ਕੈਲਸ਼ੀਅਮ ਦੀ ਘਾਟ ਪੂਰੀ ਕਰਦਾ ਹੈ ਦਹੀਂ, ਖਾਣ ਵੇਲੇ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

04/22/2021 11:30:28 AM

ਨਵੀਂ ਦਿੱਲੀ- ਦਹੀਂ ਦੀ ਵਰਤੋਂ ਹਰ ਘਰ 'ਚ ਹੁੰਦੀ ਹੈ। ਗਰਮੀਆਂ 'ਚ ਇਸ ਦੀ ਵਰਤੋਂ ਜ਼ਿਆਦਾ ਕੀਤੀ ਜਾਂਦੀ ਹੈ। ਦਹੀਂ 'ਚ ਕਈ ਤਰ੍ਹਾਂ ਦੇ ਪੋਸ਼ਟਿਕ ਤੱਤ ਮੌਜੂਦ ਹੁੰਦੇ ਹਨ, ਜੋ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਰੋਜ਼ ਇਕ ਚਮਚਾ ਦਹੀ ਖਾਣ ਨਾਲ ਇਮਿਊਨਿਟੀ ਵੱਧਦੀ ਹੈ। ਦਹੀਂ 'ਚ ਦੁੱਧ ਦੇ ਮੁਕਾਬਲੇ ਜ਼ਿਆਦਾ ਮਾਤਰਾ 'ਚ ਕੈਲਸ਼ੀਅਮ ਹੁੰਦੀ ਹੈ। ਇਸ ਦੇ ਇਲਾਵਾ ਦਹੀਂ 'ਚ ਪ੍ਰੋਟੀਨ, ਆਇਰਨ, ਫਾਸਫੋਰਸ ਪਾਇਆ ਜਾਂਦਾ ਹੈ। ਆਓ ਜਾਣਦੇ ਹਾਂ ਦਹੀ ਦੀ ਵਰਤੋਂ ਕਰਨ ਨਾਲ ਕੀ-ਕੀ ਫ਼ਾਇਦੇ ਹੁੰਦੇ ਹਨ। 

