ਮਕਰ ਰਾਸ਼ੀ ਵਾਲਿਆਂ ਦੀ ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ ਰਹੇਗੀ, ਤੁਸੀਂ ਵੀ ਦੇਖੋ ਆਪਣੀ ਰਾਸ਼ੀ

Sunday, Jun 01, 2025 - 07:40 AM (IST)

ਮਕਰ ਰਾਸ਼ੀ ਵਾਲਿਆਂ ਦੀ ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ ਰਹੇਗੀ, ਤੁਸੀਂ ਵੀ ਦੇਖੋ ਆਪਣੀ ਰਾਸ਼ੀ

ਮੇਖ  : ਪ੍ਰਾਪਰਟੀ ਦੇ ਕਿਸੇ ਕੰਮ ਲਈ ਆਪ ਦੀ ਭੱਜਦੌੜ ਚੰਗਾ ਨਤੀਜਾ ਦੇਵੇਗੀ, ਸ਼ਤਰੂ ਵੀ ਆ ਅੱਗੇ ਠਹਿਰਨ ਦੀ ਹਿੰਮਤ ਨਾ ਕਰ ਸਕਣਗੇ, ਮਾਣ-ਸਨਮਾਨ ਦੀ ਪ੍ਰਾਪਤੀ।
ਬ੍ਰਿਖ : ਮਿੱਤਰ ਕੰਮਕਾਜੀ ਸਾਥੀ ਸਹਿਯੋਗ ਕਰਨਗੇ, ਤਾਲਮੇਲ ਰੱਖਣਗੇ ਅਤੇ ਆਪ ਦੇ ਹਰ ਸੁਝਾਅ ਜਾਂ ਪ੍ਰਸਤਾਵ ਨੂੰ ਸੁਪੋਰਟ ਕਰਨਗੇ, ਪ੍ਰਭਾਅ-ਦਬਦਬਾ ਬਣਿਆ ਰਹੇਗਾ।
ਮਿਥੁਨ : ਸਿਤਾਰਾ ਧਨ ਲਾਭ ਦੇਣ, ਕਾਰੋਬਾਰੀ ਕੰਮਾਂ ਨੂੰ ਸੰਵਾਰਨ ਅਤੇ ਕਾਰੋਬਾਰੀ ਟੂਰਿੰਗ ਦਾ ਬਿਹਤਰ ਨਤੀਜਾ ਦੇਣ ਵਾਲਾ ਪਰ ਕੋਈ ਵੀ ਸਰਕਾਰੀ ਕੰਮ ਤਿਆਰੀ ਦੇ ਬਗੈਰ ਹੱਥ ’ਚ ਨਾ ਲਓ।
ਕਰਕ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਆਪ ਦੀ ਕੋਸ਼ਿਸ਼ ਅਤੇ ਭੱਜਦੌੜ ਚੰਗਾ ਰੰਗ ਦਿਖਾਏਗੀ, ਤਬੀਅਤ ’ਚ ਚੰਚਲਤਾ ਵਧੇਗੀ।
ਸਿੰਘ : ਸਿਤਾਰਾ ਖਰਚਿਆਂ ਨੂੰ ਵਧਾਉਣ ਵਾਲਾ ਪਰ ਜ਼ਿਆਦਾਤਰ ਖਰਚ ਜਾਇਜ਼ ਕੰਮਾਂ ’ਤੇ ਹੀ ਹੋਵੇਗਾ, ਮਨ ਵੀ ਬੇਕਾਰ ਕੰਮਾਂ ਵੱਲ ਭਟਕ ਸਕਦਾ ਹੈ।
ਕੰਨਿਆ : ਡ੍ਰਿੰਕਸ, ਆਈਸਕ੍ਰੀਮ, ਕੈਮੀਕਲਸ, ਲੂਬਰੀਕੈਂਟਸ, ਪੈਟ੍ਰੋਲੀਅਮ ਅਤੇ ਸੀ ਪ੍ਰੋਡਕਟਸ ਦਾ ਕੰਮ ਕਰਨ ਵਾਲਿਆਂ ਦੀ ਅਰਥ ਦਸ਼ਾ ਕੰਫਰਟੇਬਲ ਰਹੇਗੀ।
ਤੁਲਾ : ਕਿਸੇ ਅਫਸਰ ਦੇ ਸਾਫਟ ਅਤੇ ਸੁਪੋਰਟਿਵ ਰੁਖ ਕਰਕੇ ਆਪ ਨੂੰ ਕਿਸੇ ਰੁਕਾਵਟ ਮੁਸ਼ਕਿਲ ਨੂੰ ਰਸਤੇ ’ਚੋਂ ਹਟਾਉਣ ’ਚ ਮਦਦ ਮਿਲ ਸਕਦੀ ਹੈ।
ਬ੍ਰਿਸ਼ਚਕ : ਮਜ਼ਬੂਤ ਸਿਤਾਰਾ ਆਪ ਨੂੰ ਹਰ ਫ੍ਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਧਾਰਮਿਕ ਕੰਮਾਂ ’ਚ ਰੂਚੀ, ਇੱਜ਼ਤਮਾਣ ਦੀ ਪ੍ਰਾਪਤੀ।
ਧਨ : ਸਿਤਾਰਾ ਪੇਟ ਲਈ ਕਮਜ਼ੋਰ, ਇਸਲਈ ਆਲਤੂ-ਫਾਲਤੂ ਵਸਤਾਂ ਖਾਣ-ਪੀਣ ਤੋਂ ਬਚਣਾ ਚਾਹੀਦਾ ਹੈ, ਨੁਕਸਾਨ ਦਾ ਡਰ।
ਮਕਰ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਯਤਨਾਂ-ਪ੍ਰੋਗਰਾਮਾਂ ’ਚ ਵਿਜੇ ਮਿਲੇਗੀ, ਸ਼ੁੱਭ ਕੰਮਾਂ ’ਚ ਧਿਆਨ, ਫੈਮਿਲੀ ਫ੍ਰੰਟ ’ਤੇ ਮਿਠਾਸ-ਤਾਲਮੇਲ ਰਹੇਗਾ।
ਕੁੰਭ : ਵੈਰ ਵਿਰੋਧ ਕਰਕੇ ਆਪ ਨੂੰ ਵਿਪਰੀਤ ਹਾਲਾਤ ਅਤੇ ਮੁਸ਼ਕਿਲਾਂ ਨਾਲ ਨਿਪਟਣਾ ਪੈ ਸਕਦਾ ਹੈ, ਨੁਕਸਾਨ ਦਾ ਵੀ ਡਰ।
ਮੀਨ : ਜਨਰਲ ਸਿਤਾਰਾ ਮਜ਼ਬੂਤ, ਯਤਨ ਕਰਨ ’ਤੇ ਆਪ ਦੀ ਪਲਾਨਿੰਗ-ਪ੍ਰੋਗਰਾਮਿੰਗ ’ਚੋਂ ਕੋਈ ਰੁਕਾਵਟ ਮੁਸ਼ਕਿਲ ਹਟੇਗੀ, ਧਾਰਮਿਕ ਕੰਮਾਂ ’ਚ ਧਿਆਨ।

