ਡੈਸਕ ''ਤੇ ਬੈਠ ਲਗਾਤਾਰ ਕੰਮ ਕਰਨ ਵਾਲਿਆਂ ਨੂੰ ਕਈ ਬੀਮਾਰੀਆਂ ਦਾ ਖਤਰਾ, ਇਹ ਤਰੀਕੇ ਕਰਨਗੇ ਬਚਾਅ

12/28/2020 12:55:20 PM

ਨਵੀਂ ਦਿੱਲੀ (ਬਿਊਰੋ): ਗਲੋਬਲ ਪੱਧਰ 'ਤੇ ਫੈਲੀ ਕੋਰੋਨਾਵਾਇਰਸ ਲਾਗ ਦੀ ਬੀਮਾਰੀ ਦੇ ਕਾਰਨ ਜ਼ਿਆਦਾਤਰ ਲੋਕ 'ਵਰਕ ਫਰੋਮ ਹੋਮ' ਕਰ ਰਹੇ ਹਨ। ਬੀਮਾਰੀ ਤੋਂ ਬਚਣ ਲਈ ਇਹ ਚੰਗਾ ਤਰੀਕਾ ਹੈ ਪਰ ਡੈਸਕ ਜੌਬ ਵਿਚ ਕਈ ਘੰਟੇ ਲਗਾਤਾਰ ਇਕ ਹੀ ਜਗ੍ਹਾ ਬੈਠ ਕੇ ਕੰਮ ਕਰਨਾ ਸਿਹਤ ਲਈ ਸਹੀ ਨਹੀਂ ਹੈ। ਇਕ ਅਧਿਐਨ ਦੇ ਮੁਤਾਬਕ, ਲੰਬੇਂ ਸਮੇਂ ਤੱਕ ਡੈਸਕ ਵਰਕ ਨਾਲ ਮੋਟਾਪਾ, ਹਾਇਪਰਟੈਨਸ਼ਨ, ਡਾਇਬੀਟੀਜ਼, ਕੋਲੇਸਟ੍ਰਾਲ ਅਤੇ ਓਸਟੀਓਪਰੋਸਿਸ ਜਿਹੀਆਂ ਬੀਮਾਰੀਆਂ ਦਾ ਖਤਰਾ ਵੱਧ ਸਕਦਾ ਹੈ। ਮਾਹਰ ਕਹਿੰਦੇ ਹਨ ਕਿ ਕੁਝ ਖਾਸ ਗੱਲਾਂ ਦਾ ਧਿਆਨ ਰੱਖ ਕੇ ਇਹਨਾਂ ਬੀਮਾਰੀਆਂ ਦਾ ਖਤਰਾ ਘੱਟ ਕੀਤਾ ਜਾ ਸਕਦਾ ਹੈ।

1. ਇਸ ਤਰ੍ਹਾਂ ਦੀ ਹੋਵੇ ਬੈਠਣ ਦੀ ਜਗ੍ਹਾ

PunjabKesari
ਕੁਰਸੀ 'ਤੇ ਬੈਠ ਕੇ ਘੰਟਿਆਂ ਤੱਕ ਲੰਬੀ ਸ਼ਿਫਟ ਕਰਨਾ ਕਮਰ ਅਤੇ ਗਰਦਨ ਦੇ ਲਈ ਚੰਗਾ ਨਹੀਂ। ਇਸ ਲਈ ਜੇਕਰ ਤੁਸੀਂ ਸਟੈਂਡਿੰਗ ਟੇਬਲ ਜਾਂ ਉੱਚੀ ਹਾਈਟ ਵਾਲੇ ਕਿਸੇ ਟੇਬਲ ਜਾਂ ਕਾਊਂਟਰ ਦੀ ਵਰਤੋਂ ਕਰੋ ਤਾਂ ਬਿਹਤਰ ਹੋਵੇਗਾ। ਇਸ ਨਾਲ ਸ਼ੁਰੂਆਤ ਵਿਚ ਤੁਹਾਨੂੰ ਥੋੜ੍ਹੀ ਪਰੇਸ਼ਾਨੀ ਜ਼ਰੂਰ ਹੋਵੇਗੀ ਪਰ ਇਹ ਤਰੀਕਾ ਤੁਹਾਨੂੰ ਕਈ ਗੈਰ-ਸੰਚਾਰੀ ਰੋਗ (Non-communicable diseases) ਤੋਂ ਬਚਾ ਸਕਦਾ ਹੈ।

