Summer Care: ਕੈਲਸ਼ੀਅਮ ਨਾਲ ਭਰਪੂਰ ਹੁੰਦੀ ਹੈ ‘ਲੱਸੀ’, ਗਰਮੀਆਂ ’ਚ ਜ਼ਰੂਰ ਕਰੋ ਇਸ ਦੀ ਵਰਤੋਂ
Friday, Jul 30, 2021 - 05:12 PM (IST)
ਨਵੀਂ ਦਿੱਲੀ-ਸਾਡੇ ਆਲੇ-ਦੁਆਲੇ ਸ਼ਾਇਦ ਹੀ ਕੋਈ ਅਜਿਹਾ ਇਨਸਾਨ ਹੋਵੇਗਾ, ਜਿਸ ਨੂੰ ਲੱਸੀ ਪੀਣੀ ਪਸੰਦ ਨਾ ਹੋਵੇ। ਲੱਸੀ ਦਾ ਸੁਆਦ ਹਰੇਕ ਨੂੰ ਪਸੰਦ ਹੈ। ਲੱਸੀ ਸਾਡੇ ਸਰੀਰ ਦੇ ਨਾਲ-ਨਾਲ ਸੁੰਦਰਤਾ ਲਈ ਵੀ ਬਹੁਤ ਫ਼ਾਇਦੇਮੰਦ ਹੁੰਦੀ ਹੈ। ਤਾਜ਼ੀ ਲੱਸੀ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਪੋਸ਼ਕ ਤੱਤ ਆਸਾਨੀ ਨਾਲ ਮਿਲ ਜਾਂਦੇ ਹਨ। ਜੇਕਰ ਤੁਸੀਂ ਭੋਜਨ ਕਰਨ ਤੋਂ ਬਾਅਦ ਲੱਸੀ ਪੀਓਗੇ ਤਾਂ ਇਸ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲੇਗੀ। ਲੱਸੀ ਜਿੱਥੇ ਸਰੀਰ ਨੂੰ ਠੰਡਕ ਪਹੁੰਚਾਉਣ ਦਾ ਕੰਮ ਕਰਦੀ ਹੈ, ਉੱਥੇ ਹੀ ਇਹ ਸਰੀਰ ਦੇ ਲਈ ਕਾਫੀ ਫਾਇਦੇਮੰਦ ਵੀ ਹੁੰਦੀ ਹੈ। ਗਰਮੀਆਂ ਦੇ ਮੌਸਮ ਵਿਚ ਪੂਰੇ ਦੇਸ਼ ਵਿਚ ਇਸ ਤਰਲ ਪਦਾਰਥ ਨੂੰ ਲੋਕ ਕਾਫੀ ਸ਼ੌਂਕ ਨਾਲ ਪੀਂਦੇ ਹਨ।
ਅੱਖਾਂ ਦੀ ਜਲਨ ਦੂਰ ਕਰੇ
ਗਰਮੀਆਂ ਵਿੱਚ ਤੇਜ਼ ਧੁੱਪ ਕਰਕੇ ਅੱਖਾਂ ਵਿਚ ਜਲਣ ਹੋਣ ਲੱਗਦੀ ਹੈ ਇਸ ਤੋਂ ਰਾਹਤ ਪਾਉਣ ਲਈ ਮਲਾਈ ਨੂੰ ਪਲਕਾਂ ਤੇ ਲਗਾ ਸਕਦੇ ਹੋ । ਰੋਜ਼ਾਨਾ ਲੱਸੀ ਦਾ ਸੇਵਨ ਕਰਨ ਨਾਲ ਵੀ ਅੱਖਾਂ ਦੀ ਜਲਨ ਠੀਕ ਹੋ ਜਾਂਦੀ ਹੈ ।
ਚਿਹਰੇ ਦੇ ਦਾਗ ਧੱਬੇ
ਚਿਹਰੇ ਦੇ ਦਾਗ ਧੱਬੇ ਦੂਰ ਕਰਨ ਲਈ ਜਾਂ ਫਿਰ ਸੱਟ ਦਾ ਨਿਸ਼ਾਨ ਦੂਰ ਕਰਨ ਲਈ ਸੰਤਰੇ ਦੇ ਛਿਲਕੇ ਦੇ ਪਾਊਡਰ ਵਿੱਚ ਲੱਸੀ ਮਿਲਾ ਕੇ ਚਿਹਰੇ ਤੇ ਲਗਾਓ।
