ਬਲੱਡ ਪ੍ਰੈੱਸ਼ਰ ਦੀ ਸਮੱਸਿਆ ਨੂੰ ਕੁਝ ਹੀ ਦਿਨਾਂ ’ਚ ਠੀਕ ਕਰ ਦੇਣਗੇ ਇਹ ਘਰੇਲੂ ਨੁਸਖ਼ੇ

05/06/2021 6:55:47 PM

ਨਵੀਂ ਦਿੱਲੀ- ਹਾਈ ਬਲੱਡ ਪ੍ਰੈੱਸ਼ਰ ਜਿਸ ਨੂੰ ਹਾਈਪਰ ਟੈਨਸ਼ਨ ਕਿਹਾ ਜਾਂਦਾ ਹੈ ਇਹ ਇੱਕ ਅਜਿਹੀ ਸਮੱਸਿਆ ਹੈ ਜੋ ਅੱਜ ਕੱਲ੍ਹ ਕੰਮਕਾਜੀ ਔਰਤਾਂ-ਮਰਦਾਂ ਸਮੇਤ ਉਮਰ ਦਰਾਜ਼ ਲੋਕਾਂ ਨੂੰ ਵੱਡੇ ਪੱਧਰ ਤੇ ਹੋ ਰਹੀ ਹੈ। ਬਲੱਡ ਪ੍ਰੈੱਸ਼ਰ ਦੇ ਕਾਰਨ ਹਾਰਟ ਅਟੈਕ, ਸ਼ੂਗਰ, ਕਿਡਨੀ ਫੇਲ ਹੋਣਾ ਅਤੇ ਸਟ੍ਰੋਕ ਦਾ ਖ਼ਤਰਾ ਕਾਫ਼ੀ ਵਧ ਜਾਂਦਾ ਹੈ। ਇਹ ਬਿਮਾਰੀ ਗ਼ਲਤ ਖਾਣ ਪੀਣ, ਕਸਰਤ ਨਾ ਕਰਨਾ ਅਤੇ ਬਦਲਦੀ ਜੀਵਨ ਸ਼ੈਲੀ ਨਾਲ ਅੱਜ ਕੱਲ੍ਹ ਵਧ ਰਹੀ ਹੈ। ਉੱਚ ਰਕਤ ਚਾਪ ਦੇ ਨਾਲ ਧਮਨੀਆਂ ਦੇ ਵਿੱਚ ਖ਼ੂਨ ਦਾ ਦਬਾਅ ਵੱਧ ਜਾਂਦਾ ਹੈ। ਸਰੀਰ ਦੀ ਕਿਸੇ ਨਾੜ ਦੇ ਲੀਕ ਹੋਣ ਜਾਂ ਹਾਰਟ ਅਟੈਕ ਦਾ ਖ਼ਤਰਾ ਵਧ ਜਾਂਦਾ ਹੈ।
ਅੱਜ ਇਸ ਆਰਟੀਕਲ ਵਿੱਚ ਗੱਲ ਕਰਾਂਗੇ ਕਿ ਉੱਚ ਰਕਤ ਚਾਪ ਨੂੰ ਕਿਵੇਂ ਕੰਟਰੋਲ ਕੀਤਾ ਜਾਂਦਾ ਹੈ ਉਸ ਤੋਂ ਪਹਿਲਾਂ ਗੱਲ ਕਰਦੇ ਹਾਂ ਉੱਚ ਰਕਤ ਚਾਪ ਦੇ ਲੱਛਣ