2. ਕੁਰਸੀ ਦੀ ਜਗ੍ਹਾ ਐਕਸਰਸਾਈਜ਼ ਬਾਲ

PunjabKesari
ਜਿਮ ਜਾਂ ਫਿਟਨੈੱਸ ਸੈਂਟਰ ਵਿਚ ਤੁਸੀਂ ਅਕਸਰ ਲੋਕਾਂ ਨੂੰ ਐਕਸਰਸਾਈਜ਼ ਬਾਲ 'ਤੇ ਬੈਠੇ ਦੇਖਿਆ ਹੋਵੇਗਾ। ਘੰਟਿਆਂ ਦੀ ਲੰਬੀ ਸ਼ਿਫਟ ਦੇ ਵਿਚ ਕੰਮ ਕਰਦਿਆਂ ਇਸ ਬਾਲ ਦੀ ਵਰਤੋਂ ਫਾਇਦੇਮੰਦ ਸਾਬਤ ਹੋ ਸਕਦੀ ਹੈ। ਇਹ ਬਾਲ ਬੌਡੀ ਪੋਸਚਰ, ਕੋਰ ਮਸਲ ਅਤੇ ਪੇਲਵਿਕ ਸਟੈਬਿਲਟੀ ਨੂੰ ਸੁਧਾਰਨ ਵਿਚ ਕੰਮ ਕਰ ਸਕਦੀ ਹੈ।

3. ਕੰਮ ਦੇ ਵਿਚ ਬ੍ਰੇਕ

PunjabKesari
ਆਫਿਸ ਵਾਂਗ ਘਰ ਵਿਚ ਕੰਮ ਕਰਨ ਦੌਰਾਨ ਬ੍ਰੇਕ ਲੈਣੀ ਜ਼ਰੂਰੀ ਹੈ। ਫੋਨ ਸੁਨਣ ਜਾਂ ਪਾਣੀ ਲੈਣ ਦੇ ਬਹਾਨੇ ਹਰ 45 ਮਿੰਟ ਵਿਚ ਥੋੜ੍ਹਾ ਤੁਰਨ ਦੀ ਆਦਤ ਬਣਾਓ। ਇਸ ਬ੍ਰੇਕ ਵਿਚ ਸਟ੍ਰੇਚਿੰਗ, ਤੁਰਨ ਅਤੇ ਮਾਰਚਿੰਗ ਜਿਹੀਆਂ ਕਈ ਆਸਾਨ ਕਸਰਤਾਂ ਵੀ ਕਰ ਸਕਦੇ ਹੋ।

4. ਬੈਠਣ ਦਾ ਢੰਗ

PunjabKesari
ਕੰਮ ਕਰਦੇ ਸਮੇਂ ਆਪਣੇ ਬੈਠਣ ਦੇ ਪੋਸਚਰ 'ਤੇ ਵੀ ਧਿਆਨ ਦਿਓ। ਕੁਰਸੀ 'ਤੇ ਬੈਠਦੇ ਸਮੇਂ ਰੀੜ੍ਹ ਹੀ ਹੱਡੀ ਸਿੱਧੀ ਹੋਣੀ ਚਾਹੀਦੀ ਹੈ ਅਤੇ ਮੋਢੇ ਪਿੱਛੇ ਵੱਲ ਉੱਠੇ ਹੋਣੇ ਚਾਹੀਦੇ ਹਨ। ਨਾਲ ਹੀ ਜ਼ਮੀਨ 'ਤੇ ਪੰਜਾ ਪੂਰਾ ਲੱਗਾ ਹੋਣਾ ਚਾਹੀਦਾ ਹੈ। ਜੇਕਰ ਤੁਸੀਂ ਅਜਿਹਾ ਨਹੀਂ ਕਰ ਪਾ ਰਹੇ ਤਾਂ ਪੈਰਾਂ ਦੇ ਹੇਠਾਂ ਕਿਸੇ ਛੋਟੇ ਸਟੂਲ ਦਾ ਸਹਾਰਾ ਲਿਆ ਜਾ ਸਕਦਾ ਹੈ। ਤੁਹਾਡੇ ਬੈਠਣ ਦਾ ਐਂਗਲ 90 ਡਿਗਰੀ ਵਾਂਗ ਹੋਣਾ ਚਾਹੀਦਾ ਹੈ।

