ਸ਼ੂਗਰ ਦੇ ਮੁੱਖ ਕਾਰਨ ਹਨ ਸਫੈਦ ਚੀਨੀ, ਮੈਦਾ ਅਤੇ ਚੌਲ : ਆਈ. ਐੱਮ. ਏ.

02/07/2017 6:22:34 AM

ਨਵੀਂ ਦਿੱਲੀ— ਭਾਰਤ ''ਚ ਸ਼ੂਗਰ ਮਹਾਮਾਰੀ ਵਾਂਗ ਫੈਲ ਰਹੀ ਹੈ ਅਤੇ ਇਸ ਬੀਮਾਰੀ ਦਾ ਮੁੱਖ ਕਾਰਨ ਜੀਵਨਸ਼ੈਲੀ ਅਤੇ ਖਾਣ-ਪੀਣ ''ਚ ਬਦਲਾਅ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ. ਐੱਮ. ਏ.) ਦਾ ਮੰਨਣਾ ਹੈ ਕਿ ਇਸ ਬੀਮਾਰੀ ਦੇ ਮੁੱਖ ਕਾਰਨਾਂ ''ਚ ਸਾਡੇ ਰੋਜ਼ਾਨਾ ਦੇ ਖਾਣੇ ''ਚ ਸਫੈਦ ਚੀਨੀ, ਮੈਦਾ ਅਤੇ ਚੌਲੀ ਵਰਗੀਆਂ ਖੁਰਾਕੀ ਵਸਤੂਆਂ ਦੀ ਵੱਧ ਮਾਤਰਾ ਹੈ। ਆਈ. ਐੱਮ. ਏ. ਦੇ ਕੌਮੀ ਪ੍ਰਧਾਨ ਡਾ. ਕੇ. ਕੇ. ਅਗਰਵਾਲ ਨੇ ਦੱਸਿਆ ਕਿ ਰਿਫਾਇੰਡ ਚੀਨੀ ''ਚ ਕੈਲੋਰੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜਦੋਂ ਕਿ ਪੋਸ਼ਕ ਤੱਤ ਬਿਲਕੁਲ ਨਹੀਂ ਹੁੰਦੇ। ਇਸ ਦੀ ਵਰਤੋਂ ਨਾਲ ਪਾਚਨ ਤੰਤਰ ''ਤੇ ਕਾਫੀ ਬੁਰਾ ਅਸਰ ਪੈ ਸਕਦਾ ਹੈ ਅਤੇ ਸ਼ੂਗਰ ਵਰਗੀਆਂ ਜੀਵਨਸ਼ੈਲੀ ਨਾਲ ਜੁੜੀਆਂ ਅਨੇਕਾਂ ਬੀਮਾਰੀਆਂ ਹੋ ਸਕਦੀਆਂ ਹਨ।

ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ''ਚ ਪੈਕੇਟ ਬੰਦ ਖੁਰਾਕ ਪਦਾਰਥ ਹਰ ਘਰ ''ਚ ਥਾਂ ਬਣਾ ਚੁੱਕੇ ਹਨ। ਆਟੇ ਦੀ ਉਦਾਹਰਣ ਲਈਏ ਤਾਂ ਜੇ ਆਟੇ ''ਚ ਮੈਦਾ ਨਾ ਮਿਲਾਇਆ ਜਾਵੇ ਤਾਂ ਉਹ ਜ਼ਿਆਦਾ ਦਿਨਾਂ ਤੱਕ ਟਿਕ ਨਹੀਂ ਸਕਦਾ। ਇਸੇ ਤਰ੍ਹਾਂ ਮੈਦੇ ਤੋਂ ਬਣੀ ਬ੍ਰੈੱਡ ਨੇ ਲਗਭਗ ਹਰੇਕ ਪਰਿਵਾਰ ''ਚ ਸਵੇਰ ਦੇ ਨਾਸ਼ਤੇ ''ਚ ਆਪਣੀ ਥਾਂ ਬਣਾ ਲਈ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ''ਚ ਵਰਤ ਆਦਿ ਰੱਖਣ ਦੀ ਪ੍ਰੰਪਰਾ ਦੇ ਵਿਗਿਆਨੀ ਕਾਰਨ ਸਨ। ਹੋਰ ਦੋਸ਼ ਤੋਂ ਬਚਣ ਲਈ ਲੋਕ ਹਫਤੇ ''ਚ ਇਕ ਦਿਨ ਵਰਤ ਰੱਖਦੇ ਹਨ ਅਤੇ ਉਸ ਦਿਨ ਕਣਕ ਤੋਂ ਬਣੀਆਂ ਚੀਜ਼ਾਂ ਦਾ ਤਿਆਗ ਕਰਦੇ ਹਨ। ਇਸੇ ਤਰ੍ਹਾਂ ਮਹੀਨੇ ''ਚ ਇਕ ਦਿਨ ਚੌਲ ਤਿਆਗ ਦਿੰਦੇ ਸਨ। ਇਸ ਨਾਲ ਉਨ੍ਹਾਂ ਦੀ ਰੋਗ ਰੋਕੂ ਸਮਰੱਥਾ ਵੱਧਦੀ ਸੀ।