ਨੀਂਦ ਨਾ ਆਉਣ ਦੀ ਸਮੱਸਿਆ ਦੂਰ ਕਰਨ ਲਈ ਵਰਤੋਂ ਇਹ ਮਸਾਲਾ

05/31/2017 3:06:50 PM

ਨਵੀਂ ਦਿੱਲੀ—  ਜੇ ਤੁਹਾਡੀ ਵੀ ਨੀਂਦ ਰਾਤ ਨੂੰ ਬਾਰ-ਬਾਰ ਟੁੱਟਦੀ ਹੈ ਤਾਂ ਇਹ ਖਬਰ ਤੁਹਾਡੇ ਲਈ ਹੈ। ਤਣਾਅ ਕਾਰਨ ਵਿਅਕਤੀ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੋ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜੀਰੇ ਦੇ ਕਿਹੜੇ ਆਸਾਨ ਨੁਸਖਿਆਂ ਦੁਆਰਾ ਤੁਸੀਂ ਇਸ ਪਰੇਸ਼ਾਨੀ ਨੂੰ ਦੂਰ ਕਰ ਸਕਦੇ ਹੋ।
1. ਆਯੁਰਵੇਦ ਮੁਤਾਬਕ ਚੰਗੀ ਨੀਂਦ ਲਈ ਜੀਰੇ ਦੀ ਵਰਤੋਂ ਕਰਨਾ ਕਾਫੀ ਫਾਇਦੇਮੰਦ ਹੁੰਦਾ ਹੈ। ਜੀਰੇ ਦੇ ਇਲਾਵਾ ਤੁਸੀਂ ਜੀਰੇ ਦੇ ਤੇਲ ਦੀ ਵੀ ਵਰਤੋਂ ਕਰ ਸਕਦੋ ਹੋ।
2. ਚੰਗੀ ਨੀਂਦ ਲਈ ਇਕ ਕੇਲੇ ਨੂੰ ਮਸਲ ਕੇ ਉਸ 'ਚ ਇਕ ਚਮਚ ਜੀਰੇ ਦਾ ਪਾਊਡਰ ਮਿਲਾ ਲਓ। ਰੋਜ਼ ਰਾਤ ਨੂੰ ਸੋਣ ਤੋਂ ਪਹਿਲਾਂ ਇਸ ਨੂੰ ਖਾਓ।
3. ਚੰਗੀ ਨੀਂਦ ਲੈਣ ਦੇ ਨਾਲ-ਨਾਲ ਸਰੀਰ ਦੀ ਥਕਾਵਟ ਦੂਰ ਕਰਨ ਲਈ ਜੀਰੇ ਦੀ ਚਾਹ ਬਹੁਤ ਉਪਯੋਗੀ ਹੈ। ਇਸ ਚਾਹ ਨੂੰ ਬਣਾਉਣ ਲਈ ਇਕ ਚਮਚ ਜੀਰੇ ਨੂੰ ਦੋ ਤੋਂ ਤਿੰਨ ਸੈਕੰਡ ਤੱਕ ਹੋਲੀ ਗੈਸ 'ਤੇ ਭੁੰਨੋ। ਇਸ ਦੇ ਬਾਅਜ ਇਸ ਜੀਰੇ ਨੂੰ ਇਕ ਕੱਪ ਪਾਣੀ 'ਚ ਉਬਾਲ ਕੇ ਠੰਡਾ ਹੋਣ ਦਿਓ। ਇਸ ਪਾਣੀ ਨੂੰ ਛਾਣ ਕੇ ਪੀ ਲਓ। ਜੀਰੇ ਦੀ ਚਾਹ ਰੋਜ਼ ਰਾਤ ਨੂੰ ਪੀਣ ਨਾਲ ਤੁਹਾਡੀ ਥਕਾਵਟ ਦੂਰ ਹੋ ਜਾਵੇਗੀ।
4. ਜੀਰਾ ਪਾਚਨ ਸ਼ਕਤੀ ਨੂੰ ਵਧਾ ਕੇ ਸਰੀਰ ਦੀ ਨੀਂਦ ਨੂੰ ਠੀਕ ਕਰਦਾ ਹੈ।