ਢਿੱਡ ''ਚ ਬਣਦੀ ਹੈ ਗੈਸ ਤਾਂ ਜ਼ਰੂਰ ਪੀਓ ਹਿੰਗ ਵਾਲਾ ਪਾਣੀ, ਕਈ ਹੋਰ ਸਮੱਸਿਆਵਾਂ ਤੋਂ ਵੀ ਮਿਲੇਗੀ ਨਿਜ਼ਾਤ

03/31/2021 5:19:01 PM

ਨਵੀਂ ਦਿੱਲੀ—ਅੱਜ ਕੱਲ ਹਰ ਘਰ ਵਿਚ ਕੋਈ ਨਾ ਕੋਈ ਕਿਸੇ ਨਾ ਕਿਸੇ ਬੀਮਾਰੀ ਤੋਂ ਪ੍ਰੇਸ਼ਾਨ ਹੈ। ਚਾਹੇ ਉਹ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਗੈਸ ਜਾਂ ਫਿਰ ਜੋੜਾਂ ਦਾ ਦਰਦ ਹੈ। ਅੱਜ ਕੱਲ ਗਲਤ ਖਾਣ ਪੀਣ ਅਤੇ ਗਲਤ ਰਹਿਣ ਸਹਿਣ ਦੇ ਕਾਰਨ ਇਹ ਸਭ ਬੀਮਾਰੀਆਂ ਆਮ ਹੋ ਗਈਆਂ ਹਨ। ਬਹੁਤ ਸਾਰੇ ਲੋਕ ਛੋਟੀਆਂ-ਛੋਟੀਆਂ ਬੀਮਾਰੀਆਂ ਦੇ ਲਈ ਦਵਾਈਆਂ ਦਾ ਸਹਾਰਾ ਲੈਂਦੇ ਹਨ ਪਰ ਇਨ੍ਹਾਂ ਦਵਾਈਆਂ ਦੀ ਬਹੁਤ ਸਾਰੇ ਨੁਕਸਾਨ ਵੀ ਹੁੰਦੇ ਹਨ ਕਿਉਂਕਿ ਇਨ੍ਹਾਂ ਦਾ ਕਿਡਨੀਆਂ ਤੇ ਬਹੁਤ ਬੁਰਾ ਅਸਰ ਪੈਂਦਾ ਹੈ।
ਇਸ ਲਈ ਇਨ੍ਹਾਂ ਬੀਮਾਰੀਆਂ ਨੂੰ ਠੀਕ ਕਰਨ ਲਈ ਜੇ ਤੁਸੀਂ ਆਯੁਰਵੈਦਿਕ ਨੁਸਖ਼ਿਆਂ ਦਾ ਸਹਾਰਾ ਲੈਂਦੇ ਹੋ ਤਾਂ ਇਹ ਤੁਹਾਡੇ ਲਈ ਜ਼ਿਆਦਾ ਚੰਗਾ ਹੋਵੇਗਾ।
ਅੱਜ ਅਸੀਂ ਤੁਹਾਨੂੰ ਦੱਸਾਂਗੇ ਚੁਟਕੀ ਭਰ ਹਿੰਗ ਨੂੰ ਪਾਣੀ ਵਿਚ ਮਿਲਾ ਕੇ ਪੀਣ ਦੇ ਫ਼ਾਇਦਿਆਂ ਬਾਰੇ ਅਤੇ ਉਹ ਬੀਮਾਰੀਆਂ ਜੋ ਹਿੰਗ ਦਾ ਪਾਣੀ ਪੀਣ ਨਾਲ ਬਿਲਕੁੱਲ ਠੀਕ ਹੋ ਜਾਂਦੀਆਂ ਹਨ।


ਹਿੰਗ ਵਾਲਾ ਪਾਣੀ ਬਣਾਉਣ ਦੀ ਵਿਧੀ
ਚੁਟਕੀ ਭਰ ਹਿੰਗ
ਇਕ ਗਿਲਾਸ ਪਾਣੀ
ਸਭ ਤੋਂ ਪਹਿਲਾਂ ਇਕ ਗਿਲਾਸ ਕੋਸਾ ਪਾਣੀ ਲਓ ਅਤੇ ਇਸ ਵਿਚ ਚੁਟਕੀ ਭਰ ਹਿੰਗ ਮਿਲਾ ਕੇ ਇਸ ਪਾਣੀ ਨੂੰ ਪੀ ਲਓ। ਜੇ ਤੁਹਾਨੂੰ ਗੈਸ, ਸ਼ੂਗਰ, ਖ਼ੂਨ ਦੀ ਘਾਟ ਜਾਂ ਫਿਰ ਜੋੜਾਂ ਵਿਚ ਦਰਦ ਦੀ ਸਮੱਸਿਆ ਹੈ ਤਾਂ ਰੋਜ਼ਾਨਾ ਸਵੇਰੇ ਹਿੰਗ ਦੇ ਪਾਣੀ ਦੀ ਵਰਤੋਂ ਜ਼ਰੂਰ ਕਰੋ। ਕਿਉਂਕਿ ਇਸ ਵਿਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ ਜੋ ਸਾਡੇ ਡਾਈਜੈਸਟਿਵ ਸਿਸਟਮ ਨੂੰ ਠੀਕ ਕਰਦੇ ਹੈ। ਹਿੰਗ ਵਾਲਾ ਪਾਣੀ ਪੀਣ ਨਾਲ ਸਾਡੀਆਂ ਹੱਡੀਆਂ ਅਤੇ ਦੰਦ ਮਜ਼ਬੂਤ ਹੁੰਦੇ ਹਨ ਅਤੇ ਅਸਥਮਾ ਦੇ ਰੋਗੀਆਂ ਲਈ ਇਹ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ।