1 ਜੂਨ 2025, ਐਤਵਾਰ
ਜੇਠ ਸੁਦੀ ਤਿੱਥੀ ਛੱਠ (ਰਾਤ 8 ਵਜੇ ਤੱਕ) ਅਤੇ ਮਗਰੋਂ ਤਿੱਥੀ ਸਪਤਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ       ਬ੍ਰਿਖ ’ਚ 
ਚੰਦਰਮਾ   ਕਰਕ ’ਚ 
ਮੰਗਲ     ਕਰਕ ’ਚ
 ਬੁੱਧ        ਬ੍ਰਿਖ ’ਚ 
 ਗੁਰੂ       ਮਿਥੁਨ ’ਚ 
 ਸ਼ੁੱਕਰ     ਮੇਖ ’ਚ 
 ਸ਼ਨੀ      ਮੀਨ ’ਚ
 ਰਾਹੂ      ਕੁੰਭ ’ਚ                                                     
 ਕੇਤੂ       ਸਿੰਘ ’ਚ  

ਬਿਕ੍ਰਮੀ ਸੰਮਤ : 2082, ਜੇਠ ਪ੍ਰਵਿਸ਼ਟੇ 19, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 11(ਜੇਠ), ਹਿਜਰੀ ਸਾਲ 1446, ਮਹੀਨਾ : ਜਿਲਹਿਜ਼, ਤਰੀਕ : 4, ਸੂਰਜ ਉਦੇ ਸਵੇਰੇ 5.28 ਵਜੇ, ਸੂਰਜ ਅਸਤ : ਸ਼ਾਮ 7.23 ਵਜੇ (ਜਲੰਧਰ ਟਾਈਮ), ਨਕਸ਼ੱਤਰ : ਅਸ਼ਲੇਖਾ (ਰਾਤ 9.37 ਤੱਕ) ਅਤੇ ਮਗਰੋਂ ਨਕੱਸ਼ਤਰ ਮਘਾ, ਯੋਗ: ਧਰੁਵ (ਸਵੇਰੇ 9.11 ਤੱਕ) ਅਤੇ ਮਗਰੋਂ ਯੋਗ ਵਿਆਘਾਤ, ਚੰਦਰਮਾ : ਕਰਕ ਰਾਸ਼ੀ ’ਤੇ (ਰਾਤ 9.37 ਤੱਕ) ਅਤੇ ਮਗਰੋਂ ਸਿੰਘ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਰਾਤ 9.37 ਤਕ ਜੰਮੇ ਬੱਚੇ ਨੂੰ ਅਸ਼ਲੇਖਾ ਨਕਸ਼ੱਤਰ ਦੀ ਅਤੇ ਮਗਰੋਂ ਮਘਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਆ ਦਿਸ਼ਾ ਲਈ ਰਾਹੂਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ, ਪੁਰਬ, ਦਿਵਸ ਅਤੇ ਤਿਓਹਾਰ : ਅਰਣੇਯ ਛੱਠ, ਵਿੰਧਾਸਿਨੀ ਪੂਜਾ। ਸੰਤ ਟੇਂਉਰਾਮ ਪੁੰਨ ਤਿਥੀ (ਹਰਿਦੁਆਰ)।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
 


author

Sandeep Kumar

Content Editor

Related News