ਜੋੜਾਂ ਦਾ ਦਰਦ ਤੇ ਕਬਜ਼, ਗੈਸ ਵਰਗੀਆਂ ਬੀਮਾਰੀਆਂ ਲਈ ਵਰਦਾਨ ਹੈ 'ਗੁੜ ਵਾਲਾ ਪਾਣੀ', ਜਾਣੋ ਹੋਰ ਵੀ ਫ਼ਾਇਦੇ

10/10/2022 5:52:40 PM

ਜਲੰਧਰ (ਬਿਊਰੋ) - ਆਯੁਰਵੈਦਿਕ 'ਚ ਬਹੁਤ ਸਾਰੀਆਂ ਬੀਮਾਰੀਆਂ ਦਾ ਇਲਾਜ ਮਿਲਿਆ ਹੈ। ਆਯੁਰਵੈਦਿਕ 'ਚ ਕਈ ਦਵਾਈਆਂ ਅਜਿਹੀਆਂ ਹਨ, ਜਿਨ੍ਹਾਂ ਨੂੰ ਦੋ ਜਾਂ ਦੋ ਤੋਂ ਵੱਧ ਖਾਣ ਵਾਲੀਆਂ ਚੀਜ਼ਾਂ ਨਾਲ ਮਿਲਾ ਕੇ ਬਣਾਇਆ ਜਾਂਦਾ ਹੈ। ਗੁੜ ਅਜਿਹੀ ਚੀਜ਼ ਹੈ, ਜਿਸ ਨੂੰ ਹਰ ਕੋਈ ਖਾਣਾ ਪਸੰਦ ਕਰਦਾ ਹੈ। ਗੁੜ ਸਾਡੇ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ 'ਚ ਪਾਏ ਜਾਣ ਵਾਲੇ ਖਣਿਜ ਪਦਾਰਥ ਅਤੇ ਪੋਸ਼ਕ ਤੱਤ ਲਾਲ ਰਕਤ ਕੋਸ਼ਿਕਾਵਾਂ ਨੂੰ ਵਧਾਉਣ 'ਚ ਸਹਾਇਕ ਹੁੰਦੇ ਹਨ। ਗੁੜ ਵਾਲਾ ਪਾਣੀ ਪੀਣ ਨਾਲ ਖੂਨ ਦੀ ਘਾਟ ਕਦੇ ਨਹੀਂ ਹੁੰਦੀ ਅਤੇ ਸਰੀਰ ਦੀਆਂ ਬਹੁਤ ਸਾਰੀਆਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਰੋਜ਼ਾਨਾ ਸਵੇਰੇ ਗਰਮ ਪਾਣੀ 'ਚ ਗੁੜ ਮਿਲਾ ਕੇ ਪੀਣ ਨਾਲ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਫ਼ਾਇਦਿਆਂ ਬਾਰੇ :-

ਮੋਟਾਪਾ ਨੂੰ ਕਰੇ ਘੱਟ
ਮੋਟਾਪਾ ਘੱਟ ਕਰਨ ਲਈ ਰੋਜ਼ਾਨਾ 1 ਗਿਲਾਸ ਪਾਣੀ 'ਚ ਗੁੜ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਉਬਾਲੋ। ਇਸ ਪਾਣੀ ਦਾ ਸੇਵਨ ਕਰਨ ਨਾਲ ਸਰੀਰ ਦੀ ਫਾਲਤੂ ਚਰਬੀ ਨਿਕਲ ਜਾਂਦੀ ਹੈ। ਤੁਸੀਂ ਗੁੜ ਦੀ ਚਾਹ ਵੀ ਬਣਾ ਕੇ ਪੀ ਸਕਦੇ ਹੋ ।

ਖੂਨ ਨੂੰ ਕਰੇ ਸਾਫ਼
ਕਈ ਵਾਰ ਖ਼ੂਨ 'ਚ ਕੁਝ ਵਿਸ਼ੈਲੇ ਤੱਤ ਆ ਜਾਂਦੇ ਹਨ, ਜਿਨ੍ਹਾਂ ਨੂੰ ਸਰੀਰ 'ਚੋਂ ਬਾਹਰ ਕੱਢਣਾ ਜ਼ਰੂਰੀ ਹੁੰਦਾ ਹੈ। ਇਹ ਵਿਸ਼ੈਲੇ ਤੱਤ ਬਾਹਰ ਕੱਢਣ ਲਈ ਗੁੜ ਦਾ ਪਾਣੀ ਬਹੁਤ ਫ਼ਾਇਦੇਮੰਦ ਹੈ।

ਕਬਜ਼, ਗੈਸ ਅਤੇ ਢਿੱਡ ਦਰਦ ਦੀ ਸਮੱਸਿਆਵਾਂ ਨੂੰ ਕਰੇ ਦੂਰ
ਜੇਕਰ ਤੁਹਾਨੂੰ ਕਬਜ਼, ਗੈਸ ਅਤੇ ਢਿੱਡ ਦਰਦ ਦੀਆਂ ਸਮੱਸਿਆਵਾਂ ਰਹਿੰਦੀਆਂ ਹਨ ਤਾਂ ਰੋਜ਼ਾਨਾ ਸਵੇਰੇ ਇੱਕ ਗਿਲਾਸ ਗੁੜ ਵਾਲਾ ਪਾਣੀ ਪੀਓ। ਇਸ 'ਚ ਤੁਸੀਂ ਜ਼ੀਰਾ ਮਿਲਾ ਕੇ ਵੀ ਪੀ ਸਕਦੇ ਹੋ।

