ਗਟ ਹੈਲਥ ਲਈ ਹੈਲਦੀ BREAKFAST ਕਿਉਂ ਹੈ ਜ਼ਰੂਰੀ ?

Friday, Jan 02, 2026 - 05:02 PM (IST)

ਗਟ ਹੈਲਥ ਲਈ ਹੈਲਦੀ BREAKFAST ਕਿਉਂ ਹੈ ਜ਼ਰੂਰੀ ?

ਹੈਲਥ ਡੈਸਕ : ਰੋਜ਼ਾਨਾ ਸਵੇਰੇ ਖਾਧੇ ਨਾਸ਼ਤੇ (BREAKFAST) ਨਾਲ ਗਟ ਹੈਲਥ (ਪੇਟ ਅਤੇ ਅੰਤੜੀਆਂ) ਦੇ ਨਾਲ-ਨਾਲ ਪੂਰੀ ਸਿਹਤ 'ਤੇ ਵੀ ਅਸਰ ਪੈਂਦਾ ਹੈ ਜੇਕਰ ਸਵੇਰ ਟਾਈਮ ਨਾਸ਼ਤਾ ਹੈਲਦੀ ਖਾਧਾ ਜਾਵੇ ਤਾਂ ਗਟ ਹੈਲਥ ਸਹੀ ਰਹਿੰਦੀ ਹੈ। ਗਟ ਹੈਲਥ 'ਚ ਚੰਗੇ ਅਤੇ ਮਾੜੇ ਬੈਕਟੀਰੀਆ ਦਾ ਸੰਤੁਲਨ ਪਾਚਨ ਕਿਰਿਆ ਦੇ ਨਾਲ-ਨਾਲ ਰੋਗ-ਪ੍ਰਤੀਰੋਧਕ ਸ਼ਕਤੀ, ਮਾਨਸਿਕ ਸਿਹਤ ਅਤੇ ਸਰੀਰਕ ਤੰਦਰੁਸਤੀ ਨੂੰ ਪ੍ਰਭਾਵਿਤ ਕਰਦਾ ਹੈ।

ਚੰਗੀ ਗਟ ਹੈਲਥ ਸਕਾਰਾਤਮਕ ਮੂਡ ਅਤੇ ਬਿਮਾਰੀ ਤੋਂ ਬਚਾਅ ਵੱਲ ਲੈ ਜਾ ਸਕਦੀ ਹੈ, ਜਦਕਿ ਬੁਰੀ ਗਟ ਸਿਹਤ ਕਬਜ਼, ਗੈਸ, ਥਕਾਵਟ ਅਤੇ ਮੂਡ ਸਵਿੰਗ ਵਰਗੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। 

ਗੈਸਟ੍ਰੋਐਂਟਰੌਲੋਜਿਸਟ (Gastroenterologist) ਮਾਹਰ ਡਾਕਟਰਾਂ ਮੁਤਾਬਕ ਆਪਣੇ ਦਿਨ ਦੀ ਸ਼ੁਰੂਆਤ ਸਹੀ ਨਾਸ਼ਤੇ ਨਾਲ ਕਰਨੀ ਜ਼ਰੂਰੀ ਹੈ, ਇਸ ਨਾਲ ਗਟ ਹੈਲਥ ਤੰਦਰੁਸਤ ਰਹਿੰਦੀ ਹੈ। ਸਵੇਰ ਦੇ ਨਾਸ਼ਤੇ 'ਚ ਅੰਡੇ ਖਾਣ ਨਾਲ ਗਟ ਹੈਲਥ ਨੂੰ ਅਨੇਕਾਂ ਫਾਇਦੇ ਮਿਲਦੇ ਹਨ ਕਿਉਂਕਿ ਅੰਡਿਆਂ 'ਚ  ਹਾਈ ਕੁਆਲਿਟੀ ਪ੍ਰੋਟੀਨ ਹੁੰਦਾ ਹੈ। ਅੰਡਿਆਂ ਨੂੰ ਸਰੀਰ ਆਸਾਨੀ ਨਾਲ ਪਚਾ ਲੈਂਦਾ ਹੈ ਅਤੇ ਅੰਡੇ ਖਾਣ ਨਾਲ ਪੇਟ ਲੰਮੇ ਸਮੇਂ ਤੱਕ ਭਰਿਆ ਰਹਿੰਦਾ ਹੈ।
 
ਗ੍ਰੀਕ ਯੋਗਹਰਟ (Greek Yogurt)  'ਚ ਪ੍ਰੋਬਾਇਓਟਿਕਸ ਹਾਜ਼ਮੇ ਨੂੰ ਦੁਰੁਸਤ ਰੱਖਦਾ ਹੈ। ਇਹ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ। ਡਾਕਟਰਾਂ ਅਨੁਸਾਰ ਬਿਨਾਂ ਚੀਨੀ ਵਾਲਾ ਗ੍ਰੀਕ ਯੋਗਹਰਟ ਖਾਣ ਨਾਲ ਗਟ ਹੈਲਥ ਮਜ਼ਬੂਤ ਹੁੰਦੀ ਹੈ।

