ਬਵਾਸੀਰ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਇਨ੍ਹਾਂ ਘਰੇਲੂ ਨੁਸਖ਼ਿਆਂ ਨੂੰ ਅਪਣਾ ਕੇ ਪਾ ਸਕਦੇ ਹੋ ਨਿਜ਼ਾਤ

06/09/2021 6:36:09 PM

ਨਵੀਂ ਦਿੱਲੀ- ਬਵਾਸੀਰ ਹੋਣ ਦਾ ਮੁੱਖ ਕਾਰਨ ਕਬਜ਼ ਹੁੰਦਾ ਹੈ। ਜ਼ਿਆਦਾ ਮਿਰਚ ਮਸਾਲੇ ਅਤੇ ਬਾਹਰ ਦਾ ਭੋਜਨ ਕਰਨ ਨਾਲ ਢਿੱਡ ਖਰਾਬ ਅਤੇ ਕਬਜ਼ ਦੀ ਸਮੱਸਿਆ ਹੋ ਜਾਂਦੀ ਹੈ ਜਿਸ ਕਰਕੇ ਬਵਾਸੀਰ ਰੋਗ ਹੋ ਜਾਂਦਾ ਹੈ। ਬਵਾਸੀਰ ਕਈ ਤਰ੍ਹਾਂ ਦੀ ਹੁੰਦੀ ਹੈ ਜਿਨ੍ਹਾਂ ਵਿੱਚੋਂ ਇਹ ਦੋ ਮੁੱਖ ਹਨ-ਖ਼ੂਨੀ ਬਵਾਸੀਰ ਅਤੇ ਵਾਦੀ ਬਵਾਸੀਰ।
ਜਦੋਂ ਮਲ ਦੇ ਨਾਲ ਖ਼ੂਨ ਆਉਂਦਾ ਹੈ ਤਾਂ ਉਸ ਨੂੰ ਖ਼ੂਨੀ ਬਵਾਸੀਰ ਕਹਿੰਦੇ ਹਨ। ਜਦੋਂ ਮੱਲ ਦਵਾਰ ਤੇ ਸੋਜ ਜਾਂ ਦਾਣੇ ਹੋ ਜਾਣ ਅਤੇ ਖ਼ੂਨ ਨਾ ਆਵੇ ਤਾਂ ਉਸ ਨੂੰ ਵਾਦੀ ਬਵਾਸੀਰ ਕਹਿੰਦੇ ਹਨ। ਬਵਾਸੀਰ ਦੇ ਰੋਗ ਸਮੇਂ ਰੋਗੀ ਨੂੰ ਮੱਲ ਦਵਾਰ ਤੇ ਮੱਸੇ ਨਿਕਲ ਆਉਂਦੇ ਹਨ। ਜਿਸ ਕਰਕੇ ਰੋਗੀ ਨੂੰ ਜ਼ਿਆਦਾ ਤਕਲੀਫ ਹੁੰਦੀ ਹੈ। ਰੋਗੀ ਨੂੰ ਬੈਠਣ ਅਤੇ ਉੱਠਣ ਸਮੇਂ ਤੇਜ਼ ਦਰਦ ਹੁੰਦਾ ਹੈ।
ਬਵਾਸੀਰ ਨੂੰ ਕਈ ਘਰੇਲੂ ਨੁਸਖਿਆਂ ਨਾਲ ਠੀਕ ਕੀਤਾ ਜਾ ਸਕਦਾ ਹੈ।
ਬਵਾਸੀਰ ਲਈ ਘਰੇਲੂ ਨੁਸਖ਼ੇ


ਹਾਰ ਸ਼ਿੰਗਾਰ

ਹਾਰ ਸ਼ਿੰਗਾਰ ਦੇ 2 ਗ੍ਰਾਮ ਫੁੱਲਾਂ ਨੂੰ 30 ਗ੍ਰਾਮ ਪਾਣੀ ਵਿਚ ਰਾਤ ਨੂੰ ਭਿਉਂ ਕੇ ਰੱਖੋ। ਸਵੇਰ ਸਮੇਂ ਫੁੱਲਾਂ ਨੂੰ ਪਾਣੀ ਵਿੱਚ ਮਸਲ ਕੇ ਛਾਣ ਲਓ ਅਤੇ ਇੱਕ ਚਮਚਾ ਖੰਡ ਮਿਲਾ ਕੇ ਖਾਲੀ ਢਿੱਡ ਪੀਓ। ਰੋਜ਼ਾਨਾ ਇੱਕ ਹਫ਼ਤੇ ਤੱਕ ਇਸ ਤਰ੍ਹਾਂ ਕਰਨ ਨਾਲ ਬਵਾਸੀਰ ਰੋਗ ਠੀਕ ਹੋ ਜਾਂਦਾ ਹੈ।
ਹਾਰ ਸ਼ਿੰਗਾਰ ਦੇ ਬੀਜ 10 ਗ੍ਰਾਮ, ਕਾਲੀ ਮਿਰਚ 3 ਗ੍ਰਾਮ ਮਿਲਾ ਕੇ ਪੀਸ ਲਓ ਅਤੇ ਗੋਲੀਆਂ ਬਣਾ ਕੇ ਰੱਖੋ। ਰੋਜ਼ਾਨਾ 1-1 ਗੋਲੀ ਕੋਸੇ ਪਾਣੀ ਨਾਲ ਸਵੇਰੇ ਸ਼ਾਮ ਖਾਓ। ਬਵਾਸੀਰ ਠੀਕ ਹੋ ਜਾਵੇਗੀ।


