ਅਸਥਮੇ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋ

09/22/2017 6:16:33 PM

ਨਵੀਂ ਦਿੱਲੀ— ਅਸਥਮਾ ਇਕ ਅਜਿਹੀ ਸਥਿਤੀ ਹੈ, ਜਿਸ ਕਾਰਨ ਸਰੀਰ 'ਚ ਆਉਣ ਵਾਲੀ ਹਵਾ ਦਾ ਮਾਰਗ ਤੰਗ ਹੋ ਜਾਂਦਾ ਹੈ ਅਤੇ ਮਿਊਕਸ (ਬਲਗਮ) ਜਿਆਦਾ ਬਨਣ ਲੱਗਦਾ ਹੈ, ਜਿਸ ਕਾਰਨ ਸਾਹ ਲੈਣ 'ਚ ਮੁਸ਼ਕਲ ਆਉਂਦੀ ਹੈ। ਇਸ ਦੇ ਨਾਲ ਹੀ ਸਿਹਤ ਸੰਬੰਧੀ ਕਈ ਹੋਰ ਸਮੱਸਿਆਵਾਂ ਹੋ ਜਾਂਦੀਆਂ ਹਨ। ਇਸ ਦਾ ਪੂਰਾ ਇਲਾਜ ਸੰਭਵ ਨਹੀਂ ਹੈ ਪਰ ਕੁਝ ਘਰੇਲੂ ਨੁਸਖਿਆ ਦੁਆਰਾ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਅਸਥਮਾ ਨੂੰ ਕੰਟਰੋਲ ਕਰਨ ਦੇ ਕੁਝ ਘਰੇਲੂ ਨੁਸਖੇ ਦੱਸ ਰਹੇ ਹਾਂ।
1. ਅਦਰਕ
ਆਮ ਤੌਰ 'ਤੇ ਘਰਾਂ 'ਚ ਅਸਥਮਾ ਨੂੰ ਕੰਟਰੋਲ ਕਰਨ ਲਈ ਅਦਰਕ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਲਈ ਇਕ ਚਮਚ ਪਿਸੀ ਹੋਇਆ ਅਦਰਕ ਨੂੰ ਡੇਢ ਕੱਪ ਪਾਣੀ 'ਚ ਮਿਲਾਓ। ਇਸ ਪਾਣੀ ਨੂੰ ਸੋਣ ਤੋਂ ਪਹਿਲਾਂ ਪੀਓ। ਇਹ ਪਾਣੀ ਅਸਥਮਾ ਦੀਆਂ ਦਵਾਈਆਂ ਨਾਲ ਮਾਸਪੇਸ਼ੀਆਂ 'ਚ ਹੋਈ ਕਮਜ਼ੋਰੀ ਨੂੰ ਘੱਟਾਉਂਦਾ ਹੈ।
2. ਸਰੋਂ ਦਾ ਤੇਲ
ਸਰੋਂ ਦੇ ਤੇਲ ਨਾਲ ਮਾਲਸ਼ ਕਰਨਾ ਦਾਦੀ ਮਾਂ ਦਾ ਸਭ ਤੋਂ ਵਧੀਆ ਘਰੇਲੂ ਤਰੀਕਾ ਹੈ। ਇਸ ਤਰ੍ਹਾਂ ਦੀ ਮਾਲਸ਼ ਨਾਲ ਸਾਹ ਮਾਰਗ ਸਾਫ ਹੁੰਦਾ ਹੈ ਅਤੇ ਸਾਹ ਲੈਣ 'ਚ ਆਸਾਨੀ ਹੁੰਦੀ ਹੈ।
3. ਸਟੀਮਿੰਗ (ਭਾਫ ਲੈਣਾ)
ਸਟੀਮਿੰਗ ਅਸਥਮਾ ਦਾ ਇਲਾਜ ਕਰਨ ਲਈ ਵਰਤਿਆ ਜਾਣ ਵਾਲਾ ਆਮ ਤਰੀਕਾ ਹੈ। ਭਾਫ ਬਲਗਮ ਨੂੰ ਘੱਟ ਕਰਦੀ ਹੈ ਅਤੇ ਹਵਾ ਦੇ ਮਾਰਗ ਨੂੰ ਸਾਫ ਕਰਦੀ ਹੈ। ਤੁਸੀਂ ਜਿਆਦਾ ਅਸਰ ਲਈ ਯੂਕੇਲਿਪਟਸ ਤੇਲ ਵੀ ਮਿਲਾ ਸਕਦੇ ਹੋ।
4. ਅੰਜੀਰ
ਸਾਹ ਲੈਣ ਦੀ ਤਕਲੀਫ ਨੂੰ ਦੂਰ ਕਰਕੇ ਅਸਥਮਾ ਨੂੰ ਕਾਬੂ ਕੀਤਾ ਜਾ ਸਕਦਾ ਹੈ। ਅੰਜੀਰ ਇਸ ਕੰਮ ਲਈ ਬਹੁਤ ਅਸਰਦਾਰ ਹੁੰਦੀ ਹੈ। ਇਸ ਲਈ ਤਿੰਨ ਸੁੱਕੇ ਹੋਏ ਅੰਜੀਰ ਪੂਰੀ ਰਾਤ ਭਿਓਂ ਕੇ ਰੱਖੋ। ਦੂਜੇ ਦਿਨ ਸਵੇਰੇ ਖਾਲੀ ਪੇਟ ਇਸ ਨੂੰ ਪੀ ਲਓ। ਇਸ ਇਲਾਜ ਦਾ ਅਸਰ ਘੱਟ ਤੋਂ ਘੱਟ ਤਿੰਨ ਮਹੀਨੇ ਤੱਕ ਰਹਿੰਦਾ ਹੈ।