ਉੱਚ ਰਕਤ ਚਾਪ ਦੇ ਸਾਧਾਰਨ ਲੱਛਣ
ਰਕਤ ਚਾਪ ਵਧ ਜਾਵੇ ਚੱਕਰ ਆਉਣ ਲੱਗਦੇ ਹਨ, ਸਿਰ ਘੁੰਮਣ ਲੱਗਦਾ ਹੈ, ਕਿਸੇ ਕੰਮ ਨੂੰ ਕਰਨ ਦਾ ਦਿਲ ਨਹੀਂ ਕਰਦਾ, ਸਰੀਰਿਕ ਕੰਮ ਥੋੜ੍ਹਾ ਜਿਹਾ ਕਰਨ ਤੇ ਥਕਾਵਟ ਹੁੰਦੀ ਹੈ, ਰਾਤ ਨੂੰ ਨੀਂਦ ਨਹੀਂ ਆਉਂਦੀ।
ਆਓ ਹੁਣ ਗੱਲ ਕਰਦੇ ਹਾਂ ਉੱਚ ਰਕਤ ਚਾਪ ਕੰਟਰੋਲ ਕਰਨ ਦੇ ਘਰੇਲੂ ਨੁਸਖ਼ਿਆਂ ਬਾਰੇ
ਉੱਚ ਰਕਤ ਚਾਪ ਕਾਬੂ ਕਰਨ ਦੇ ਘਰੇਲੂ ਟੋਟਕੇ


ਲੂਣ

ਰਕਤ ਚਾਪ ਵਧਾਉਣ ਵਿੱਚ ਲੂਣ ਮੁੱਖ ਕਾਰਨ ਹੁੰਦਾ ਹੈ। ਇਸ ਲਈ ਹਾਈ ਬਲੱਡ ਪ੍ਰੈੱਸ਼ਰ ਵਾਲੇ ਲੋਕਾਂ ਨੂੰ ਲੂਣ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ। ਇਸ ਦੀ ਵਰਤੋਂ ਬਿਲਕੁੱਲ ਖ਼ਤਮ ਕਰਨੀ ਵੀ ਮਾੜੀ ਹੈ। ਇਹ ਸਾਡੇ ਦਿਮਾਗ ਲਈ ਇਲੈਕਟ੍ਰੋਲਾਈਟ ਦਾ ਕੰਮ ਕਰਦਾ ਹੈ। ਜਿਸ ਦੀ ਮਦਦ ਨਾਲ ਦਿਮਾਗ ਸਿਗਨਲ ਸਰੀਰ ਦੇ ਬਾਕੀ ਅੰਗਾਂ ਨੂੰ ਭੇਜਦਾ ਹੈ ਅਤੇ ਕੰਟਰੋਲ ਕਰਦਾ ਹੈ।

ਇਹ ਵੀ ਪੜ੍ਹੋ-ਕੋਰੋਨਾ ਕਾਲ ’ਚ ਜ਼ਰੂਰ ਪੀਓ ਕੀਵੀ ਦਾ ਜੂਸ, ਗਰਮੀ ਤੋਂ ਵੀ ਦਿਵਾਉਂਦਾ ਹੈ ਨਿਜ਼ਾਤ 
ਲੱਸਣ
ਬਲੱਡ ਪ੍ਰੈੱਸ਼ਰ ਕੰਟਰੋਲ ਰੱਖਣ ਵਿੱਚ ਇਹ ਬਹੁਤ ਮਦਦਗਾਰ ਘਰੇਲੂ ਵਿਧੀ ਹੈ। ਇਹ ਸਰੀਰ ਅੰਦਰ ਖ਼ੂਨ ਦੇ ਥੱਕੇ ਨਹੀਂ ਜੰਮਣ ਦਿੰਦਾ। ਜਿਨ੍ਹਾਂ ਕਰਕੇ ਬਲੱਡ ਪ੍ਰੈੱਸ਼ਰ ਵੱਧਦਾ ਹੈ ਅਤੇ ਕਲੈਸਟਰੋਲ ਤੇ ਕਾਬੂ ਰੱਖਦਾ ਹੈ।


ਔਲਿਆਂ ਦਾ ਰਸ ਅਤੇ ਸ਼ਹਿਦ
ਇੱਕ ਵੱਡਾ ਚਮਚ ਔਰਿਆਂ ਦਾ ਰਸ ਤੇ ਇੰਨੀ ਹੀ ਮਾਤਰਾ ਸ਼ਹਿਦ ਵਿੱਚ ਮਿਲਾ ਕੇ ਸਵੇਰੇ-ਸ਼ਾਮ ਲੈਣ ਨਾਲ ਬਲੱਡ ਪ੍ਰੈੱਸ਼ਰ ਕੰਟਰੋਲ ਰਹਿੰਦਾ ਹੈ।


