ਆਲਮੀ ਯੋਗ ਦਿਹਾੜਾ : ਮਨ ਅਤੇ ਆਤਮਾ ਦਾ ਸੁਮੇਲ ਮਨੁੱਖੀ ਸਰੀਰ

06/21/2020 10:37:30 AM

ਵਿਸ਼ਵ ਯੋਗਾ ਦਿਹਾੜੇ ਦੀ ਸ਼ੁਰੂਆਤ 21 ਜੂਨ ਸਾਲ 2015 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 27 ਸਤੰਬਰ 2014 ਨੂੰ ਯੁਨਾਇਟਡ ਨੇਸ਼ਨ ਜਨਰਲ ਅਸੈਂਬਲੀ ਵਿੱਚ ਦਿੱਤੇ ਭਾਸ਼ਣ ਦੌਰਾਨ ਕੀਤਾ ਗਿਆ ਸੀ। ਕਿਉਂਕਿ ਉੱਤਰੀ ਗੋਲਾਰਧ 'ਚ 21 ਜੂਨ ਸਾਲ ਦਾ ਸਭ ਤੋਂ ਵਧੇਰੇ ਲੰਬਾ ਦਿਨ ਹੁੰਦਾ ਹੈ। ਜਿਸ ਸਦਕਾ ਦੁਨੀਆਂ ਦੇ ਵੱਖ-ਵੱਖ ਹਿੱਸਿਆਂ 'ਚ ਇਸਦੀ ਵੱਖਰੀ ਮਹੱਤਤਾ ਹੈ।

ਯੋਗਾ ਇੱਕ ਪੇਸ਼ਾ : 
ਬੇਸ਼ਕ 98 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਯੋਗ ਚੰਗੀ ਸਿਹਤ ਦਾ ਰਾਜ ਹੈ। ਭਾਰਤ ਵਿੱਚ ਪੁਰਾਤਨ ਸਮੇਂ ਤੋਂ ਹੀ ਯੋਗ ਅਭਿਆਸ ਦੀ ਕਾਫੀ ਮਹੱਤਤਾ ਰਹੀ ਹੈ। ਭਾਰਤੀ ਯੋਗ ਵਿਸ਼ਵ ਭਰ ਵਿੱਚ ਪ੍ਰਸਿੱਧ ਹੈ। ਇਸ ਲਈ ਹਰੇਕ ਸਾਲ ਹਜ਼ਾਰਾਂ ਵਿਅਕਤੀ ਵਿਦੇਸ਼ਾਂ ਤੋਂ ਯੋਗ ਅਭਿਆਸ ਲਈ ਆਉਂਦੇ ਹਨ। US 'ਚ ਪਿਛਲੇ 5 ਸਾਲਾਂ ਵਿਚ ਯੋਗ ਇੰਡਸਟਰੀ 'ਚ 87 ਫ਼ੀਸਦੀ ਦਾ ਇਜ਼ਾਫਾ ਹੋਇਆ ਹੈ। ਉੱਥੇ ਹੀ ਜਾਪਾਨ ਨੇ ਇਸ ਖੇਤਰ ਵਿੱਚ ਵੱਖਰਾ ਰਿਕਾਰਡ ਕਾਇਮ ਕੀਤਾ ਹੈ। ਜਪਾਨ ਵਿੱਚ ਪਿਛਲੇ ਪੰਜ ਸਾਲਾਂ ਵਿਚ ਇਸ ਧੰਦੇ ਵਿੱਚ 413 ਫੀਸਦ ਵਾਧਾ ਦਰਜ ਕੀਤਾ ਗਿਆ ਹੈ। ਭਾਰਤੀ ਬਾਜ਼ਾਰ ਵਿੱਚ ਇਸਦਾ 85 ਹਜ਼ਾਰ ਕਰੋੜ ਤੋਂ ਵਧੇਰੇ ਦਾ ਧੰਦਾ ਹੈ। ਇਸ ਇੰਡਸਟਰੀ ਤਹਿਤ ਭਾਰਤ 'ਚ ਆਯੁਰਵੈਦਾ ਰਿਸੋਰਟ, ਹੋਲੀਡੇ ਕੈਂਪ, ਕਾਰਪੋਰੇਟ ਟ੍ਰੇਨਿੰਗ ਆਦਿ ਹੇਠ 850 ਬਿਲੀਅਨ ਦਾ ਵਪਾਰ ਚਲ ਰਿਹਾ ਹੈ। ਅੰਤਰਰਾਸ਼ਟਰੀ ਯੋਗਾ ਫੈਡਰੇਸ਼ਨ ਮੁਤਾਬਕ ਪ੍ਰਤੀਦਿਨ 30 ਮਿਲੀਅਨ ਲੋਕ ਯੋਗ ਅਭਿਆਸ ਕਰਦੇ ਹਨ। 2014 ਤੋਂ ਇਸਦਾ ਬਜ਼ਾਰ ਵਿਚ ਜੂਨ-ਜੁਲਾਈ ਤੋਂ 40 ਫੀਸਦੀ ਦਾ ਰਿਕਾਰਡ ਵਾਧਾ ਹਰੇਕ ਸਾਲ ਦਰਜ ਕੀਤਾ ਜਾਂਦਾ ਹੈ।