ਹਿੰਗ ਦੇ ਫ਼ਾਇਦੇ
ਬਦਹਜ਼ਮੀ ਅਤੇ ਹਾਜਮੇ ਦੀ ਸਮੱਸਿਆ
ਜੇ ਤੁਹਾਨੂੰ ਪੀਠ ਦੀ ਕੋਈ ਵੀ ਸਮੱਸਿਆ ਹੈ ਤਾਂ ਹਿੰਗ ਦੀ ਵਰਤੋਂ ਜ਼ਰੂਰ ਕਰੋ। ਇਸ ਵਿਚ ਐਂਟੀ-ਇੰਫਲੀਮੇਟਰੀ ਅਤੇ ਐਂਟੀ-ਆਕਸੀਡੈਂਟ ਤੱਤ ਹੁੰਦੇ ਹਨ। ਜੋ ਖਰਾਬ ਢਿੱਡ,ਗੈਸ, ਢਿੱਡ ਦੇ ਕੀੜੇ ਅਤੇ ਬਦਹਜ਼ਮੀ ਜਿਹੀਆਂ ਸਮੱਸਿਆਵਾਂ ਨੂੰ ਠੀਕ ਕਰਦਾ ਹੈ।

ਇਹ ਵੀ ਪੜ੍ਹੋ-Beauty Tips: ਚਿਹਰੇ ’ਤੋਂ ਕਿੱਲ-ਮੁਹਾਸੇ ਦੂਰ ਕਰਨ ਲਈ ਇੰਝ ਲਗਾਓ ਹਲਦੀ ਦਾ ਫੇਸਪੈਕ
ਸਾਹ ਦੀਆਂ ਸਮੱਸਿਆਵਾਂ
ਹਿੰਗ ਸਾਹ ਦੀਆਂ ਸਮੱਸਿਆਵਾਂ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਇਹ ਸਾਡੀ ਛਾਤੀ ਵਿਚ ਜੰਮੀ ਬਲਗਮ ਨੂੰ ਠੀਕ ਕਰਦਾ ਹੈ। ਜੇ ਤੁਹਾਨੂੰ ਸਾਹ ਦੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਸ਼ਹਿਦ ਅਤੇ ਅਦਰਕ ਦੇ ਰਸ 'ਚ ਹਿੰਗ ਮਿਲਾ ਕੇ ਲਓ। ਇਸ ਨਾਲ ਖਾਂਸੀ ਅਤੇ ਅਸਥਮਾ ਦੀ ਸਮੱਸਿਆ ਤੋਂ ਆਰਾਮ ਮਿਲਦਾ ਹੈ ।


ਬਲੱਡ ਸ਼ੂਗਰ ਲੇਵਲ ਘੱਟ ਕਰੇ
ਹਿੰਗ ਬਲੱਡ ਸ਼ੂਗਰ ਲੇਵਲ ਘੱਟ ਕਰਨ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਜੇ ਤੁਸੀਂ ਵੀ ਆਪਣਾ ਬਲੱਡ ਸ਼ੂਗਰ ਲੇਵਲ ਘੱਟ ਕਰਨਾ ਚਾਹੁੰਦੇ ਹੋ ਤਾਂ ਇਸ ਨੂੰ ਆਪਣੇ ਖਾਣੇ 'ਚ ਜ਼ਰੂਰ ਸ਼ਾਮਲ ਕਰੋ ਅਤੇ ਹਿੰਗ ਵਾਲਾ ਪਾਣੀ ਰੋਜ਼ਾਨਾ ਜ਼ਰੂਰ ਪੀਓ।
ਬਲੱਡ ਪ੍ਰੈਸ਼ਰ ਕੰਟਰੋਲ ਕਰੇ
ਹਿੰਗ 'ਚ ਕਮਰਿਨਸ ਨਾਮ ਦਾ ਇੱਕ ਤੱਤ ਹੁੰਦਾ ਹੈ। ਜੋ ਖ਼ੂਨ ਨੂੰ ਪਤਲਾ ਕਰਨ ਵਿਚ ਮਦਦ ਕਰਦਾ ਹੈ। ਇਸ ਦੀ ਵਰਤੋਂ ਕਰਨ ਨਾਲ ਖ਼ੂਨ ਦੇ ਧੱਬੇ ਨਹੀਂ ਬਣਦੇ ਅਤੇ ਕੋਲੈਸਟਰੋਲ ਲੈਵਲ ਕੰਟਰੋਲ 'ਚ ਰਹਿੰਦਾ ਹੈ। ਹਿੰਗ ਵਾਲੇ ਪਾਣੀ ਦੀ ਵਰਤੋਂ ਕਰਨ ਨਾਲ ਬਲੱਡ ਫਲੋਅ ਵਧਦਾ ਹੈ ਅਤੇ ਹਾਈ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ।