ਤਰਬੂਜ਼ ਦੇ ਬੀਜ ਅਤੇ ਖਸਖਸ
ਤਰਬੂਜ਼ ਦੇ ਬੀਜ ਅਤੇ ਖਸਖਸ ਦੋਨੋਂ ਬਰਾਬਰ ਮਾਤਰਾ ਵਿੱਚ ਲੈ ਕੇ ਪੀਸ ਲਓ। ਰੋਜ਼ਾਨਾ ਖਾਲੀ ਢਿੱਡ ਸਵੇਰ ਦੇ ਸਮੇਂ ਇੱਕ ਚਮਚਾ ਇਸ ਦੀ ਵਰਤੋਂ ਕਰੋ।


ਨਿੰਮ ਅਤੇ ਤੁਲਸੀ ਦੇ ਪੱਤੇ
5 ਤੁਲਸੀ ਦੇ ਪੱਤੇ ਅਤੇ 2 ਨਿੰਮ ਦੇ ਪੱਤੇ ਪੀਸ ਕੇ ਸਵੇਰੇ ਖਾਲੀ ਢਿੱਡ ਪਾਣੀ ਵਿੱਚ ਘੋਲ ਕੇ ਰੋਜ਼ਾਨਾ ਪੀਓ। ਲਗਭਗ 15 ਦਿਨਾਂ ਤੱਕ ਤੁਹਾਨੂੰ ਅਸਰ ਦਿਖਣਾ ਸ਼ੁਰੂ ਹੋ ਜਾਵੇਗਾ।


ਸਵੇਰ ਦੀ ਸੈਰ
ਨੰਗੇ ਪੈਰ ਹਰੇ ਘਾਹ ਤੇ ਸਵੇਰੇ ਸੈਰ ਕਰਨ ਨਾਲ ਵੀ ਬਲੱਡ ਪ੍ਰੈੱਸ਼ਰ ਕੰਟਰੋਲ ਵਿਚ ਰਹਿੰਦਾ ਹੈ।

ਇਹ ਵੀ ਪੜ੍ਹੋ-Cookin Tips: ਘਰ ਦੀ ਰਸੋਈ 'ਚ ਇੰਝ ਬਣਾਓ ਰੈਸਟੋਰੈਂਟ ਵਰਗਾ ਚਨਾ ਮਸਾਲਾ
ਸੌਂਫ,ਜੀਰਾ, ਸ਼ੱਕਰ
ਇਹ ਤਿੰਨੇ ਚੀਜ਼ਾਂ ਬਰਾਬਰ ਮਾਤਰਾ ਵਿੱਚ ਲੈ ਕੇ ਪਾਊਡਰ ਬਣਾ ਲਓ ਅਤੇ ਇਕ ਗਲਾਸ ਪਾਣੀ ਦੇ ਨਾਲ ਇਕ ਚਮਚਾ ਇਹ ਮਿਸ਼ਰਣ ਸਵੇਰੇ ਸ਼ਾਮ ਪੀਓ।

ਗੰਢੇ, ਲਸਣ, ਅਦਰਕ
ਇਹ ਤਿੰਨੇ ਚੀਜ਼ਾਂ ਦੀ ਵਰਤੋਂ ਉੱਚ ਰਕਤਚਾਪ ਤੇ ਰੋਗੀਆਂ ਨੂੰ ਜ਼ਰੂਰ ਕਰਨਾ ਚਾਹੀਦਾ ਹੈ ਇਹ ਧਮਨੀਆਂ ਦੀਆਂ ਮਾਸਪੇਸ਼ੀਆਂ ਨੂੰ ਤਾਕਤ ਦਿੰਦੇ ਹਨ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 

Aarti dhillon

This news is Content Editor Aarti dhillon