ਇਹ ਵੀ ਪੜ੍ਹੋ-Beauty Tips : ਇਸ ਕੁਦਰਤੀ ਤਰੀਕੇ ਨਾਲ ਹਟਾਓ ਚਿਹਰੇ ’ਤੋਂ ਅਣਚਾਹੇ ਵਾਲ਼
ਦਹੀਂ 'ਚ ਮੌਜੂਦ ਨਿਊਟ੍ਰੀਸ਼ਨ 
1 ਕੱਪ (210 ਗ੍ਰਾਮ) ਦਹੀਂ 'ਚ 207 ਅਤੇ 13 ਫੀਸਦੀ ਫੈਟ ਹੁੰਦੀ ਹੈ। ਇਸ ਦੇ ਇਲਾਵਾ ਦਹੀਂ 'ਚ 11 ਫੀਸਦੀ ਕੋਲੈਸਟ੍ਰਾਲ, 31 ਫੀਸਦੀ ਸੋਡੀਅਮ, 6 ਫੀਸਦੀ ਪੋਟਾਸ਼ੀਅਮ, 2 ਫੀਸਦੀ ਕਾਰਬੋਹਾਈਡ੍ਰੇਟਸ, 1 ਫੀਸਦੀ ਡਾਇਟਰੀ ਫਾਈਬਰ, 6 ਗ੍ਰਾਮ ਸ਼ੂਗਰ, 46 ਫੀਸਦੀ ਪ੍ਰੋਟੀਨ, 5 ਫੀਸਦੀ ਵਿਟਾਮਿਨ-ਏ, 17 ਫੀਸਦੀ ਕੈਲਸ਼ੀਅਮ, 3 ਫੀਸਦੀ ਆਇਰਨ, 1 ਫੀਸਦੀ ਵਿਟਾਮਿਨ-ਡੀ, 5 ਫੀਸਦੀ ਵਿਟਾਮਿਨ-ਬੀ6, 14 ਫੀਸਦੀ ਕੋਬਾਲਾਮਿਨ ਅਤੇ 4 ਫੀਸਦੀ ਮੈਗਨੀਸ਼ੀਅਮ ਹੁੰਦਾ ਹੈ। 
ਕਦੋਂ ਖਾਣਾ ਚਾਹੀਦਾ ਹੈ ਦਹੀਂ
ਰਾਤ ਦੇ ਸਮੇਂ ਦਹੀਂ ਦੀ ਵਰਤੋਂ ਨੁਕਸਾਨਦਾਇਕ ਹੁੰਦੀ ਹੈ। ਆਯੁਰਵੈਦ ਮੁਤਾਬਕ ਜੇਕਰ ਤੁਸੀਂ ਰਾਤ ਦੇ ਸਮੇਂ ਦਹੀਂ ਦੀ ਵਰਤੋਂ ਕਰਦੇ ਹੋ ਤਾਂ ਇਸ ਨਾਲ ਸਰਦੀ-ਖਾਂਸੀ ਦੀ ਸਮੱਸਿਆ ਝੱਲਣੀ ਪੈ ਸਕਦੀ ਹੈ। ਇਹ ਹੀ ਨਹੀਂ, ਇਸ ਸਮੇਂ ਦਹੀ ਖਾਣ ਨਾਲ ਤੁਹਾਨੂੰ ਸਰੀਰ 'ਚ ਨਿਊਕਸ ਫਾਰਮੇਸ਼ਨ ਵੀ ਹੁੰਦਾ ਹੈ। ਇਸ ਦੇ ਇਲਾਵਾ ਖਾਲੀ ਢਿੱਡ ਵੀ ਦਹੀਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਨਾਲ ਢਿੱਡ 'ਚ ਗੈਸ ਬਣਦੀ ਹੈ। ਤੁਸੀਂ ਦੁਪਿਹਰ ਖਾਣੇ ਦੇ 2 ਘੰਟੇ ਬਾਅਦ ਦਹੀਂ ਦੀ ਵਰਤੋਂ ਕਰ ਸਕਦੇ ਹੋ। 
ਇਕ ਦਿਨ 'ਚ ਕਿੰਨੀ ਕਰਨੀ ਚਾਹੀਦੀ ਹੈ ਦਹੀਂ ਦੀ ਵਰਤੋਂ 
ਇਕ ਦਿਨ 'ਚ ਜ਼ਿਆਦਾ ਤੋਂ ਜ਼ਿਆਦਾ 500 ਗ੍ਰਾਮ ਦਹੀਂ ਖਾਣਾ ਚਾਹੀਦਾ ਹੈ। ਇਸ ਤੋਂ ਵੱਧ ਮਾਤਰਾ 'ਚ ਦਹੀਂ ਦੀ ਵਰਤੋਂ ਨਾ ਕਰੋ। ਇਸ ਦੇ ਇਲਾਵਾ ਪ੍ਰੋਸੈਸਡ ਮੀਟ ਜਾਂ ਐਂਟੀ-ਬਾਓਟਿਕਸ ਦੇ ਨਾਲ ਦਹੀਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। 