ਗਿੰਨੀਜ਼ ਬੁੱਕ ਰਿਕਾਰਡ : 
21 ਜੂਨ 2018 ਨੂੰ ਰਾਜਸਥਾਨ ਦੇ ਕੋਟਾ 'ਚ ਲਗਭਗ ਡੇਢ ਲੱਖ ਤੋਂ ਵਧੇਰੇ ਲੋਕਾਂ ਨੇ ਯੋਗਾ ਕੈਂਪ ਵਿੱਚ ਭਾਗ ਲੈ ਕੇ ਗਿਨੀਜ਼-ਬੁੱਕ ਵਿੱਚ ਰਿਕਾਰਡ ਦਰਜ ਕਰਵਾਇਆ। ਇਸ ਤੋਂ ਪਹਿਲਾਂ ਇਹ ਰਿਕਾਰਡ ਮੈਸੂਰ ਦੇ ਨਾਂ ਸੀ। ਜਿੱਥੇ ਸਾਲ 2017 'ਚ 55,524 ਲੋਕਾਂ ਨੇ ਯੋਗਾ ਕੈਂਪ ਵਿੱਚ ਭਾਗ ਲੈ ਕੇ ਰਿਕਾਰਡ ਕਾਇਮ ਕੀਤਾ ਸੀ।

ਸਾਲ 2012 ਦੀ ਇੱਕ ਰਿਪੋਰਟ ਮੁਤਾਬਕ ਭਾਰਤ 'ਚ 5 ਲੱਖ ਯੋਗ ਗੁਰੂਆਂ ਦੀ ਲੋੜ ਹੈ। ਭਾਰਤ 'ਚ ਮਹਿਜ਼ ਦੋ ਲੱਖ ਹੀ ਯੋਗ ਗੁਰੂ ਹਨ। ਇੱਕ ਹੋਰ ਰਿਪੋਰਟ ਮੁਤਾਬਕ ਵਿਸ਼ਵ ਭਰ 'ਚ 200 ਮਿਲੀਅਨ ਯੋਗ ਗੁਰੂ ਹਨ, ਜਿਨ੍ਹਾਂ 'ਚ ਅੱਧੇ ਤੋਂ ਜ਼ਿਆਦਾ ਭਾਰਤੀ ਮੌਜੂਦ ਹਨ। ਇਕੱਲੇ ਚੀਨ 'ਚ 3000 ਯੋਗ ਗੁਰੂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।

 
ਭਾਰਤ 'ਚ ਪ੍ਰਸਿੱਧ ਯੋਗ ਗੁਰੂ :

