ਔਰਤਾਂ ''ਚ ਕਿਉਂ ਖਿਸਕਦੀ ਹੈ ''ਬੱਚੇਦਾਨੀ''? ਕੀ ਹਨ ਲੱਛਣ ਅਤੇ ਕਿਵੇਂ ਸਿਹਤ ''ਤੇ ਪੈਂਦਾ ਹੈ ਅਸਰ

Friday, Aug 23, 2024 - 12:55 PM (IST)

ਔਰਤਾਂ ''ਚ ਕਿਉਂ ਖਿਸਕਦੀ ਹੈ ''ਬੱਚੇਦਾਨੀ''? ਕੀ ਹਨ ਲੱਛਣ ਅਤੇ ਕਿਵੇਂ ਸਿਹਤ ''ਤੇ ਪੈਂਦਾ ਹੈ ਅਸਰ

ਨਵੀਂ ਦਿੱਲੀ (ਬਿਊਰੋ) - ਵਧਦੀ ਉਮਰ ਦੇ ਨਾਲ ਔਰਤਾਂ ਵਿਚ ਬਹੁਤ ਸਾਰੀਆਂ ਸਮੱਸਿਆਵਾਂ ਵਧਣੀਆਂ ਸ਼ੁਰੂ ਹੋ ਜਾਂਦੀਆਂ ਹਨ, ਜਿਨ੍ਹਾਂ ਵਿਚੋਂ ਇੱਕ ਹੈ ਯੂਟਰੋਵੈਜ਼ਾਈਨਲ ਪ੍ਰੋਲੈਪਸ, ਜਿਸ ਨੂੰ ਆਮ ਭਾਸ਼ਾ ਵਿਚ ਬੱਚੇਦਾਨੀ ਦਾ ਖਿਸਕਣਾ ਕਿਹਾ ਜਾਂਦਾ ਹੈ। ਇਹ ਇੱਕ ਮੈਡੀਕਲ ਸਥਿਤੀ ਹੈ, ਜਿਸ ਵਿਚ ਔਰਤ ਦੀ ਬੱਚੇਦਾਨੀ ਆਪਣੀ ਥਾਂ ਤੋਂ ਅੱਗੇ ਖਿਸਕ ਜਾਂਦੀ ਹੈ। ਇਹ ਵੱਧਦੀ ਉਮਰ ਦੇ ਨਾਲ ਜ਼ਿਆਦਾਤਰ ਔਰਤਾਂ ਵਿਚ ਹੁੰਦਾ ਹੈ, ਜਿਨ੍ਹਾਂ ਔਰਤਾਂ ਦੇ ਜ਼ਿਆਦਾਤਰ ਬੱਚੇ ਵੈਜਾਇਨਾਰਾਹੀਂ ਪੈਦਾ ਹੋਏ ਹਨ, ਯਾਨੀ ਉਨ੍ਹਾਂ ਦੇ ਬੱਚਿਆਂ ਦੀ ਨਾਰਮਲ ਡਿਲੀਵਰੀ ਹੋਈ ਹੈ, ਉਨ੍ਹਾਂ ਵਿਚ ਮਾਸਪੇਸ਼ੀਆਂ, ਮਸਲਸ, ਲਿਗਾਮੈਂਟਸ ਅਤੇ ਯੂਟਰਸ ਅਕਸਰ ਕਮਜ਼ੋਰ ਹੋ ਜਾਂਦੇ ਹਨ ਅਤੇ ਜਦੋਂ ਉਨ੍ਹਾਂ ਦਾ ਮੇਨੋਪੌਜ਼ ਹੋਣ ਵਾਲਾ ਹੁੰਦਾ ਹੈ। ਮੀਨੋਪੌਜ਼ ਉਹ ਸਥਿਤੀ ਹੈ ਜਦੋਂ ਔਰਤਾਂ ਵਿਚ ਮਾਹਵਾਰੀ ਬੰਦ ਹੋ ਜਾਂਦੀ ਹੈ।

