ਭਾਰ ਘੱਟ ਕਰਨ ਲਈ ਕਰੋ ਇਸ ਡ੍ਰਿੰਕ ਦਾ ਇਸਤੇਮਾਲ

03/25/2017 11:42:56 AM

ਨਵੀ ਦਿੱਲੀ— ਅੱਜ ਦੀ ਜ਼ਿੰਦਗੀ ''ਚ ਹਰ ਕੋਈ ਰੁੱਝਿਆ ਹੋਇਆ ਹੈ। ਇਸ ਕਰਕੇ ਉਹ ਆਪਣੇ ਖਾਣ-ਪੀਣ ਦਾ ਧਿਆਨ ਨਹੀਂ ਰੱਖ ਪਾਉਂਦੇ। ਇਸ ਨਾਲ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਸਾਹਮਣਾ ਕਰਨਾ ਪੈਂਦਾ ਹੈ। ਅੱਜਕਲ ਲੋਕ ਮੋਟਾਪੇ ਤੋਂ ਬਹੁਤ ਪਰੇਸ਼ਾਨ ਹਨ। ਮੋਟਾਪੇ ਦਾ ਕਾਰਨ ਠੀਕ ਸਮੇਂ ''ਤੇ ਭੋਜਨ ਨਾ ਕਰਨਾ ਹੈ। ਭਾਰ ਘੱਟ ਕਰਨ ਦੇ ਲਈ ਲੋਕ ਕਈ ਤਰੀਕੇ ਅਪਣਾਉਂਦੇ ਹਨ। ਭਾਰ ਘੱਟ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਣੇ ਖਾਣ-ਪੀਣ ਦੀਆਂ ਆਦਤਾਂ ਨੂੰ ਬਦਲੋ। ਇਸ ਤੋਂ ਇਲਾਵਾ ਆਪਣੀ ਖ਼ਰਾਕ ''ਚ ਹਰੀ ਸਬਜ਼ੀਆਂ ਨੂੰ ਸ਼ਾਮਲ ਕਰੋ। ਅੱਜ ਅਸੀਂ ਤੁਹਾਨੂੰ ਇਕ ਘਰੇਲੂ ਨੁਕਤਾ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਜਲਦੀ ਹੀ ਆਪਣਾ ਭਾਰ ਘੱਟ ਕਰ ਸਕਦੇ ਹੋ। 
ਬਣਾਉਣ ਲਈ ਸਮੱਗਰੀ
- 2 ਗਿਲਾਸ ਪਾਣੀ  
- 1 ਚਮਚ ਸੌਂਫ
- 1 ਚਮਚ ਅਜਵਾਇਨ
- 1 ਚਮਚ ਦਾਲਚੀਨੀ ਪਾਊਡਰ
- ਸ਼ਹਿਦ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਇਕ ਬਰਤਨ ''ਚ ਪਾਣੀ ਗਰਮ ਕਰ ਲਓ। ਫਿਰ ਇਸ ''ਚ ਅਜਵਾਇਨ, ਦਾਲਚੀਨੀ ਪਾਊਡਰ, ਸੌਂਫ ਪਾ ਦਿਓ। ਉਬਾਲਣ ਤੋਂ ਬਾਅਦ ਗੈਸ ਨੂੰ ਬੰਦ ਕਰ ਦਿਓ ਅਤੇ ਠੰਡਾ ਹੋਣ ਦਿਓ। ਫਿਰ ਇਸ ''ਚ ਸ਼ਹਿਦ ਮਿਲਾ ਦਿਓ। ਸਵੇਰੇ ਖਾਲੀ ਪੇਟ ਇਸ  ਡ੍ਰਿੰਕ ਦਾ ਇਸਤੇਮਾਲ ਕਰੋ। ਇਸ ਨਾਲ ਜਲਦੀ ਹੀ ਮੋਟਾਪਾ ਘੱਟ ਹੋ ਜਾਵੇਗਾ।