ਮੇਖ ਰਾਸ਼ੀ ਵਾਲਿਆਂ ਦਾ ਜਨਰਲ ਸਿਤਾਰਾ ਮਜ਼ਬੂਤ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

02/24/2024 6:15:57 AM

ਮੇਖ :  ਜਨਰਲ ਤੌਰ ’ਤੇ ਮਜ਼ਬੂਤ ਸਿਤਾਰਾ ਤੁਹਾਡੇ ਕਦਮ ਨੂੰ ਦੂਜਿਆਂ ’ਤੇ ਬੜ੍ਹਤ ਵੱਲ ਰੱਖੇਗਾ, ਇਰਾਦਿਆਂ ’ਚ ਮਜ਼ਬੂਤੀ, ਸ਼ੁੱਭ ਕੰਮਾਂ ’ਚ ਰੁਚੀ।

ਬ੍ਰਿਖ : ਜਾਇਦਾਦੀ ਕੰਮਾਂ ਲਈ ਤੁਹਾਡੀ ਭੱਜ-ਦੌੜ ਪਾਜ਼ੇਟਿਵ ਨਤੀਜਾ ਦੇਵੇਗੀ, ਤੇਜ ਪ੍ਰਭਾਵ ਬਣਿਆ ਰਹੇਗਾ, ਕੋਸ਼ਿਸ਼ ਕਰਨ ’ਤੇ ਤੁਹਾਡੀ ਪਲਾਨਿੰਗ ’ਚੋਂ ਕੋਈ ਮੁਸ਼ਕਿਲ ਹਟੇਗੀ।

ਮਿਥੁਨ : ਹਿੰਮਤ-ਉਤਸ਼ਾਹ, ਸ਼ਕਤੀ ਬਣੀ ਰਹੇਗੀ, ਮਜ਼ਬੂਤ ਸਿਤਾਰਾ ਤੁਹਾਨੂੰ ਕੰਮਕਾਜੀ ਤੌਰ ’ਤੇ ਵੀ ਸਰਗਰਮ ਰੱਖੇਗਾ, ਜਨਰਲ ਹਾਲਾਤ ਵੀ ਪਹਿਲਾਂ ਦੀ ਤਰ੍ਹਾਂ ਬਣੇ ਰਹਿਣਗੇ।

ਕਰਕ : ਸਰਕਾਰੀ ਮਸ਼ੀਨਰੀ ਨਾਲ ਜੁੜੇ ਲੋਕਾਂ ਦੀ ਪੈਠ ਆਪਣੇ ਅਫ਼ਸਰਾਂ ’ਤੇ ਬਣੀ ਰਹੇਗੀ, ਦੁਸ਼ਮਣ ਤੁਹਾਡੇ ਅੱਗੇ ਠਹਿਰ ਨਾ ਸਕਣਗੇ ਪਰ ਡਿੱਗਣ-ਫਿਸਲਣ ਦਾ ਡਰ।

ਸਿੰਘ : ਵਪਾਰ ਤੇ ਕੰਮਕਾਜ ਦੀ ਦਸ਼ਾ ਚੰਗੀ, ਸਫ਼ਲਤਾ ਸਾਥ ਦੇਵੇਗੀ, ਤੇਜ ਪ੍ਰਭਾਵ ਬਣਿਆ ਰਹੇਗਾ ਪਰ ਰੇਸ਼ਾ, ਨਜ਼ਲਾ, ਜ਼ੁਕਾਮ ਤੇ ਮੌਸਮ ਦੇ ਐਕਸਪੋਜ਼ਰ ਤੋਂ ਆਪਣਾ ਬਚਾ ਰੱਖੋ।

ਕੰਨਿਆ : ਸਿਤਾਰਾ ਤੁਹਾਨੂੰ ਕਿਸੇ ਝਮੇਲੇ ’ਚ ਉਲਝਾਉਣ ਵਾਲਾ ਹੈ, ਇਸ ਲਈ ਨਾ ਤਾਂ ਕਿਸੇ ਦੀ ਜ਼ਮਾਨਤ ਦੇਣ ਦੇ ਚੱਕਰ ’ਚ ਫਸੋ ਤੇ ਨਾ ਹੀ ਕਿਸੇ ਦੀ ਜ਼ਿੰਮੇਵਾਰੀ ਲਓ।

