ਸ਼ੂਗਰ ਦੇ ਮਰੀਜ਼ਾਂ ਲਈ ਫ਼ਾਇਦੇਮੰਦ ਹੁੰਦੀ ਹੈ ਗੁਣਾਂ ਨਾਲ ਭਰਪੂਰ ''ਭਿੰਡੀ'', ਖਾਣ ਨਾਲ ਦੂਰ ਹੋਣਗੇ ਕਈ ਰੋਗ

Thursday, Mar 17, 2022 - 04:59 PM (IST)

ਜਲੰਧਰ (ਬਿਊਰੋ) - ਗਰਮੀਆਂ ਦੀ ਸਬਜ਼ੀ ਭਿੰਡੀ ਨੂੰ ਖਾਣਾ ਹਰ ਕੋਈ ਪਸੰਦ ਕਰਦਾ ਹੈ। ਇਹ ਸੁਆਦ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੁੰਦੀ ਹੈ। ਭਿੰਡੀ 'ਚ ਕਈ ਤਰ੍ਹਾਂ ਦੇ ਪੋਸ਼ਟਿਕ ਤੱਤ ਮੌਜੂਦ ਹੁੰਦੇ ਹਨ, ਜੋ ਸਰੀਰ ਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਦੇ ਹਨ। ਅੱਜ ਅਸੀਂ ਤੁਹਾਨੂੰ ਭਿੰਡੀ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ....

ਸ਼ੂਗਰ 
ਭਿੰਡੀ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਇਸ 'ਚ ਫਾਈਬਰ ਭਰਪੂਰ ਮਾਤਰਾ 'ਚ ਹੁੰਦੀ ਹੈ। ਸ਼ੂਗਰ ਦੇ ਇਲਾਜ ਲਈ ਦੋ ਭਿੰਡੀਆਂ ਲਓ। ਭਿੰਡੀਆਂ ਦੇ ਦੋਨੋਂ ਸਿਰੇ ਕੱਟ ਕੇ ਇਨ੍ਹਾਂ ਨੂੰ ਇਕ ਗਲਾਸ ਪਾਣੀ 'ਚ ਪੂਰੀ ਰਾਤ ਭਿਓਂ ਕੇ ਰੱਖੋ। ਸਵੇਰੇ ਉੱਠ ਕੇ ਇਸ ਪਾਣੀ ਨੂੰ ਪੀਓ। ਇਸ ਪਾਣੀ ਨਾਲ ਸਰੀਰ 'ਚ ਫਾਈਬਰ ਦੀ ਮਾਤਰਾ ਵਧੇਗੀ ਅਤੇ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹੇਗਾ।

ਅੱਖਾਂ ਲਈ ਲਾਭਕਾਰੀ
ਵਿਟਾਮਿਨ-ਏ ਅਤੇ ਬੀਟਾ ਕੈਰੋਟੀਨ ਅੱਖਾਂ ਦੀ ਰੌਸ਼ਨੀ ਵਧਾਉਂਦੇ ਹਨ। ਭਿੰਡੀ 'ਚ ਇਹ ਦੋਵੇਂ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ।

ਭਾਰ ਘਟਾਏ
ਭਿੰਡੀ 'ਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ ਅਤੇ ਫਾਈਬਰ ਜ਼ਿਆਦਾ ਹੁੰਦਾ ਹੈ। ਇਹ ਸਰੀਰ ਨੂੰ ਭਰਪੂਰ ਊਰਜਾ ਦਿੰਦੀ ਹੈ ਅਤੇ ਇਸ ਨੂੰ ਖਾਣ ਨਾਲ ਭਾਰ ਵੀ ਨਹੀਂ ਵਧਦਾ।

ਕਬਜ਼ ਤੋਂ ਰਾਹਤ
ਜੇ ਤੁਸੀਂ ਕਬਜ਼ ਤੋਂ ਪ੍ਰੇਸ਼ਾਨ ਹੋ ਤਾਂ ਆਪਣੇ ਭੋਜਨ 'ਚ ਭਿੰਡੀ ਨੂੰ ਸ਼ਾਮਲ ਕਰੋ। ਇਸ 'ਚ ਮੌਜੂਦ ਫਾਈਬਰ ਰੋਜ਼ ਸਵੇਰੇ ਢਿੱਡ ਸਾਫ ਕਰਨ 'ਚ ਮਦਦ ਕਰਦੇ ਹਨ।

ਗਰਭ ਅਵਸਥਾ 'ਚ ਫ਼ਾਇਦੇਮੰਦ 
ਗਰਭਵਤੀ ਔਰਤਾਂ ਨੂੰ ਭਿੰਡੀ ਜ਼ਰੂਰ ਖਾਣੀ ਚਾਹੀਦੀ ਹੈ। ਇਸ 'ਚ ਮੌਜੂਦ ਫਾਲਿਕ ਐਸਿਡ ਭਰੂਣ ਦੇ ਵਿਕਾਸ ਲਈ ਜ਼ਰੂਰੀ ਹੈ।

ਰੋਗਾਂ ਨਾਲ ਲੜ੍ਹਣ ਦੀ ਸੱਮਰਥਾ ਵਧਾਏ
ਭਿੰਡੀ 'ਚ ਵਿਟਾਮਿਨ-ਸੀ ਮੌਜੂਦ ਹੁੰਦਾ ਹੈ, ਜਿਸ ਕਾਰਨ ਇਸ ਨੂੰ ਖਾਣ ਨਾਲ ਸਰੀਰ ਦੀ ਰੋਗਾਂ ਨਾਲ ਲੜਣ ਦੀ ਸੱਮਰਥਾ ਵਧਦੀ ਹੈ। ਸਰੀਰ 'ਚ ਵਿਟਾਮਿਨ-ਸੀ ਦੀ ਮਾਤਰਾ ਸਤੁੰਲਿਤ ਹੋਣ ਨਾਲ ਮੌਸਮੀ ਐਲਰਜੀ ਤੋਂ ਬਚਾਅ ਰਹਿੰਦਾ ਹੈ।

rajwinder kaur

This news is Content Editor rajwinder kaur