ਡਾਕਟਰਾਂ ਦਾ ਕਹਿਣਾ ਹੈ ਕਿ ਵਧਦੀ ਉਮਰ ਦੇ ਨਾਲ ਔਰਤਾਂ ਵਿਚ ਪੇਡੂ ਦੀਆਂ ਮਾਸਪੇਸ਼ੀਆਂ ਜਾਂ ਤਾਂ ਕਮਜ਼ੋਰ ਹੋ ਜਾਂਦੀਆਂ ਹਨ ਜਾਂ ਖਰਾਬ ਹੋ ਜਾਂਦੀਆਂ ਹਨ। ਇਨ੍ਹਾਂ ਵਿਚ ਲਿਗਾਮੈਂਟਸ, ਮਾਸਪੇਸ਼ੀਆਂ ਅਤੇ ਟਿਸ਼ੂਜ਼ ਸ਼ਾਮਲ ਹਨ। ਜਦੋਂ ਇਹ ਸਪੋਰਟ ਸਟ੍ਰਕਚਰ ਵੱਖ-ਵੱਖ ਕਾਰਨਾਂ ਕਰਕੇ ਫੇਲ੍ਹ ਹੋ ਜਾਂਦਾ ਹੈ ਤਾਂ ਬੱਚੇਦਾਨੀ ਆਪਣੀ ਥਾਂ ਤੋਂ ਹੇਠਾਂ ਵੱਲ ਖਿਸਕ ਜਾਂਦੀ ਹੈ। ਇਸ ਦਾ ਇਲਾਜ ਸਰਜੀਕਲ ਅਤੇ ਗੈਰ-ਸਰਜੀਕਲ ਦੋਵਾਂ ਤਰੀਕਿਆਂ ਨਾਲ ਕੀਤਾ ਜਾਂਦਾ ਹੈ, ਜਿਸ 'ਚ ਦੇਖਿਆ ਜਾਂਦਾ ਹੈ ਕਿਮਰੀਜ਼ ਦੀ ਹਾਲਤ ਕਿੰਨੀ ਗੰਭੀਰ ਹੈ। ਹਾਲਾਂਕਿ ਇਹ ਸਥਿਤੀ ਕਿਸੇ ਨੂੰ ਵੀ ਹੋ ਸਕਦੀ ਹੈ ਪਰ ਇਹ ਜ਼ਿਆਦਾਤਰ ਉਨ੍ਹਾਂ ਔਰਤਾਂ ਵਿਚ ਦੇਖਿਆ ਜਾਂਦਾ ਹੈ, ਜਿਨ੍ਹਾਂ ਦੀ ਇੱਕ ਤੋਂ ਵੱਧ ਨਾਰਮਲ ਡਿਲੀਵਰੀਜ਼ ਹੋ ਚੁੱਕੀ ਹੈ ਅਤੇ ਉਨ੍ਹਾਂ ਦਾ ਮੇਨੋਪਾਜ਼ ਸ਼ੁਰੂ ਹੋ ਚੁੱਕਾ ਹੈ।

ਇਹ ਪੇਡੂ ਦੀਆਂ ਮਾਸਪੇਸ਼ੀਆਂ ਹੀ ਹਨ, ਜੋ ਯੂਟਰਸ ਨੂੰ ਆਪਣੀ ਸਥਿਤੀ ਨੂੰ ਬਣਾਈ ਰੱਖਣ ਲਈ ਸਹਾਇਤਾ ਕਰਦੀਆਂ ਹਨ। ਜਦੋਂ ਇਹ ਸਪੋਰਟ ਸਿਸਟਮ ਕਮਜ਼ੋਰ ਹੋਣ ਲੱਗਦਾ ਹੈ ਤਾਂ ਬੱਚੇਦਾਨੀ ਆਪਣੀ ਜਗ੍ਹਾ ਤੋਂ ਖਿਸਕਣ ਲੱਗਦੀ ਹੈ। ਇਸ ਦੇ 4 ਪੜਾਅ ਹਨ, ਜਿਨ੍ਹਾਂ ਵਿਚ ਘੱਟ ਖ਼ਤਰਨਾਕ ਸਥਿਤੀ ਤੋਂ ਲੈ ਕੇ ਬਹੁਤ ਗੰਭੀਰ ਸਥਿਤੀ ਸ਼ਾਮਲ ਹੈ। ਔਰਤਾਂ ਅਕਸਰ ਡਾਕਟਰ ਕੋਲ ਇਹ ਸ਼ਿਕਾਇਤ ਲੈ ਕੇ ਆਉਂਦੀਆਂ ਹਨ ਕਿ ਉਨ੍ਹਾਂ ਨੂੰ ਪਿੱਠ ਦੇ ਹੇਠਲੇ ਹਿੱਸੇ 'ਚ ਕੋਈ ਭਾਰੀ ਚੀਜ਼ ਲਟਕਦੀ ਮਹਿਸੂਸ ਹੁੰਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਤੁਰਨ-ਫਿਰਨ ‘ਚ ਦਿੱਕਤ ਹੁੰਦੀ ਹੈ। ਜੇਕਰ ਇਸ ਸਥਿਤੀ ਵੱਲ ਧਿਆਨ ਨਾ ਦਿੱਤਾ ਜਾਵੇ ਤਾਂ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ।

ਬੱਚੇਦਾਨੀ ਖਿਸਕਣ ਦੇ ਕਾਰਨ

  • ਵੱਧਦੀ ਉਮਰ
  • ਪਰਿਵਾਰਕ ਇਤਿਹਾਸ
  • ਮਲਟੀਪਲ ਪੇਲਵਿਕ ਸਰਜਰੀ
  • ਮੀਨੋਪੌਜ਼
  • ਇੱਕ ਤੋਂ ਵੱਧ ਨਾਰਮਲ ਡਿਲੀਵਰੀਜ਼

