ਕੁੰਭ ਰਾਸ਼ੀ ਵਾਲੇ ਸਿਹਤ ਪ੍ਰਤੀ ਸੁਚੇਤ ਰਹਿਣ, ਤੁਸੀਂ ਵੀ ਦੇਖੋ ਆਪਣੀ ਰਾਸ਼ੀ
Monday, Oct 20, 2025 - 07:25 AM (IST)

ਮੇਖ : ਸਿਤਾਰਾ ਸਵੇਰ ਤੱਕ ਕਮਜ਼ੋਰ, ਮਨੋਬਲ ’ਚ ਵੀ ਟੁੱਟਣ ਦਾ ਅਹਿਸਾਸ ਰਹੇਗਾ, ਪਰ ਬਾਅਦ ’ਚ ਹਰ ਫਰੰਟ ’ਤੇ ਬਿਹਤਰੀ ਹੋਵੇਗੀ।
ਬ੍ਰਿਖ : ਸਿਤਾਰਾ ਸਵੇਰੇ ਤੱਕ ਬਿਹਤਰ ਹਾਲਾਤ ਰੱਖਣ ਵਾਲਾ, ਪਰ ਬਾਅਦ ’ਚ ਵਿਪਰੀਤ ਹਾਲਾਤ ਨਾਲ ਨਿਪਟਣਾ ਪੈ ਸਕਦਾ ਹੈ, ਸਫਰ ਵੀ ਪ੍ਰੇਸ਼ਾਨੀ ਵਾਲਾ।
ਮਿਥੁਨ : ਜਨਰਲ ਸਿਤਾਰਾ ਸਟਰਾਂਗ, ਜਿਹੜਾ ਆਪ ਦੇ ਕਦਮ ਨੂੰ ਹਰ ਫਰੰਟ ’ਤੇ ਬੜ੍ਹਤ ਵੱਲ ਰੱਖੇਗਾ, ਇਰਾਦਿਆਂ ’ਚ ਮਜ਼ਬੂਤੀ, ਆਪ ਦਾ ਪ੍ਰਭਾਵ-ਦਬਦਬਾ ਬਣਿਆ ਰਹੇਗਾ।
ਕਰਕ : ਸਿਤਾਰਾ ਸਵੇਰ ਤੱਕ ਕੰਮਕਾਜੀ ਕੰਮਾਂ ’ਚ ਕਦਮ ਬੜ੍ਹਤ ਵੱਲ ਰੱਖੇਗਾ, ਫਿਰ ਬਾਅਦ ’ਚ ਅਦਾਲਤੀ ਕੰਮਾਂ ਲਈ ਸਮਾਂ ਬਿਹਤਰ ਹੋਵੇਗਾ।
ਸਿੰਘ : ਸਿਤਾਰਾ ਸਵੇਰ ਤੱਕ ਕੰਮਕਾਜੀ ਅਤੇ ਇੱਜ਼ਤਮਾਣ ਦੇਣ ਵਾਲਾ, ਪਰ ਬਾਅਦ ’ਚ ਆਪ ਦੇ ਯਤਨ ਸਿਰੇ ਚੜ੍ਹਨਗੇ, ਕੰਮਕਾਜੀ ਭੱਜਦੌੜ ਬਣੀ ਰਹੇਗੀ।
ਕੰਨਿਆ :ਟੀਚਿੰਗ, ਕੋਚਿੰਗ, ਟੂਰਿਜ਼ਮ, ਕੰਸਲਟੈਂਸੀ, ਡੈਕੋਰੇਸ਼ਨ, ਪਬਲੀਸ਼ਿੰਗ, ਗਾਰਮੈਂਟਸ ਦਾ ਕੰਮ ਕਰਨ ਵਾਲਿਅਾਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ।
ਤੁਲਾ : ਸਮਾਂ ਸਵੇਰ ਤੱਕ ਕਮਜ਼ੋਰ, ਹਰ ਫਰੰਟ ’ਤੇ ਸੁਚੇਤ ਰਹੋ, ਪਰ ਬਾਅਦ ’ਚ ਕਾਰੋਬਾਰੀ ਦਸ਼ਾ ਸੁਧਰੇਗੀ ਅਤੇ ਸਫਲਤਾ ਮਿਲੇਗੀ।
ਬ੍ਰਿਸ਼ਚਕ : ਸਵੇਰ ਤੱਕ ਸਮਾਂ ਅਨੁਕੂਲ ਹਾਲਾਤ ਰੱਖੇਗਾ, ਪਰ ਬਾਅਦ ’ਚ ਵਿਪਰੀਤ ਹਾਲਾਤ ਬਣਨਗੇ ਅਤੇ ਉਲਝਣਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ।
ਧਨ :ਜਨਰਲ ਸਿਤਾਰਾ ਸਟਰਾਂਗ, ਸਫਲਤਾ ਸਾਥ ਦੇਵੇਗੀ, ਵਪਾਰ ਕਾਰੋਬਾਰ ਦੇ ਕੰਮਾਂ ਲਈ ਆਪ ਦੀ ਭੱਜਦੌੜ ਚੰਗਾ ਨਤੀਜਾ ਦੇਵੇਗੀ।
ਮਕਰ : ਧਾਰਮਿਕ ਕੰਮਾਂ ’ਚ ਰੁਚੀ, ਇਰਾਦਿਆਂ ’ਚ ਸਫਲਤਾ ਮਿਲੇਗੀ, ਰਾਜਕੀ ਕੰਮਾਂ ’ਚੋਂ ਬਾਧਾ ਮੁਸ਼ਕਿਲ ਹਟੇਗੀ ਅਤੇ ਕਦਮ ਬੜ੍ਹਤ ਵੱਲ ਰਹੇਗਾ।
