ਬਦਲਦੇ ਮੌਸਮ ''ਚ ਖਰਾਬ ਹੋ ਰਿਹੇ ਢਿੱਡ ਤੋਂ ਨਿਜ਼ਾਤ ਦਿਵਾਉਣਗੇ ਨਿੰਬੂ ਪਾਣੀ ਸਣੇ ਇਹ ਘਰੇਲੂ ਨੁਸਖ਼ੇ

07/27/2022 4:57:45 PM

ਨਵੀਂ ਦਿੱਲੀ- ਬਦਲਦੇ ਮੌਸਮ ਦਾ ਅਸਰ ਸਿਹਤ 'ਤੇ ਪੈਂਦਾ ਹੈ। ਜਿਵੇਂ ਇਨ੍ਹੀਂ ਦਿਨੀਂ ਮਾਨਸੂਨ ਦਾ ਮੌਸਮ ਚੱਲ ਰਿਹਾ ਹੈ ਤਾਂ ਇਸ ਮੌਸਮ 'ਚ ਬਾਹਰ ਦਾ ਕੁਝ ਉਲਟਾ-ਸਿੱਧਾ ਖਾਣ ਨਾਲ ਢਿੱਡ 'ਤੇ ਮਾੜਾ ਅਸਰ ਪੈਂਦਾ ਹੈ। ਢਿੱਡ 'ਚ ਇੰਫੈਕਸ਼ਨ, ਦਰਦ ਅਤੇ ਪਾਚਨ ਸਬੰਧੀ ਸਮੱਸਿਆਵਾਂ ਹੋਣ ਲੱਗਦੀਆਂ ਹਨ ਜਿਸ ਦੇ ਕਾਰਨ ਕਈ ਵਾਰ ਢਿੱਡ ਖਰਾਬ ਵੀ ਹੋ ਜਾਂਦਾ ਹੈ। ਢਿੱਡ ਖਰਾਬ ਦੇ ਕਾਰਨ ਬਾਡੀ ਡਿਹਾਈਡ੍ਰੇਟ ਹੋਣ ਲੱਗਦੀ ਹੈ। ਬਾਡੀ ਡਿਹਾਈਡ੍ਰੇਟ ਹੋਣ ਕਾਰਨ ਤੁਹਾਨੂੰ ਕਮਜ਼ੋਰੀ ਵੀ ਹੋ ਸਕਦੀ ਹੈ। ਦਵਾਈਆਂ ਦੀ ਥਾਂ ਤੁਸੀਂ ਕੁਝ ਘਰੇਲੂ ਨੁਸਖ਼ਿਆਂ ਰਾਹੀਂ ਢਿੱਡ ਖਰਾਬ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਪਾ ਸਕਦੇ ਹੋ। ਤਾਂ ਆਓ ਜਾਣਦੇ ਹਾਂ ਇਸ ਦੇ ਬਾਰੇ 'ਚ...
ਕੇਲਾ
ਜੇਕਰ ਤੁਹਾਡਾ ਢਿੱਡ ਖਰਾਬ ਹੈ ਤਾਂ ਤੁਸੀਂ ਕੇਲੇ ਦਾ ਸੇਵਨ ਵੀ ਜ਼ਰੂਰ ਕਰੋ। ਕੇਲੇ 'ਚ ਭਰਪੂਰ ਮਾਤਰਾ 'ਚ ਪੋਟਾਸ਼ੀਅਮ ਪਾਇਆ ਜਾਂਦਾ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ਨੂੰ ਊਰਜਾ ਮਿਲੇਗੀ ਅਤੇ ਤੁਹਾਨੂੰ ਲੂਜ਼ ਮੋਸ਼ਨ ਵਰਗੀ ਸਮੱਸਿਆ ਤੋਂ ਵੀ ਰਾਹਤ ਮਿਲੇਗੀ। 

PunjabKesari
ਨਾਰੀਅਲ ਪਾਣੀ
ਢਿੱਡ ਖਰਾਬ ਕੇ ਕਾਰਨ ਤੁਹਾਡੇ ਸਰੀਰ 'ਚੋਂ ਸਾਰਾ ਪਾਣੀ ਨਿਕਲ ਜਾਂਦਾ ਹੈ ਜਿਸ ਕਾਰਨ ਹੌਲੀ-ਹੌਲੀ ਬਾਡੀ ਵੀ ਡਿਹਾਈਡ੍ਰੇਟ ਹੋਣ ਲੱਗ ਜਾਂਦੀ ਹੈ। ਬਾਡੀ ਨੂੰ ਹਾਈਡ੍ਰੇਟ ਕਰਨ ਲਈ ਤੁਸੀਂ ਨਾਰੀਅਲ ਪਾਣੀ ਦਾ ਸੇਵਨ ਕਰ ਸਕਦੇ ਹੋ। ਇਸ ਨਾਲ ਤੁਹਾਡੇ ਢਿੱਡ ਨੂੰ ਕਾਫੀ ਰਾਹਤ ਮਿਲੇਗੀ। ਢਿੱਡ ਖਰਾਬ ਵਰਗੀਆਂ ਸਮੱਸਿਆਵਾਂ 'ਚ ਵੀ ਨਾਰੀਅਲ ਤੇਲ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। 