ਬੱਚੇਦਾਨੀ ਨੂੰ ਖਿਸਕਣ ਤੋਂ ਰੋਕਣ ਦੇ ਉਪਾਅ

ਗਲਤ ਪੋਸਚਰ ਵੀ ਇਸ ਦੇ ਲਈ ਜ਼ਿੰਮੇਵਾਰ ਹੈ, ਉੱਚੀ ਅੱਡੀ ਵਾਲੇ ਫੁੱਟਵੇਅ ਨਾਲ। ਬਹੁਤ ਸਾਰੀਆਂ ਔਰਤਾਂ ਦੇ ਹਿੱਪਸ ਉੱਪਰ ਵੱਲ ਉੱਠੇ ਹੁੰਦੇ ਹਨ, ਇਹ ਪੋਸਚਰ ਬੱਚੇਦਾਨੀ ਦੇ ਏਰੀਆ ਨੂੰ ਕਮਜ਼ੋਰ ਕਰਦਾ ਹੈ ਅਤੇ ਮਾਸਪੇਸ਼ੀਆਂ ਦੀ ਪਕੜ ਨੂੰ ਢਿੱਲਾ ਕਰਦਾ ਹੈ, ਜਿਸ ਕਾਰਨ ਵਧਦੀ ਉਮਰ ਨਾਲ, ਬੱਚੇਦਾਨੀ ਆਪਣੀ ਥਾਂ ਤੋਂ ਖਿਸਕਣਾ ਸ਼ੁਰੂ ਹੋ ਜਾਂਦੀ ਹੈ। ਇਸ ਲਈ ਹਾਈ ਹੀਲ ਪਹਿਨਣ ਸਮੇਂ ਆਪਣੇ ਪੋਸਚਰ ਦਾ ਵੀ ਧਿਆਨ ਰੱਖੋ।

1. ਸਕੁਐਟਸ ਕਰਨ ਨਾਲ ਸਰੀਰ ਦਾ ਪੋਸਚਰ ਠੀਕ ਰਹਿੰਦਾ ਹੈ, ਇਸ ਲਈ ਸਮੇਂ-ਸਮੇਂ ‘ਤੇ ਸਕੁਐਟਸ ਕਰੋ।
2. ਕੀਗਲ ਐਕਸਰਸਾਈਜ਼ ਵਿੱਚ ਵੀ ਬੱਚੇਦਾਨੀ ਵਾਲਾ ਏਰੀਆ ਮਜ਼ਬੂਤ ​​ਹੁੰਦਾ ਹੈ। ਇਸ ਲਈ, ਇੱਕ ਜਗ੍ਹਾ ‘ਤੇ ਬੈਠੋ, ਐਲਵਿਕ ਏਰੀਆ ਨੂੰ ਖੋਲਦੇ ਹੋਏ ਪੈਰਾਂ ਨੂੰ ਫੈਲਾਓ ਅਤੇ ਚਿਪਕਾਓ, ਇਸ ਨੂੰ ਰੋਜ਼ਾਨਾ 10 ਵਾਰ ਕਰਨ ਨਾਲ ਬੱਚੇਦਾਨੀ ਮਜ਼ਬੂਤ ​​ਹੁੰਦੀ ਹੈ ਅਤੇ ਉਮਰ ਦੇ ਨਾਲ ਇਹ ਸਮੱਸਿਆ ਨਹੀਂ ਹੁੰਦੀ ਹੈ।
3. ਵਾਸ਼ਰੂਮ ਦੀ ਵਰਤੋਂ ਕਰਦੇ ਸਮੇਂ, ਪੋਸਚਰ ਦਾ ਧਿਆਨ ਰੱਖੋ ਅਤੇ ਬੈਠਣ ਵੇਲੇ ਸਰੀਰ ‘ਤੇ ਵਾਧੂ ਦਬਾਅ ਨਾ ਪਾਓ।
4. ਬੱਚੇਦਾਨੀ ਵਾਲੇ ਏਰੀਆ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ​​​​ਕਰਨ ਲਈ ਸਟ੍ਰੈਂਥ ਟ੍ਰੇਨਿੰਗ ਲਓ ਅਤੇ ਰੋਜ਼ਾਨਾ ਕੁਝ ਸਮੇਂ ਲਈ ਸਾਈਕਲਿੰਗ ਕਰੋ।
5. ਹੈਲਦੀ ਖੁਰਾਕ ਲਓ, ਇਸ ਨਾਲ ਤੁਹਾਡੀਆਂ ਮਾਸਪੇਸ਼ੀਆਂ ਨੂੰ ਤਾਕਤ ਮਿਲੇਗੀ।


author

sunita

Content Editor

Related News