Health tips : ਭਾਰ ਘੱਟ ਕਰਨ ਦੇ ਚੱਕਰ ’ਚ ਕਦੇ ਵੀ ਭੁੱਲ ਕੇ ਨਾ ਕਰੋ ਇਹ ਗਲਤੀਆਂ, ਹੋ ਸਕਦੈ ਨੁਕਸਾਨ

06/29/2023 2:25:09 PM

ਜਲੰਧਰ (ਬਿਊਰੋ) - ਮੋਟਾਪਾ ਸਾਰੀਆਂ ਬੀਮਾਰੀਆਂ ਦੀ ਜੜ ਹੈ। ਇਸ ਬੀਮਾਰੀ ਤੋਂ ਪੂਰੀ ਦੁਨੀਆ ਦੇ ਲੋਕ ਪਰੇਸ਼ਾਨ ਹਨ, ਜਿਸ ਨੂੰ ਕਾਬੂ ਕਰਨ ਲਈ ਉਹ ਕਈ ਤਰ੍ਹਾਂ ਤਰੀਕੇ ਅਪਣਾ ਰਹੇ ਹਨ। ਮੋਟਾਪੇ ਨੂੰ ਜੇਕਰ ਸਮੇਂ ਸਿਰ ਕਾਬੂ ਕਰ ਲਈਏ ਤਾਂ ਸਹੀ ਹੈ, ਨਹੀਂ ਤਾਂ ਬਾਅਦ 'ਚ ਇਹ ਸਭ ਤੋਂ ਵੱਡੀ ਮੁਸੀਬਤ ਬਣ ਜਾਂਦਾ ਹੈ। ਵਿਗੜਦੀ ਜੀਵਨ ਸ਼ੈਲੀ ਕਾਰਨ ਬਹੁਤ ਸਾਰੇ ਲੋਕ ਕਮਜ਼ੋਰ ਹਨ। ਮੋਟਾਪਾ ਸ਼ੂਗਰ, ਥਾਇਰਾਇਡ, ਦਿਲ ਦੀਆਂ ਸਮੱਸਿਆਵਾਂ ਵਰਗੀਆਂ ਕਈ ਬੀਮਾਰੀਆਂ ਨੂੰ ਸੱਦਾ ਦਿੰਦਾ ਹੈ, ਇਸੇ ਲਈ ਇਸ ਨੂੰ ਕਾਬੂ ਕਰਨਾ ਚਾਹੀਦੈ। ਬਹੁਤ ਸਾਰੇ ਲੋਕ ਇਹ ਨਹੀਂ ਜਾਣਦੇ ਕਿ ਮੋਟਾਪਾ ਘੱਟ ਕਰਨ ਲਈ ਕਿਹੜੀ ਖੁਰਾਕ ਖਾਣ ਅਤੇ ਕਿਹੜੇ ਢੰਗ ਅਪਣਾਉਣ। ਇਸੇ ਚੱਕਰ 'ਚ ਉਹ ਕਈ ਗ਼ਲਤੀਆਂ ਕਰ ਦਿੰਦੇ ਹਾਂ, ਜੋ ਕਸਰਤ ਦੀ ਖੁਰਾਕ ਦੇ ਬਾਵਜੂਦ ਭਾਰ ਘੱਟ ਕਰਨ ’ਚ ਸਾਡੀ ਮਦਦ ਨਹੀਂ ਕਰਦੀਆਂ। ਆਓ ਦੱਸਦੇ ਹਾਂ ਇਸ ਬਾਰੇ...

ਭਾਰ ਘੱਟ ਕਰਨ ਦੇ ਚੱਕਰ ’ਚ ਹੋ ਜਾਂਦੀਆਂ ਹਨ ਇਹ ਗ਼ਲਤੀਆਂ ...

1. ਬਹੁਤ ਸਾਰੇ ਲੋਕ ਅਜਿਹੇ ਹਨ, ਜਿਹੜੇ ਇੱਕ ਹਫ਼ਤੇ 'ਚ 4 ਤੋਂ 5 ਕਿਲੋਗ੍ਰਾਮ ਭਾਰ ਘਟਾਉਣ ਦਾ ਦਾਅਵਾ ਕਰਦੇ ਹਨ ਪਰ ਅਜਿਹਾ ਕਰਨਾ ਗ਼ਲਤ ਹੈ। ਅਜਿਹਾ ਜਾਂ ਤਾਂ ਭੋਜਨ ਛੱਡ ਕੇ ਜਾਂ ਕਿਸੇ ਹੋਰ ਪ੍ਰਕਿਰਿਆ ਦੁਆਰਾ ਕੀਤਾ ਜਾਂਦਾ ਹੈ, ਜੋ ਸਰੀਰ ਲਈ ਨੁਕਸਾਨਦੇਹ ਹੋ ਸਕਦਾ ਹੈ।