PunjabKesari
ਜੀਰੇ ਵਾਲਾ ਪਾਣੀ
ਢਿੱਡ ਖਰਾਬ ਹੋਣ ਨਾਲ ਸਰੀਰ ਦੀ ਊਰਜਾ ਵੀ ਘੱਟ ਹੋ ਜਾਂਦੀ ਹੈ। ਢਿੱਡ ਖਰਾਬ ਦੇ ਕਾਰਨ ਤੁਹਾਡੀ ਬਾਡੀ ਡਿਹਾਈਡ੍ਰੇਟ ਹੋ ਸਕਦੀ ਹੈ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਤੁਸੀਂ 1 ਚਮਚਾ ਜੀਰੇ ਦਾ ਪਾਣੀ 'ਚ ਉਬਾਲ ਕੇ ਛਾਣ ਲਓ। ਫਿਰ ਉਸ ਪਾਣੀ ਨੂੰ ਠੰਡਾ ਹੋਣ ਲਈ ਰੱਖ ਦਿਓ। ਇਸ ਤੋਂ ਬਾਅਦ ਥੋੜ੍ਹਾ-ਥੋੜ੍ਹਾ ਕਰਕੇ ਇਸ ਪਾਣੀ ਦਾ ਸੇਵਨ ਕਰੋ। ਢਿੱਡ ਖਰਾਬ ਦੀ ਸਮੱਸਿਆ ਤੋਂ ਤੁਹਾਨੂੰ ਕਾਫੀ ਆਰਾਮ ਮਿਲੇਗਾ।

PunjabKesari
ਲੂਣ, ਖੰਡ ਅਤੇ ਪਾਣੀ ਦਾ ਘੋਲ
ਤੁਸੀਂ ਢਿੱਡ ਖਰਾਬ ਤੋਂ ਰਾਹਤ ਪਾਉਣ ਲਈ ਲੂਣ, ਪਾਣੀ ਅਤੇ ਖੰਡ ਦਾ ਘੋਲ ਵੀ ਪੀ ਸਕਦੇ ਹੋ। ਇਹ ਇਸ ਸਮੱਸਿਆ ਲਈ ਬਹੁਤ ਆਰਾਮਦਾਇਕ ਉਪਾਅ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਗ੍ਰਸਤ ਹੋ ਤਾਂ ਇਕ ਗਲਾਸ ਪਾਣੀ 'ਚ ਡੇਢ ਚਮਚਾ ਖੰਡ ਅਤੇ ਅੱਧਾ ਚਮਚਾ ਲੂਣ ਮਿਲਾਓ। ਇਸ ਨੂੰ ਪਾਣੀ 'ਚ ਚੰਗੀ ਤਰ੍ਹਾਂ ਘੋਲ ਲਓ ਅਤੇ ਫਿਰ ਇਸ ਪਾਣੀ ਦਾ ਸੇਵਨ ਕਰੋ। ਤੁਹਾਨੂੰ ਕਾਫੀ ਹੱਦ ਤੱਕ ਆਰਾਮ ਮਿਲੇਗਾ। 
ਨਿੰਬੂ ਪਾਣੀ
ਤੁਸੀਂ ਨਿੰਬੂ ਪਾਣੀ ਦਾ ਸੇਵਨ ਢਿੱਡ ਖਰਾਬ ਹੋਣ 'ਤੇ ਕਰ ਸਕਦੇ ਹੋ। ਇਹ ਢਿੱਡ ਖਰਾਬ ਵਰਗੀਆਂ ਸਮੱਸਿਆ 'ਚ ਬਹੁਤ ਅਸਰਦਾਰ ਉਪਾਅ ਮੰਨਿਆ ਜਾਂਦਾ ਹੈ। ਤੁਸੀਂ ਇਕ ਕੱਪ ਪਾਣੀ 'ਚ ਨਿੰਬੂ ਨਿਚੋੜ ਲਓ। ਫਿਰ ਇਸ ਨੂੰ ਤੁਸੀਂ ਦਿਨ 'ਚ ਥੋੜ੍ਹੀ-ਥੋੜ੍ਹੀ ਦੇਰ ਬਾਅਦ ਪੀਓ। ਢਿੱਡ ਖਰਾਬ ਹੋਣ ਦੀ ਸਮੱਸਿਆ ਤੋਂ ਤੁਹਾਨੂੰ ਕਾਫੀ ਆਰਾਮ ਮਿਲੇਗਾ।  

PunjabKesari


Aarti dhillon

Content Editor

Related News