Health Tips: ਬੇਚੈਨੀ ਤੇ ਘਬਰਾਹਟ ਹੋਣ ’ਤੇ ਦਹੀਂ ਸਣੇ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ, ਤੁਰੰਤ ਮਿਲੇਗੀ ਰਾਹਤ

06/21/2023 5:21:22 PM

ਜਲੰਧਰ (ਬਿਊਰੋ) - ਬੇਚੈਨੀ ਅਤੇ ਘਬਰਾਹਟ ਹੋਣ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਬਲੱਡ ਪ੍ਰੈਸ਼ਰ ਘੱਟ ਜਾਂ ਫਿਰ ਜ਼ਿਆਦਾ, ਥਕਾਵਟ ਹੋਣਾ ਆਦਿ। ਇਸ ਤੋਂ ਇਲਾਵਾ ਕਈ ਵਾਰ ਮਾਨਸਿਕ ਤਣਾਅ ਅਤੇ ਗਰਮੀ ਕਾਰਨ ਵੀ ਬੇਚੈਨੀ ਅਤੇ ਘਬਰਾਹਟ ਹੋਣੀ ਸ਼ੁਰੂ ਹੋ ਜਾਂਦੀ ਹੈ। ਢਿੱਡ ਵਿੱਚ ਗੈਸ, ਐਸੀਡਿਟੀ ਅਤੇ ਸ਼ੂਗਰ ਲੈਵਲ ਵਧਣ ਦੇ ਕਾਰਨ ਵੀ ਬੇਚੈਨੀ ਅਤੇ ਘਬਰਾਹਟ ਹੁੰਦੀ ਹੈ। ਇਹ ਸਮੱਸਿਆ ਕਿਸੇ ਵੀ ਉਮਰ ਦੇ ਇਨਸਾਨ ਨੂੰ ਹੋ ਸਕਦੀ ਹੈ, ਜਿਸ ਦਾ ਅਸੀਂ ਘਰ ਬੈਠੇ ਘਰੇਲੂ ਤਰੀਕੇ ਨਾਲ ਇਲਾਜ ਕਰ ਸਕਦੇ ਹਾਂ। ਜੇਕਰ ਇਹ ਸਮੱਸਿਆ ਤੁਹਾਨੂੰ ਬਹੁਤ ਜ਼ਿਆਦਾ ਹੁੰਦੀ ਹੈ, ਤਾਂ ਤੁਸੀਂ ਡਾਕਟਰ ਕੋਲ ਜ਼ਰੂਰ ਜਾਓ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖ਼ੇ ਦੱਸਾਂਗੇ, ਜਿਸ ਨਾਲ ਇਸ ਸਮੱਸਿਆ ਤੋਂ ਰਾਹਤ ਮਿਲ ਸਕੇ....

ਲੂਣ ਅਤੇ ਖੰਡ ਦਾ ਘੋਲ
ਕਈ ਵਾਰ ਲੋਅ ਬਲੱਡ ਪ੍ਰੈਸ਼ਰ ਕਾਰਨ ਵੀ ਬੇਚੈਨੀ ਮਹਿਸੂਸ ਹੋਣ ਲੱਗਦੀ ਹੈ। ਅਜਿਹੀ ਸਮੱਸਿਆ ਹੋਣ ’ਤੇ ਲੂਣ ਤੇ ਖੰਡ ਦਾ ਘੋਲ ਬਣਾ ਕੇ ਸੇਵਨ ਕਰੋ, ਜਿਸ ਨਾਲ ਆਰਾਮ ਮਿਲਦਾ ਹੈ। ਇਸ ਨੂੰ ਹੋਮਮੇਡ ਓ.ਆਰ.ਐੱਸ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਜ਼ਿਆਦਾਤਰ ਡਾਕਟਰ ਬੇਚੈਨੀ ਹੋਣ ’ਤੇ ਓ.ਆਰ.ਐੱਸ. ਘੋਲ ਪੀਣ ਦੀ ਸਲਾਹ ਦਿੰਦੇ ਹਨ। ਇਸ ਨਾਲ ਬਲੱਡ ਪ੍ਰੈਸ਼ਰ ਸਾਧਾਰਨ ਹੋ ਜਾਂਦਾ ਹੈ ਅਤੇ ਬੇਚੈਨੀ ਅਤੇ ਘਬਰਾਹਟ ਦੀ ਸਮੱਸਿਆ ਠੀਕ ਹੋਣ ਲੱਗਦੀ ਹੈ।

ਸੌਂਫ ਅਤੇ ਮਿਸ਼ਰੀ ਦਾ ਸੇਵਨ
ਕਈ ਵਾਰ ਢਿੱਡ ਵਿੱਚ ਗੈਸ ਅਤੇ ਐਸੀਡਿਟੀ ਦੀ ਵਜ੍ਹਾ ਨਾਲ ਬੇਚੈਨੀ ਅਤੇ ਘਬਰਾਹਟ ਮਹਿਸੂਸ ਹੋਣ ਲੱਗਦੀ ਹੈ। ਜੇਕਰ ਤੁਹਾਨੂੰ ਵੀ ਇਸ ਤਰ੍ਹਾਂ ਬੇਚੈਨੀ ਅਤੇ ਘਬਰਾਹਟ ਮਹਿਸੂਸ ਹੁੰਦੀ ਹੈ, ਤਾਂ ਤੁਸੀਂ ਸੌਂਫ ਅਤੇ ਮਿਸ਼ਰੀ ਦਾ ਸੇਵਨ ਕਰ ਸਕਦੇ ਹੋ। ਇਸ ਨਾਲ ਢਿੱਡ ਵਿੱਚ ਗੈਸ ਦੀ ਸਮੱਸਿਆ ਠੀਕ ਰਹਿੰਦੀ ਹੈ। ਇਸ ਦਿਨ ਨਾਲ ਸੌਂਫ ਅਤੇ ਮਿਸ਼ਰੀ ਦਿਮਾਗ ਨੂੰ ਠੰਡਾ ਰੱਖਣ ਵਿੱਚ ਮਦਦ ਕਰਦੇ ਹਨ ।

