ਸਵੇਰੇ ਉੱਠਦੇ ਸਾਰ ਭੁੱਲ ਕੇ ਵੀ ਨਾ ਕਰੋ ਇਹ ਗ਼ਲਤੀਆਂ ਨਹੀਂ ਤਾਂ ਸਰੀਰ ਨੂੰ ਹੋਵੇਗਾ ਨੁਕਸਾਨ

05/04/2021 6:27:02 PM

ਨਵੀਂ ਦਿੱਲੀ- ਜੇ ਸਵੇਰ ਦੇ ਸਮੇਂ ਦਿਨ ਦੀ ਸ਼ੁਰੂਆਤ ਵੇਲੇ ਚੰਗੀਆਂ ਆਦਤਾਂ ਅਪਣਾਈਆਂ ਜਾਣ ਤਾਂ ਸਿਹਤ ਹਮੇਸ਼ਾਂ ਚੰਗੀ ਰਹਿੰਦੀ ਹੈ ਪਰ ਜੇ ਸਵੇਰੇ ਉੱਠ ਕੇ ਮਾੜੀਆਂ ਆਦਤਾਂ ਪਾ ਲਈਏ ਤਾਂ ਸਿਹਤ ਨੂੰ ਵੀ ਉਨ੍ਹਾਂ ਦੇ ਨੁਕਸਾਨ ਭੁਗਤਣੇ ਪੈ ਸਕਦੇ ਹਨ। ਅੱਜ ਗੱਲ ਕਰਾਂਗੇ ਸਵੇਰੇ ਉੱਠਣ ਸਾਰ ਕੀਤੇ ਜਾਣ ਵਾਲੇ ਅਜਿਹੇ ਕੰਮਾਂ ਬਾਰੇ ਜਿਨ੍ਹਾਂ ਨਾਲ ਸਿਹਤ ਤੇ ਬੁਰਾ ਅਸਰ ਪੈ ਸਕਦਾ ਹੈ।

ਇਹ ਵੀ ਪੜ੍ਹੋ-Cookin Tips: ਘਰ ਦੀ ਰਸੋਈ 'ਚ ਇੰਝ ਬਣਾਓ ਰੈਸਟੋਰੈਂਟ ਵਰਗਾ ਚਨਾ ਮਸਾਲਾ
ਝਟਕੇ ਨਾਲ ਉੱਠਣਾ
ਕਈ ਲੋਕ ਨੀਂਦ ਖੁੱਲ੍ਹਣ ਸਾਰ ਇਕੋ ਝਟਕੇ ਬਿਸਤਰੇ ਵਿੱਚੋਂ ਬਾਹਰ ਨਿਕਲਦੇ ਹਨ। ਅਜਿਹਾ ਕਰਨਾ ਸਰੀਰ ਲਈ ਚੰਗਾ ਨਹੀਂ ਹੁੰਦਾ। ਨੀਂਦ ਦੇ ਸਮੇਂ ਆਰਾਮ ਅਵਸਥਾ ਵਿੱਚ ਖ਼ੂਨ ਦਾ ਵਹਾਅ ਵੀ ਹੌਲੀ ਹੋ ਜਾਂਦਾ ਹੈ। ਜਦੋਂ ਇੱਕ ਦਮ ਸਰੀਰ ਤੇ ਜ਼ੋਰ ਦਿੰਦੇ ਹਾਂ ਤਾਂ ਦਿਮਾਗ ਅਤੇ ਪਿੱਠ ਦੇ ਉੱਤੇ ਇਸ ਦਾ ਮਾੜਾ ਅਸਰ ਪੈਂਦਾ ਹੈ। ਇਹੀ ਗ਼ਲਤੀ ਬੁਢਾਪੇ ਵਿੱਚ ਪਿੱਠ ਦੇ ਦਰਦ ਦਾ ਕਾਰਨ ਵੀ ਬਣਦੀ ਹੈ।



ਸਵੇਰ ਵੇਲੇ ਮੋਬਾਈਲ ਦੇਖਣਾ
ਸਵੇਰੇ ਅੱਖਾਂ ਖੁੱਲ੍ਹਣ ਸਮੇਂ ਸਾਡੀਆਂ ਅੱਖਾਂ ਆਲੇ-ਦੁਆਲੇ ਦੇ ਤਾਪਮਾਨ ਅਤੇ ਵਾਤਾਵਰਨ ਦੇ ਅਨੁਕੂਲ ਹੋਣ ਲਈ ਥੋੜ੍ਹਾ ਸਮਾਂ ਲੈਂਦੀਆਂ ਹਨ। ਕਈ ਲੋਕਾਂ ਨੂੰ ਆਦਤ ਹੁੰਦੀ ਹੈ ਉਸ ਸਵੇਰੇ ਅੱਖਾਂ ਖੁੱਲ੍ਹਣ ਸਾਰ ਹੀ ਮੋਬਾਈਲ ਦੇਖਦੇ ਹਨ। ਮੋਬਾਈਲ ਵਿੱਚੋਂ ਬਲਿਊ ਲਾਈਟ ਨਿਕਲਦੀ ਹੈ। ਇਹ ਲਾਈਟ ਅੱਖਾਂ ਲਈ ਚੰਗੀ ਨਹੀਂ ਹੁੰਦੀ। ਸਵੇਰੇ ਉੱਠਣ ਸਾਰ ਅੱਖਾਂ ਵਿੱਚ ਪਾਣੀ ਦੇ ਛਿੱਟੇ ਮਾਰੋ ਤਾਂ ਜੋ ਅੱਖਾਂ ਵਾਤਾਵਰਨ ਦੇ ਲਈ ਅਨੁਕੂਲ ਹੋ ਜਾਣ, ਉਸ ਤੋਂ ਬਾਅਦ ਹੀ ਮੋਬਾਈਲ ਜਾਂ ਕੋਈ ਹੋਰ ਸਕਰੀਨ ਦੇਖੋ।