ਤੁਲਾ : ਸਿਤਾਰਾ ਧਨ ਲਾਭ ਲਈ ਚੰਗਾ, ਤੁਸੀਂ ਕੰਮਕਾਜੀ ਮੋਰਚੇ ’ਤੇ ਪ੍ਰਭਾਵੀ-ਇਫੈਕਟਿਵ ਰਹੋਗੇ, ਮਨ ’ਤੇ ਪਾਜ਼ੇਟਿਵ ਸੋਚ ਪ੍ਰਭਾਵੀ ਰਹੇਗੀ।

ਬ੍ਰਿਸ਼ਚਕ : ਰਾਜਕੀ ਕੰਮਾਂ’ਚ ਕਦਮ ਬੜ੍ਹਤ ਵੱਲ, ਵੱਡੇ ਲੋਕਾਂ ’ਚ ਤੁਹਾਡੀ ਪੈਠ, ਲਿਹਾਜ਼ਦਾਰੀ ਬਣੀ ਰਹੇਗੀ, ਦੁਸ਼ਮਣ ਵੀ ਕਮਜ਼ੋਰ ਤੇ ਤੇਜਹੀਣ ਰਹਿਣਗੇ।

ਧਨ : ਜਨਰਲ ਸਿਤਾਰਾ ਮਜ਼ਬੂਤ, ਤੁਹਾਡੀ ਭੱਜ-ਦੌੜ ਚੰਗਾ ਨਤੀਜਾ ਦੇਵੇਗੀ, ਕਾਰੋਬਾਰੀ ਮੋਰਚੇ ’ਤੇ ਵੀ ਸਥਿਤੀ ਬਿਹਤਰ ਰਹੇਗੀ, ਕੋਸ਼ਿਸ਼ ਕਰਨ ’ਤੇ ਕੋਈ ਕੰਮਕਾਜੀ ਮੁਸ਼ਕਿਲ ਹਟੇਗੀ।

ਮਕਰ : ਕਿਉਂਕਿ ਸਿਤਾਰਾ ਸਿਹਤ ਲਈ ਕਮਜ਼ੋਰ ਹੈ, ਇਸ ਲਈ ਖਾਣ-ਪੀਣ ਦੇ ਪ੍ਰਤੀ ਸੁਚੇਤ ਰਹਿਣਾ ਸਹੀ ਰਹੇਗਾ, ਸਫ਼ਰ ਵੀ ਟਾਲ ਦਿਓ।

ਕੁੰਭ : ਅਰਥ ਤੇ ਕਾਰੋਬਾਰੀ ਦਸ਼ਾ ਚੰਗੀ, ਸਫ਼ਲਤਾ ਸਾਥ ਦੇਵੇਗੀ ਪਰ ਠੰਡੀਆਂ ਵਸਤਾਂ ਦੀ ਵਰਤੋਂ ਪ੍ਰਹੇਜ਼ ਨਾਲ ਕਰੋ ਕਿਉਂਕਿ ਸਿਤਾਰਾ ਗਲੇ ਨੂੰ ਖ਼ਰਾਬ ਰੱਖਣ ਵਾਲਾ।

ਮੀਨ : ਦੁਸ਼ਮਣਾਂ ਨੂੰ ਕਮਜ਼ੋਰ ਸਮਝਣ ਦੀ ਗਲਤੀ ਨਾ ਕਰਨਾ ਸਹੀ ਰਹੇਗਾ ਕਿਉਂਕਿ ਦੁਸ਼ਮਣ ਕਮਜ਼ੋਰ ਹੋਣ ਜਾਂ ਸਟ੍ਰਾਂਗ, ਉਹ ਕਦੇ ਵੀ ਤੁਹਾਡਾ ਪਿੱਛਾ ਨਹੀਂ ਛੱਡੇਗਾ।

 


Anmol Tagra

Content Editor

Related News