Health Care : ਠੰਡ ਤੋਂ ਬਚਣ ਲਈ ਰਾਤ ਨੂੰ ਜ਼ੁਰਾਬਾਂ ਪਾ ਕੇ ਸੌਣ ਵਾਲੇ ਲੋਕ ਸਾਵਧਾਨ!
Sunday, Jan 05, 2025 - 01:17 PM (IST)
ਜਲੰਧਰ (ਬਿਊਰੋ) - ਸਰਦੀ ਦੇ ਮੌਸਮ ’ਚ ਠੰਡ ਤੋਂ ਬਚਣ ਲਈ ਹਰ ਕੋਈ ਆਪਣਾ ਵਿਸ਼ੇਸ਼ ਧਿਆਨ ਰੱਖਦਾ ਹੈ। ਸਾਰੇ ਲੋਕ ਚੰਗੀ ਖ਼ੁਰਾਕ ਦੇ ਨਾਲ-ਨਾਲ ਗਰਮ ਕੱਪੜਿਆਂ ਨੂੰ ਲੈ ਕੇ ਵੀ ਬਹੁਤ ਸਾਵਧਾਨ ਰਹਿੰਦੇ ਹਨ। ਅਜਿਹੀ ਸਥਿਤੀ ’ਚ ਉਹ ਜ਼ਿਆਦਾ ਤੋਂ ਜ਼ਿਆਦਾ ਗਰਮ ਕੱਪੜੇ ਪਾਉਂਦੇ ਹਨ। ਨਾਲ ਹੀ ਪੈਰਾਂ ਨੂੰ ਗਰਮ ਰੱਖਣ ਲਈ ਜੁਰਾਬਾਂ ਦੀ ਵਰਤੋਂ ਵੀ ਕਰਦੇ ਹਨ। ਇਸ ਨਾਲ ਪੈਰਾਂ ਦੀ ਠੰਡ ਦਾ ਬਚਾਅ ਹੋ ਜਾਂਦਾ ਹੈ ਅਤੇ ਰਾਤ ਦੇ ਸਮੇਂ ਆਰਾਮਦਾਇਕ ਨੀਂਦ ਆਉਣ ਵਿਚ ਸਹਾਇਤਾ ਮਿਲਦੀ ਹੈ। ਜੇਕਰ ਗੱਲ ਰਾਤ ਨੂੰ ਜੁਰਾਬਾਂ ਪਾ ਕੇ ਸੌਣ ਦੀ ਕੀਤੀ ਜਾਵੇ ਤਾਂ ਹਰ ਕਿਸੇ ਦੇ ਮਨ ‘ਚ ਇਸ ਬਾਰੇ ਵੱਖ-ਵੱਖ ਸਵਾਲ ਹਨ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਰਾਤ ਨੂੰ ਸੌਣ ਦੇ ਸਮੇਂ ਖ਼ਾਸ ਤੌਰ ’ਤੇ ਪੈਰਾਂ ’ਚ ਜੁਰਾਬਾਂ ਪਾ ਕੇ ਸੌਂਦੇ ਹਨ, ਜਿਸ ਨਾਲ ਉਨ੍ਹਾਂ ਨੂੰ ਫ਼ਾਇਦਾ ਹੁੰਦਾ ਹੈ। ਕਈ ਲੋਕ ਇਸ ਨੂੰ ਨੁਕਸਾਨਦੇਹ ਵੀ ਮੰਨਦੇ ਹਨ। ਇਸੇ ਲਈ ਆਓ ਜਾਣਦੇ ਹਾਂ ਇਸ ਬਾਰੇ ਵਿਸਥਾਰ ‘ਚ…
ਇਹ ਵੀ ਪੜ੍ਹੋ - ਇਸ ਸਾਲ ਖ਼ੂਬ ਵੱਜਣਗੀਆਂ ਵਿਆਹ ਦੀਆਂ ਸ਼ਹਿਨਾਈਆਂ, ਜਾਣੋ ਸ਼ੁੱਭ ਮਹੂਰਤ ਦੀਆਂ ਤਾਰੀਖ਼ਾਂ
ਰਾਤ ਨੂੰ ਜੁਰਾਬਾਂ ਪਾ ਕੇ ਸੌਣ ਨਾਲ ਹੋਣ ਵਾਲੇ ਫ਼ਾਇਦਿਆਂ ਦੇ ਬਾਰੇ…
ਸਰੀਰ ਨੂੰ ਅਰਾਮ ਮਿਲਦਾ ਹੈ