ਬੀ.ਕੇ.ਐੱਸ ਲਿੰਗਰ
ਤਿਰੁਮਾਲਾਈ ਕ੍ਰਿਸ਼ਨਾਮਅਚਾਰਿਆ ਨੂੰ ਅਜੋਕੇ ਯੋਗ ਦਾ ਪਿਤਾਮਾ ਕਿਹਾ ਜਾਂਦਾ ਹੈ। ਜੋ ਕਿ ਵੀਹਵੀਂ ਸਦੀ ਦੇ ਸਭ ਤੋਂ ਵਧੇਰੇ ਪ੍ਰਭਾਵਿਤ ਯੋਗ ਗੁਰੂ ਰਹੇ ਹਨ। ਭਾਰਤ 'ਚ "ਵਿਨਯਾਸਾ" ਅਤੇ "ਹਠ ਯੋਗ" ਬਾਰੇ ਓਹਨਾਂ ਨੇ ਲੋਕਾਂ ਨੂੰ ਜਾਣੂ ਕਰਵਾਇਆ।

ਬੀ.ਕੇ.ਐੱਸ ਲਿੰਗਰ ਪ੍ਰਸਿੱਧ ਯੋਗ ਗੁਰੂ ਤਿਰੁਮਾਲਾਈ ਕ੍ਰਿਸ਼ਨਾਮਅਚਾਰਿਆ ਦੇ ਚੇਲੇ ਹੋਏ ਹਨ। ਵਿਦੇਸ਼ਾਂ 'ਚ ਯੋਗ ਸਾਧਨਾ ਦਾ ਪ੍ਰਚਾਰ ਕਰਨ ਲਈ ਇਹਨਾਂ ਦੀ ਵੱਡੀ ਭੂਮਿਕਾ ਰਹੀ ਹੈ। ਬਚਪਨ ਤੋਂ ਹੀ ਯੋਗ ਗੁਰੂ ਲਿੰਗਰ ਨੂੰ ਕਈ ਬਿਮਾਰੀਆਂ ਨੇ ਘੇਰ ਲਿਆ ਸੀ। ਜਿਸ ਕਾਰਨ ਉਹ ਕਾਫੀ ਕਮਜ਼ੋਰ ਸਨ। ਫਿਰ ਉਹਨਾਂ ਯੋਗ ਸਾਧਨਾ ਵੱਲ ਰੁਖ਼ ਕਰ ਲਿਆ। ਉਹਨਾਂ ਪਤੰਜਲੀ ਯੋਗ ਨੂੰ ਨਵੇਂ ਸਿਰੇ ਤੋਂ ਪ੍ਰਭਾਸ਼ਿਤ ਕੀਤਾ। ਪਚੱਨਵੇਂ ਸਾਲ ਦੀ ਉਮਰ 'ਚ ਉਹ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਪਰ ਉਸ ਉਮਰ 'ਚ ਵੀ ਉਹ ਅੱਧਾ ਘੰਟਾ ਸੀਰਸ ਆਸਣ ਕਰਨ ਦੀ ਸਮਰੱਥਾ ਰੱਖਦੇ ਸਨ।

ਬਿਕਰਮ ਗੁਰੂ
ਬਿਕਰਮ ਗੁਰੂ ਦਾ ਜਨਮ 1944 'ਚ ਹੋਇਆ। ਉਹ ਬਿਕਰਮ ਯੋਗ ਦੇ ਸੰਸਥਾਪਕ ਹਨ। ਜਿਨ੍ਹਾਂ ਨੇ "ਹੌਟ ਯੋਗਾ" ਬਾਰੇ ਜਾਣੂ ਕਰਵਾਇਆ। ਦਰਅਸਲ, ਇਸ ਵਿਧੀ 'ਚ 40 ਡਿਗਰੀ ਸੈਲਸੀਅਸ ਤਾਪਮਾਨ 'ਚ ਯੋਗ ਅਭਿਆਸ ਕੀਤਾ ਜਾਂਦਾ ਹੈ। ਜੋ ਕੇ US 'ਚ ਕਾਫੀ ਪ੍ਰਸਿੱਧ ਹੋਇਆ ਅਤੇ ਇਸਤੋਂ ਬਾਅਦ ਪੂਰੇ ਪੱਛਮ 'ਚ ਲੋਕਪ੍ਰਿਅਤਾ ਹਾਸਲ ਕੀਤੀ। ਸਾਲ 2017 ਵਿੱਚ ਬਿਕਰਮ ਗੁਰੂ 'ਤੇ ਜਿਣਸੀ ਸ਼ੋਸ਼ਣ ਅਤੇ ਨਸਲੀ ਘੱਟ ਗਿਣਤੀਆਂ ਪ੍ਰਤੀ ਵਿਤਕਰੇ ਦੇ ਦੋਸ਼ ਲਗਾਏ ਗਏ। ਅਦਾਲਤੀ ਕੇਸ ਦੌਰਾਨ ਉਸ ਨੂੰ ਸੱਤ ਮਿਲੀਅਨ ਡਾਲਰ ਦੀ ਰਾਸ਼ੀ ਦਾ ਜੁਰਮਾਨਾ ਕੀਤਾ ਗਿਆ। ਜਿਸ ਨੂੰ ਬਿਨਾਂ ਅਦਾ ਕੀਤੇ ਉਹ ਭਾਰਤ ਭੱਜ ਆਇਆ।

