ਲਟਕਦਾ ਪੇਟ ਹੋਵੇਗਾ ਅੰਦਰ ! ਸਵੇਰੇ ਖਾਲੀ ਪੇਟ ਪੀਓ ਇਹ ''ਮੈਜ਼ਿਕ ਡ੍ਰਿੰਕ''
Tuesday, Dec 30, 2025 - 12:53 PM (IST)
ਹੈਲਥ ਡੈਸਕ : ਭਾਰਤ ਦੇ ਹਰ ਘਰ ਦੀ ਰਸੋਈ 'ਚ ਮਿਲਣ ਵਾਲਾ ਜੀਰਾ ਕੇਵਲ ਖਾਣੇ ਦੇ ਸਵਾਦ ਨਹੀਂ ਵਧਾਉਂਦਾ, ਸਗੋਂ ਇਹ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਸ਼ੋਸ਼ਲ ਮੀਡੀਆ 'ਤੇ ਜੀਰਾ ਪਾਣੀ ਕਾਫੀ ਪਾਪੁਲਰ ਹੋ ਰਿਹਾ ਹੈ। ਖਾਸ ਕਰਕੇ ਜੀਰਾ ਪਾਣੀ 'ਚ ਸ਼ਹਿਦ ਮਿਲਾ ਕੇ ਪੀਣ ਨਾਲ ਹਾਜ਼ਮਾ ਬਿਹਤਰ ਹੁੰਦਾ ਹੈ ਅਤੇ ਬਲੱਡ ਸ਼ੂਗਰ ਵੀ ਕੰਟਰੋਲ ਰਹਿੰਦਾ ਹੈ। ਜੀਰਾ ਪਾਣੀ ਸ਼ਹਿਦ 'ਚ ਮਿਲਾ ਕੇ ਪੀਣ ਨਾਲ ਕੁਝ ਖਾਣ ਦੀ ਕ੍ਰੇਵਿੰਗ ਨਹੀਂ ਰਹਿੰਦੀ ਅਤੇ ਹੈਲਥੀ ਲਾਈਫ ਸਟਾਈਲ ਨਾਲ ਜੀਰਾ ਪਾਣੀ ਵਜ਼ਨ ਘਟਾਉਣ 'ਚ ਮੱਦਦ ਕਰਦਾ ਹੈ।
ਪਾਚਨ 'ਚ ਸੁਧਾਰ ਕਰਦਾ ਹੈ
ਜੀਰਾ ਪਾਣੀ ਪਾਚਨ ਐਨਜ਼ਾਈਮਾਂ ਨੂੰ ਉਤੇਜ਼ਿਤ ਕਰਕੇ ਗੈਸ, ਐਸੀਡਿਟੀ ਅਤੇ ਕਬਜ਼ ਦੇ ਰੋਗਾਂ ਤੋਂ ਛੁਟਕਾਰਾ ਦਿਵਾਉਂਦਾ ਹੈ ਅਤੇ ਪੇਟ ਨੂੰ ਸ਼ਾਤ ਕਰਦਾ ਹੈ। ਸਰੀਰ 'ਚ ਵਾਧੂ ਕੈਲਰੀਜ਼ ਨੂੰ ਬਰਨ 'ਚ ਕਰਦਾ ਹੈ। ਖਾਣਾ ਜਲਦੀ ਅਤੇ ਸਹੀ ਤਰੀਕੇ ਨਾਲ ਪਚਦਾ ਹੈ।
ਵਜ਼ਨ ਘਟਾਉਣ ਲਈ ਫਾਇਦੇਮੰਦ
ਜੀਰੇ ਪਾਣੀ 'ਚ ਸ਼ਹਿਦ ਮਿਲਾ ਕੇ ਪੀਣ ਨਾਲ ਵਜ਼ਨ ਘਟਾਉਣ 'ਚ ਮੱਦਦ ਮਿਲਦੀ ਹੈ। ਸਰੀਰ ਦੀ ਵਾਧੂ ਚਰਬੀ ਬਰਨ ਹੁੰਦੀ ਹੈ ਅਤੇ ਵਜ਼ਨ ਕੰਟਰੋਲ ਰਹਿੰਦਾ ਹੈ।
ਸਰੀਰ ਨੂੰ ਡਿਟਾਕਸ ਕਰਦਾ ਹੈ
ਜੀਰਾ ਪਾਣੀ ਸਰੀਰ 'ਚ ਜਮ੍ਹਾ ਟਾਕਸਿਨਜ਼ ਨੂੰ ਬਾਹਰ ਕੱਢਣ 'ਚ ਮਦਦ ਕਰਦਾ ਹੈ। ਇਸ ਨਾਲ ਪੇਟ ਦੀ ਸੋਜ਼ ਘੱਟ ਅਤੇ ਬਲੋਟਿੰਗ ਘੱਟ ਹੁੰਦੀ ਹੈ।
ਬਲੱਡ ਸ਼ੂਗਰ ਕੰਟਰੋਲ ਕਰੇ
ਜੀਰੇ 'ਚ ਐਂਟੀਬਾਇਓਟਿਕ ਗੁਣ ਹੋਣ ਕਾਰਨ ਬਲੱਡ ਸ਼ੂਗਰ ਕੰਟਰੋਲ ਰਹਿੰਦੀ ਹੈ ਅਤੇ ਇਹ ਇੰਸੁਲਿਨ ਸੈਂਸਟੀਵਿਟੀ ਨੂੰ ਸਹੀ ਰੱਖਦਾ ਹੈ। ਜੇਕਰ ਤੁਸੀਂ ਵਜ਼ਨ ਘਟਾਉਣਾ ਚਾਹੁੰਦੇ ਹੋ ਤਾਂ ਬਲੱਡ ਸ਼ੂਗਰ ਨੂੰ ਕੰਟਰੋਲ 'ਚ ਰੱਖਣਾ ਬਹੁਤ ਜ਼ਰੂਰੀ ਹੈ।
ਕਿਵੇਂ ਬਣਾਈਏ ਜੀਰਾ ਪਾਣੀ
ਇਕ ਚਮਚ ਜ਼ੀਰੇ ਨੂੰ ਅੱਧਾ ਗਲਾਸ ਪਾਣੀ 'ਚ ਪੂਰੀ ਰਾਤ ਭਿਉਂ ਕੇ ਰੱਖੋ।
ਸਵੇਰੇ ਇਸਨੂੰ ਖਾਲੀ ਪੇਟ ਪੀ ਸਕਦੇ ਹੋ। ਇਸ 'ਚ ਇਕ ਚਮਚ ਸ਼ਹਿਦ ਮਿਲਾ ਕੇ ਪੀਣ ਨਾਲ ਇਸਦਾ ਸਵਾਦ ਤਾਂ ਵਧੀਆ ਹੁੰਦਾ ਹੀ ਹੈ, ਪਰ ਇਸਦੇ ਫਾਇਦੇ ਹੋਰ ਵੀ ਵਧ ਜਾਂਦੇ ਹਨ।
