ਰੋਜ਼ਾਨਾ ਦੋ ਅੰਡੇ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

11/21/2018 11:12:46 AM

ਨਵੀਂ ਦਿੱਲੀ— ਅੰਡੇ 'ਚ ਵਿਟਾਮਿਨ, ਫਾਸਫੋਰਸ, ਕੈਲਸ਼ੀਅਮ, ਜਿੰਕ, ਬੀ 5, ਬੀ 12, ਬੀ 2, ਡੀ, ਈ, ਕੇ, ਬੀ 6 ਅਤੇ ਕਈ ਹੋਰ ਪੋਸ਼ਕ ਤੱਤ ਵੀ ਮੌਜੂਦ ਹੁੰਦੇ ਹਨ। ਇਸ ਤੋਂ ਇਲਾਵਾ ਇਸ 'ਚ 70 ਕੈਲੋਰੀ, 6 ਕੈਲੋਰੀ, 6 ਗ੍ਰਾਮ ਪ੍ਰੋਟੀਨ ਅਤੇ 5 ਗ੍ਰਾਮ ਹੈਲਦੀ ਫੈਟ ਹੁੰਦਾ ਹੈ। ਜੋ ਸਰੀਰ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦਾ ਹੈ। ਰੋਜ਼ਾਨਾ 2 ਅੰਡੇ ਖਾਣ ਨਾਲ ਸਰੀਰ ਕਈ ਬੀਮਾਰੀਆਂ ਤੋਂ ਬਚਿਆ ਰਹਿੰਦਾ ਹੈ। ਅੰਡੇ ਨੂੰ ਬ੍ਰੇਕਫਾਸਟ ਦੇ ਰੂਪ 'ਚ ਖਾਣ ਨਾਲ ਸਰੀਰ ਨੂੰ ਸਭ ਤੋਂ ਜ਼ਿਆਦਾ ਫਾਇਦਾ ਮਿਲਦਾ ਹੈ। ਅੱਜ ਅਸੀਂ ਤੁਹਾਨੂੰ ਰੋਜ਼ਾਨਾ ਅੰਡਾ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਤਾਂ ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ...
1. ਸਿਹਤਮੰਦ ਦਿਲ
ਰੋਜ਼ਾਨਾ 2 ਅੰਡੇ ਖਾਣ ਨਾਲ ਬੈਡ ਕੋਲੈਸਟਰੋਲ ਦੀ ਮਾਤਰਾ ਘੱਟ ਹੋ ਜਾਂਦੀ ਹੈ। ਇਸ ਨਾਲ ਗੁਡ ਕੋਲੈਸਟਰੋਲ ਸਰੀਰ 'ਚ ਵਧਣ ਨਾਲ ਦਿਲ ਸਬੰਧੀ ਸਮੱਸਿਆਵਾਂ ਨਹੀਂ ਹੁੰਦੀਆਂ। ਜੇ ਤੁਹਾਨੂੰ ਦਿਲ ਨਾਲ ਸਬੰਧੀ ਕੋਈ ਵੀ ਸਮੱਸਿਆ ਹੈ ਤਾਂ ਰੋਜ਼ਾਨਾ ਅੰਡੇ ਦੀ ਵਰਤੋਂ ਕਰੋ। ਕੁਝ ਹੀ ਦਿਨਾਂ 'ਚ ਫਰਕ ਦਿਖਾਈ ਦੇਣ ਲੱਗੇਗਾ।
2. ਅੱਖਾਂ ਲਈ ਬਿਹਤਰੀਨ
ਅੰਡੇ 'ਚ ਲੁਈਟੇਨ, ਜੈਕਸਾਥਿਨ ਵਰਗੇ ਐਂਟੀਆਕਸੀਡੈਂਟ ਮੌਜੂਦ ਹੁੰਦੇ ਹਨ। ਜੋ ਅੱਖਾਂ ਦੇ ਰੈਟਿਨਾ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦੇ ਹਨ। ਰੋਜ਼ਾਨਾ ਅੰਡਾ ਖਾਣ ਨਾਲ ਮੋਤੀਆਬਿੰਦ ਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ। ਜੇ ਤੁਹਾਡੀ ਅੱਖਾਂ ਦੀ ਰੋਸ਼ਨੀ ਘੱਟ ਹੋ ਰਹੀ ਹੈ ਤਾਂ ਅੰਡੇ ਖਾਣੇ ਸ਼ੁਰੂ ਕਰ ਦਿਓ।
3. ਦੰਦਾਂ ਅਤੇ ਹੱਡੀਆਂ ਲਈ ਫਾਇਦੇਮੰਦ
