ਤੇਜ਼ੀ ਨਾਲ ਭਾਰ ਘਟਾਉਣਗੀਆਂ ਇਹ 3 ਸਸਤੀ ਸਬਜ਼ੀਆਂ

08/14/2019 2:35:00 PM

ਅੱਜ ਦੇ ਜ਼ਮਾਨੇ 'ਚ ਭਾਰ ਘਟ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। 9 ਤੋਂ 5 ਦੀ ਡਿਊਟੀ ਹਮੇਸ਼ਾ ਹਰ ਇਨਸਾਨ ਨੂੰ ਆਪਣੇ ਓਵਰ ਵੇਟ 'ਤੇ ਕੰਮ ਕਰਨ ਤੋਂ ਰੋਕਦੀ ਹੈ। ਹਰ ਕੋਈ ਫਿੱਟ ਰਹਿਣਾ ਚਾਹੁੰਦਾ ਹੈ ਪਰ ਆਪਣੀ ਡਾਈਟ 'ਤੇ ਕੰਟਰੋਲ ਨਾ ਕਰ ਪਾਉਣਾ ਉਨ੍ਹਾਂ ਦੇ ਫੈਸਲੇ ਦੀ ਰੁਕਾਵਟ ਬਣ ਜਾਂਦਾ ਹੈ। ਅਜਿਹੇ 'ਚ ਜੇਕਰ ਤੁਹਾਨੂੰ ਪਤਾ ਚੱਲੇ ਕਿ ਕੁਝ ਅਜਿਹੀਆਂ ਸਸਤੀਆਂ ਸਬਜ਼ੀਆਂ ਹਨ ਜੋ ਭਾਰ ਨੂੰ ਵਧਣ ਤੋਂ ਰੋਕਦੀਆਂ ਹਨ ਤਾਂ ਤੁਹਾਡੇ ਲਈ ਭਾਰ ਘਟ ਕਰਨਾ ਬਹੁਤ ਆਸਾਨ ਹੋ ਸਕਦਾ ਹੈ। ਚੱਲੋ ਤੁਹਾਨੂੰ ਅਜਿਹੀਆਂ ਸਸਤੀਆਂ ਸਬਜ਼ੀਆਂ ਦੇ ਨਾਂ ਦੱਸਦੇ ਹਾਂ ਜੋ ਭਾਰ ਨੂੰ ਕੰਟਰੋਲ ਕਰਨ 'ਚ ਮਦਦ ਕਰਦੀਆਂ ਹਨ।
ਲੋਕੀ
ਇਸ 'ਚ ਵਸਾ ਭਾਵ ਫੈਟ ਅਤੇ ਕੋਲੇਸਟਰੋਲ ਬਹੁਤ ਘਟ ਹੈ ਅਤੇ ਇਹ ਭਾਰ ਘਟਾਉਣ ਲਈ ਜ਼ਰੂਰੀ ਪਾਣੀ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ ਹੈ। ਇਸ 'ਚ ਵਿਟਾਮਿਨ ਸੀ, ਵਿਟਾਮਿਨ ਬੀ, ਵਿਟਾਮਿਨ ਕੇ, ਵਿਟਾਮਿਨ ਈ, ਆਇਰਨ, ਫੋਲੇਟ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਵਰਗੇ ਜ਼ਰੂਰੀ ਪੋਸ਼ਕ ਤੱਤ ਹੁੰਦੇ ਹਨ। ਤੁਸੀਂ ਇਸ ਨੂੰ ਉਬਾਲ ਕੇ, ਇਸ ਦਾ ਜੂਸ ਬਣਾ ਕੇ ਪੀ ਸਕਦੇ ਹੋ, ਤੁਸੀਂ ਇਸ ਦੀ ਵਰਤੋਂ ਰੋਜ਼ ਵੀ ਕਰ ਸਕਦੇ ਹਨ ਜਾਂ ਹਫਤੇ 'ਚ ਤਿੰਨ ਵਾਰ ਕਰਨ ਨਾਲ ਲਾਭ ਮਿਲ ਸਕਦਾ ਹੈ।