ਕਪੂਰ
ਕਪੂਰ, ਰਸੌਤ, ਚਾਕਸੂ ਅਤੇ ਨਿੰਮ ਦੇ ਫੁੱਲਾਂ ਨੂੰ 10-10 ਗ੍ਰਾਮ ਕੁੱਟ ਕੇ ਪਾਊਡਰ ਬਣਾ ਲਓ। ਇਸ ਪਾਊਡਰ ਨੂੰ ਮੂਲੀ ਵਿੱਚ ਕੱਟ ਲਗਾ ਕੇ ਭਰੋ ਅਤੇ ਇਸ ਮੂਲੀ ਨੂੰ ਅੱਗ ਵਿੱਚ ਭੁੰਨ ਲਓ। ਜਦੋਂ ਮੂਲੀ ਭੁੰਨ ਜਾਵੇਗੀ ਤਾਂ ਉਸ ਨੂੰ ਕੁੱਟ ਕੇ ਪੀਸ ਲਓ ਅਤੇ ਛੋਟੀਆਂ-ਛੋਟੀਆਂ ਗੋਲੀਆਂ ਬਣਾ ਲਓ। ਰੋਜ਼ਾਨਾ ਸਵੇਰੇ ਖਾਲੀ ਢਿੱਡ ਇੱਕ ਗੋਲੀ ਇੱਕ ਹਫ਼ਤੇ ਤੱਕ ਲਓ। ਬਵਾਸੀਰ ਠੀਕ ਹੋ ਜਾਵੇਗੀ।
ਮੂਲੀ
ਮੂਲੀ ਦੇ 125 ਮਿਲੀਲੀਟਰ ਰਸ ਵਿੱਚ 100 ਗ੍ਰਾਮ ਜਲੇਬੀ ਮਿਲਾ ਕੇ ਇੱਕ ਘੰਟੇ ਤੱਕ ਰੱਖੋ। ਇੱਕ ਘੰਟੇ ਬਾਅਦ ਜਲੇਬੀ ਨੂੰ ਖਾ ਕੇ ਰਸ ਪੀ ਲਓ। ਇੱਕ ਹਫ਼ਤੇ ਤੱਕ ਇਸ ਤਰ੍ਹਾਂ ਕਰਨ ਨਾਲ ਬਵਾਸੀਰ ਰੋਗ ਠੀਕ ਹੋ ਜਾਵੇਗਾ।


ਰੀਠਾ
ਰੀਠੇ ਦੇ ਛਿਲਕੇ ਨੂੰ ਕੁੱਟ ਕੇ ਅੱਗ 'ਤੇ ਸਾੜ ਕੇ ਰਾਖ ਬਣਾ ਲਓ। ਰੀਠੇ ਦੀ ਰਾਖ ਦੇ ਬਰਾਬਰ ਪਪ੍ਰੀਆ ਕੱਥਾ ਮਿਲਾ ਕੇ ਚੂਰਨ ਬਣਾ ਕੇ ਰੱਖੋ। ਰੋਜ਼ਾਨਾ ਚੁਟਕੀ ਭਰ ਪਾਊਡਰ ਮਲਾਈ ਅਤੇ ਮੱਖਣ ਨਾਲ ਸਵੇਰ ਅਤੇ ਸ਼ਾਮ ਸਮੇਂ ਲਓ। ਇਸ ਤਰ੍ਹਾਂ ਮੱਸੇ ਤੇ ਹੋਣ ਵਾਲੀ ਖੁਜ਼ਲੀ ਠੀਕ ਹੋ ਜਾਵੇਗੀ। ਰੀਠੇ ਦੇ ਛਿਲਕੇ ਦੀ ਰਾਖ ਨੂੰ ਇੱਕ ਗ੍ਰਾਮ ਸ਼ਹਿਦ ਨਾਲ ਚੱਟਣ ਨਾਲ ਵੀ ਬਵਾਸੀਰ ਵਿੱਚੋਂ ਖ਼ੂਨ ਦਾ ਵਹਿਣਾ ਬੰਦ ਹੋ ਜਾਵੇਗਾ।

Aarti dhillon

This news is Content Editor Aarti dhillon