ਇਹ ਵੀ ਪੜ੍ਹੋ-ਭਾਰ ਘਟਾਉਣ ਅਤੇ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਦੈ ਚੁਕੰਦਰ ਦਾ ਜੂਸ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ 
ਕਿਵੇਂ ਖਾਈਏ ਦਹੀਂ
ਜੇਕਰ ਤੁਸੀਂ ਰਾਤ ਦੇ ਸਮੇਂ ਦਹੀਂ ਖਾਧੇ ਬਿਨਾਂ ਨਹੀਂ ਰਹਿ ਸਕਦੇ ਹੋ ਤਾਂ ਖੰਡ ਅਤੇ ਲੂਣ-ਮਿਰਚ ਪਾ ਕੇ ਦਹੀਂ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਤੁਹਾਡੀ ਪਾਚਣ ਕਿਰਿਆ ਵਧੀਆ ਰਹੇਗੀ। ਦਿਨ ਦੇ ਸਮੇਂ ਖੰਡ ਦੇ ਨਾਲ ਦਹੀਂ ਖਾਣਾ ਵੱਧ ਫ਼ਾਇਦੇਮੰਦ ਹੁੰਦਾ ਹੈ। 
ਕਿਹੜੇ ਲੋਕ ਨੂੰ ਰਹਿਣਾ ਚਾਹੀਦਾ ਹੈ ਦਹੀਂ ਤੋਂ ਦੂਰ 
ਸ਼ੂਗਰ, ਅਸਥਮਾ ਅਤੇ ਹੈਪੇਟਾਈਟਸ ਦੇ ਮਰੀਜ਼, 1 ਸਾਲ ਤੋਂ ਘੱਟ ਉਮਰ ਦੇ ਬੱਚੇ ਅਤੇ ਸਿਗਰਟਨੋਸ਼ੀ ਕਰਨ ਵਾਲੇ ਲੋਕਾਂ ਨੂੰ ਦਹੀਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। 
ਖੱਟਾ ਦਹੀਂ ਨੁਕਸਾਨਦਾਇਕ 
ਜੇਕਰ ਦਹੀਂ ਜ਼ਿਆਦਾ ਦਿਨ ਪੁਰਾਣਾ ਜਾਂ ਖੱਟਾ ਹੋ ਗਿਆ ਹੈ ਤਾਂ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਨਾਲ ਫੂਡ ਪੁਆਜ਼ਨਿੰਗ, ਐਸੀਡਿਟੀ ਅਤੇ ਢਿੱਡ ਦੀ ਖਰਾਬੀ ਹੋ ਸਕਦੀ ਹੈ। 
ਇਹ ਹਨ ਦਹੀਂ ਦੇ ਲਾਭ 
ਜੇਕਰ ਤੁਹਾਨੂੰ ਖਾਣੇ ਤੋਂ ਬਾਅਦ ਗੈਸ ਬਣਦੀ ਹੈ ਤਾਂ ਦਹੀਂ ਦੀ ਵਰਤੋਂ ਕਰਨੀ ਚਾਹੀਦੀ ਹੈ। 
ਦਹੀਂ ਨਾਲ ਸਰੀਰ ਦਾ ਪੀ. ਐੱਚ. ਸੰਤੁਲਨ ਵਧੀਆ ਹੁੰਦਾ ਹੈ ਅਤੇ ਢਿੱਡ ਦੀ ਗਰਮੀ ਅਤੇ ਗੈਸ ਤੋਂ ਬਚਾਉਂਦਾ ਹੈ। 
ਖਾਣਾ ਖਾਣ ਤੋਂ ਬਾਅਦ ਦਹੀਂ ਖਾਣ ਨਾਲ ਖਾਣਾ ਵੀ ਪਚ ਜਾਂਦਾ ਹੈ ਅਤੇ ਪਾਚਣ ਤੰਤਰ ਵੀ ਮਜ਼ਬੂਤ ਹੁੰਦਾ ਹੈ।
ਦਹੀਂ 'ਚ ਪ੍ਰੋਬਾਓਟਿਕਸ ਪਾਏ ਜਾਂਦੇ ਹਨ ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਕੇ ਸਰੀਰ ਨੂੰ ਬੈਕਟੀਰੀਆ ਨਾਲ ਲੜਨ ਦੀ ਮਦਦ ਕਰਦੇ ਹਨ।
ਖੁਰਾਕ 'ਚ ਦਹੀਂ ਸ਼ਾਮਲ ਕਰਨ ਦੇ ਨਾਲ ਬਾਡੀ 'ਚ ਕੋਲੈਸਟ੍ਰਾਲ ਘੱਟ ਬਣਦਾ ਹੈ ਅਤੇ ਦਿਲ ਦੀਆਂ ਨਾੜੀਆਂ ਨੂੰ ਬਲੋਕੇਜ਼ ਹੋਣ ਤੋਂ ਬਚਾਉਂਦਾ ਹੈ। 
ਇਸ ਦੀ ਵਰਤੋਂ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਕਰਦੀ ਹੈ। 
ਵਿਟਾਮਿਨ-ਸੀ ਅਤੇ ਡੀ ਦਾ ਸਭ ਤੋਂ ਵਧੀਆ ਸਰੋਤ ਦਹੀਂ ਹੁੰਦਾ ਹੈ ਜੋ ਦੰਦਾਂ ਨੂੰ ਵੀ ਮਜ਼ਬੂਤ ਬਣਾਉਂਦਾ ਹੈ। 
ਗਰਮੀਆਂ 'ਚ ਰੋਜ਼ਾਨਾ ਦਹੀਂ ਖਾਣ ਨਾਲ ਭਾਰ ਵੀ ਕੰਟਰੋਲ 'ਚ ਰਹਿੰਦਾ ਹੈ। 
ਦਹੀਂ ਖਾਣ ਨਾਲ ਥਕਾਵਟ ਵੀ ਖਤਮ ਹੋ ਜਾਂਦੀ ਹੈ ਅਤੇ ਸਰੀਰ 'ਚ ਐਨਰਜੀ ਪੈਦਾ ਹੁੰਦੀ ਹੈ। 
ਦਹੀਂ ਤਣਾਅ ਨੂੰ ਵੀ ਘੱਟ ਕਰਦਾ ਹੈ।

 

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।

Aarti dhillon

This news is Content Editor Aarti dhillon