ਜੋੜਾਂ ਦੇ ਦਰਦ ਤੋਂ ਮਿਲੇ ਛੁਟਕਾਰਾ
ਸਰਦੀਆਂ 'ਚ ਜੋੜਾਂ ਦਾ ਦਰਦ ਹੋਣਾ ਇੱਕ ਆਮ ਗੱਲ ਹੈ। ਰੋਜ਼ਾਨਾ ਇਕ ਗਿਲਾਸ ਪਾਣੀ 'ਚ ਗੁੜ ਮਿਲਾ ਕੇ ਪੀਣ ਨਾਲ ਪਿੱਠ ਦਰਦ, ਕਮਰ ਦਰਦ ਤੋਂ ਆਰਾਮ ਮਿਲਦਾ ਹੈ।

ਬਾਡੀ ਕਲੀਂਜ਼ਰ
ਗੁੜ 'ਚ ਅਜਿਹੇ ਗੁਣ ਹੁੰਦੇ ਹਨ, ਜੋ ਸਰੀਰ ਨੂੰ ਸ਼ੁੱਧ ਕਰਨ 'ਚ ਮਦਦ ਕਰਦੇ ਹਨ। ਇਹ ਕੁਦਰਤੀ ਤੌਰ 'ਤੇ ਸਰੀਰ ਨੂੰ ਡੀਟੌਕਸਫਾਈ ਕਰਦਾ ਹੈ, ਖੂਨ ਨੂੰ ਸ਼ੁੱਧ ਕਰਦਾ ਹੈ, ਜਿਗਰ ਨੂੰ ਸਾਫ਼ ਕਰਦਾ ਹੈ। ਜੇਕਰ ਤੁਸੀਂ ਨਿਯਮਿਤ ਤੌਰ 'ਤੇ ਸੀਮਤ ਮਾਤਰਾ 'ਚ ਗਰਮ ਪਾਣੀ 'ਚ ਗੁੜ ਦਾ ਸੇਵਨ ਕਰਦੇ ਹੋ, ਤਾਂ ਤੁਹਾਡਾ ਸਰੀਰ ਪ੍ਰਭਾਵੀ ਤੌਰ 'ਤੇ ਸਿਹਤਮੰਦ, ਬੀਮਾਰੀਆਂ ਤੋਂ ਮੁਕਤ ਰਹੇਗਾ, ਕਿਉਂਕਿ ਸਰੀਰ 'ਚੋਂ ਹਾਨੀਕਾਰਕ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਣਗੇ।

ਇਮਿਊਨਿਟੀ 'ਚ ਸੁਧਾਰ
ਗੁੜ ਮੈਗਨੀਸ਼ੀਅਮ, ਵਿਟਾਮਿਨ ਬੀ1, ਬੀ6, ਸੀ ਦਾ ਇੱਕ ਸ਼ਾਨਦਾਰ ਸਰੋਤ ਹੈ ਅਤੇ ਐਂਟੀਆਕਸੀਡੈਂਟਸ ਅਤੇ ਜ਼ਿੰਕ, ਸੇਲੇਨਿਅਮ ਵਰਗੇ ਖਣਿਜਾਂ ਨਾਲ ਭਰਪੂਰ। ਇਸ ਲਈ ਜੇਕਰ ਤੁਸੀਂ ਸਵੇਰੇ ਖਾਲੀ ਢਿੱਡ ਗੁੜ ਦਾ ਪਾਣੀ ਪੀਂਦੇ ਹੋ, ਤਾਂ ਇਹ ਤੁਹਾਡੇ ਮੇਟਾਬੋਲਿਜ਼ਮ ਨੂੰ ਸੁਧਾਰਦਾ ਹੈ ਅਤੇ ਪ੍ਰਤੀਰੋਧਕ ਸ਼ਕਤੀ ਵਧਾਉਂਦਾ ਹੈ।

ਅਨੀਮੀਆ ਦਾ ਇਲਾਜ
ਜੇਕਰ ਤੁਹਾਡਾ ਹੀਮੋਗਲੋਬਿਨ ਘੱਟ ਹੈ ਤਾਂ ਪੁਰਾਣੇ ਸਮੇਂ ਤੋਂ ਹੀ ਗੁੜ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਸੀ। ਇਹ ਆਇਰਨ ਅਤੇ ਫੋਲੇਟ ਨਾਲ ਭਰਪੂਰ ਹੁੰਦਾ ਹੈ, ਜੋ ਇਹ ਯਕੀਨੀ ਬਣਾਉਂਦਾ ਹੈ ਕਿ ਸਰੀਰ 'ਚ ਆਰ. ਬੀ. ਸੀ. ਦੀ ਗਿਣਤੀ ਚੰਗੀ ਤਰ੍ਹਾਂ ਬਣਾਈ ਰੱਖੀ ਜਾਂਦੀ ਹੈ। ਭਾਵੇਂ ਗਰਭਵਤੀ ਔਰਤ ਹੋਵੇ ਜਾਂ ਅਨੀਮੀਆ ਵਾਲਾ ਵਿਅਕਤੀ ਗਰਮ ਪਾਣੀ 'ਚ ਗੁੜ ਮਿਲਾ ਕੇ ਪੀਣ ਨਾਲ ਸਰੀਰ 'ਚ ਹੀਮੋਗਲੋਬਿਨ ਦਾ ਪੱਧਰ ਵਧਦਾ ਹੈ।

sunita

This news is Content Editor sunita