ਕੁੰਭ : ਸਿਤਾਰਾ ਸਵੇਰ ਤੱਕ ਪੇਟ ਨੂੰ ਕੁਝ ਅਪਸੈੱਟ ਰੱਖ ਸਕਦਾ ਹੈ, ਪਰ ਬਾਅਦ ’ਚ ਹਰ ਫਰੰਟ ’ਤੇ ਬਿਹਤਰੀ ਹੋਵੇਗੀ, ਅਤੇ ਸਫਲਤਾ ਮਿਲੇਗੀ।
ਮੀਨ : ਸਿਤਾਰਾ ਸਵੇਰੇ ਤੱਕ ਬਿਹਤਰ, ਇਰਾਦਿਆਂ ’ਚ ਮਜ਼ਬੂਤੀ ਪਰ ਬਾਅਦ ’ਚ ਸਿਹਤ ਅਤੇ ਖਾਣ-ਪੀਣ ਬਾਰੇ ਸੁਚੇਤ ਰਹਿਣਾ ਸਹੀ ਰਹੇਗਾ। ਮਨ ਵੀ ਅਸ਼ਾਂਤ, ਅਪਸੈੱਟ ਰਹੇਗਾ?
ਅੱਜ ਦਾ ਰਾਸ਼ੀਫਲ
21 ਅਕਤੂਬਰ 2025, ਮੰਗਲਵਾਰ
ਕੱਤਕ ਵਦੀ ਤਿੱਥੀ ਮੱਸਿਆ (ਸ਼ਾਮ 5.55 ਤੱਕ) ਅਤੇ ਮਗਰੋਂ ਤਿੱਥੀ ਏਕਮ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਤੁਲਾ ’ਚ
ਚੰਦਰਮਾ ਕੰਨਿਆ ’ਚ
ਮੰਗਲ ਤੁਲਾ ’ਚ
ਬੁੱਧ ਤੁਲਾ ’ਚ
ਗੁਰੂ ਕਰਕ ’ਚ
ਸ਼ੁੱਕਰ ਕੰਨਿਆ ’ਚ
ਸ਼ਨੀ ਮੀਨ ’ਚ
ਰਾਹੂ ਕੁੰਭ ’ਚ
ਕੇਤੂ ਸਿੰਘ ’ਚ
ਬਿਕ੍ਰਮੀ ਸੰਮਤ : 2082, ਕੱਤਕ ਪ੍ਰਵਿਸ਼ਟੇ 5, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 29(ਅੱਸੂ), ਹਿਜਰੀ ਸਾਲ 1447, ਮਹੀਨਾ : ਰਬਿ-ਉਲਸਾਨੀ, ਤਰੀਕ : 28, ਸੂਰਜ ਉਦੇ ਸਵੇਰੇ 6.39 ਵਜੇ, ਸੂਰਜ ਅਸਤ : ਸ਼ਾਮ 5.45 ਵਜੇ (ਜਲੰਧਰ ਟਾਈਮ), ਨਕਸ਼ੱਤਰ :ਚਿਤਰਾ (ਰਾਤ 10.59 ਤੱਕ) ਅਤੇ ਮਗਰੋਂ ਨਕਸ਼ੱਤਰ ਸਵਾਤੀ, ਯੋਗ : ਵਿਸ਼ਕੁੰਭ (21-22 ਮੱਧ ਰਾਤ 3.16 ਤੱਕ) ਅਤੇ ਮਗਰੋਂ ਯੋਗ ਧ੍ਰਿਤੀ, ਚੰਦਰਮਾ : ਕੰਨਿਆ ਰਾਸ਼ੀ ’ਤੇ (ਸਵੇਰੇ 9.36 ਤੱਕ) ਅਤੇ ਮਗਰੋਂ ਤੁਲਾ ਰਾਸ਼ੀ ’ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ :ਉੱਤਰ ਅਤੇ ਵਾਯਿਵਯ ਦਿਸ਼ਾ ਲਈ ਰਾਹੂਕਾਲ : ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ। ਪੁਰਬ, ਦਿਵਸ ਅਤੇ ਤਿਓਹਾਰ : ਕੱਤਕ ਮੱਸਿਆ, ਦੀਵਾਲੀ, ਸ਼੍ਰੀ ਮਹਾਲਕਸ਼ਮੀ ਪੂਜਨ, ਕੁਬੇਰ ਪੂਜਾ, ਕਾਲੀ ਪੂਜਾ, ਦ੍ਰੌਪਦੀ ਮਹੋਤਸਵ ਸਮਾਪਨ, ਭੋਮਵਤੀ ਮੱਸਿਆ ਸ਼੍ਰੀ ਰਾਮਵੀਰ ਨਿਰਵਾਣ ਦਿਵਸ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)