ਦੇਸੀ ਘਿਓ ਸਣੇ ਇਹ ਘਰੇਲੂ ਨੁਸਖ਼ੇ ਦਿਵਾਉਣਗੇ ''ਮਾਈਗ੍ਰੇਨ'' ਦੀ ਸਮੱਸਿਆ ਤੋਂ ਨਿਜ਼ਾਤ

08/22/2021 6:00:30 PM

ਨਵੀਂ ਦਿੱਲੀ- ਇਸ ਭੱਜ-ਦੌੜ ਅਤੇ ਤਣਅ ਨਾਲ ਭਰੀ ਜ਼ਿੰਦਗੀ ਵਿਚ ਜ਼ਿਆਦਾਤਰ ਲੋਕਾਂ ਨੂੰ ਸਿਰ ਵਿਚ ਦਰਦ ਦੀ ਸ਼ਿਕਾਇਤ ਰਹਿੰਦੀ ਹੈ। ਇਹ ਪਰੇਸ਼ਾਨੀ ਵਾਰ-ਵਾਰ ਹੋਣ 'ਤੇ ਮਾਈਗ੍ਰੇਨ ਦਾ ਰੂਪ ਲੈ ਲੈਂਦੀ ਹੈ। ਮਾਈਗ੍ਰੇਨ ਕਾਰਨ ਸਿਰ ਦੇ ਇੱਕ ਹਿੱਸੇ 'ਚ ਤੇਜ਼ ਦਰਦ ਹੋਣ ਲੱਗਦਾ ਹੈ। ਕਈ ਵਾਰ ਤਾਂ ਇਹ ਦਰਦ ਮਿੰਟਾਂ ਵਿਚ ਠੀਕ ਹੋ ਜਾਂਦਾ ਹੈ ਤਾਂ ਕਈ ਵਾਰ ਇਹ ਦਰਦ ਘੰਟਿਆਂ ਤੱਕ ਹੁੰਦ ਰਹਿੰਦਾ ਹੈ। ਅਜਿਹੀ ਹਾਲਤ ਵਿਚ ਆਪਣੀ ਮਰਜ਼ੀ ਨਾਲ ਕੋਈ ਵੀ ਪੇਨ ਕਿਲਰ ਲੈਣ ਦੀ ਥਾਂ ਡਾਕਟਰੀ ਜਾਂਚ ਕਰਵਾਓ। ਨਹੀਂ ਤਾਂ ਤੁਸੀਂ ਕੁਝ ਘਰੇਲੂ ਨੁਸਖ਼ੇ ਅਪਣਾ ਕੇ ਵੀ ਮਾਈਗ੍ਰੇਨ ਦੇ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ। 


ਮਾਈਗ੍ਰੇਨ ਦੇ ਕਾਰਨ
- ਹਾਈ ਬਲੱਡ ਪ੍ਰੈਸ਼ਰ
- ਜ਼ਿਆਦਾ ਤਣਾਅ ਲੈਣਾ
- ਨੀਂਦ ਪੂਰੀ ਨਾ ਹੋਣਾ
- ਮੌਸਮ ਵਿਚ ਬਦਲਾਅ ਦੇ ਕਾਰਨ
- ਦਰਦ ਨਿਵਾਰਕ ਦਵਾਈਆਂ ਦਾ ਜ਼ਿਆਦਾ ਸੇਵਨ 


ਮਾਈਗ੍ਰੇਨ ਦੇ ਲੱਛਣ
- ਭੁੱਖ ਘੱਟ ਲੱਗਣਾ
- ਪਸੀਨਾ ਜ਼ਿਆਦਾ ਆਉਣਾ
- ਕਮਜ਼ੋਰੀ ਮਹਿਸੂਸ ਹੋਣਾ
- ਅੱਖਾਂ ਵਿਚ ਦਰਦ ਜਾਂ ਧੁੰਧਲਾ ਦਿਖਾਈ ਦੇਣਾ
- ਪੂਰੇ ਜਾਂ ਅੱਧੇ ਸਿਰ ਵਿਚ ਤੇਜ਼ ਦਰਦ
- ਤੇਜ਼ ਆਵਾਜ਼ ਜਾਂ ਰੋਸ਼ਨੀ ਤੋਂ ਬੇਚੈਨੀ
- ਉਲਟੀ ਆਉਣਾ
- ਕਿਸੇ ਕੰਮ ਵਿਚ ਮਨ ਨਾ ਲੱਗਣਾ


