ਸਰਦੀ ’ਚ ਆਮ ਲੱਗ ਜਾਂਦੀਆਂ ਹਨ ਸਰੀਰ ਨੂੰ ਜ਼ੁਕਾਮ-ਖਾਂਸੀ ਸਣੇ ਇਹ ਬੀਮਾਰੀਆਂ, ਜਾਣੋ ਨਿਜਾਤ ਪਾਉਣ ਲਈ ਘਰੇਲੂ ਨੁਸਖ਼ੇ

11/27/2021 5:49:09 PM

ਨਵੀਂ ਦਿੱਲੀ- ਸਰਦੀਆਂ ਦੇ ਮੌਸਮ ’ਚ ਸਾਨੂੰ ਆਪਣੀ ਸਿਹਤ ਦਾ ਖਾਸ ਖਿਆਲ ਰੱਖਣ ਦੀ ਲੋੜ ਹੁੰਦੀ ਹੈ। ਕਈ ਵਾਰ ਸਾਵਧਾਨੀ ਰੱਖਣ ਤੋਂ ਬਾਅਦ ਵੀ ਅਸੀਂ ਇਸ ਮੌਸਮ ’ਚ ਹੋਣ ਵਾਲੀਆਂ ਬੀਮਾਰੀਆਂ ਨਾਲ ਘਿਰ ਜਾਂਦੇ ਹਾਂ। ਅੱਜ ਅਸੀਂ ਤੁਹਾਨੂੰ ਅਜਿਹੀਆਂ ਹੀ ਚਾਰ ਆਮ ਬੀਮਾਰੀਆਂ ਅਤੇ ਉਨ੍ਹਾਂ ਤੋਂ ਬਚਾਅ ਦੇ ਬਾਰੇ ਦੱਸ ਰਹੇ ਹਾਂ ਜੋ ਸਰਦੀ ਦੇ ਸੀਜ਼ਨ ’ਚ ਹੁੰਦੀਆਂ ਹਨ।
ਸਰਦੀ-ਖਾਂਸੀ ਅਤੇ ਬੁਖਾਰ
ਜਲੰਧਰ ਦੇ ਉੱਭੀ ਕਲੀਨਿਕ ਦੇ ਫਿਜ਼ੀਸ਼ੀਅਨ ਡਾ. ਜੇ. ਐੱਸ. ਮਠਾਰੂ ਮੁਤਾਬਕ ਸਰਦੀ-ਖਾਂਸੀ ਅਤੇ ਬੁਖਾਰ ਆਮ ਬੀਮਾਰੀ ਹੈ ਜੋ ਹਰ ਮੌਸਮ ’ਚ ਹੁੰਦੀ ਹੈ ਪਰ ਸਰਦੀਆਂ ਦੇ ਮੌਸਮ ’ਚ ਲੋਕ ਇਸ ਨਾਲ ਜ਼ਿਆਦਾ ਬੀਮਾਰ ਹੁੰਦੇ ਹਨ, ਜਿਨ੍ਹਾਂ ਦੀ ਰੋਗ ਪ੍ਰਤੀਰੋਧਕ ਸਮਰੱਥਾ ਕਮਜ਼ੋਰ ਹੁੰਦੀ ਹੈ, ਉਨ੍ਹਾਂ ਨੂੰ ਇਹ ਵਾਇਰਲ ਇਨਫੈਕਸ਼ਨ ਜਲਦੀ ਪ੍ਰਭਾਵਿਤ ਕਰਦਾ ਹੈ। ਇਸ ਦੀ ਲਪੇਟ ’ਚ ਛੋਟੇ ਬੱਚੇ ਵੱਧ ਆਉਂਦੇ ਹਨ ਪਰ ਇਹ ਇਨਫੈਕਸ਼ਨ ਕਾਫੀ ਦਿਨਾਂ ਤੱਕ ਨਹੀਂ ਰਹਿੰਦਾ। 5 ਤੋਂ 7 ਦਿਨਾਂ ’ਚ ਇਹ ਆਪਣੇ ਆਪ ਠੀਕ ਵੀ ਹੋ ਜਾਂਦਾ ਹੈ। ਸਰਦੀ-ਜ਼ੁਕਾਮ ਤੋਂ ਪੀੜਤ ਹੋਣ ’ਤੇ ਸਟੀਮ, ਨਮਕ ਦੇ ਪਾਣੀ ਦੇ ਗਰਾਰੇ ਕਰਨ ਨਾਲ ਕਾਫੀ ਆਰਾਮ ਮਿਲਦਾ ਹੈ। ਇਸ ਸਥਿਤੀ ’ਚ ਗਰਮ ਚੀਜ਼ਾਂ ਪੀਣੀਆਂ ਚਾਹੀਦੀਆਂ ਹਨ।