5. ਅਨਾਰ
ਅਦਰਕ ਦਾ ਰਸ, ਅਨਾਰ ਦਾ ਰਸ ਅਤੇ ਸ਼ਹਿਦ ਨੂੰ ਸਮਾਨ ਮਾਤਰਾ 'ਚ ਮਿਲਾਓ। ਰੋਜ਼ਾਨਾ ਇਸ ਮਿਸ਼ਰਣ ਦਾ ਇਕ ਚਮਚ ਦਿਨ 'ਚ ਤਿੰਨ ਵਾਰੀ ਲਓ। ਇਸ ਨਾਲ ਤੁਹਾਡੇ ਸਾਹ ਲੈਣ ਦੇ ਰਸਤੇ 'ਚ ਸੋਜ ਘੱਟ ਹੋਵੇਗੀ ਅਤੇ ਹਵਾ ਮਾਰਗ ਖੁੱਲ੍ਹਾ ਰਹੇਗਾ।
6. ਲਸਣ
ਜੇ ਤੁਸੀਂ ਅਸਥਮਾ ਦੇ ਸ਼ੁਰੂਆਤੀ ਦੌਰ 'ਚ ਹੋ ਤਾਂ ਤੁਹਾਡੇ ਲਈ ਲਸਣ ਇਕ ਵਧੀਆ ਚੋਣ ਹੈ। ਇਹ ਫੇਫੜਿਆਂ 'ਚ ਹੋਏ ਜਮਾਵ ਨੂੰ ਦੂਰ ਕਰਦਾ ਹੈ ਅਤੇ ਹਵਾ ਦੇ ਮਾਰਗ ਨੂੰ ਸਾਫ ਕਰਦਾ ਹੈ। ਇਸ ਲਈ ਇਕ ਚੌਥਾਈ ਕੱਪ ਦੁੱਧ 'ਚ ਲਸਣ ਦੀਆਂ ਤਿੰਨ ਗੁਲੀਆਂ ਉਬਾਲੋ। ਇਸ ਨੂੰ ਸੋਣ ਤੋਂ ਪਹਿਲਾਂ ਪੀਓ।
7. ਮੇਥੀ
ਮੇਥੀ 'ਚ ਫੇਫੜਿਆਂ ਨੂੰ ਸਾਫ ਕਰਨ ਦਾ ਗੁਣ ਹੁੰਦਾ ਹੈ। ਇਸ ਲਈ ਇਕ ਕੱਪ ਪਾਣੀ 'ਚ ਇਕ ਚਮਚ ਮੇਥੀ ਦੇ ਬੀਜ ਉਬਾਲੋ। ਤੁਸੀਂ ਇਸ 'ਚ ਇਕ ਚਮਚ ਅਦਰਕ ਦਾ ਰਸ ਅਤੇ ਇਕ ਚਮਚ ਸ਼ਹਿਦ ਮਿਲਾ ਸਕਦੇ ਹੋ। ਇਸ ਨੂੰ ਦਿਨ 'ਚ ਦੋ ਵਾਰੀ ਪੀਓ।
8. ਕੌਫੀ
ਗਰਮ ਕੌਫੀ ਪੀਣ ਨਾਲ ਸਰੀਰ 'ਚ ਹਵਾ ਮਾਰਗ ਸਾਫ ਰਹਿੰਦਾ ਹੈ। ਕੌਫੀ ਦਾ ਬਰੋਂਕੋਡਾਈਲੇਟਰ ਗੁਣ ਇਸ ਕੰਮ 'ਚ ਸਹਾਈ ਹੁੰਦਾ ਹੈ ਪਰ ਕੈਫੀਨ ਦੀ ਵਰਤੋਂ ਜਿਆਦਾ ਮਾਤਰਾ 'ਚ ਨਾ ਕਰੋ।
9. ਕਪੂਰ
ਅਸਥਮਾ ਨੂੰ ਕੰਟਰੋਲ ਕਰਨ ਲਈ ਕਪੂਰ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਲਈ ਤੁਸੀਂ ਸਰੋਂ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ। ਸਰੋਂ ਦੇ ਤੇਲ 'ਚ ਥੋੜ੍ਹਾ ਕਪੂਰ ਪਾ ਕੇ ਗਰਮ ਕਰੋ ਅਤੇ ਇਸ ਤੇਲ ਨਾਲ ਛਾਤੀ ਅਤੇ ਪਿੱਠ ਦੇ ਉੱਪਰੀ ਹਿੱਸਿਆਂ 'ਤੇ ਮਾਲਸ਼ ਕਰੋ।
10 . ਯੂਕੇਲਿਪਟਸ ਤੇਲ (ਨੀਲਗਿਰੀ ਦਾ ਤੇਲ)
ਇਸ ਤੇਲ ਦਾ ਡਿਕੰਜੇਸਟੰਟ ਗੁਣ ਅਸਥਮਾ ਕੰਟਰੋਲ ਲਈ ਇਕ ਵਧੀਆ ਦਵਾਈ ਹੈ। ਇਸ ਨਾਲ ਬਲਗਮ ਬਾਹਰ ਨਿਕਲ ਜਾਂਦੀ ਹੈ। ਯੂਕੇਲਿਪਟਸ ਤੇਲ ਦੀਆਂ ਕੁਝ ਬੁੰਦਾਂ ਨੂੰ ਕੋਟਨ ਬੋਲ 'ਤੇ ਪਾਓ ਅਤੇ ਇਸ ਨੂੰ ਸੁੰਘੋ ਅਤੇ ਸੋਂਦੇ ਸਮੇਂ ਇਸ ਨੂੰ ਆਪਣੇ ਸਿਰ ਕੋਲ ਰੱਖੋ।