ਖੂਬਸੂਰਤ ਦਿੱਸਣ ਲਈ ਅਪਣਾਓ ਇਹ ਘਰੇਲੂ ਨੁਸਖੇ, ਹੋਣਗੇ ਹੈਰਾਨੀਜਨਕ ਫਾਇਦੇ

05/27/2019 2:12:50 PM

ਜਲੰਧਰ— ਹਰ ਇਕ ਔਰਤ ਦਾ ਸੁਪਨਾ ਇਹ ਹੁੰਦਾ ਹੈ ਕਿ ਉਹ ਸੁੰਦਰ ਦਿਸੇ। ਉਹ ਚਾਹੁੰਦੀ ਹੈ ਕਿ ਉਸ ਦੀ ਚਮੜੀ ਦਾਗ ਧੱਬਿਆਂ ਤੋਂ ਮੁਕਤ, ਚਮਕਦੀ ਹੋਈ ਅਤੇ ਨਰਮ ਹੋ ਜਾਵੇ। ਇਹ ਸਭ ਪਾਉਣ ਲਈ ਉਹ ਬਾਜ਼ਾਰ ਤੋਂ ਮਿਲਣ ਵਾਲੇ ਮਹਿੰਗੇ ਪ੍ਰਾਡੈਕਟਸ ਦੀ ਵਰਤੋਂ ਕਰਦੀਆਂ ਹਨ। ਹਾਲਾਂਕਿ ਇਨ੍ਹਾਂ ਉਤਪਾਦਾਂ 'ਚ ਬਹੁਤ ਜ਼ਿਆਦਾ ਮਾਤਰਾ 'ਚ ਕੈਮੀਕਲਸ ਹੁੰਦੇ ਹਨ, ਜੋ ਤੁਹਾਨੂੰ ਸੁੰਦਰ ਬਣਾਉਣ ਦੀ ਬਜਾਏ ਚਮੜੀ ਨੂੰ ਕਈ ਤਰ੍ਹਾਂ ਦੇ ਨੁਕਸਾਨ ਪਹੁੰਚਾ ਸਕਦੇ ਹਨ। ਤੁਸੀਂ ਇਨ੍ਹਾਂ ਦੀ ਥਾਂ 'ਤੇ ਘਰ 'ਚ ਬਣਾਈ ਹੋਈ ਬਾਡੀ ਬਲੀਚ ਦੀ ਵਰਤੋਂ ਕਰੋ। ਇਹ ਘਰੇਲੂ ਬਲੀਚ ਕੈਮੀਕਲ ਫ੍ਰੀ ਹੁੰਦੀ ਹੈ ਅਤੇ ਇਸ ਦਾ ਚਮੜੀ 'ਤੇ ਕੋਈ ਮਾੜਾ ਅਸਰ ਨਹੀਂ ਹੁੰਦਾ।
ਇਨ੍ਹਾਂ ਘਰੇਲੂ ਨੁਸਖਿਆਂ ਦੀ ਕਰੋ ਵਰਤੋਂ
ਨਿੰਬੂ ਅਤੇ ਦਹੀਂ ਨਾਲ ਬਣੀ ਹੋਈ ਬਲੀਚ 

ਕੁਝ ਮਾਤਰਾ 'ਚ ਨਿੰਬੂ ਦੇ ਰਸ 'ਚ ਥੋੜ੍ਹਾ ਜਿਹਾ ਦਹੀਂ ਮਿਲਾਓ। ਇਸ ਮਿਸ਼ਰਨ ਨੂੰ ਆਪਣੀ ਚਮੜੀ 'ਤੇ ਲਗਾਓ ਅਤੇ ਸੁੱਕਣ 'ਤੇ ਧੋ ਲਓ। ਦਿਨ 'ਚ ਇਕ ਵਾਰ ਨਿੰਬੂ ਅਤੇ ਦਹੀਂ ਦਾ ਮਿਸ਼ਰਨ ਲਗਾਓ।


ਬੇਸਨ ਅਤੇ ਹਲਦੀ ਨਾਲ ਬਣੀ ਹੋਈ ਬਲੀਚ 
2 ਚਮਚ ਬੇਸਨ, 2 ਚਮਚ ਦੁੱਧ ਅਤੇ ਇਕ ਚੁਟਕੀ ਹਲਦੀ ਨੂੰ ਮਿਲਾ ਕੇ ਇਸ ਦਾ ਪੇਸਟ ਬਣਾ ਲਵੋ। ਇਸ ਨੂੰ ਆਪਣੇ ਹੱਥਾਂ, ਚਿਹਰੇ ਅਤੇ ਪੈਰਾਂ 'ਤੇ ਲਗਾਓ। 15 ਮਿੰਟ ਬਾਅਦ ਇਸ ਨੂੰ ਸਾਦੇ ਪਾਣੀ ਨਾਲ ਧੋ ਲਓ। ਇਹ ਨਾ ਸਿਰਫ ਇਕ ਬਲੀਚ ਦੀ ਤਰ੍ਹਾਂ ਕੰਮ ਕਰਦੀ ਹੈ ਸਗੋਂ ਮਰੀ ਹੋਈ ਚਮੜੀ ਨੂੰ ਵੀ ਚਮਕਾ ਦਿੰਦੀ ਹੈ।