ਠੰਢਾ ਦੁੱਧ ਪੀਓ
ਠੰਢਾ ਦੁੱਧ ਪੀਣਾ ਬੇਚੈਨੀ ਨੂੰ ਘੱਟ ਕੀਤਾ ਜਾ ਸਕਦਾ ਹੈ। ਜੇ ਤੁਹਾਨੂੰ ਬੇਚੈਨੀ ਮਹਿਸੂਸ ਹੁੰਦੀ ਹੈ, ਤਾਂ ਫਰਿੱਜ ਵਿਚ ਰੱਖਿਆ ਹੋਇਆ ਠੰਡਾ ਦੁੱਧ ਪੀ ਸਕਦੇ ਹੋ। ਤੁਸੀਂ ਚਾਹੋ ਤਾਂ ਇਸ ਵਿੱਚ ਰੂਹਅਫਜ਼ਾ ਮਿਲਾ ਕੇ ਪੀ ਸਕਦੇ ਹੋ। ਇਸ ਨਾਲ ਸਰੀਰ ਵਿੱਚ ਪਾਣੀ ਦੀ ਘਾਟ ਅਤੇ ਥਕਾਨ ਦੂਰ ਹੋ ਜਾਵੇਗੀ ਅਤੇ ਸਰੀਰ ਨੂੰ ਠੰਡਕ ਮਿਲਦੀ ਹੈ ।

ਪਾਣੀ ਪੀਓ
ਕਈ ਵਾਰ ਹਾਈਪਰਟੈਂਸ਼ਨ ਅਤੇ ਹਾਈ ਬਲੱਡ ਪ੍ਰੈਸ਼ਰ ਦੀ ਵਜ੍ਹਾ ਨਾਲ ਬੇਚੈਨੀ ਅਤੇ ਘਬਰਾਹਟ ਮਹਿਸੂਸ ਹੁੰਦੀ ਹੈ। ਇਸ ਲਈ ਇਸ ਤਰ੍ਹਾਂ ਦੀ ਸਮੱਸਿਆ ਹੋਣ ’ਤੇ ਤੁਰੰਤ 1 ਗਿਲਾਸ ਪਾਣੀ ਪੀ ਲਓ। ਇਸ ਨਾਲ ਸਰੀਰ ਹਾਈਡ੍ਰੇਟ ਰਹੇਗਾ ਅਤਿ ਬੇਚੈਨੀ ਅਤੇ ਘਬਰਾਹਟ ਦੀ ਸਮੱਸਿਆ ਤੁਰੰਤ ਠੀਕ ਹੋ ਜਾਵੇਗੀ ।

ਚਾਕਲੇਟ ਦਾ ਸੇਵਨ
ਜਿਨ੍ਹਾਂ ਲੋਕਾਂ ਨੂੰ ਘਬਰਾਹਟ ਅਤੇ ਤਣਾਅ ਦੀ ਸਮੱਸਿਆ ਹੈ, ਉਨ੍ਹਾਂ ਨੂੰ ਚਾਕਲੇਟ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਚਾਕਲੇਟ ਖਾਣ ਨਾਲ ਤਣਾਅ ਨੂੰ ਘੱਟ ਕੀਤਾ ਜਾ ਸਕਦਾ ਹੈ। ਚਾਕਲੇਟ ਖਾਣ ਨਾਲ ਦਿਮਾਗ 'ਚ ਕੋਰਟੀਸੋਲ ਹਾਰਮੋਨ ਦਾ ਪੱਧਰ ਘੱਟ ਹੋ ਜਾਂਦਾ ਹੈ, ਜਿਸ ਕਾਰਨ ਲੋਕਾਂ ਨੂੰ ਘਬਰਾਹਟ ਨਹੀਂ ਹੁੰਦੀ।  

ਗ੍ਰੀਨ-ਟੀ
ਗ੍ਰੀਨ-ਟੀ 'ਚ ਐਂਟੀਆਕਸੀਡੈਂਟ ਹੁੰਦਾ ਹੈ, ਜੋ ਘਬਰਾਹਟ ਅਤੇ ਬੇਚੈਨੀ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ। ਇਹ ਅਸੰਤੁਲਿਤ ਹਾਰਮੋਨਸ ਨੂੰ ਠੀਕ ਕਰਦਾ ਹੈ ਅਤੇ ਸਰੀਰ ਨੂੰ ਸਿਹਤਮੰਦ ਰੱਖਦਾ ਹੈ।

ਦਹੀਂ
ਦਹੀਂ ਦੀ ਤਾਸੀਰ ਠੰਡੀ ਹੁੰਦੀ ਹੈ। ਬੇਚੈਨੀ ਅਤੇ ਘਬਰਾਹਟ ਦੀ ਸਮੱਸਿਆ ਹੋਣ 'ਤੇ ਦਹੀਂ ਦਾ ਸੇਵਨ ਕਰਨ ਨਾਲ ਫਾਇਦਾ ਹੁੰਦਾ ਹੈ। ਦਹੀਂ ਵਿਚ ਐਂਟੀ-ਇੰਫਲੇਮੇਟਰੀ, ਐਂਟੀਬੈਕਟੀਰੀਅਲ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। 

rajwinder kaur

This news is Content Editor rajwinder kaur