5. ਦਿਲ ਦੀ ਸਿਹਤ ਦਾ ਖਿਆਲ

PunjabKesari
8-9 ਘੰਟੇ ਦੀ ਲੰਬੀ ਸ਼ਿਫਟ ਦੇ ਬਾਅਦ ਸਾਡੀ ਸਰੀਰਕ ਗਤੀਵਿਧੀ ਜ਼ੀਰੋ ਹੋ ਜਾਂਦੀ ਹੈ, ਜਿਸ ਨਾਸ ਦਿਲ ਦੀ ਸਿਹਤ 'ਤੇ ਬੁਰਾ ਅਸਰ ਪੈਂਦਾ ਹੈ। ਰੋਜ਼ਾਨਾ ਕਰੀਬ ਇਕ ਘੰਟਾ ਇੰਟੈਸਿਟੀ ਕਾਰਡੀਓਵਸਕਿਊਲਰ ਟ੍ਰੇਨਿੰਗ ਲਓ। ਲਿਫਟ ਦੀ ਬਜਾਏ ਪੌੜ੍ਹੀਆਂ ਦੀ ਵਰਤੋਂ ਕਰੋ। ਨੇੜੇ ਕਿਸੇ ਕੰਮ 'ਤੇ ਜਾਣ ਵੇਲੇ ਵਾਹਨ ਦੀ ਬਜਾਏ ਪੈਦਲ ਤੁਰੋ।

6. ਲੋੜੀਂਦੀ ਨੀਂਦ ਅਤੇ ਪਾਣੀ

PunjabKesari
ਆਪਣੇ ਸਲੀਪਿੰਗ ਪੈਟਰਨ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ। ਰੋਜ਼ਾਨਾ ਕਰੀਬ 6-8 ਘੰਟੇ ਨੀਂਦ ਲੈਣੀ ਜ਼ਰੂਰੀ ਹੈ। ਇਸ ਦੇ ਇਲਾਵਾ ਬੌਡੀ ਨੂੰ ਹਾਈਡ੍ਰੇਟ ਰੱਖਣ ਲਈ ਪਾਣੀ ਪੀਣਾ ਚਾਹੀਦਾ ਹੈ। ਸਰਦੀ ਦੇ ਮੌਸਮ ਵਿਚ ਵੀ ਡੀਹਾਈਡ੍ਰੇਸ਼ਨ ਦਾ ਖਤਰਾ ਕਾਫੀ ਵੱਧ ਜਾਂਦਾ ਹੈ। ਇਹ ਦੋਵੇਂ ਚੀਜ਼ਾਂ ਸਾਡੀ ਬੌਡੀ ਦੇ ਸਹੀ ਤਰੀਕੇ ਨਾਲ ਕੰਮ ਕਰਨ ਲਈ ਜ਼ਰੂਰੀ ਹਨ।

7. ਭੋਜਨ

PunjabKesari
ਖਾਣ ਵਿਚ ਸਿਰਫ ਸਿਹਤਮੰਦ ਚੀਜ਼ਾਂ ਦੀ ਵਰਤੋਂ ਕਰੋ। ਤੁਹਾਡੀ ਡਾਈਟ ਵਿਚ ਪ੍ਰੋਟੀਨ, ਨੈਚੁਰਲ ਫੈਟ ਅਤੇ ਸਰੀਰ ਨੂੰ ਊਰਜਾ ਦੇਣ ਵਾਲੇ ਕਾਰਬੋਹਾਈਡ੍ਰੇਟ ਵਰਗੀਆਂ ਚੀਜ਼ਾਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ। ਇਸ ਦੇ ਇਲਾਵਾ ਹਰੀ ਪੱਤੇਦਾਰ ਸਬਜ਼ੀਆਂ ਅਤੇ ਫਾਇਬਰ ਵਾਲੇ ਫਲ ਰੋਜ਼ਾਨਾ ਖਾਣੇ ਚਾਹੀਦੇ ਹਨ।

8. ਇਹ ਚੀਜਾਂ ਖਾਣ ਤੋਂ ਬਚੋ

PunjabKesari
ਹਾਈ ਸ਼ੂਗਰ ਜਾਂ ਹਾਈ ਸੋਡੀਅਮ ਵਾਲੀਆਂ ਚੀਜ਼ਾਂ ਖਾਣ ਤੋਂ ਬਚਣਾ ਚਾਹੀਦਾ ਹੈ। ਇਸ ਤਰ੍ਹਾਂ ਦੀਆਂ ਚੀਜ਼ਾਂ ਮੋਟਾਪਾ, ਹਾਈ ਕੋਲੇਸਟ੍ਰਾਲ, ਡਾਇਬੀਟੀਜ਼ ਅਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਕਾਰਨ ਬਣਦੀਆਂ ਹਨ। ਡੀਪ ਫ੍ਰਾਈ ਜਾਂ ਬਹੁਤ ਮਸਾਲੇਦਾਰ ਖਾਣਾ ਨਾ ਖਾਓ। ਨਾਲ ਹੀ ਸ਼ਰਾਬ, ਸਿਗਰਟ ਜਾਂ ਬਹੁਤ ਜ਼ਿਆਦਾ ਕੈਫੀਨ ਦੀ ਵਰਤੋਂ ਕਰਨ ਤੋਂ ਵੀ ਬਚੋ।


Vandana

Content Editor

Related News