ਮੋਟਾਪਾ
ਲੱਸੀ ਦੇ ਵਿੱਚ ਕੇਲੇ ਨੂੰ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰੋ । ਇਸ ਤਰ੍ਹਾਂ ਕੇਲੇ ਵਾਲੀ ਲੱਸੀ ਰੋਜ਼ਾਨਾ ਖਾਲੀ ਪੇਟ ਪੀਣ ਨਾਲ ਮੋਟਾਪਾ ਜਲਦੀ ਘੱਟ ਹੋ ਜਾਂਦਾ ਹੈ।
ਪਾਚਨ ਤੰਤਰ ਲਈ ਬਿਹਤਰ
ਲੱਸੀ ਵਿਚ ਚੰਗੇ ਬੈਕਟੀਰੀਆ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸ ਵਜ੍ਹਾ ਨਾਲ ਇਸ ਦੀ ਵਰਤੋਂ ਨਾਲ ਪੂਰਾ ਪਾਚਨ ਤੰਤਰ ਦਰੁਸਤ ਰਹਿੰਦਾ ਹੈ। ਜੇ ਤੁਹਾਨੂੰ ਪੇਟ ਨਾਲ ਜੁੜੀ ਕੋਈ ਸਮੱਸਿਆ ਹੈ ਤਾਂ ਇਕ ਗਲਾਸ ਲੱਸੀ ਪੀ ਲਓ ਕੁਝ ਦੇਰ ਵਿਚ ਹੀ ਤਕਲੀਫ ਦੂਰ ਹੋ ਜਾਵੇਗੀ।
ਐਸੀਡਿਟੀ ਤੋਂ ਰਾਹਤ
ਜੋ ਲੋਕ ਹਮੇਸ਼ਾ ਐਸੀਡਿਟੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹਨ ਉਨ੍ਹਾਂ ਨੂੰ ਲੱਸੀ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਲੱਸੀ ਦੀ ਤਾਸੀਰ ਠੰਡੀ ਹੁੰਦੀ ਹੈ, ਜਿਸ ਵਜ੍ਹਾ ਨਾਲ ਹਾਰਟਬਰਨ ਜਾਂ ਅਪਚ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।
ਭਾਰ ਘੱਟ ਕਰਨ ਵਿਚ ਮਦਦਗਾਰ
ਤੁਹਾਨੂੰ ਦੱਸ ਦੇਈਏ ਕਿ ਲੱਸੀ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਭਾਰ ਘੱਟ ਹੁੰਦਾ ਹੈ।ਜਿਸ ਵਜ੍ਹਾ ਨਾਲ ਭਾਰ ਘੱਟ ਕਰਨ ਵਿਚ ਮਦਦ ਮਿਲਦੀ ਹੈ।
ਕਬਜ਼ ਤੋਂ ਛੁਟਕਾਰਾ