ਮਾਈਗ੍ਰੇਨ ਦੇ ਘਰੇਲੂ ਉਪਾਅ
1. ਦੇਸੀ ਘਿਓ
ਮਾਈਗ੍ਰੇਨ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਸ਼ੁੱਧ ਦੇਸੀ ਘਿਓ ਦੀਆਂ 2-2 ਬੂੰਦਾਂ ਨੱਕ ਵਿਚ ਪਾਓ। ਇਸ ਨਾਲ ਤੁਹਾਨੂੰ ਇਸ ਦੇ ਦਰਦ ਤੋਂ ਰਾਹਤ ਮਿਲੇਗੀ।


2. ਸੇਬ
ਰੋਜ਼ ਸਵੇਰੇ ਖਾਲੀ ਢਿੱਡ ਸੇਬ ਦਾ ਸੇਵਨ ਕਰੋ। ਮਾਈਗ੍ਰੇਨ ਤੋਂ ਛੁਟਕਾਰਾ ਪਾਉਣ ਲਈ ਇਹ ਕਾਫੀ ਅਸਰਦਾਰ ਤਰੀਕਾ ਹੈ। 
3. ਲੌਂਗ ਦਾ ਪਾਊਡਰ 
ਜੇਕਰ ਸਿਰ ਵਿਚ ਜ਼ਿਆਦਾ ਦਰਦ ਹੋ ਰਿਹਾ ਹੈ ਤਾਂ ਤੁਰੰਤ ਲੌਂਗ ਪਾਊਡਰ ਅਤੇ ਨਮਕ ਮਿਲਾ ਕੇ ਦੁਧ ਨਾਲ ਮਿਲਾ ਕੇ ਪਿਓ। ਅਜਿਹਾ ਕਰਨ ਨਾਲ ਸਿਰ ਦਾ ਦਰਦ ਤੁਰੰਤ ਠੀਕ ਹੋ ਜਾਵੇਗਾ। 


4. ਨਿੰਬੂ ਦਾ ਛਿਲਕਾ
ਨਿੰਬੂ ਦੇ ਛਿਲਕੇ ਨੂੰ ਧੁੱਪੇ ਸੁੱਕਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਮੱਥੇ 'ਤੇ ਲਗਾਉਣ ਨਾਲ ਤੁਹਾਨੂੰ ਮਾਈਗ੍ਰੇਨ ਦੇ ਦਰਦ ਤੋਂ ਛੁਟਕਾਰਾ ਮਿਲ ਜਾਵੇਗਾ। 


5. ਪਾਲਕ ਅਤੇ ਗਾਜਰ ਦਾ ਜੂਸ
ਮਾਈਗ੍ਰੇਨ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਪਾਲਕ ਅਤੇ ਗਾਜਰ ਦਾ ਜੂਸ ਪੀਓ ਇਸ ਨਾਲ ਤੁਹਾਡਾ ਦਰਦ ਮਿੰਟਾਂ ਵਿਚ ਗਾਇਬ ਹੋ ਜਾਵੇਗਾ। 


5.ਖੀਰਾ
ਖੀਰੇ ਦੇ ਪੀਸ ਨੂੰ ਸਿਰ 'ਤੇ ਰਗੜੋ ਜਾਂ ਫਿਰ ਇਸ ਨੂੰ ਸੁੰਘ ਲਓ। ਇਸ ਨਾਲ ਤੁਹਾਨੂੰ ਮਾਈਗ੍ਰੇਨ ਦੇ ਦਰਦ ਤੋਂ ਆਰਾਮ ਮਿਲੇਗਾ। 


6.ਅਦਰਕ
1 ਚਮਚਾ ਅਦਰਕ ਦਾ ਰਸ ਅਤੇ ਸ਼ਹਿਦ ਨੂੰ ਮਿਕਸ ਕਰਕੇ ਪੀਓ। ਇਸ ਤੋਂ ਇਲਾਵਾ ਮਾਈਗ੍ਰੇਨ ਦੇ ਦਰਦ ਨੂੰ ਦੂਰ ਕਰਨ ਲਈ ਤੁਸੀਂ ਅਦਰਕ ਦਾ ਟੁੱਕੜਾ ਵੀ ਮੂੰਹ 'ਚ ਰੱਖ ਸਕਦੇ ਹੋ। ਅਦਰਕ ਦਾ ਕਿਸੇ ਵੀ ਰੂਪ ਵਿਚ ਸੇਵਨ ਮਾਈਗ੍ਰੇਨ ਵਿਚ ਰਾਹਤ ਦਵਾਉਂਦਾ ਹੈ।

Aarti dhillon

This news is Content Editor Aarti dhillon