ਬਾਬਾ ਰਾਮਦੇਵ
ਯੋਗ ਗੁਰੂ ਬਾਬਾ ਰਾਮਦੇਵ ਦੇ ਆਉਣ ਤੋਂ ਬਾਅਦ ਭਾਰਤ 'ਚ ਯੋਗ ਅਭਿਆਸ ਇਕ ਵਾਰ ਤੋਂ ਮੁੱਖ ਧਾਰਾ 'ਚ ਆ ਗਿਆ। ਆਮ ਪਰਿਵਾਰਾਂ 'ਚ ਸਵੇਰ ਦੀ ਸ਼ੁਰੂਆਤ ਯੋਗ ਅਭਿਆਸ ਤੋਂ ਬਾਅਦ ਹੋਣ‌ ਲੱਗੀ। ਰਾਮਦੇਵ ਹੁਣ ਤੱਕ ਦੇਸ਼-ਵਿਦੇਸ਼ ਚ ਕਰੋੜਾਂ ਲੋਕਾਂ ਨੂੰ ਯੋਗ ਸਿਖਾ ਚੁੱਕੇ ਹਨ। ਬਾਬਾ ਰਾਮਦੇਵ ਦਾ ਸੰਕਲਪ ਹੈ ਕਿ ਪੂਰਾ ਦੇਸ਼ ਸਿਹਤਮੰਦ ਹੋਵੇ ਜਿਸ ਤਹਿਤ ਹੁਣ ਉਨ੍ਹਾਂ ਨੇ ਸੈਨਾ ਦੇ ਜਵਾਨਾਂ ਨੂੰ ਵੀ ਯੋਗ ਸਿਖਾਉਣਾ ਸ਼ੁਰੂ ਕੀਤਾ ਹੈ। ਜਿਸ ਦੀ ਸ਼ੁਰੂਆਤ ਜੈਸਲਮੇਰ 'ਚ ਜਵਾਨਾਂ ਨੂੰ ਯੋਗ ਸਿਖਾਉਣ ਦੇ ਨਾਲ ਕੀਤੀ। ਯੋਗ ਸਾਧਨਾ ਦੇ ਖੇਤਰ ਵਿਚ ਪਾਏ ਅਹਿਮ ਯੋਗਦਾਨ ਦੇ ਲਈ ਬਾਬਾ ਰਾਮਦੇਵ ਨੂੰ ਅਪ੍ਰੈਲ 2010 'ਚ ਪੂਨੇ ਦੀ ਡੀ.ਵਾਈ. ਪਾਟਿਲ ਯੂਨੀਵਰਸਿਟੀ ਦੁਆਰਾ ਆਨਰੇਰੀ ਡਾਕਟਰੇਟ ਦੀ ਉਪਾਧੀ ਨਾਲ ਨਵਾਜ਼ਿਆ ਗਿਆ।

rajwinder kaur

This news is Content Editor rajwinder kaur