ਮੌਸਮ ‘ਚ ਬਦਲਾਅ ਆਉਣ ਨਾਲ ਇਸਦਾ ਅਸਰ ਸਰੀਰ ‘ਚ ਵੀ ਵੇਖਣ ਨੂੰ ਮਿਲਦਾ ਹੈ। ਇਸ ਤਰ੍ਹਾਂ ਸਰਦੀਆਂ ਵਿਚ ਜੁਰਾਬਾਂ ਪਾਉਣ ਨਾਲ ਸਰੀਰ ਦਾ ਤਾਪਮਾਨ ਸਹੀ ਰਹਿਣ ਵਿਚ ਮਦਦ ਮਿਲਦੀ ਹੈ। ਪੈਰਾਂ ਨੂੰ ਗਰਮਾਹਟ ਮਿਲਣ ਨਾਲ ਸਰੀਰ ਨੂੰ ਆਰਾਮ ਮਿਲਦਾ ਹੈ।
ਮਾਸਪੇਸ਼ੀਆਂ, ਦਿਲ ਅਤੇ ਫੇਫੜੇ ਮਜ਼ਬੂਤ ਹੁੰਦੇ ਹਨ
ਜੁਰਾਬਾਂ ਪਾਉਣ ਨਾਲ ਪੈਰਾਂ ਨੂੰ ਗਰਮਾਹਟ ਮਿਲਦੀ ਹੈ। ਇਸ ਨਾਲ ਬਲੱਡ ਸਰਕੂਲੇਸ਼ਨ ਵਧੀਆ ਹੋਣ ਨਾਲ ਸਰੀਰ ਵਿਚ ਖੂਨ ਅਤੇ ਆਕਸੀਜਨ ਦਾ ਸਰਕੂਲੇਸ਼ਨ ਸਹੀ ਤਰੀਕੇ ਨਾਲ ਹੁੰਦਾ ਹੈ। ਅਜਿਹੇ ‘ਚ ਮਾਸਪੇਸ਼ੀਆਂ, ਦਿਲ ਅਤੇ ਫੇਫੜੇ ਮਜ਼ਬੂਤ ਹੁੰਦੇ ਹਨ।
ਇਹ ਵੀ ਪੜ੍ਹੋ - ਠੰਡ 'ਚ ਬੱਚਿਆਂ ਦੀਆਂ ਮੌਜਾਂ : 3 ਦਿਨ ਹੋਰ ਬੰਦ ਰਹਿਣਗੇ ਸਕੂਲ
ਚੰਗੀ ਨੀਂਦ ਆਉਂਦੀ ਹੈ
ਅਕਸਰ ਪੈਰ ਠੰਡੇ ਹੋਣ ਕਾਰਨ ਨੀਂਦ ਨਾ ਪੂਰੀ ਹੋਣ ਦੀ ਸ਼ਿਕਾਇਤ ਰਹਿੰਦੀ ਹੈ।ਬਿਸਤਰੇ ‘ਚ ਜੁਰਾਬਾਂ ਪਾ ਕੇ ਰੱਖਣ ਨਾਲ ਚੰਗੀ ਨੀਂਦ ਆਉਣ ‘ਚ ਮਦਦ ਮਿਲਦੀ ਹੈ।
ਪੈਰਾਂ ‘ਚ ਹੋਣ ਵਾਲੇ ਦਰਦ, ਖੁਜਲੀ, ਜਲਣ, ਸੋਜ ਦੀ ਸ਼ਿਕਾਇਤ ਨੂੰ ਕਰੇ ਦੂਰ
ਸਰੀਰ ਨੂੰ ਠੰਡ ਲੱਗਣ ਕਾਰਨ ਪੈਰਾਂ ਦੀਆਂ ਉਂਗਲਾਂ ਸੁੰਨ ਹੋਣ ਲੱਗਦੀਆਂ ਹਨ। ਇਸ ਕਾਰਨ ਬਹੁਤ ਸਾਰੇ ਲੋਕਾਂ ਦੇ ਪੈਰਾਂ ‘ਚ ਦਰਦ, ਖੁਜਲੀ, ਜਲਣ, ਸੋਜ ਦੀ ਸ਼ਿਕਾਇਤ ਵੀ ਕਰਦੇ ਹਨ। ਹਾਲਾਂਕਿ ਇਹ ਕੋਈ ਗੰਭੀਰ ਸਮੱਸਿਆ ਨਹੀਂ ਹੈ ਪਰ ਇਸ ਤੋਂ ਬਚਣ ਲਈ ਜੁਰਾਬਾਂ ਪਹਿਨਣਾ ਸਭ ਤੋਂ ਸਹੀ ਤਰੀਕਾ ਹੈ।
ਇਹ ਵੀ ਪੜ੍ਹੋ - ਪੰਜਾਬ 'ਚ 2 ਦਿਨ ਹਨੇਰੀ-ਝੱਖੜ ਦਾ ਕਹਿਰ, ਯੈਲੋ ਅਲਰਟ ਜਾਰੀ
ਜੁਰਾਬਾਂ ਪਾ ਕੇ ਸੌਣ ਨਾਲ ਹੋਣ ਵਾਲੇ ਨੁਕਸਾਨ…
ਇੰਫੈਕਸ਼ਨ ਹੋਣ ਦਾ ਖ਼ਤਰਾ
ਪੁਰਾਣੀ, ਤੰਗ ਅਤੇ ਗੰਦੀ ਜੁਰਾਬ ਪਹਿਨ ਕੇ ਸੌਣ ਨਾਲ ਇੰਫੈਕਸ਼ਨ ਹੋਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ।