ਇਹ ਵੀ ਪੜ੍ਹੋ-ਸਰ੍ਹੋਂ ਦੇ ਤੇਲ ’ਚ ਲਸਣ ਮਿਲਾ ਕੇ ਇੰਝ ਕਰੋ ਨਵਜੰਮੇ ਬੱਚੇ ਦੀ ਮਾਲਿਸ਼, ਹੱਡੀਆਂ ਹੋਣਗੀਆਂ ਮਜ਼ਬੂਤ
ਦਰਦ ਦੀ ਸਮੱਸਿਆ
ਹਿੰਗ ਦੀ ਵਰਤੋਂ ਕਰਨ ਨਾਲ ਦੰਦ, ਮਾਈਗ੍ਰੇਨ ਅਤੇ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਇਸ ਵਿਚ ਐਂਟੀ-ਆਕਸੀਡੈਂਟ ਅਤੇ ਦਰਦ ਨਿਵਾਰਕ ਤੱਤ ਮੌਜੂਦ ਹੁੰਦੇ ਹਨ। ਜੋ ਦਰਦ ਤੋਂ ਰਾਹਤ ਦਵਾਉਣ ਵਿਚ ਮਦਦ ਕਰਦੇ ਹਨ। ਇਸ ਲਈ ਦਰਦ ਦੀ ਸਮੱਸਿਆ ਹੋਣ ਤੇ ਇਕ ਗਿਲਾਸ ਪਾਣੀ 'ਚ ਚੁੱਟਕੀ ਭਰ ਹਿੰਗ ਮਿਲਾ ਕੇ ਪੀ ਲਓ। ਦੰਦਾਂ 'ਚ ਦਰਦ ਹੋਣ 'ਤੇ ਹਿੰਗ ਅਤੇ ਨਿੰਬੂ ਦਾ ਰਸ ਮਿਲਾ ਕੇ ਪੇਸਟ ਬਣਾ ਕੇ ਲਗਾਓ ।


ਕੈਂਸਰ ਤੋਂ ਬਚਾਅ
ਹਿੰਗ ਵਿਚ ਸ਼ਕਤੀਸ਼ਾਲੀ ਐਂਟੀ-ਆਕਸੀਡੈਂਟਸ ਹੁੰਦੇ ਹਨ। ਇਸ ਲਈ ਇਸ ਦੀ ਲਗਾਤਾਰ ਵਰਤੋਂ ਕਰਨ ਨਾਲ ਫਰੀ ਰੈਡੀਕਲਸ ਤੋਂ ਸਰੀਰ ਦੀਆਂ ਕੋਸ਼ਿਕਾਵਾਂ ਤੋਂ ਬਚਾਅ ਰਹਿੰਦਾ ਹੈ। ਹਿੰਗ ਵਿਚ ਕੈਂਸਰਰੋਧੀ ਗੁਣ ਹੁੰਦੇ ਹਨ। ਇਸ ਲਈ ਇਹ ਕੈਂਸਰ ਦੀਆਂ ਕੋਸ਼ਿਕਾਵਾਂ ਦੇ ਵਿਕਾਸ ਨੂੰ ਰੋਕਦਾ ਹੈ।


ਚਮੜੀ ਦੀਆਂ ਸਮੱਸਿਆਵਾਂ
ਹਿੰਗ ਵਿਚ ਐਂਟੀ-ਇੰਫਲੇਮੈਟਰੀ ਤੱਤ ਹੁੰਦੇ ਹਨ। ਜਿਸ ਵਜ੍ਹਾ ਨਾਲ ਚਮੜੀ ਦੇ ਬਹੁਤ ਸਾਰੇ ਪ੍ਰੋਡਕਟਸ ਵਿਚ ਹਿੰਗ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਲਈ ਰੋਜ਼ਾਨਾ ਹਿੰਗ ਵਾਲਾ ਪਾਣੀ ਪੀਣ ਨਾਲ ਚਮੜੀ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਇਸ ਨਾਲ ਕਿੱਲ ਮੁਹਾਸੇ, ਦਾਗ ਧੱਬੇ ਅਤੇ ਝੁਰੜੀਆਂ ਘੱਟ ਹੁੰਦੀਆਂ ਹਨ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 

Aarti dhillon

This news is Content Editor Aarti dhillon