ਚਾਹ
ਸਵੇਰੇ ਉੱਠਣ ਸਾਰ ਨਿਰਣੇ ਕਾਲਜੇ ਚਾਹ ਪੀਣਾ ਗ਼ਲਤ ਹੁੰਦਾ ਹੈ। ਚਾਹ ਸਾਡੇ ਢਿੱਡ ਦੇ ਅੰਦਰ ਗੈਸ ਦੀ ਸਮੱਸਿਆ ਵਧਾਉਂਦੀ ਹੈ। ਇਹ ਸਰੀਰ ਅੰਦਰ ਖੁਸ਼ਕੀ ਕਰਦੀ ਹੈ। ਜਿਸ ਨਾਲ ਸਾਡੀ ਪਾਚਨ ਸ਼ਕਤੀ ਕਮਜ਼ੋਰ ਹੁੰਦੀ ਹੈ ਜਾਂ ਢਿੱਡ ਖ਼ਰਾਬ ਹੁੰਦਾ ਹੈ। ਬਹੁਤੇ ਲੋਕਾਂ ਨੂੰ ਬਵਾਸੀਰ ਸਮੱਸਿਆ ਕਾਰਨ ਸਵੇਰ ਦੇ ਸਮੇਂ ਜ਼ਿਆਦਾ ਚਾਹ ਪੀਣੀ ਹੀ ਹੁੰਦਾ ਹੈ।

ਇਹ ਵੀ ਪੜ੍ਹੋ-ਕੋਰੋਨਾ ਕਾਲ ’ਚ ਜ਼ਰੂਰ ਪੀਓ ਕੀਵੀ ਦਾ ਜੂਸ, ਗਰਮੀ ਤੋਂ ਵੀ ਦਿਵਾਉਂਦਾ ਹੈ ਨਿਜ਼ਾਤ 
ਮੂੰਹ ਦੀ ਲਾਰ
ਰਾਤ ਦੇ ਸਮੇਂ ਨੀਂਦ ਵਿੱਚ ਸਾਡੇ ਮੂੰਹ ਦੇ ਅੰਦਰ ਇੱਕ ਤਰ੍ਹਾਂ ਦਾ ਤਰਲ ਪਦਾਰਥ ਜਿਸ ਨੂੰ ਮੂੰਹ ਦੀ ਲਾਰ ਕਹਿੰਦੇ ਹਨ, ਇਹ ਜਮ੍ਹਾਂ ਹੁੰਦਾ ਹੈ। ਸਾਡੇ ਢਿੱਡ ਦੇ ਅੰਦਰ ਭੋਜਨ ਪਚਾਉਣ ਲਈ ਹਾਈਡ੍ਰੋਕਲੋਰਿਕ ਐਸਿਡ ਨਾਮ ਦਾ ਇੱਕ ਤੇਜ਼ਾਬ ਬਣਦਾ ਹੈ। ਜੇ ਇਹ ਜ਼ਿਆਦਾ ਮਾਤਰਾ ਵਿੱਚ ਬਣ ਜਾਵੇ ਤਾਂ ਸਾਡੇ ਮੂੰਹ ਦੀ ਲਾਰ ਇਸ ਨੂੰ ਕੁਦਰਤੀ ਤੌਰ ਤੇ ਖ਼ਤਮ ਕਰਦੀ ਹੈ। ਸਵੇਰੇ ਉੱਠਦੇ ਸਾਰ ਬ੍ਰਸ਼ ਕਰਨਾ ਜਾਂ ਕੁਰਲੀ ਕਰਨ ਨਾਲ ਇਹ ਲਾਰ ਮੂੰਹ ਵਿੱਚੋਂ ਬਾਹਰ ਨਿਕਲ ਜਾਂਦੀ ਹੈ ਜੋ ਸਹੀ ਨਹੀਂ ਹੈ। ਸਵੇਰੇ ਉੱਠਣ ਸਾਰ ਬਿਨਾਂ ਕੁਰਲੀ ਕੀਤੇ ਇੱਕ ਗਲਾਸ ਪਾਣੀ ਪੀਣ ਨਾਲ ਇਹ ਲਾਰ ਢਿੱਡ ਦੇ ਅੰਦਰਲਾ ਤੇਜ਼ਾਬ ਨਸ਼ਟ ਕਰਦੀ ਹੈ।


ਸਵੇਰੇ ਉੱਠਣ ਸਾਰ ਨਹਾਉਣਾ
ਰਾਤ ਦੇ ਸਮੇਂ ਨੀਂਦ ਦੀ ਅਵਸਥਾ ਵਿੱਚ ਸਾਡਾ ਸਰੀਰ ਗਰਮ ਹੋ ਜਾਂਦਾ ਹੈ ਅਤੇ ਉੱਠਣ ਸਾਰ ਇਸ ਤੇ ਠੰਢਾ ਪਾਣੀ ਪਾਉਣ ਨਾਲ ਜ਼ੁਕਾਮ ਵਰਗੀ ਸਮੱਸਿਆ ਵੀ ਪੈਦਾ ਹੋ ਜਾਂਦੀ ਹੈ। ਇਸ ਲਈ ਹਮੇਸ਼ਾ ਉੱਠਣ ਤੋਂ ਲੱਗਭਗ ਅੱਧੇ ਘੰਟੇ ਬਾਅਦ ਹੀ ਨਹਾਓ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 

Aarti dhillon

This news is Content Editor Aarti dhillon