Health Tips : ਹਾਰਟ ਅਟੈਕ ਆਉਣ ਤੋਂ ਪਹਿਲਾਂ ਦਿਖਾਈ ਦਿੰਦੇ ਹਨ ਇਹ ਲੱਛਣ, ਭੁੱਲ ਕੇ ਨਾ ਕਰੋ ਨਜ਼ਰਅੰਦਾਜ਼

01/16/2023 12:47:18 PM

ਨਵੀਂ ਦਿੱਲੀ (ਬਿਊਰੋ) - ਅਜੌਕੇ ਸਮੇਂ ’ਚ ਦਿਲ ਦਾ ਦੌਰਾ ਪੈਣਾ ਆਮ ਗੱਲ ਹੋ ਗਈ ਹੈ। ਇਹ ਸਭ ਅੱਜ ਕੱਲ੍ਹ ਦੇ ਗਲਤ ਖਾਣ ਪੀਣ ਅਤੇ ਗਲਤ ਰਹਿਣ-ਸਹਿਣ ਦਾ ਨਤੀਜਾ ਹੈ। ਅੱਜ ਦੇ ਸਮੇਂ ਅਸੀਂ ਆਪਣੇ ਕੰਮਾਂ ਅਤੇ ਹੋਰ ਕਈ ਚੀਜ਼ਾਂ ’ਚ ਬਹੁਤ ਵਿਅਸਤ ਹੋ ਚੁੱਕੇ ਹਾਂ, ਜਿਸ ਕਾਰਨ ਅਸੀਂ ਆਪਣੀ ਸਿਹਤ ਦਾ ਖ਼ਿਆਲ ਨਹੀਂ ਰੱਖਦੇ। ਇਸ ਲਈ ਇਹ ਸਮੱਸਿਆ ਕਿਸੇ ਵੀ ਉਮਰ ਦੇ ਇਨਸਾਨ ਨੂੰ ਕਿਸੇ ਵੀ ਸਮੇਂ ਹੋ ਸਕਦੀ ਹੈ। ਜਦੋਂ ਵੀ ਸਾਡੇ ਸਰੀਰ 'ਚ ਕੋਈ ਸਮੱਸਿਆ ਹੁੰਦੀ ਹੈ, ਤਾਂ ਉਸ ਦੇ ਲੱਛਣ ਕੁਝ ਸਮਾਂ ਪਹਿਲੇ ਹੀ ਜ਼ਰੂਰ ਦਿਖਾਈ ਦਿੰਦੇ ਹਨ। ਇਸੇ ਤਰ੍ਹਾਂ ਜਦੋਂ ਦਿਲ ਦਾ ਦੌਰਾ ਪੈਣਾ ਹੁੰਦਾ ਹੈ, ਦੇ ਲੱਛਣ ਵੀ ਇਕ ਮਹੀਨਾ ਪਹਿਲਾਂ ਸਰੀਰ ਨੂੰ ਸੰਕੇਤ ਦਿੰਦੇ ਹਨ, ਜਿਸ ਨੂੰ ਅਸੀਂ ਨਜ਼ਰਅੰਦਾਜ਼ ਕਰ ਦਿੰਦੇ ਹਾਂ । ਇਸੇ ਲਈ ਅੱਜ ਅਸੀਂ ਤੁਹਾਨੂੰ ਉਨ੍ਹਾਂ ਲੱਛਣਾਂ ਬਾਰੇ ਦੱਸਾਂਗੇ, ਜੋ ਦਿਲ ਦਾ ਦੌਰਾ ਪੈਣ ਤੋਂ ਇਕ ਮਹੀਨਾ ਪਹਿਲਾਂ ਸਰੀਰ 'ਚ ਦਿਖਾਈ ਦਿੰਦੇ ਨੇ...

ਚੱਕਰ ਆਉਣਾ : ਚੱਕਰ ਆਉਣਾ ਜਾਂ ਫਿਰ ਸਿਰ ਘੁੰਮਣਾ ਦਿਲ ਦੇ ਦੌਰੇ ਦਾ ਸੰਕੇਤ ਹੋ ਸਕਦਾ ਹੈ। ਅਜਿਹਾ ਦਿਲ ਤੋਂ ਜਾਣ ਵਾਲੀ ਨਸ 'ਚ ਰੁਕਾਵਟ ਦੇ ਕਾਰਨ ਹੁੰਦਾ ਹੈ। ਕਈ ਵਾਰ ਇਹ ਸਮੱਸਿਆ ਕੰਮ ਦਾ ਪ੍ਰੈਸ਼ਰ ਅਤੇ ਕਮਜ਼ੋਰੀ ਦੇ ਕਾਰਨ ਵੀ ਹੋ ਸਕਦੀ ਹੈ। ਇਸ ਲਈ ਇਸ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ ਅਤੇ ਡਾਕਟਰ ਦੀ ਸਲਾਹ ਲਓ ।

ਸਰੀਰ ਦੇ ਉੱਪਰੀ ਹਿੱਸੇ 'ਚ ਦਰਦ : ਗਰਦਨ, ਪਿੱਠ, ਦੰਦ ਅਤੇ ਮੋਢਿਆਂ ਦੀ ਹੱਡੀ 'ਚ ਦਰਦ ਹੋਣਾ ਦਿਲ ਦੇ ਦੌਰੇ ਦਾ ਲੱਛਣ ਹੋ ਸਕਦਾ ਹੈ। ਇਸ ਤਰ੍ਹਾਂ ਇਸ ਲਈ ਹੁੰਦਾ ਹੈ ਕਿਉਂਕਿ ਦਿਲ ਦੀਆਂ ਬਹੁਤ ਸਾਰੀਆਂ ਨਸਾਂ ਇੱਥੇ ਜਾ ਕੇ ਸਮਾਪਤ ਹੁੰਦੀਆਂ ਹਨ। ਇਸ ਲਈ ਇਸ ਤਰ੍ਹਾਂ ਦਾ ਦਰਦ ਹੋਣ ਤੇ ਕਦੇ ਵੀ ਨਜ਼ਰਅੰਦਾਜ਼ ਨਾ ਕਰੋ।