ਚੰਦਨ ਬਾਡੀ ਬਲੀਚ
ਚੰਦਨ ਪਾਊਡਰ 'ਚ ਥੋੜ੍ਹਾ ਜਿਹਾ ਪਾਣੀ, ਨਿੰਬੂ ਦਾ ਰਸ ਅਤੇ ਟਮਾਟਰ ਦਾ ਰਸ ਮਿਲਾਓ। ਇਸ ਨੂੰ ਆਪਣੇ ਸਰੀਰ 'ਤੇ 20 ਮਿੰਟ ਤੱਕ ਲਗਿਆ ਰਹਿਣ ਦਿਓ ਅਤੇ ਬਾਅਦ 'ਚ ਧੋ ਲਵੋ। ਇਸ ਨਾਲ ਸਰੀਰ 'ਚੋਂ ਚੰਗੀ ਖੂਸ਼ਬੂ ਵੀ ਆਉਂਦੀ ਹੈ।
ਨਿੰਬੂ, ਮਿਲਕ ਪਾਊਡਰ ਅਤੇ ਸ਼ਹਿਦ 
ਨਿੰਬੂ ਦਾ ਰਸ, ਮਿਲਕ ਪਾਊਡਰ ਅਤੇ ਸ਼ਹਿਦ ਨਾਲ ਬਣਿਆ ਹੋਇਆ ਪੇਸਟ ਇਕ ਹੋਮਮੇਡ ਬਲੀਚ ਹੁੰਦੀ ਹੈ। ਇਸ ਨੂੰ ਆਪਣੇ ਹੱਥ, ਚਿਹਰੇ, ਧੌਣ ਅਤੇ ਮੋਢਿਆਂ 'ਤੇ ਲਗਭਗ 25 ਮਿੰਟ ਤੱਕ ਲਗਾ ਕੇ ਰੱਖੋ ਅਤੇ ਬਾਅਦ 'ਚ ਇਸ ਨੂੰ ਸਾਫ ਪਾਣੀ ਨਾਲ ਧੋ ਲਓ।


ਨਿੰਬੂ ਅਤੇ ਗੁਲਾਬ ਜਲ ਨਾਲ ਕਰੋ ਬਾਡੀ ਬਲੀਚ
ਨਿੰਬੂ ਦੇ ਰਸ ਅਤੇ ਗੁਲਾਬ ਜਲ ਨੂੰ 1.1 ਦੇ ਅਨੁਪਾਤ 'ਚ ਮਿਲਾਓ ਅਤੇ ਰੂੰ ਦੀ ਮਦਦ ਨਾਲ ਇਸ ਘੋਲ ਨੂੰ ਆਪਣੇ ਮੋਢਿਆਂ ਅਤੇ ਚਿਹਰੇ 'ਤੇ ਲਗਾਓ। ਇਸ ਨੂੰ 15 ਮਿੰਟ ਤੱਕ ਲੱਗਿਆ ਰਹਿਣ ਦਿਓ ਅਤੇ ਬਾਅਦ 'ਚ ਸਾਦੇ ਪਾਣੀ ਨਾਲ ਧੋ ਲਵੋ।
ਬਾਦਾਮ ਨਾਲ ਬਣੀ ਹੋਈ ਬਾਡੀ ਬਲੀਚ 
ਬਾਦਾਮ ਨੂੰ ਰਾਤ ਭਰ ਭਿਓ ਕੇ ਰੱਖੋ ਅਤੇ ਦੂਜੇ ਦਿਨ ਸਵੇਰੇ ਉਨ੍ਹਾਂ ਨੂੰ ਛਿੱਲ ਕੇ ਇਸ ਦੇ ਪੇਸਟ 'ਚ ਬਰਾਬਰ ਮਾਤਰਾ 'ਚ ਸ਼ਹਿਦ ਮਿਲਾਓ ਅਤੇ ਇਸ ਨੂੰ ਆਪਣੇ ਮੋਢਿਆਂ ਸਣੇ ਚਿਹਰੇ 'ਤੇ ਲਗਭਗ 20 ਮਿੰਟ ਤੱਕ ਲਗਾ ਕੇ ਰੱਖੋ ਅਤੇ ਬਾਅਦ 'ਚ ਧੋ ਲਓ।
ਸੰਤਰੇ ਦੇ ਛਿਲਕੇ ਵੀ ਵਧਾਉਂਦੇ ਨੇ ਖੂਬਸੂਰਤੀ
ਸੰਤਰੇ ਦੇ ਸੁੱਕੇ ਹੋਏ ਛਿਲਕੇ ਲਵੋ ਅਤੇ ਬਲੈਂਡਰ 'ਚ ਪਾ ਕੇ ਪੀਸ ਲਓ। ਇਸ ਪਾਊਡਰ 'ਚ ਕੁਝ ਬੂੰਦਾਂ ਦੁੱਧ ਦੀਆਂ ਮਿਲਾਓ ਅਤੇ ਇਸ ਪੇਸਟ ਨੂੰ ਆਪਣੇ ਚਿਹਰੇ ਧੌਣ, ਮੋਢਿਆਂ ਅਤੇ ਹੱਥਾਂ 'ਤੇ ਲਗਾਓ ਅਤੇ ਇਸ ਘੰਟੇ ਬਾਅਦ ਇਸ ਨੂੰ ਧੋ ਲਵੋ।

shivani attri

This news is Content Editor shivani attri