ਤੋਰੀ
ਇਸ ਸਬਜ਼ੀ 'ਚ ਪੂਰਨ ਮਾਤਰਾ 'ਚ ਪੋਟਾਸ਼ੀਅਮ ਪਾਇਆ ਜਾਂਦਾ ਹੈ ਇਹੀਂ ਜੋ ਭਾਰ ਘਟ ਕਰਨ 'ਚ ਮਦਦ ਕਰਦਾ ਹੈ। ਇਹ ਚਰਬੀ ਨੂੰ ਫੈਲਣ ਤੋਂ ਰੋਕਦਾ ਹੈ। ਇਸ 'ਚ ਵਿਟਾਮਿਨ ਏ ਤੁਹਾਨੂੰ ਐਕਟਿਵ ਰੱਖਣ 'ਚ ਮਦਦ ਕਰ ਸਕਦਾ ਹੈ ਜਿਸ ਨਾਲ ਮੇਟਾਬੋਲੀਜ਼ਮ ਵੀ ਚੰਗਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ 'ਚ ਪੂਰਨ ਮਾਤਰਾ 'ਚ ਪਾਣੀ ਪਾਇਆ ਜਾਂਦਾ ਹੈ ਜੋ ਸਰੀਰ ਦੇ ਪਾਣੀ ਦੀ ਕਮੀ ਵੀ ਪੂਰੀ ਕਰਦਾ ਹੈ। 


ਕੱਦੂ
ਇਸ 'ਚ ਕੈਲੋਰੀ ਅਤੇ ਫੇਟ ਬਹੁਤ ਘਟ ਹੁੰਦੀ ਹੈ। ਇਹ ਪੋਸਟ ਵਰਕਆਊਟ ਮੀਲ ਲਈ ਸਭ ਤੋਂ ਵਧੀਆ ਹੈ। ਇਸ 'ਚ ਯੁਕਤ ਪੋਸ਼ਕ ਤੱਤ ਇਮਿਊਨਿਟੀ ਵਧਾਉਂਦੇ ਹਨ ਅਤੇ ਪਾਚਨ ਕਿਰਿਆ ਨੂੰ ਵੀ ਵਧਾਉਣ 'ਚ ਮਦਦ ਕਰਦੇ ਹਨ। ਇਸ ਦਾ ਜੂਸ ਸਭ ਤੋਂ ਫਾਇਦੇਮੰਦ ਸਾਬਤ ਹੁੰਦਾ ਹੈ। ਇਸ 'ਚ ਭਰਪੂਰ ਫਾਈਬਰ ਹੁੰਦਾ ਹੈ ਜੋ ਵਾਰ-ਵਾਰ ਭੁੱਖ ਲੱਗਣ ਤੋਂ ਰੋਕਦੇ ਹਨ।


ਭਾਰ ਵਧਣ ਦਾ ਮੁੱਖ ਕਾਰਨ 
—ਹਮੇਸ਼ਾ ਕੰਮ ਦੇ ਚੱਕਰ 'ਚ ਤੁਸੀਂ ਸਵੇਰੇ ਦਾ ਬ੍ਰੇਕਫਾਸਟ ਕਰਨਾ ਭੁੱਲ ਜਾਂਦੇ ਹੋ ਜਿਸ ਨਾਲ ਪੇਟ 'ਚ ਫੈਟੀ ਐਸਿਡ ਰਿਲੀਜ਼ ਹੋਣੇ ਸ਼ੁਰੂ ਹੋ ਜਾਂਦੇ ਹਨ ਜੋ ਚਰਬੀ ਵਧਾਉਣਾ ਸ਼ੁਰੂ ਕਰ ਦਿੰਦੇ ਹਨ। 
—ਪਤਲੇ ਹੋਣ ਦੇ ਕਾਰਨ ਲੋਕ ਡਾਈਟ ਕਰਨੀ ਸ਼ੁਰੂ ਕਰ ਦਿੰਦੇ ਹਨ ਪਰ ਅਜਿਹਾ ਕਰਨਾ ਗਲਤ ਹੈ, ਖਾਲੀ ਪੇਟ ਰਹਿਣ ਨਾਲ ਤੁਹਾਡਾ ਮੈਟਾਬੋਲੀਜ਼ਮ ਖਰਾਬ ਹੋਣ ਲੱਗਦਾ ਹੈ ਜਿਸ ਨਾਲ ਭਾਰ ਵਧਣਾ ਸ਼ੁਰੂ ਹੋ ਜਾਂਦਾ ਹੈ। 
—ਨਿਯਮਤ ਭੋਜਨ ਨਾ ਕਰਨ ਨਾਲ ਵੀ ਭਾਰ ਵਧਣ ਲੱਗਦਾ ਹੈ।
—ਆਪਣੇ ਲਾਈਫਸਟਾਈਲ ਨੂੰ ਮੈਨਟੇਨ ਰੱਖਣ ਨਾਲ ਤੁਸੀਂ ਆਪਣਾ ਭਾਰ ਕੰਟਰੋਲ ਕਰ ਸਕਦੇ ਹੋ।

Aarti dhillon

This news is Content Editor Aarti dhillon