ਪੈਰਾਂ ‘ਚੋਂ ਬਦਬੂ ਆਉਣ ਦੀ ਪ੍ਰੇਸ਼ਾਨੀ
ਰਾਤ ਨੂੰ ਜੁਰਾਬਾਂ ਪਾ ਕੇ ਸੌਣ ਨਾਲ ਪੈਰਾਂ ਨੂੰ ਨੁਕਸਾਨ ਹੁੰਦਾ ਹੈ। ਇਸ ਨਾਲ ਪੈਰਾਂ ‘ਚ ਦਬਾਅ ਹੋਣ ਦੇ ਨਾਲ ਖੂਨ ਅਤੇ ਆਕਸੀਜਨ ਠੀਕ ਨਹੀਂ ਮਿਲੇਗਾ। ਨਾਲ ਹੀ ਪੈਰਾਂ ‘ਚੋਂ ਬਦਬੂ ਆਉਣ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਯਾਦ ਰੱਖੋ ਕਿ ਤੁਸੀਂ ਜੋ ਵੀ ਜੁਰਾਬਾਂ ਪਾ ਰਹੇ ਹੋ ਉਹ ਸਾਫ਼ ਅਤੇ ਸਹੀ ਹੋਣ।
ਇਹ ਵੀ ਪੜ੍ਹੋ - ਬੱਚਿਆਂ ਦੀਆਂ ਲੱਗੀਆਂ ਮੌਜਾਂ : ਠੰਡ ਕਾਰਨ ਸਕੂਲਾਂ ਦੀਆਂ ਛੁੱਟੀਆਂ 'ਚ ਹੋਇਆ ਵਾਧਾ
ਬਲੱਡ ਸਰਕੂਲੇਸ਼ਨ ‘ਚ ਸੁਧਾਰ
ਜੁਰਾਬਾਂ ਪਾਉਣ ਨਾਲ ਬਲੱਡ ਸਰਕੂਲੇਸ਼ਨ ‘ਚ ਸੁਧਾਰ ਹੁੰਦਾ ਹੈ ਪਰ ਸਹੀ ਜੁਰਾਬਾਂ ਨਾ ਹੋਣ ਕਾਰਨ ਇਸਦੇ ਉਲਟ ਅਸਰ ਵੀ ਹੋ ਸਕਦੇ ਹਨ। ਅਜਿਹੇ ‘ਚ ਜੇ ਤੁਸੀਂ ਜ਼ਿਆਦਾ ਤੰਗ ਜੁਰਾਬਾਂ ਪਾਉਂਦੇ ਹੋ ਤਾਂ ਇਸ ਨਾਲ ਪੈਰਾਂ ਵਿੱਚ ਦਬਾਅ ਮਹਿਸੂਸ ਹੋਵੇਗਾ।
ਜ਼ਿਆਦਾ ਗਰਮਾਹਟ ਹੋਣ ਦੀ ਪ੍ਰੇਸ਼ਾਨੀ
ਜੁਰਾਬਾਂ ਪਾ ਕੇ ਸੌਣ ਨਾਲ ਪੈਰਾਂ ‘ਚ ਅਕੜਨ ਹੋਣ ਕਾਰਨ ਖੂਨ ਦੇ ਪ੍ਰਵਾਹ ਹੋਣ ਦਾ ਖ਼ਤਰਾ ਹੋ ਸਕਦਾ ਹੈ। ਜੁਰਾਬਾਂ ਠੰਡ ਤੋਂ ਬਚਾਉਣ ਦਾ ਕੰਮ ਕਰਦੀਆਂ ਹਨ ਪਰ ਇਸ ਨਾਲ ਇਸ ਦਾ ਮਾੜੇ ਅਸਰ ਹੋਣ ਦਾ ਖ਼ਤਰਾ ਰਹਿੰਦਾ ਹੈ। ਦਰਅਸਲ ਜੇ ਤੁਹਾਡੀਆਂ ਜੁਰਾਬਾਂ ‘ਚ ਹਵਾ ਨਹੀਂ ਨਿਕਲੇਗੀ ਤਾਂ ਇਸ ਨਾਲ ਜ਼ਿਆਦਾ ਗਰਮਾਹਟ ਹੋਣ ਦੀ ਪ੍ਰੇਸ਼ਾਨੀ ਹੋ ਸਕਦੀ ਹੈ।
ਇਹ ਵੀ ਪੜ੍ਹੋ - ਭਾਜਪਾ ਦਾ ਝੰਡਾ ਲੱਗੀ ਫਾਰਚਿਊਨਰ ’ਤੇ ਬੈਠ ਨੌਜਵਾਨਾਂ ਨੇ ਮਾਰੇ ਖ਼ਤਰਨਾਕ ਸਟੰਟ, ਲੱਗਾ ਇੰਨਾ ਜੁਰਮਾਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8