ਖੰਘ ਅਤੇ ਜ਼ੁਕਾਮ ਤੋਂ ਨਿਜ਼ਾਤ ਪਾਉਣ ਲਈ ਹਲਦੀ ਸਣੇ ਅਪਣਾਓ ਇਹ ਘਰੇਲੂ ਨੁਸਖ਼ੇ

06/23/2021 6:54:37 PM

ਨਵੀਂ ਦਿੱਲੀ— ਮੌਸਮ 'ਚ ਬਦਲਾਅ ਆਉਂਦੇ ਹੀ ਖੰਘ-ਜ਼ੁਕਾਮ ਹੋਣ ਲੱਗਦਾ ਹੈ। ਵਹਿੰਦਾ ਹੋਇਆ ਨੱਕ, ਸਿਰ ਦਰਦ, ਸਰੀਰਕ ਦਰਦ ਨਾਲ ਵਿਅਕਤੀ ਦੀ ਹਾਲਤ ਖਰਾਬ ਹੋ ਜਾਂਦੀ ਹੈ। ਇਸ ਤੋਂ ਤੁਰੰਤ ਰਾਹਤ ਪਾਉਣ ਲਈ ਲੋਕ ਕਈ ਸਾਰੀਆਂ ਦਵਾਈਆਂ ਦਾ ਸਹਾਰਾ ਲੈਂਦੇ ਹਨ। ਇਨ੍ਹਾਂ ਦਵਾਈਆਂ ਨਾਲ ਖੰਘ-ਜ਼ੁਕਾਮ ਤਾਂ ਠੀਕ ਹੋ ਜਾਂਦਾ ਹੈ ਪਰ ਸਿਹਤ 'ਤੇ ਗ਼ਲਤ ਅਸਰ ਪੈਂਦਾ ਹੈ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਆਸਾਨ ਘਰੇਲੂ ਨੁਸਖ਼ੇ ਦੱਸਣ ਜਾ ਰਹੇ ਹਾਂ ਜੋ ਬਿਨਾਂ ਸਾਈਡ ਇਫੈਕਟ ਦੇ ਖੰਘ-ਜ਼ੁਕਾਮ ਠੀਕ ਕਰ ਦੇਵੇਗੀ। 


ਹਲਦੀ 
ਖੰਘ-ਜ਼ੁਕਾਮ ਤੋਂ ਰਾਹਤ ਪਾਉਣ ਲਈ 1 ਗਲਾਸ ਗਰਮ ਦੁੱਧ 'ਚ ਇਕ ਚੱਮਚ ਹਲਦੀ ਪਾਊਡਰ ਮਿਲਾ ਕੇ ਪੀਓ। ਇਸ ਦੇ ਨਾਲ ਹੀ ਸੁੱਕੀ ਹਲਤੀ ਨੂੰ ਜਲਾ ਕੇ ਉਸ ਦਾ ਧੂੰਆ ਸੂੰਘਣ ਨਾਲ ਜ਼ੁਕਾਮ ਠੀਕ ਹੁੰਦਾ ਹੈ। 
ਤੁਲਸੀ 
ਤੁਲਸੀ ਖੰਘ-ਜ਼ੁਕਾਮ ਲਈ ਕਿਸੇ ਔਸ਼ਧੀ ਤੋਂ ਘੱਟ ਨਹੀਂ ਹੈ। ਤੁਲਸੀ ਦੇ 2 ਤੋਂ ਚਾਰ ਪੱਤੇ ਚਬਾਉਣ ਨਾਲ ਗਲੇ ਦੀ ਖਰਾਸ਼ ਅਤੇ ਖੰਘ ਤੋਂ ਰਾਹਤ ਮਿਲਦੀ ਹੈ। ਤੁਸੀਂ ਚਾਹੋ ਤਾਂ ਚਾਹ 'ਚ ਉਬਾਲ ਕੇ ਵੀ ਪੀ ਸਕਦੇ ਹੋ।


ਅਦਰਕ 
ਅਦਰਕ ਦੇ ਰਸ 'ਚ ਸ਼ਹਿਦ ਮਿਲਾ ਕੇ ਖਾਣ ਨਾਲ ਵੀ ਖੰਘ ਦੂਰ ਹੁੰਦੀ ਹੈ। ਬਲਗਮ ਹੋਣ 'ਤੇ ਰਾਤ ਨੂੰ ਸੌਂਣ ਤੋਂ ਪਹਿਲਾਂ ਦੁੱਧ ਜਾਂ ਚਾਹ 'ਚ ਅਦਰਕ ਉਬਾਲ ਕੇ ਪੀਓ। ਤੁਹਾਡੀ ਸਿਹਤ 'ਚ ਜਲਦੀ ਸੁਧਾਰ ਆਵੇਗਾ। 
ਇਲਾਇਚੀ 
ਇਸ ਨੂੰ ਚਾਹ 'ਚ ਉਬਾਲ ਕੇ ਪੀਣ ਨਾਲ ਖੰਘ-ਜ਼ੁਕਾਮ ਨਹੀਂ ਹੁੰਦਾ। ਜੇਕਰ ਫਿਰ ਵੀ ਜ਼ੁਕਾਮ ਹੋ ਜਾਏ ਤਾਂ ਇਲਾਇਚੀ ਦੇ ਦਾਣਿਆਂ ਨੂੰ ਰੁਮਾਲ 'ਚ ਲਪੇਟ ਕੇ ਸੂੰਘਣ ਨਾਲ ਜ਼ੁਕਾਮ ਤੋਂ ਛੁਟਕਾਰਾ ਮਿਲਦਾ ਹੈ। 


ਹਰਬਲ ਟੀ 
ਸਿਰ ਦਰਦ, ਜ਼ੁਕਾਮ, ਬੁਖਾਰ, ਖੰਘ ਹੋਣ 'ਤੇ ਹਰਬਲ ਟੀ ਪੀਓ। ਇਹ ਸਰੀਰ ਨੂੰ ਗਰਮ ਰੱਖਦੀ ਹੈ ਅਤੇ ਬੀਮਾਰ ਹੋਣ ਤੋਂ ਬਚਾਉਂਦੀ ਹੈ। 

Aarti dhillon

This news is Content Editor Aarti dhillon