ਸੀਨੇ 'ਚ ਦਰਦ ਦੀ ਸਮੱਸਿਆ : ਦਿਲ ਦੇ ਦੌਰੇ ਤੋਂ ਪਹਿਲਾਂ ਸੀਨੇ 'ਚ ਦਰਦ ਦੀ ਸਮੱਸਿਆ ਹੁੰਦੀ ਹੈ। ਜਦੋਂ ਵੀ ਕਿਸੇ ਨਸ 'ਚ ਰੁਕਾਵਟ ਆਉਂਦੀ ਹੈ, ਤਾਂ ਦਿਲ ਨੂੰ ਪੰਪ ਕਰਨ 'ਚ ਦਿੱਕਤ ਹੁੰਦੀ ਹੈ। ਇਸ ਲਈ ਸੀਨੇ 'ਚ ਦਰਦ ਹੁੰਦਾ ਹੈ ।

ਪਸੀਨਾ ਆਉਣਾ : ਦਿਲ ਦਾ ਦੌਰਾ ਪੈਣ ਤੋਂ ਪਹਿਲਾਂ ਅਚਾਨਕ ਪਸੀਨਾ ਆਉਣ ਲੱਗਦਾ ਹੈ। ਇਸ ਲੱਛਣ ਨੂੰ ਕਦੇ ਨਜ਼ਰਅੰਦਾਜ਼ ਨਾ ਕਰੋ ਅਤੇ ਤੁਰੰਤ ਡਾਕਟਰ ਤੋਂ ਸਲਾਹ ਲਓ ।

ਸਾਹ ਲੈਣ 'ਚ ਪ੍ਰੇਸ਼ਾਨੀ : ਦਿਲ ਦੇ ਦੌਰੇ ਦੀ ਸਮੱਸਿਆ ਹੋਣ ਤੇ ਸਾਹ ਲੈਣ 'ਚ ਪ੍ਰੇਸ਼ਾਨੀ ਹੁੰਦੀ ਹੈ। ਜੇਕਰ ਸੀਨੇ 'ਚ ਦਰਦ ਦੇ ਨਾਲ ਨਾਲ ਸਾਹ ਲੈਣ 'ਚ ਪ੍ਰੇਸ਼ਾਨੀ ਹੁੰਦੀ ਹੈ ਤਾਂ ਇਸ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ ।

ਜਬਾੜੇ 'ਚ ਦਰਦ ਹੋਣਾ : ਕਈ ਵਾਰ ਇਸ ਦੇ ਕਾਰਨ ਜਬਾੜੇ 'ਚ ਦਰਦ ਹੁੰਦਾ ਹੈ, ਕਿਉਂਕਿ ਇਸ ਦੇ ਕੋਲ ਜੋ ਨਸਾਂ ਹੁੰਦੀਆਂ ਨੇ, ਉਹ ਦਿਲ ਤੋਂ ਨਿਕਲਦੀਆਂ ਹਨ। ਜੇਕਰ ਇਹ ਦਰਦ ਲੰਬੇ ਸਮੇਂ ਤੱਕ ਬਣਿਆ ਰਹਿੰਦਾ ਹੈ ਤਾਂ ਇਹ ਦੰਦਾਂ ਦੀ ਪਰੇਸ਼ਾਨੀ ਹੈ। ਜੇਕਰ ਇਹ ਦਰਦ ਥੋੜ੍ਹੀ ਥੋੜ੍ਹੀ ਦੇਰ ਬਾਅਦ ਹੁੰਦਾ ਹੈ, ਤਾਂ ਇਹ ਦਿਲ ਨਾਲ ਸੰਬੰਧਿਤ ਹੋ ਸਕਦਾ ਹੈ ।

ਉਲਟੀ ਆਉਣਾ ਜਾਂ ਢਿੱਡ ਦਾ ਖ਼ਰਾਬ ਹੋਣਾ : ਦਿਲ ਦਾ ਦੌਰਾ ਪੈਣ ਤੋਂ ਪਹਿਲਾਂ ਜੀ ਮਚਲਾਉਣਾ, ਉਲਟੀ ਅਤੇ ਢਿੱਡ ਖ਼ਰਾਬ ਹੋਣ ਦੀ ਸਮੱਸਿਆ ਜ਼ਰੂਰ ਹੁੰਦੀ ਹੈ। ਅਜਿਹਾ ਇਸ ਲਈ ਹੁੰਦਾ ਹੈ, ਕਿਉਂਕਿ ਦਿਲ ਨੂੰ ਖ਼ੂਨ ਪਹੁੰਚਾਉਣ ਵਾਲੀ ਖੱਬੀ ਨਸ, ਜੋ ਦਿਲ ਦੀ ਗਹਿਰਾਈ ਤੱਕ ਜਾਂਦੀ ਹੈ, ਉਹ ਬੰਦ ਹੋ ਜਾਂਦੀ ਹੈ ।

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਜ਼ਰੂਰ ਸਾਂਝੀ ਕਰੋ।
 

sunita

This news is Content Editor sunita