ਇਨ੍ਹਾਂ ਸਰੀਰਕ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਫਾਇਦੇਮੰਦ ਹੈ ਅੰਜੀਰ ਦੀ ਵਰਤੋ

07/14/2017 2:18:26 PM

ਨਵੀਂ ਦਿੱਲੀ— ਅੰਜੀਰ ਵਿਚ ਵਿਟਾਮਿਨ ਸੀ ਜ਼ਿਆਦਾ ਮਾਤਰਾ ਵਿਚ ਮੌਜੂਦ ਹੁੰਦਾ ਹੈ। ਅੰਜੀਰ ਖਾਣ ਵਿਚ ਬਹੁਤ ਸੁਆਦ ਹੁੰਦਾ ਹੈ ਅਤੇ ਨਾਲ ਹੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਬਾਜ਼ਾਰ ਵਿਚ ਦੋ ਤਰ੍ਹਾਂ ਦੇ ਅੰਜੀਰ ਮੌਜੂਦ ਹੁੰਦੇ ਹਨ ਇਕ ਫਲ ਦੇ ਰੂਪ ਵਿਚ ਅਤੇ ਦੂਜਾ ਸੁਕੇ ਮੇਵਿਆਂ ਦੇ ਰੂਪ ਵਿਚ। ਅੰਜੀਰ ਦੀ ਵਰਤੋਂ ਕਰਨ ਨਾਲ ਸਿਹਤ ਨਾਲ ਸੰਬੰਧਿਤ ਕਈ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਗਰਮੀਆਂ ਦੇ ਮੌਸਮ ਵਿਚ ਇਸ ਨੂੰ ਭਿਓਂ ਕੇ ਖਾਦਾ ਜਾਂਦਾ ਹੈ। ਇਹ ਸਿਰਫ ਸਿਹਤ ਲਈ ਹੀ ਨਹੀਂ ਚਮੜੀ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ
1. ਮੁਹਾਸਿਆਂ ਤੋਂ ਛੁਟਕਾਰਾ
ਅੰਜੀਰ ਦੇ ਪੱਤਿਆਂ ਨੂੰ ਪੀਸ ਕੇ ਇਸ ਦੀ ਪੇਸਟ ਨੂੰ 5-10 ਮਿੰਟ ਚਿਹਰੇ 'ਤੇ ਲਗਾਓ। ਸੁਕ ਜਾਣ ਤੋਂ ਬਾਅਦ ਕੋਸੇ ਪਾਣੀ ਨਾਲ ਧੋ ਲਓ। ਇਸ ਨਾਲ ਚਿਹਰੇ ਦੇ ਮੁਹਾਸਿਆਂ ਤੋਂ ਰਾਹਤ ਮਿਲੇਗੀ।
2. ਕਬਜ਼ ਤੋਂ ਰਾਹਤ 
ਇਸ ਦੀ ਵਰਤੋਂ ਨਾਲ ਕਬਜ਼ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਰੋਜ਼ 1 ਤੋਂ 2 ਸੁਕੇ ਅੰਜੀਰ ਦੀ ਸ਼ਹਿਦ ਨਾਲ ਵਰਤੋਂ ਕਰਨ ਨਾਲ ਫਾਇਦਾ ਹੁੰਦਾ ਹੈ।
3. ਮੂੰਹ ਦੇ ਛਾਲੇ 
ਅੰਜੀਰ ਦੇ ਪੱਤੇ ਮੂੰਹ ਦੇ ਛਾਲਿਆਂ ਤੋਂ ਰਾਹਤ ਪਹੁੰਚਾਉਣ ਵਿਚ ਮਦਦ ਕਰਦਾ ਹੈ। 1 ਜਾਂ 2 ਅੰਜੀਰ ਦੇ ਪੱਤਿਆਂ ਨੂੰ ਚਬਾਓ ਅਤੇ ਫਿਰ ਕੁਰਲੀ ਕਰ ਲਓ।
4. ਗਲੇ ਦਾ ਦਰਦ
ਸੁਕੇ ਅੰਜੀਰ ਨੂੰ ਦੁੱਧ ਨਾਲ ਖਾਓ। ਇਸ ਨਾਲ ਗਲੇ ਦੇ ਦਰਦ ਤੋਂ ਰਾਹਤ ਮਿਲਦੀ ਹੈ। 
5. ਸ਼ੂਗਰ
ਇਸ ਵਿਚ ਪੋਟਾਸ਼ੀਅਮ ਜ਼ਿਆਦਾ ਮਾਤਰਾ ਵਿਚ ਮੌਜੂਦ ਹੁੰਦਾ ਹੈ। ਸ਼ਹਿਦ ਨਾਲ ਅੰਜੀਰ ਦੇ ਦਾਣਿਆਂ ਨੂੰ ਖਾਣ ਨਾਲ ਸ਼ੂਗਰ ਕੰਟਰੋਲ ਵਿਚ ਰਹਿੰਦੀ ਹੈ।