ਹਾਈ ਬਲੱਡ ਪ੍ਰੈਸ਼ਰ
ਹਾਈ ਬਲੱਡ ਪ੍ਰੈਸ਼ਰ ਇਕ ਆਮ ਸਮੱਸਿਆ ਹੈ ਪਰ ਸਰਦੀਆਂ ’ਚ ਇਸ ਤੋਂ ਪੀੜਤ ਮਰੀਜ਼ਾਂ ਨੂੰ ਵੱਧ ਧਿਆਨ ਦੇਣ ਦੀ ਲੋੜ ਹੁੰਦੀ ਹੈ। ਇਸ ਦੀ ਇਕ ਵਜ੍ਹਾ ਸਰੀਰ ’ਚੋਂ ਪਸੀਨੇ ਦਾ ਘੱਟ ਨਿਕਲਣਾ ਹੈ। ਸਰਦੀਆਂ ’ਚ ਪਸੀਨਾ ਘੱਟ ਆਉਣ ਕਾਰਨ ਸਰੀਰ ’ਚ ਨਮਕ ਦੀ ਮਾਤਰਾ ਵਧ ਹੋ ਜਾਂਦੀ ਹੈ ਜੋ ਹਾਈ ਬਲੱਡ ਪ੍ਰੈਸ਼ਰ ਦਾ ਕਾਰਨ ਬਣਦੀ ਹੈ। ਇਸ ਤੋਂ ਬਚਣ ਲਈ ਰੈਗੂਲਰ ਬਲੱਡ ਪ੍ਰੈਸ਼ਰ ਦੀ ਜਾਂਚ ਕਰਵਾਓ ਅਤੇ ਦਵਾਈਆਂ ਲਓ ਅਤੇ ਨਮਕ ਘੱਟ ਖਾਓ।
ਅਸਥਮਾ
ਦੂਸ਼ਿਤ ਵਾਤਾਵਰਣ ਅਤੇ ਸਰਦੀਆਂ ਕਾਰਨ ਅਸਥਮਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਜਾਂਦੀ ਹੈ। ਠੰਡ ਦੇ ਮੌਸਮ ’ਚ ਅਸਥਮਾ ਪੀੜਤਾਂ ਨੂੰ ਖਾਸ ਖਿਆਲ ਰੱਖਣ ਦੀ ਲੋੜ ਹੈ। ਗਲੇ ’ਚ ਖਰਾਸ਼, ਕਫ ਦੀ ਵਜ੍ਹਾ ਨਾਲ ਸਾਹ ਲੈਣ ’ਚ ਪ੍ਰੇਸ਼ਾਨੀ ਹੋਣ ਲੱਗਦੀ ਹੈ। ਇਸ ਤੋਂ ਬਚਣ ਲਈ ਇਨਹੇਲਰ ਦੀ ਵਰਤੋਂ ਕਰੋ ਅਤੇ ਦਵਾਈਆਂ ਲੈਂਦੇ ਰਹੋ। ਲੋੜ ਪੈਣ ’ਤੇ ਹੀ ਘਰੋਂ ਬਾਹਰ ਜਾਓ।


ਗਲਾ ਖਰਾਬ
ਸਰਦੀਆਂ ਦੇ ਮੌਸਮ ’ਚ ਹਮੇਸ਼ਾ ਲੋਕ ਗਲੇ ’ਚ ਖਰਾਸ਼ ਦੀ ਸਮੱੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹਨ। ਇਸ ਮੌਸਮ ’ਚ ਹੋਣ ਵਾਲੇ ਵਾਇਰਲ ਇਨਫੈਕਸ਼ਨ ਦੀ ਵਜ੍ਹਾ ਨਾਲ ਗਲੇ ’ਚ ਖਰਾਸ਼ ਦੀ ਸਮੱਸਿਅਆ ਵਧ ਜਾਂਦੀ ਹੈ। ਇਸ ਤੋਂ ਬਚਣ ਲਈ ਕੋਸੇ ਪਾਣੀ ਨਾਲ ਗਰਾਰੇ ਕਰੋ। ਸਮੱਸਿਆ ਜ਼ਿਆਦਾ ਹੋਣ ’ਤੇ ਡਾਕਟਰ ਨਾਲ ਸੰਪਰਕ ਕਰੋ।

Aarti dhillon

This news is Content Editor Aarti dhillon