ਸਰੀਰ ਦੀ ਕਮਜ਼ੋਰੀ ਦੂਰ ਕਰਨ ਲਈ ਕੇਲੇ ਸਣੇ ਖਾਓ ਇਹ ਵਸਤੂਆਂ

06/22/2021 6:51:17 PM

ਨਵੀਂ ਦਿੱਲੀ— ਸਰੀਰ 'ਚ ਕਮਜ਼ੋਰੀ ਦੀ ਵਜ੍ਹਾ ਨਾਲ ਵਿਅਕਤੀ ਕਿਸੇ ਵੀ ਕੰਮ ਨੂੰ ਢੰਗ ਨਾਲ ਨਹੀਂ ਕਰ ਪਾਉਂਦਾ, ਜਿਸ ਵਜ੍ਹਾ ਨਾਲ ਉਹ ਬੀਮਾਰ ਦਿੱਸਣ ਲੱਗਦਾ ਹੈ। ਸੁਖੀ ਅਤੇ ਸਿਹਤਮੰਦ ਜੀਵਨ ਲਈ ਇਹ ਬੇਹੱਦ ਜ਼ਰੂਰੀ ਹੈ ਕਿ ਵਿਅਕਤੀ ਸਰੀਰਕ ਰੂਪ ਨਾਲ ਮਜ਼ਬੂਤ ਹੋਵੇ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖ਼ੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਨਾਲ ਤੁਸੀਂ ਸਰੀਰ ਨੂੰ ਮਜ਼ਬੂਤ ਬਣਾ ਸਕਦੇ ਹੋ।
ਨਿੰਬੂ 
ਨਿੰਬੂ ਸਰੀਰ 'ਚ ਸ਼ਕਤੀ ਲਈ ਬੇਹੱਦ ਜ਼ਰੂਰੀ ਹੈ। ਇਸ ਨਾਲ ਕਮਜ਼ੋਰੀ ਦੂਰ ਹੁੰਦੀ ਹੈ ਅਤੇ ਸਰੀਰ 'ਚ ਨਵੀਂ ਫੂਰਤੀ ਪੈਦਾ ਹੁੰਦੀ ਹੈ। ਇਸ ਨੂੰ ਨਮਕ ਜਾਂ ਖੰਡ ਨਾਲ ਮਿਲਾ ਕੇ ਕੋਸੇ ਪਾਣੀ ਨਾਲ ਪੀਓ। 


ਕੇਲੇ 
ਕੇਲਾ ਕਮਜ਼ੋਰ ਸਰੀਰ ਨੂੰ ਮੋਟਾ ਅਤੇ ਤਾਕਤਵਰ ਬਣਾਉਂਦਾ ਹੈ। ਰੋਜ਼ਾਨਾ ਖਾਣੇ ਤੋਂ ਬਾਅਦ ਦੋ ਕੇਲੇ ਖਾਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ। 


ਔਲੇ
ਸਰੀਰਕ ਤਾਕਤ ਲਈ ਔਲੇ ਚਮਤਕਾਰੀ ਉਪਾਅ ਹੈ। ਲਗਭਗ 10 ਗ੍ਰਾਮ ਹਰੇ ਅਤੇ ਕੱਚੇ ਔਲਿਆਂ ਨੂੰ ਸ਼ਹਿਦ ਨਾਲ ਖਾਓ। ਇਸ ਨੂੰ ਰੋਜ਼ ਸਵੇਰੇ ਕਿਸੇ ਖੱਟੇ ਫ਼ਲ ਦੀ ਤਰ੍ਹਾਂ ਖਾਓਗੇ ਤਾਂ ਤਾਕਤ ਵਧੇਗੀ।
ਘਿਓ
ਘਿਓ ਹਰ ਰੂਪ 'ਚ ਸਿਹਤ ਲਈ ਚੰਗਾ ਹੁੰਦਾ ਹੈ। ਜੇਕਰ ਸਰੀਰ 'ਚ ਕਮਜ਼ੋਰੀ ਮਹਿਸੂਸ ਹੁੰਦੀ ਹੈ ਤਾਂ ਘਿਓ ਦੀ ਵਰਤੋਂ ਕਰੋ। ਰੋਜ਼ਾਨਾ ਘਿਓ ਅਤੇ ਸ਼ਹਿਦ ਨੂੰ ਮਿਲਾ ਕੇ ਖਾਣ ਨਾਲ ਸਰੀਰਕ ਤਾਕਤ 'ਚ ਵਾਧਾ ਹੁੰਦਾ ਹੈ। ਇਸ ਨਾਲ ਯਾਦਦਾਸ਼ਤ ਵੀ ਤੇਜ਼ ਹੁੰਦੀ ਹੈ।


ਤੁਲਸੀ 
ਉਂਝ ਤਾਂ ਤੁਲਸੀ ਦੇ ਬੀਜ ਅਤੇ ਪੱਤੇ ਹਰ ਰੂਪ 'ਚ ਲਾਭਕਾਰੀ ਹਨ ਪਰ ਸਰੀਰਕ ਕਮਜ਼ੋਰੀ ਨੂੰ ਦੂਰ ਕਰਨ ਲਈ ਅਤੇ ਖ਼ੂਨ 'ਚ ਵਾਧੇ ਲਈ ਅੱਧਾ ਗ੍ਰਾਮ ਤੁਲਸੀ ਦੇ ਪੀਸੇ ਹੋਏ ਬੀਜਾਂ ਨੂੰ ਰੋਜ਼ਾਨਾ ਚਬਾ-ਚਬਾ ਕੇ ਖਾਓ।


ਮੁਨੱਕਾ 
ਲਗਭਗ 60 ਗ੍ਰਾਮ ਮੁਨੱਕੇ ਨੂੰ ਧੋ ਕੇ ਭਿਓਂ ਦਿਓ। 12 ਘੰਟਿਆਂ ਬਾਅਦ ਭਿਓਂਏ ਹੋਏ ਮੁਨੱਕੇ ਨੂੰ ਖਾਣ ਨਾਲ ਢਿੱਡ ਦੇ ਰੋਗ ਦੂਰ ਹੁੰਦੇ ਹਨ। ਮੁਨੱਕੇ ਨੂੰ ਗਰਮ ਪਾਣੀ ਨਾਲ ਧੋ ਕੇ ਰਾਤ ਨੂੰ ਭਿਓਂ ਦਿਓ। ਸਵੇਰ ਦੇ ਸਮੇਂ ਉਸ ਦੇ ਪਾਣੀ ਨੂੰ ਪੀਓ ਅਤੇ ਮੁਨੱਕੇ ਨੂੰ ਖਾ ਲਓ। ਅਜਿਹਾ ਕਰਨ ਨਾਲ ਸਰੀਰਕ ਕਮਜ਼ੋਰੀ ਦੂਰ
ਹੁੰਦੀ ਹੈ। 

Aarti dhillon

This news is Content Editor Aarti dhillon