨਤੀਜਾ ਦੇਵੇਗੀ, ਸ਼ਤਰੂ ਆਪ ਅੱਗੇ ਠਹਿਰ ਨਾ ਸਕਣਗੇ।

ਕੁੰਭ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਜਿਹੜੇ ਕੰਮ ਲਈ ਕੋਸ਼ਿਸ਼ ਕਰੋਗੇ, ਉਹ ਸਿਰੇ ਚੜ੍ਹੇਗੀ, ਤੇਜ ਪ੍ਰਭਾਵ ਬਣਿਆ ਰਹੇਗਾ।

ਮੀਨ : ਸਿਤਾਰਾ ਕਿਉਂਕਿ ਉਲਝਣਾਂ-ਪੇਚੀਦਗੀਆਂ ਵਾਲਾ ਹੈ, ਇਸ ਲਈ ਕੋਈ ਵੀ ਇੰਪੋਰਟੈਂਟ ਕੰਮ ਹੱਥ ’ਚ ਨਾ ਲੈਣਾ ਬਿਹਤਰ ਰਹੇਗਾ, ਸਫਰ ਵੀ ਨਾ ਕਰੋ।

10 ਮਾਰਚ 2024, ਐਤਵਾਰ

ਫੱਗਣ ਵਦੀ ਤਿੱਥੀ ਮੱਸਿਆ (ਦੁਪਹਿਰ 2.30 ਤੱਕ) ਅਤੇ ਮਗਰੋਂ ਤਿਥੀ ਏਕਮ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ            ਕੁੰਭ ’ਚ

ਚੰਦਰਮਾ         ਕੁੰਭ ’ਚ

ਮੰਗਲ          ਮਕਰ ’ਚ 

ਬੁੱਧ             ਮੀਨ ’ਚ

ਗੁਰੂ            ਮੇਖ ’ਚ

ਸ਼ੁੱਕਰ           ਕੁੰਭ ’ਚ

ਸ਼ਨੀ            ਕੁੰਭ ’ਚ

ਰਾਹੂ            ਮੀਨ ’ਚ                                                    

ਕੇਤੂ           ਕੰਨਿਆ ’ਚ

ਬਿਕ੍ਰਮੀ ਸੰਮਤ : 2080, ਫੱਗਣ ਪ੍ਰਵਿਸ਼ਟੇ 27, ਰਾਸ਼ਟਰੀ ਸ਼ਕ ਸੰਮਤ : 1945, ਮਿਤੀ: 20 (ਫੱਗਣ), ਹਿਜਰੀ ਸਾਲ 1445, ਮਹੀਨਾ: ਸ਼ਬਾਨ, ਤਰੀਕ : 28, ਸੂਰਜ ਉਦੇ ਸਵੇਰੇ 6.48 ਵਜੇ, ਸੂਰਜ ਅਸਤ ਸ਼ਾਮ 6.28 ਵਜੇ (ਜਲੰਧਰ ਟਾਈਮ), ਨਕਸ਼ੱਤਰ :  ਪੁਰਵਾ ਭਾਦਰਪਦ (10-11 ਮੱਧ ਰਾਤ 1.55 ਤੱਕ) ਅਤੇ ਮਗਰੋਂ ਨਕਸ਼ੱਤਰ ਉਤਰਾ ਭਾਦਰਪਦ, ਯੋਗ : ਸਾਧਿਯ (ਸ਼ਾਮ 4.13 ਤੱਕ) ਅਤੇ ਮਗਰੋਂ ਯੋਗ ਸ਼ੁੱਭ, ਚੰਦਰਮਾ : ਕੁੰਭ ਰਾਸ਼ੀ ’ਤੇ (ਰਾਤ 8.40 ਤੱਕ) ਅਤੇ ਮਗਰੋਂ ਮੀਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਪੰਚਕ ਲੱਗੀ ਰਹੇਗੀ (ਪੂਰਾ ਦਿਨ ਰਾਤ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ ਰਾਹੂ ਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ। ਪੁਰਬ,ਦਿਵਸ ਅਤੇ ਤਿਉਹਾਰ : ਫੱਗਣ ਮੱਸਿਆ (ਸਨਾਨ ਦਾਨ ਆਦਿ ਕੰਮਾਂ ਲਈ)।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Harpreet SIngh

Content Editor

Related News