ਨਾਸ਼ਤੇ 'ਚ ਓਟਸ ਇਕ ਬਿਹਤਰ ਆਪਸ਼ਨ ਹੈ। ਇਸ 'ਚ ਬੀਟਾ ਗਲੂਕਾਨ ਫਾਈਬਰ ਹੁੰਦਾ ਹੈ। ਇਹ ਹੌਲੀ-ਹੌਲੀ ਐਨਰਜੀ ਰਿਲੀਜ਼ ਕਰਦਾ ਹੈ। ਇਹ ਗਟ ਹੈਲਥ ਨੂੰ ਮਜ਼ਬੂਤ ਰੱਖਣ 'ਚ ਸਹਾਇਕ ਹੈ।

ਟੋਫੂ ਗਟ ਹੈਲਥ ਲਈ ਹੈਲਦੀ ਹੁੰਦਾ ਹੈ। ਜਿਹੜੇ ਲੋਕ ਪਲਾਂਟ ਬੇਸਡ ਡਾਈਟ ਲੈਣਾ ਪਸੰਦ ਕਰਦੇ ਹਨ, ਉਨ੍ਹਾਂ ਲੋਕਾਂ ਲਈ ਟੋਫੂ ਪਹਿਲੀ ਪਸੰਦ ਹੈ। ਮਸਾਲੇਦਾਰ ਟੋਫੂ ਇਕ ਕੰਪਲੀਟ ਪਲਾਂਟ ਪ੍ਰੋਟੀਨ ਹੈ ਜੋ ਮੈਟਾਬੋਲਿਜ਼ਮ ਲਈ ਫਾਇਦੇਮੰਦ ਹੁੰਦਾ ਹੈ। 

ਐਵਾਕਾਡੋ ਅਤੇ ਪਨੀਰ
ਇਨ੍ਹਾਂ 'ਚ ਹੈਲਦੀ ਫੈਟ ਅਤੇ ਫਾਈਬਰ ਹੁੰਦਾ ਹੈ ਜੋ ਲੰਮੇ ਸਮੇਂ ਤੱਕ ਪੇਟ ਨੂੰ ਭਰਿਆ ਰੱਖਦੇ ਹਨ।ਇਹ ਗਟ ਹੈਲਥ ਨੂੰ ਸਪੋਰਟ ਕਰਦੇ ਹਨ। ਪਨੀਰ 'ਚ ਕੇਸਿਨ ਪ੍ਰੋਟੀਨ ਹੁੰਦਾ ਹੈ। ਇਹ ਹੌਲੀ-ਹੌਲੀ ਪਚਦਾ ਹੈ ਅਤੇ ਇਸ ਨਾਲ ਕੁਝ ਹੋਰ ਖਾਣ ਦੀ ਕ੍ਰੇਵਿੰਗ ਨਹੀਂ ਰਹਿੰਦੀ।

ਚੰਗੀ ਗਟ ਹੈਲਥ ਲਈ ਫਾਈਬਰ ਨਾਲ ਭਰਪੂਰ ਫਲ, ਸਬਜ਼ੀਆਂ (ਪਪੀਤਾ, ਸੇਬ, ਪਾਲਕ), ਸਾਬਤ ਅਨਾਜ (ਓਟਸ, ਭੂਰੇ ਚੌਲ), ਅਤੇ ਪ੍ਰੋਬਾਇਓਟਿਕਸ ਖਾਓ। ਦਿਨ 'ਚ ਖੂਬ ਪਾਣੀ ਪੀਓ ਅਤੇ ਪ੍ਰੋਸੈਸਡ ਭੋਜਨਾਂ ਤੋਂ ਬਚੋ। ਇਸ ਤੋਂ ਇਲਾਵਾ ਦਾਲਾਂ, ਬੀਨਜ਼, ਚੀਆ ਅਤੇ ਅਲਸੀ ਦੇ ਬੀਜ ਵੀ ਫਾਇਦੇਮੰਦ ਹੁੰਦੇ ਹਨ ਜਿਹੜੇ ਚੰਗੇ ਬੈਕਟੀਰੀਆ ਨੂੰ ਵਧਾਉਂਦੇ ਹਨ ਅਤੇ ਗਟ ਹੈਲਥ (ਪਾਚਨ ਕਿਰਿਆ) ਨੂੰ ਬਿਹਤਰ ਬਣਾਉਂਦੇ ਹਨ।

 

ਤੂਫ਼ਾਨੀ ਤਾਕਤ ਦਾ ਕਾਮਯਾਬ ਸ਼ਾਹੀ ਨੁਸਖਾ ਕਰ ਲਓ ਨੋਟ, ਪੂਰੀ ਸਰਦੀਆਂ ਆਵੇਗਾ ਕੰਮ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DILSHER

Content Editor

Related News