ਮਹਾਵਾਰੀ ''ਚ ਗੈਸ ਦੀ ਸਮੱਸਿਆ ਤੋਂ ਬਚਣ ਲਈ ਅਪਣਾਓ ਇਹ ਆਸਾਨ ਨੁਸਖਾ

03/12/2017 5:20:03 PM

ਜਲੰਧਰ— ਮਹਾਵਾਰੀ ਦੇ ਸਮੇਂ ਔਰਤਾਂ ਲਈ ਕਾਫੀ ਮੁਸ਼ਕਿਲ ਦਾ ਹੁੰਦਾ ਹੈ। ਇਨ੍ਹਾਂ ਦਿਨਾਂ ''ਚ ਉਨ੍ਹਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਔਰਤਾਂ ਨੂੰ ਮਹਾਵਾਰੀ ਦੇ ਦੌਰਾਨ ਪੇਟ ''ਚ ਗੈਸ ਦੀ ਪਰੇਸ਼ਾਨੀ ਰਹਿਦੀ ਹੈ। ਇਸ ਪਰੇਸ਼ਾਨੀ ਤੋਂ ਬਚਣ  ਲਈ ਕਈ ਲੜਕੀਆਂ ਦਵਾਈਆਂ ਦਾ ਇਸਤੇਮਾਲ ਵੀ ਕਰਦੀਆਂ ਹਨ ਜੋ ਕਿ ਸਿਹਤ ਲਈ ਬਹੁਤ ਹਾਨੀਕਾਰਕ ਹੁੰਦੀਆਂ ਹਨ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕੇ ਦੱਸਣ ਜਾ ਰਹੇ ਹਾਂ। ਜਿਸ ਨੂੰ ਆਪਣਾ ਕੇ ਤੁਸੀਂ ਗੈਸ ਦੀ ਪਰੇਸ਼ਾਨੀ ਤੋਂ ਰਾਹਤ ਪਾ ਸਕਦੇ ਹੋ ਅਤੇ ਇਸ ਦਾ ਕੋਈ ਨੁਕਸਾਨ ਵੀ ਨਹੀਂ ਹੈ। 
1. ਹਰਬਲ ਚੀਜ਼ਾਂ ਖਾਓ
ਮਹਾਵਾਰੀ ਦੇ ਦੌਰਾਨ ਜ਼ਿਆਦਾ ਤੋਂ ਜ਼ਿਆਦਾ ਹਰਬਲ ਦੀਆਂ ਚੀਜ਼ਾਂ ਨੂੰ ਖਾਣਾ ਚਾਹੀਦਾ ਹੈ। ਜਿਵੇਂ- ਲੌਂਗ, ਸੌਫ ਅਤੇ ਇਲਾਇਚੀ।
2. ਗੁੜ
ਗੁੜ ਨੂੰ ਖਾਣ ਨਾਲ ਤੁਸੀਂ ਗੈਸ ਦੀ ਪਰੇਸ਼ਾਨੀ ਤੋਂ ਛੁਟਕਾਰਾ ਮਿਲਦਾ ਹੈ। ਭੋਜਨ ਖਾਣ ਤੋਂ ਬਾਅਦ ਹਮੇਸ਼ਾ 25 ਗ੍ਰਾਮ ਗੁੜ ਜ਼ਰੂਰ ਖਾਣਾ ਚਾਹੀਦਾ ਹੈ। 
3. ਸ਼ਹਿਦ
ਇਕ ਗਲਾਸ ਪਾਣੀ ''ਚ 10-12 ਗ੍ਰਾਮ ਪੁਦੀਨੇ ਦੀਆਂ ਪੱਤੀਆਂ ਦਾ ਰਸ ਅਤੇ 10 ਗ੍ਰਾਮ ਸ਼ਹਿਦ ਮਿਲਾ ਲਓ। ਰੋਜ਼ਾਨਾ ਇਸ ਮਿਸ਼ਰਨ ਦਾ ਇਸਤੇਮਾਲ ਕਰੋ। 
4. ਪਾਣੀ ਪੀਓ
ਇਕ ਦਿਨ ''ਚ ਘੱਟ ਤੋਂ ਘੱਟ 7-8 ਗਲਾਸ ਪਾਣੀ ਜ਼ਰੂਰ ਪੀਓ। ਪਾਣੀ ਪੀਣ ਨਾਲ ਪੇਟ ਦੀ ਖਾਲੀ ਜਗ੍ਹਾ ਭਰ ਜਾਂਦੀ ਹੈ ਅਤੇ ਇਸ ਨਾਲ ਗੈਸ ਦੀ ਪਰੇਸ਼ਾਨੀ ਪੈਦਾ ਨਹੀਂ ਹੁੰਦੀ। 
5. ਸੈਰ ਕਰੋ
ਭੋਜਨ ਖਾਣ ਤੋਂ ਬਾਅਦ ਸੈਰ ਜ਼ਰੂਰ ਕਰਨੀ ਚਾਹੀਦੀ ਹੈ। ਸੈਰ ਕਰਨ ਨਾਲ ਭੋਜਨ ਚੰਗੀ ਤਰ੍ਹਾਂ ਪਚ ਜਾਂਦਾ ਹੈ ਅਤੇ ਇਸ ਨਾਲ ਗੈਸ ਦੀ ਸਮੱਸਿਆਂ ਵੀ ਨਹੀਂ ਹੁੰਦੀ ਹੈ।