ਅੰਡੇ 'ਚ ਵਿਟਾਮਿਨ ਡੀ ਅਤੇ ਪ੍ਰੋਟੀਨ ਦੀ ਭਰਮਾਰ ਹੁੰਦੀ ਹੈ। ਜਿਨ੍ਹਾਂ ਲੋਕਾਂ ਦੇ ਹੱਥਾਂ-ਪੈਰਾਂ ਅਤੇ ਸਰੀਰ ਦੇ ਬਾਕੀ ਹਿੱਸੇ 'ਚ ਦਰਦ ਰਹਿੰਦਾ ਹੈ। ਉਨ੍ਹਾਂ ਨੂੰ ਰੋਜ਼ਾਨਾ ਨੂੰ ਅੰਡਾ ਜ਼ਰੂਰ ਖਾਣਾ ਚਾਹੀਦਾ ਹੈ। ਅੰਡਾ ਖਾਣ ਨਾਲ ਦਰਦ ਘੱਟ ਹੋਣ ਦੇ ਨਾਲ-ਨਾਲ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ। 
4. ਹੈਲਦੀ ਬ੍ਰੇਨ
ਕੋਲੀਨ ਇਕ ਨਿਊਟ੍ਰੀਐਂਟ ਹੈ ਜੋ ਦਿਮਾਗ ਨੂੰ ਸਿਗਨਲ ਦੇਣ ਦਾ ਕੰਮ ਕਰਦਾ ਹੈ। ਅੰਡੇ 'ਚ ਕੋਲੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਦੀ ਵਰਤੋਂ ਕਰਨ ਨਾਲ ਦਿਮਾਗ ਦਾ ਸੰਤੁਲਨ ਠੀਕ ਰੱਖਣ ਦੇ ਨਾਲ ਨਾਲ ਯਾਦਦਾਸ਼ਤ ਵੀ ਵਧਦੀ ਹੈ। ਰੋਜ਼ਾਨਾ ਅੰਡੇ ਖਾਣ ਨਾਲ ਦਿਮਾਗ ਤੇਜ ਹੁੰਦਾ ਹੈ। 
5. ਆਇਰਨ ਦੀ ਕਮੀ ਦੂਰ ਕਰੇ
ਜੇ ਤੁਹਾਡੇ ਸਰੀਰ 'ਚ ਆਇਰਨ ਦੀ ਕਮੀ ਹੈ ਤਾਂ ਰੋਜ਼ਾਨਾ ਅੰਡਾ ਖਾਣਾ ਤੁਹਾਡੇ ਲਈ ਫਾਇਦੇਮੰਦ ਹੁੰਦਾ ਹੈ। ਅੰਡੇ ਦੇ ਪੀਲੇ ਵਾਲੇ ਹਿੱਸੇ 'ਚ ਸਭ ਤੋਂ ਜ਼ਿਆਦਾ ਆਇਰਨ ਮੌਜੂਦ ਹੁੰਦਾ ਹੈ। ਕੁਝ ਦਿਨਾਂ ਤਕ ਇਸ ਨੂੰ ਖਾਣ ਨਾਲ ਆਇਰਨ ਦੀ ਕਮੀ ਦੂਰ ਹੋ ਜਾਵੇਗੀ।
6. ਮੋਟਾਪਾ ਘੱਟ ਕਰੇ
ਕੁਝ ਲੋਕਾਂ ਦਾ ਮੰਨਣਾ ਹੈ ਕਿ ਅੰਡੇ ਖਾਣ ਨਾਲ ਭਾਰ ਵਧਦਾ ਹੈ ਪਰ ਇਹ ਗਲਤ ਹੈ। ਰੋਜ਼ਾਨਾ 2 ਅੰਡੇ ਦੀ ਵਰਤੋਂ ਕਰਨ ਨਾਲ ਸਰੀਰ ਨੂੰ ਪੂਰੇ ਨਿਊਟ੍ਰੀਐਂਟ ਮਿਲ ਜਾਂਦੇ ਹਨ। ਇਸ ਦੇ ਨਾਲ ਹੀ ਅੰਡੇ ਖਾਣ ਨਾਲ ਭੁੱਖ ਵੀ ਨਹੀਂ ਲੱਗਦੀ ਅਤੇ ਭਾਰ ਵੀ ਕੰਟਰੋਲ 'ਚ ਰਹਿੰਦਾ ਹੈ।
7. ਬ੍ਰੈਸਟ ਕੈਂਸਰ
ਅੰਡੇ 'ਚ ਮੌਜੂਦ ਫੋਲਿਕ ਐਸਿਡ ਅਤੇ ਵਿਟਾਮਿਨ 12 ਬ੍ਰੈਸਟ ਕੈਂਸਰ ਤੋਂ ਬਚਾਉਂਦਾ ਹੈ। ਰੋਜ਼ਾਨਾ 2 ਅੰਡੇ ਖਾਣ ਨਾਲ ਇਸ ਖਤਰਨਾਕ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ।ਕਿਹੜੇ ਲੋਕਾਂ ਨੂੰ ਨਹੀਂ ਖਾਣਾ ਚਾਹੀਦਾ ਅੰਡਾ
ਹਾਈ ਬਲੱਡ ਪ੍ਰੈਸ਼ਰ, ਡਾਇਬਿਟੀਜ਼, ਹਾਰਟ ਪੇਸ਼ੇਂਟ ਨੂੰ ਅੰਡੇ ਦੀ ਵਰਤੋਂ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਲੋਕਾਂ ਨੂੰ ਕਦੇਂ ਵੀ ਕੱਚਾ ਅੰਡੇ ਨਹੀਂ ਖਾਣਾ ਚਾਹੀਦਾ। ਇਸ ਨਾਲ ਕੋਲੈਸਟ੍ਰੋਲ ਦੀ ਮਾਤਰਾ ਜ਼ਿਆਦਾ ਹੋਣ ਦੇ ਕਾਰਨ ਦਿਲ ਨੂੰ ਨੁਕਸਾਨ ਪਹੁੰਚਦਾ ਹੈ।

manju bala

This news is Content Editor manju bala