2. ਜੇਕਰ ਇਸ ਨੂੰ ਇਕ ਹਫ਼ਤੇ 'ਚ ਵੱਧ ਤੋਂ ਵੱਧ ਅੱਧਾ ਕਿੱਲੋ ਤੋਂ ਘੱਟ ਕੇ ਇਕ ਕਿੱਲੋ ਤੱਕ ਕੀਤਾ ਜਾ ਸਕਦਾ ਹੈ। ਜੇਕਰ ਕੋਈ ਇਕ ਹਫ਼ਤੇ 'ਚ ਇਕ ਕਿੱਲੋ ਤੋਂ ਜ਼ਿਆਦਾ ਭਾਰ ਘਟਾਉਣ ਦੀ ਗੱਲ ਕਰਦਾ ਹੈ ਤਾਂ ਇਹ ਸਿਹਤ ਲਈ ਬਹੁਤ ਨੁਕਸਾਨਦੇਹ ਹੋ ਸਕਦਾ ਹੈ।

ਘੱਟ ਹੋਣ ਦੀ ਥਾਂ ਵੱਧਦਾ ਹੈ ਭਾਰ
ਭਾਰ ਘਟਾਉਣ ਲਈ ਲੋਕ ਸ਼ਾਰਟ-ਕੱਟ ਰਸਤਾ ਅਪਣਾ ਲੈਂਦੇ ਹਨ, ਜਿਸ ਨਾਲ ਉਨ੍ਹਾਂ ਦਾ ਭਾਰ ਘੱਟ ਨਹੀਂ ਹੁੰਦਾ। ਇਸ ਨਾਲ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਉਸ ਸਮੇਂ ਭਾਵੇਂ ਭਾਰ ਘੱਟ ਨਾ ਹੋਵੇ ਪਰ ਬਾਅਦ ’ਚ ਹੋਰ ਤੇਜ਼ੀ ਨਾਲ ਵਧ ਸਕਦਾ ਹੈ।

ਪੋਸ਼ਣ ਦੀ ਘਾਟ
ਬਹੁਤ ਸਾਰੇ ਲੋਕ ਭਾਰ ਘਟਾਉਣ ਸਮੇਂ ਗ਼ਲਤ ਤਰੀਕੇ ਨਾਲ ਖੁਰਾਕ ਖਾਂਦੇ ਹਨ, ਜਿਸ ਕਾਰਨ ਸਰੀਰ ’ਚ ਵਿਟਾਮਿਨ, ਖਣਿਜ, ਪ੍ਰੋਟੀਨ ਵਰਗੇ ਜ਼ਰੂਰੀ ਤੱਤਾਂ ਦੀ ਘਾਟ ਹੋ ਸਕਦੀ ਹੈ। 

ਬਿਨ੍ਹਾਂ ਸੋਚ ਵਿਚਾਰ ਕੀਤੇ ਡਾਇਟਿੰਗ ਕਰਨਾ 
ਕੈਲੋਰੀ ਘੱਟ ਕਰਨ ਦੇ ਚੱਕਰ ’ਚ ਲੋਕ ਬਿਨਾ ਸੋਚ ਵਿਚਾਰ ਕੀਤੇ ਡਾਇਟਿੰਗ ਕਰਨਾ ਸ਼ੁਰੂ ਕਰ ਦਿੰਦੇ ਹਨ। ਇਸ ਨਾਲ ਉਸ ਸਮੇਂ ਤਾਂ ਭਾਰ ਘੱਟ ਹੋ ਜਾਂਦਾ ਹੈ ਪਰ ਬਾਅਦ ’ਚ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਗ਼ਲਤ ਤਰੀਕੇ ਨਾਲ ਭਾਰ ਘੱਟ ਕਰਨ ’ਤੇ ਥਕਾਵਟ, ਵਾਲ਼ਾਂ ਦਾ ਟੁੱਟਣਾ, ਤਣਾਅ ਵਰਗੀਆਂ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ।

ਜਾਣੋ ਕੀ ਹੈ ਸਹੀ ਤਰੀਕਾ
ਭਾਰ ਘਟਾਉਣ ਦਾ ਮਹੱਤਵਪੂਰਣ ਤੇ ਸਹੀ ਤਰੀਕਾ ਜੀਵਨ ਸ਼ੈਲੀ ਨੂੰ ਬਦਲਣਾ ਹੈ। ਖੁਰਾਕ ਅਤੇ ਕਸਰਤ ਵੱਲ ਸਹੀ ਤਰ੍ਹਾਂ ਧਿਆਨ ਦਿਓ। ਚੰਗੀ ਖੁਰਾਕ ਖਾਣ ਦੇ ਨਾਲ, ਤੁਹਾਨੂੰ ਸਰੀਰਕ ਗਤੀਵਿਧੀ ਵੀ ਕਰਨੀ ਪੈਂਦੀ ਹੈ ਜਿਵੇਂ ਪੌੜੀਆਂ, ਬਾਹਰੀ ਖੇਡਾਂ ਵਿਚ ਹਿੱਸਾ ਲੈਣਾ, ਜਿੰਮ ਜਾਣਾ, ਕਸਰਤ ਕਰਨਾ, ਯੋਗ-ਆਸਣ ਕਰਨਾ ਆਦਿ। ਇਹ ਤੁਹਾਡੇ ਸਰੀਰ ਦੀ ਵਾਧੂ ਕੈਲੋਰੀ ਨੂੰ ਸਾੜ ਦਿੰਦੀ ਹੈ ਅਤੇ ਮੋਟਾਪੇ ਨੂੰ ਹੋਣ ਤੋਂ ਰੋਕਦੀ ਹੈ।

sunita

This news is Content Editor sunita