ਕਬਜ਼ ਦੀ ਸਮੱਸਿਆ ਹੋਣ ਤੇ ਲੱਸੀ ਵਿੱਚ ਅਜਵਾਇਨ ਮਿਲਾ ਕੇ ਪੀਣ ਨਾਲ ਕੁਝ ਦਿਨਾਂ ਵਿੱਚ ਹੀ ਇਹ ਸਮੱਸਿਆ ਦੂਰ ਹੋ ਜਾਂਦੀ ਹੈ । ਪੇਟ ਦੀ ਸਫਾਈ ਕਰਨ ਲਈ ਗਰਮੀਆਂ ਵਿੱਚ ਪੁਦੀਨਾ ਮਿਲਾਕੇ ਲੱਸੀ ਬਣਾ ਕੇ ਪੀਓ।
ਹੱਡੀਆਂ ਦੀ ਮਜ਼ਬੂਤੀ
ਲੱਸੀ ਵਿਚ ਕੈਲਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸ ਵਜ੍ਹਾ ਨਾਲ ਇਸ ਨੂੰ ਰੋਜ਼ਾਨਾ ਪੀਣ ਨਾਲ ਹੱਡੀਆਂ ਅਤੇ ਮਾਸਪੇਸ਼ੀਆਂ ਮਜ਼ਬੂਤ ਹੋਣ ਲੱਗਦੀਆਂ ਹਨ। ਇਕ ਕੱਪ ਲੱਸੀ ਵਿਚ 286 ਮਿਲੀਗ੍ਰਾਮ ਕੈਲਸ਼ੀਅਮ ਮੌਜੂਦ ਹੁੰਦਾ ਹੈ। ਜੋ ਕਿ ਰੋਜ਼ਾਨਾ ਦੇ ਲਈ ਜ਼ਰੂਰੀ ਕੈਲਸ਼ੀਅਮ ਦੀ ਲਗਭਗ 30% ਹੈ।
ਬਲੱਡ ਪ੍ਰੈਸ਼ਰ ਕੰਟਰੋਲ
ਰੋਜ਼ਾਨਾ ਲੱਸੀ ਪੀਣ ਨਾਲ ਸਰੀਰ ਦਾ ਬਲੱਡ ਪ੍ਰੈਸ਼ਰ ਕੰਟਰੋਲ ਵਿਚ ਰਹਿੰਦਾ ਹੈ। ਇਸ ਵਿਚ ਮੌਜੂਦ ਪੋਟਾਸ਼ੀਅਮ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦਾ ਕੰਮ ਕਰਦੇ ਹਨ।
ਗਲੇ ਦੀ ਖਰਾਸ਼
ਜੇਕਰ ਤੁਹਾਡੇ ਗਲੇ ਵਿੱਚ ਖਰਾਸ਼ ਦੀ ਸਮੱਸਿਆ ਰਹਿੰਦੀ ਹੈ ਤਾਂ ਲੱਸੀ ਦੇ ਗਲਾਸ ਵਿੱਚ ਸੇਂਧਾ ਨਮਕ ਅਤੇ ਚੁਟਕੀ ਭਰ ਲਾਲ ਮਿਰਚ ਪੀਣ ਨਾਲ ਇਹ ਸਮੱਸਿਆ ਜਲਦੀ ਠੀਕ ਹੋ ਜਾਂਦੀ ਹੈ।
ਲੂ ਤੋਂ ਬਚਾਏ
ਗਰਮੀਆਂ ਵਿਚ ਲੂ ਲੱਗਣਾ ਇੱਕ ਆਮ ਸਮੱਸਿਆ ਹੈ ਇਸ ਪ੍ਰੇਸ਼ਾਨੀ ਤੋਂ ਬਚਣ ਲਈ ਰੋਜ਼ਾਨਾ ਲੱਸੀ ਦਾ ਸੇਵਨ ਕਰੋ ਕਿਉਂਕਿ ਇਸ ਦੀ ਤਾਸੀਰ ਠੰਢੀ ਹੁੰਦੀ ਹੈ ਇਹ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੈ ।
ਕੋਲੈਸਟਰੌਲ
ਰੋਜ਼ ਇਕ ਗਿਲਾਸ ਲੱਸੀ ਪੀਣ ਨਾਲ ਕੋਲੈਸਟਰੌਲ ਪੱਧਰ ਘੱਟ ਹੁੰਦਾ ਹੈ ਅਤੇ ਦਿਲ ਦੇ ਦੌਰੇ ਦਾ ਖਤਰਾ ਘੱਟ ਜਾਂਦਾ ਹੈ।